www.sabblok.blogspot.com
ਨਕੋਦਰ, (ਟੋਨੀ )-ਭਾਰੀ ਗਰਮੀ ਕਾਰਨ ਜਿਥੇ ਲੋਕ ਦੁੱਖੀ ਹਨ ਉਥੇ ਬਿਜਲੀ ਦੀ ਅਨਿਯਮਤ ਸਪਲਾਈ ਕਾਰਨ ਵੀ ਪ੍ਰੇਸ਼ਾਨ ਹਨ। ਕਾਰੋਬਾਰੀ ਲੋਕ, ਦਫ਼ਤਰੀ ਅਮਲਾ ਅਤੇ ਘਰੇਲੂ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਣ-ਅਲਾਨੇ ਕੱਟ ਲੋਕਾਂ ਦੀਆਂ ਤਕਲੀਫ਼ਾਂ ਵਿਚ ਵਾਧਾ ਕਰ ਰਹੇ ਹਨ। ਉਪ-ਮੰਡਲ ਅਫਸਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਲੋਡ-ਸ਼ੈਡਿੰਗ ਕਾਰਨ ਲਗਦੇ ਕੱਟ ਤਾਂ ਬੰਦ ਨਹੀਂ ਹੋ ਸਕਦੇ। ਜ਼ਰੂਰੀ ਮੁਰੰਮਤ ਕਾਰਨ ਕਈ ਵਾਰ ਬਿਜਲੀ ਬੰਦ ਕਰਨੀ ਪੈਂਦੀ ਹੈ, ਜਿਸ ਕਾਰਨ ਸਪਲਾਈ ਵਿਚ ਵਿਘਨ ਪੈਂਦਾ ਹੈ। ਸ਼ਹਿਰ ਵਾਸੀਆਂ ਦੀ ਇਸ ਪ੍ਰੇਸ਼ਾਨੀ ਸਬੰਧੀ ਸੀਨੀਅਰ ਕਾਂਗਰਸੀ ਆਗੂ ਗੌਰਵ ਜੈਨ, ਪ੍ਰਿੰਸੀਪਲ ਪ੍ਰੇਮ ਸਾਗਰ ਸ਼ਰਮਾ, ਹਰਭਜਨ ਲਾਲ ਮੱਟੂ ਸਾਬਕਾ ਐਮ. ਸੀ., ਸੁਭਾਸ਼ ਗੋਗਨਾ, ਦੀਪਕ ਜੈਨ, ਜੀਵਨ ਕੁਮਾਰ, ਕਮਲ ਕਿਸ਼ੋਰ ਅਤੇ ਵਿਜੇ ਕੁਮਾਰ ਨੇ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਨਿਯਮਤ ਬਿਜਲੀ ਦੀ ਸਪਲਾਈ ਦਿੱਤੀ ਜਾਵੇ।

No comments:
Post a Comment