jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 June 2012

ਆਸਟ੍ਰੇਲੀਆ 'ਚ ਭੰਗ ਭੁੱਜਦੀ

www.sabblok.blogspot.com




ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਲਿਖੇ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਲੋਂ ਗਾਏ ਇਕ ਗੀਤ "ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਪਿੰਡ ਵਿੱਚ ਭੰਗ ਭੁੱਜਦੀ ਪਿੰਡੋਂ ਬਾਹਰਲੀ ਸੜਕ ਉਤੇ ਠੇਕਾ" ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਇਹ ਸਾਰੀਆਂ ਗੱਲਾਂ ਮਰਾੜਾਂ ਵਾਲੇ ਮਾਨ ਨੇ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ । ਚਲੋ ! ਜੋ ਵੀ ਹੈ, ਪਰ ਅੱਜ ਦੇ ਇਸ ਲੇਖ 'ਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਣਾ।


ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭੰਗ ਬਾਰੇ ਜਾਣ ਲਈਏ ਕਿ ਇਹ ਭੰਗ ਹੈ ਕੀ ਸ਼ੈ ?ਭਾਵੇਂ ਭੰਗ ਏਨੀ ਵੀ ਦੁਰਲੱਭ ਵਸਤੂ ਨਹੀਂ ਜਿਸ ਬਾਰੇ ਆਮ ਲੋਕਾਂ ਨੂੰ ਪਤਾ ਨਾ ਹੋਵੇ, ਪਰ ਫੇਰ ਵੀ ਕਹਿੰਦੇ ਨੇ ਕਿ ਵੀਹ-ਵੀਹ ਕੋਹ 'ਤੇ ਬੋਲੀ ਬਦਲ ਜਾਂਦੀ ਹੈ । ਸੋ, ਇਸੇ ਕਰਕੇ ਕੋਈ ਇਸ ਨੂੰ ਭੰਗ, ਕੋਈ ਸੁੱਖਾ, ਕੋਈ ਸੁੱਖ ਨਿਧਾਨ ਤੇ ਗੋਰੇ ਇਸ ਨੂੰ ਮਰੁਆਨਾ ਤੇ ਹੈਮਪ ਦੇ ਨਾਂ ਨਾਲ ਜਾਣਦੇ ਹਨ। ਨਾਂ ਭਾਵੇਂ ਕੋਈ ਵੀ ਹੋਵੇ ਪਰ ਇਸ ਦਾ ਅਸਲੀ ਕੰਮ ਤਾਂ ਦਿਮਾਗ਼ ਤੇ ਸਿੱਧਾ ਅਸਰ ਕਰਨਾ ਹੈ। ਕਹਿੰਦੇ ਨੇ ਕਿ ਜਦੋਂ ਬੰਦਾ ਇਸ ਦਾ ਸੇਵਨ ਕਰ ਲੈਂਦਾ ਹੈ ਤਾਂ ਉਹ ਕੀਤੀ ਜਾਣ ਵਾਲੀ ਕਿਰਿਆ ਵਾਰ ਵਾਰ ਦੁਹਰਾਉਂਦਾ ਹੈ । ਉਦਾਹਰਣ ਦੇ ਤੌਰ 'ਤੇ ਜੇਕਰ ਉਹ ਹੱਸਣ ਲਗ ਪਵੇ ਤਾਂ ਹੱਸਣੋਂ ਬੰਦ ਨਹੀਂ ਹੁੰਦਾ ਤੇ ਜੇ ਰੋਣ ਲਗ ਪਵੇ ਤਾਂ ਵਿਰਦਾ ਨਹੀਂ। ਇਹ ਨਸ਼ਾ ਕੋਈ ਅੱਜਕਲ ਦੇ ਸ਼ੈਤਾਨੀ ਦਿਮਾਗ਼ ਦੀ ਖੋਜ ਨਹੀਂ, ਸਗੋਂ ਇਹ ਤਾਂ ਸਦੀਆਂ ਤੋਂ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਜਿਸ ਦਾ ਸਬੂਤ ਸਾਡੇ ਪੁਰਾਣੇ ਵੇਦ ਪੁਰਾਣ ਦਿੰਦੇ ਹਨ। ਭਾਵੇਂ ਉਹ ਇਤਿਹਾਸ ਹੋਵੇ ਜਾਂ ਮਿਥਿਹਾਸ, ਇਸ ਭੰਗ ਦਾ ਜ਼ਿਕਰ ਬਹੁਤ ਥਾਂਵਾਂ ਤੇ ਪੜ੍ਹਨ ਨੂੰ ਮਿਲ ਜਾਂਦਾ ਹੈ। ਪੁਰਾਣੇ ਰਿਸ਼ੀ ਮੁਨੀ ਤਾਂ ਇਸ ਦਾ ਸੇਵਨ ਕਰਦੇ ਹੀ ਸਨ, ਅੱਜ ਕਲ ਵੀ ਤੁਸੀਂ ਜੇ ਕਦੇ ਹਿੰਦੁਸਤਾਨ ਦੇ ਪਹਾੜੀ ਖੇਤਰ ਚ ਜਾਓ ਤਾਂ ਬਹੁਤ ਸਾਰੇ ਸੰਨਿਆਸੀ ਇਸ ਦਾ ਸੇਵਨ ਕਰਦੇ ਮਿਲ ਜਾਣਗੇ। ਇਕ ਵਾਰ ਮੈਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਿਆ ਤਾਂ ਰਾਹ ਵਿੱਚ ਚਮੋਲੀ ਵਿਖੇ ਕੁਝ ਸਾਧ ਹੱਥਾਂ ਨੂੰ ਸਰ੍ਹੋਂ ਦਾ ਤੇਲ ਲਾ ਕੇ, ਹੱਥ ਸੁੱਖੇ ਦੇ ਬੂਟਿਆਂ ਚ ਜ਼ੋਰ ਜ਼ੋਰ ਦੀ ਘੁਮਾ ਰਹੇ ਸਨ। ਮੇਰੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਇਸ ਨਾਲ ਜੋ ਮੈਲ ਸਾਡੇ ਹੱਥਾਂ ਉੱਤੇ ਜੰਮੇਗੀ ਅਸੀਂ ਉਸ ਨੂੰ ਸੁਲਫ਼ੇ 'ਚ ਪਾ ਕੇ ਸੂਟੇ ਲਾਵਾਂਗੇ। ਹੋਲੀ ਦੇ ਤਿਉਹਾਰ ਦੇ ਮੌਕੇ ਵੱਡੇ ਪੱਧਰ 'ਤੇ ਲੋਕੀਂ ਇਸ ਦਾ ਸੇਵਨ ਕਰਦੇ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ ਵੀ ਸੁਖਨਿਧਾਨ ਦੀ ਵਰਤੋਂ ਕਰਨ 'ਚ ਮੋਹਰੀ ਹਨ। ਮੁੱਕਦੀ ਗੱਲ ਇਹ ਹੈ ਕਿ ਹਿੰਦੁਸਤਾਨ 'ਚ ਇਹ ਨਸ਼ਾ ਕੋਈ ਦੁਰਲੱਭ ਚੀਜ਼ ਨਹੀਂ । ਰਾਹੇ-ਵਗਾਹੇ ਜਾਂਦਿਆਂ ਆਮ ਹੀ ਇਸ ਦੇ ਬੂਟੇ ਮਿਲ ਜਾਂਦੇ ਹਨ । ਸੋ, ਕਹਿਣ ਦਾ ਮਤਲਬ ਇਹ ਮੁਫ਼ਤ ਦਾ ਨਸ਼ਾ ਹੈ ਜੋ ਚਾਹੇ ਇਸ 'ਚ ਡੁਬਕੀ ਲਾ ਲਵੇ।

No comments: