jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 28 June 2012

ਅਸਲਾ ਜਮਾ ਕਰਾਉਣ ਦੇ ਹੁਕਮ ਜਾਰੀ

www.sabblok.blogspot.com
ਦਸੂਹਾ, 28 ਜੂਨ: (ਸੁਰਜੀਤ ਸਿੰਘ ਨਿੱਕੂ) ਜ਼ਿਲ•ਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਹਲਕਾ 40-ਦਸੂਹਾ ਦੀ 11 ਜੁਲਾਈ 2012 ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਸ਼ਾਂਤੀ ਪੂਰਵਕ ਕਰਾਉਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਵਿਧਾਨ ਸਭਾ ਹਲਕਾ 40-ਦਸੂਹਾ ਵਿੱਚ ਪੈਂਦੇ ਅਸਲਾ ਲਾਈਸੈਂਸੀਆਂ ਨੂੰ ਆਪਣੇ ਹਰ ਕਿਸਮ ਦੇ ਹਥਿਆਰ ਨਜਦੀਕੀ ਥਾਣੇ ਜਾਂ ਅਸਲਾ ਡੀਲਰਾਂ ਪਾਸ ਜਮ•ਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ ਅਤੇ ਉਨ•ਾਂ ਲਾਈਸੈਂਸੀਆਂ ਨੂੰ ਜਿਨ•ਾਂ ਬਾਰੇ ਜਿਲ•ਾ ਪੁਲਿਸ ਮਹਿਸੂਸ ਕਰਦੀ ਹੈ ਕਿ ਉਨ•ਾਂ ਕੋਲ ਲਾਈਸੈਂਸੀ ਅਸਲਾ ਰੱਖਣਾ ਜ਼ਰੂਰੀ ਹੈ, ਉਤੇ ਲਾਗੂ ਨਹੀਂ ਹੋਣਗੇ। ਉਹ ਵਿਅਕਤੀ ਜਿਨ•ਾਂ ਨੂੰ ਜਿਲ•ਾ ਮੈਜਿਸਟਰੇਟ ਵੱਲੋਂ ਵਿਸ਼ੇਸ਼ ਹਲਾਤਾਂ ਵਿੱਚ ਛੋਟ ਦਿੱਤੀ ਗਈ ਹੈ ਅਤੇ ਉਹ ਵਿਅਕਤੀ ਜਿਨ•ਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ ਤੇ ਰੀਤੀ ਰਿਵਾਜ਼ਾਂ ਅਨੁਸਾਰ ਆਪਣੇ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਉਪਰ ਇਹ ਹੁਕਮ ਲਾਗੂ ਨਹੀਂ ਹੋਣਗੇ। 
 ਇਹ ਹੁਕਮ 16 ਜੁਲਾਈ 2012 ਤੱਕ ਲਾਗੂ ਰਹਿਣਗੇ। 

No comments: