www.sabblok.blogspot.com
- Mintu Brar
- Mobile +61434289905,+919467800004, South, Australia
- ਚੈੰਪਿਅਣ ਬਣਿਆ ਰਹਿਣਾ ਯਾਰੋ, ਬੇਸ਼ਕ ਅਜ ਤਕ ਕੋਈ ਜਿਤਿਆ ਨਹੀ ਖਿਤਾਬ। ਵਿਚ ਨਸ਼ੇ ਰਹਾਂ ਚੂਰ ਸਦਾ ਮੈ, ਬੇਸ਼ਕ ਅਜ ਤਕ ਮੈ ਪੀਤੀ ਨਹੀ ਸ਼ਰਾਬ। ਸੰਗੀਤ ਦਾ ਮੈ ਗਿਆਨੀ-ਧਿਆਨੀ, ਬੇਸ਼ਕ ਮੈਨੂੰ ਪਤਾ ਨਹੀ ਹੁੰਦੀ ਹੈ ਕੀ ਰਬਾਬ। ਕੋਲ ਨਾ ਭਾਵੇ ਧੇਲ੍ਹਾ ਯਾਰੋ, ਬੇਸ਼ਕ ਅਜ ਤਕ ਰਿਹਾਂ ਹਾਂ ਵਾਗੂੰ ਇਕ ਨਬਾਬ। ਧਨ-ਦੋਲਤ ਨਾਲ ਨਫਰਤ ਯਾਰੋ, ਬੇਸ਼ਕ ਦੌਲਤ ਦੇ ਆਉੰਦੇ ਬੜੇ ਖੁਬਾਬ । ਦੇਣ ਲਈ ਸਭ ਕੁਛ ਹੈ ਯਾਰੋ, ਦਿਤਾ ਜਾਂਦਾ ਨਹੀ ਜੇ ਮੇਥੋ,ਉਹ ਹੈ ਇਕ ਜਬਾਬ। ਮਗਜ ਖਾਣ ਦਾ ਆਦੀ ਯਾਰੋ, ਬੇਸ਼ਕ ਪੂਰਾ ਸ਼ਾਕਾਹਾਰੀ ਕਦੇ ਖਾਂਦਾ ਨਹੀ ਕਬਾਬ। ਵਕਤ ਦਾ ਬੜਾ ਹੀ ਤੋੜਾ ਯਾਰੋ, ਬੇਸ਼ਕ ਹੁਣ ਤੱਕ ਮੱਖੀਆ ਮਾਰੀਆ ਬੇ-ਹਿਸਾਬ। ਬਰਹਮਚਾਰੀ ਮੈਨੂੰ ਲੌਕੀ ਸਮਝਣ, ਪਰ ਕਮਜੋਰੀ ਹੁਣ ਤਕ ਦੀ ਮੇਰੀ ਰਿਹਾ ਸ਼ਬਾਬ। ਕਲਮ ਚਲੋਣ ਦਾ ਸ਼ੌਕ ਹੈ ਯਾਰੋ, ਬੇਸ਼ਕ ਹਾਂ-ਹਾਂ ਕਦੇ ਕਿਸੇ ਕੀਤੀ ਨਹੀ ਜਨਾਬ। ਭਾਵੇਂ ਤੂੰ-ਤੂੰ ਕਰਦਾ ਤੂੰ ਹੋਇਆ,ਪਰ ਫੇਰ ਵੀ ਮੇਰੇ ਵਿੱਚ ''ਮੈਂ'' ਹੈ ਬੇ-ਹਿਸਾਬ। ਦਿਲ ਦੀ ਗਲ ਨਾ ਦਸਾਂ ਯਾਰੋ, ਪਰ ਬੁਝ ਸਕੇ ਨਾ ਤੁਸੀ ਕਿ ਮਿੰਟੂ ਖੁਲੀ ਇਕ ਕਿਤਾਬ।
No comments:
Post a Comment