jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 28 June 2012

ਗੁਟਖੇ ਦੀਆਂ ਪੂੜੀਆਂ'ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ


www.sabblok.blogspot.com

ਸਿੱਖ ਧਰਮ ਵਿੱਚ ਤੰਬਾਕੂ ਦੀ ਵਰਤੋਂ ਕਰਨ'ਤੇ ਮੁਕੰਮਲ ਤੌਰ'ਤੇ ਪਾਬੰਦੀ ਹੈ ਪਰ ਪਾਨ-ਮਸਾਲੇ ਵਰਗੀਆਂ ਕੁੱਝ ਗੁਟਖਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਸਿੱਖ ਧਰਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੀ ਉਸ ਵੇਲੇ ਹੱਦ ਹੀ ਮੁਕਾ ਦਿੱਤੀ ਜਦੋਂ ਗੁਟਖੇ ਦੀਆਂ ਪੂੜੀਆਂ'ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੀ ਛਾਪ ਦਿੱਤੀ। ਹੋਰ ਤਾਂ ਹੋਰ ਇਸ ਕੰਪਨੀ ਨੇ ਆਪਣੀ ਢੀਠਤਾ ਦੀ ਹੱਦ ਮੁਕਾਉਂਦਿਆਂ ਇਸ ਗੁਟਖੇ ਦਾ ਨਾਂ ਵੀ'ਗਿਆਨੀ ਪਾਨ ਸਮਗਰੀ'ਰੱਖਿਆ ਹੈ।
ਜਗਬਾਣੀ ਦੇ ਸੀਨੀਅਰ ਫੋਟੋਗਰਾਫਰ ਨੇ ਆਪਣੀ ਕਾਨਪੁਰ ਤੇ ਅਲਾਹਾਬਾਦ ਫੇਰੀ ਦੌਰਾਨ ਗੁਟਖਾ ਕੰਪਨੀਆਂ ਦੀ ਇਸ ਘਿਨਾਉਣੀ ਹਰਕਤ ਦਾ ਪਰਦਾ ਫਾਸ਼ ਕੀਤਾ ਹੈ। ਇਹ ਗੁਟਖਾ ਰਾਜਾਪੁਰ ਚਿਤਰਕੂਟ ਦੀ ਕੁਮਾਰ ਐਂਟਰਪ੍ਰਾਈਜਿਜ਼ ਨਾਂ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਿਆਨੀ ਪਾਨ ਸਮੱਗਰੀ ਦੇ ਪਾਊਚ ਸਾਰੀ ਯੂ.ਪੀ. ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਅਲਾਹਾਬਾਦ ਤੇ ਕਾਨਪੁਰ ਤੋਂ ਇਲਾਵਾ ਮਨੌਰੀ ਜ਼ਿਲ੍ਹਾ ਵਿੱਓ ਵੀ ਇਹ ਪਾਨ ਮਸਾਲਾ ਜ਼ਿਆਦਾ ਵੇਚਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁਖ ਦੀ ਗੱਲ ਇਹ ਹੈ ਕਿ ਇੱਕ ਤਾਂ ਇਸ ਦਾ ਨਾਂ'ਗਿਆਨੀ'ਰੱਖਿਆ ਗਿਆ ਹੈ ਤੇ ਦੂਜਾ ਇਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੱਕ ਵੀ ਛਾਪੀ ਹੋਈ ਹੈ। ਕੰਪਨੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਇਨ੍ਹਾਂ ਪਾਊਚਾਂ ਤੇ ਇਹ ਵਿਧਾਨਿਕ ਚਿਤਾਵਨੀ ਵੀ ਲਿਖੀ ਹੈ ਕਿ ਤੰਬਾਕੂ ਜਾਨਲੇਵਾ ਹੈ ਅਤੇ ਪਾਨ ਸਮਗਰੀ ਚਬਾਉਣੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਜਾਣਦੇ ਹੋਏ ਵੀ ਇਹ ਘਿਨਾਉਣਾ ਅਪਰਾਧ ਕੀਤਾ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਕਾਨੂੰਨੀ ਅਪਰਾਧ ਹੈ। ਇਸ ਕੰਪਨੀ ਵੱਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਕਦੋਂ ਮਿਲੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਜਦੋਂ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਵੱਲੋਂ ਸਚਮੁੱਚ ਕੀਤਾ ਗਿਆ ਹੈ ਤਾਂ ਇਸ ਬਾਰੇ ਸਾਰੇ ਪਹਿਲੂ ਵਿਚਾਰ ਕੇ ਜਲਦੀ ਤੋਂ ਜਲਦੀ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
 —

No comments: