ਬੇਂਗਲੁਰੂ 19 ਜੂਨ (PMI News):-—ਕੁੜੀਆਂ ਨੂੰ ਪਿੱਜ਼ਾ ਬੁਆਏ ਬਲੇਕਮੈਲ ਕਰਕੇ ਆਪਣੇ ਨਾਲ ਰਾਤ ਗੁਜ਼ਾਰਨ ਲਈ ਮਜ਼ਬੂਰ ਕਰਦਾ ਸੀ। ਉਹ ਕੁੜੀਆਂ ਨੂੰ ਇਹ ਧਮਕੀ ਦਿੰਦਾ ਸੀ ਕਿ ਜੇ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਉਹ ਉਨ੍ਹਾਂ ਦੀਆਂ ਨਿਊਡ ਫੋਟੋਆਂ ਨੈੱਟ 'ਤੇ ਪਾ ਦੇਵੇਗਾ।ਇਹ ਵਿਅਕਤੀ ਸਭ ਤੋਂ ਪਹਿਲਾਂ ਕੁੜੀਆਂ ਦਾ ਮੋਬਾਈਲ ਨੰਬਰ ਲੈਂਦਾ ਸੀ। ਪਿੱਜ਼ਾ ਡਿਲੀਵਰੀ ਕਰਨ ਕਰਕੇ ਉਹ ਕੁੜੀਆਂ ਦੇ ਨੰਬਰ ਆਪਣੇ ਮੋਬਾਈਲ 'ਚ ਸੇਵ ਕਰ ਲੈਂਦਾ ਸੀ। ਫਿਰ ਉਹ ਕੁੜੀਆਂ ਨੂੰ ਫੋਨ ਕਰਦਾ ਸੀ ਅਤੇ ਮੈਸੇਜ ਕਰਦਾ ਸੀ ਕਿ ਉਨ੍ਹਾਂ ਦੀਆਂ ਨਿਊਡ ਫੋਟੋਆਂ ਮੇਰੇ ਕੋਲ ਹਨ ਅਤੇ ਉਨ੍ਹਾਂ ਨੂੰ ਧਮਕੀ ਦਿੰਦਾ ਸੀ ਕਿ ਜੇ ਉਹ ਰਾਤ ਬਿਤਾਉਣ ਲਈ ਰਾਜੀ ਨਾ ਹੋਈਆਂ ਤਾਂ ਉਹ ਉਨ੍ਹਾਂ ਦੀਆਂ ਫੋਟੋਆਂ ਨੈੱਟ 'ਤੇ ਪਾ ਦਵੇਗਾ।ਪਹਿਲਾਂ ਤਾਂ ਕੁੜੀਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਉਹ ਪੂਰਾ ਪਤਾ ਸਹੀ-ਸਹੀ ਦੱਸ ਦਿੰਦਾ ਸੀ ਤਾਂ ਉਹ ਡਰ ਜਾਂਦੀਆਂ ਸਨ।ਉਸਨੇ ਸੰਜੀਤਾ ਨਾਂ ਦੀ ਕੁੜੀ ਨੂੰ ਵੀ ਫੋਨ ਕੀਤਾ ਅਤੇ ਇਹੀ ਧਮਕੀ ਦਿੱਤੀ ਪਰ ਕੁੜੀ ਨੇ ਉਸ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਵੀ ਤੁਰੰਤ ਹਰਕਤ 'ਚ ਆਈ ਅਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਉਹ ਹੁਣ ਤੱਕ 10 ਕੁੜੀਆਂ ਨੂੰ ਬਲੈਕਮੇਲ ਕਰ ਚੁੱਕਾ ਸੀ। ਇਸ ਦੌਰਾਨ ਇੱਕ ਕੁੜੀ ਦਾ ਵਿਆਹ ਵੀ ਇਸੇ ਕਰਕੇ ਰੁਕ ਗਿਆ ਸੀ। ਪੁਲਸ ਨੇ ਦੱਸਿਆ ਕਿ ਜਾਲੀ ਨੋਟ ਦੇ ਮਾਮਲੇ 'ਚ ਇਹ ਵਿਅਕਤੀ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ।
|
No comments:
Post a Comment