ਜੀ ਐਸ ਸੀ: ਸਰਬਤ ਦਾ ਭਲਾ ਸੰਸਥਾ ਦੁਬਈ ਵੱਲੋਂ ਕਬੱਡੀ ਦੇ ਟਰਾਇਲ ਲੈਣ ਸਮੇਂ ਖਿਡਾਰੀ ਅਤੇ ਪ੍ਰਬੰਧਕ। ਤਸਵੀਰ ਗੁਰਭੇਜ ਸਿੰਘ ਚੌਹਾਨ |
ਦੁਬਈ 30 ਜੂਨ ( ਗੁਰਭੇਜ ਸਿੰਘ ਚੌਹਾਨ ) ਸਰਬੱਤ ਦਾ ਭਲਾ ਸੰਸਥਾ ਦੁਬਈ ਜੋ ਨੌਜਵਾਨਾਂ ਨੂੰ ਨਸ਼ੇ ਦੇ ਕਾਲੇ ਸਾਗਰ ਚੋਂ ਕੱਢਣ ਲਈ ਯਤਨਸ਼ੀਲ ਹੈ ਅਤੇ ਕਈ ਤਰਾਂ ਦੀਆਂ ਹੋਰ ਗਤੀਵਿਧੀਆਂ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕੋਸ਼ਿਸ਼ ਤਹਿਤ ਪੰਜਾਬ ਦੇ ਕੁੱਝ ਨਾਮੀ ਖਿਡਾਰੀਆਂ ਦੇ ਸਹਿਯੋਗ ਨਾਲ ਇੱਥੇ ਡੁਬਈ ਰਹਿ ਰਹੇ ਕਬੱਡੀ ਖਿਡਾਰੀਆਂ ਦੀ ਖੇਡ ਵਿਚ ਹੋਰ ਨਿਖਾਰ ਲਿਆਉਣ ਲਈ ਯਤਨ ਤੇਜ ਕੀਤੇ ਗਏ ਹਨ। ਬੀਤੇ ਦਿਨ ਇਨ•ਾਂ ਖਿਡਾਰੀਆਂ ਦੀ ਤਿਆਰੀ ਕਰਾਉਣ ਤੋਂ ਬਾਅਦ ਸੰਸਥਾ ਨੇ ਇਨ•ਾਂ ਖਿਡਾਰੀਆਂ ਦੇ ਟਰਾਇਲ ਲਏ ਅਤੇ ਇਨ•ਾਂ ਟਰਾਇਲਾਂ ਵਿਚੋਂ ਚੁਣੇ ਗਏ ਖਿਡਾਰੀਆਂ ਨੂੰ ਆਉਣ ਵਾਲੇ ਵਿਸ਼ੇਸ਼ ਕਬੱਡੀ ਟੂਰਨਾਂਮੈਂਟ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਤਿਆਰੀ ਜੋਰ ਸ਼ੋਰ ਨਾਲ ਆਰੰਭ ਕਰਵਾਈ ਗਈ। ਸੰਸਥਾ ਦੇ ਸਪੋਰਟਸ ਵਿੰਗ ਦੇ ਹੈੱਡ ਜਗਰੂਪ ਸਿੰਘ ਅਨੁਸਾਰ ਸੰਸਥਾ ਦੀ ਟੀਮ ਦੀ ਚੋਣ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਅਤੇ ਇਸ ਵਿਚ ਚੁਣੇ ਜਾਣ ਵਾਲੇ ਖਿਡਾਰੀ ਨਾਂ ਕਿ ਸੰਸਥਾ ਦੇ ਵੱਖ ਵੱਖ ਟੂਰਨਾਂਮੈਂਟ ਵਿਚ ਪ੍ਰਤੀਨਿਧਤਾ ਕਰਨਗੇ ਨਾਲ ਹੋਰਨਾਂ ਲਈ ਵੀ ਰੋਲ ਮਾਡਲ ਸਿੱਧ ਹੋਣਗੇ ਤਾਂ ਕਿ ਨੌਜਵਾਨ ਪੀੜ•ੀ ਆਪਣੇ ਆਪਨੂੰ ਨਸ਼ਿਆਂ ਦੇ ਚੁੰਗਲ ਵਿਚੋਂ ਕੱਢਕੇ ਖੇਡਾਂ ਵਾਲੇ ਪਾਸੇ ਪਰਤੇ। ਇਸ ਚੋਣ ਵਿਚ ਕੁੱਝ ਖਿਡਾਰੀਆਂ ਦਾ ਪ੍ਰਦਰਸ਼ਨ ਲਾ ਜਵਾਬ ਰਿਹਾ, ਜਿਨ•ਾਂ ਵਿਚ ਜੋਗਾ ਸਿੰਘ ਮੀਆਂਵਿੰਡ, ਗੁਰਪ੍ਰੀਤ ਸਿੰਘ ਗੋਪੀ, ਮਨਜੀਤ ਸਿੰਘ, ਸਤਨਾਮ ਸਿੰਘ ਕੁੱਕੂ, ਰਾਮ ਪ੍ਰਕਾਸ਼ ਲਾਡੀ ਦੇ ਨਾਂ ਵਰਨਣਯੋਗ ਹਨ। ਕੁੱਝ ਹੋਰ ਖਿਡਾਰੀਆਂ ਦੀ ਚੋਣ ਤੋਂ ਬਾਅਦ ਸਰਬੱਤ ਦਾ ਭਲਾ ਸੰਸਥਾ ਦੀ ਟੀਮ ਦਾ ਬਕਾਇਦਾ ਐਲਾਨ ਕਰ ਦਿੱਤਾ ਜਾਵੇਗਾ, ਜੋ ਆਉਣ ਵਾਲੇ ਸ਼ਾਰਜਾਹ ਕਬੱਡੀ ਕੱਪ ਵਿਚ ਹਿੱਸਾ ਲਵੇਗੀ। ਜਗਰੂਪ ਸਿੰਘ ਅਨੁਸਾਰ ਟੀਮ ਦੀ ਚੋਣ ਲਈ ਸੰਸਥਾ ਦੇ ਮੈਂਬਰ ਪੰਜਾਬ ਵੀ ਜਾ ਸਕਦੇ ਹਨ ਤਾਂ ਕਿ ਟੇਲੈਂਟਡ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਖੇਡ ਵਿਖਾਉਣ ਦਾ ਮੌਕਾ ਮਿਲ ਸਕੇ।
No comments:
Post a Comment