jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 28 June 2012

ਵਿਧਾਇਕ ਦੀਪ ਮਲਹੋਤਰਾ ਨੇ ਫਰੀਦਕੋਟ ਦੀਆਂ ਅਹਿਮ ਮੰਗਾਂ ਵਿਧਾਨ ਸਭਾ ਵਿੱਚ ਉਠਾਈਆਂ

www.sabblok.blogspot.com

• ਗੁਰਭੇਜ ਸਿੰਘ ਚੌਹਾਨ
ਫਰੀਦਕੋਟ, 27 ਜੂਨ 
ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਦੀਪ ਮਲਹੋਤਰਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਫਰੀਦਕੋਟ ਸ਼ਹਿਰ ਵਿੱਚ ਸੀਵਰੇਜ ਵਿਛਾਉਣ ਅਤੇ ਮਾਰਕੀਟ ਕਮੇਟੀਆਂ ਤੇ ਪਿੰਡਾਂ ਨਾਲ ਜੁੜੀਆਂ ਲਿੰਕ ਸੜਕਾਂ ਦੇ ਮੁੱਦੇ ਨੂੰ ਉਠਾਇਆ ਜਿਸ ਉਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਦਨ ਵਿੱਚ ਖੁਦ ਖੜ•ੇ ਹੋ ਕੇ ਸ੍ਰੀ ਮਲਹੋਤਰਾ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਵਿੱਚ ਜਲਦੀ ਸੀਵਰੇਜ ਵਿਛਾਉਣ ਅਤੇ ਲਿੰਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸ੍ਰੀ ਦੀਪ ਮਲਹੋਤਰਾ ਅੱਜ ਵਿਧਾਨ ਸਭਾ ਵਿੱਚ ਫਰੀਦਕੋਟ ਵਾਸੀਆਂ ਦੀ ਆਵਾਜ਼ ਬਣ ਕੇ ਗੂੰਜੇ। ਕਈ ਵਰਿ•ਆਂ ਬਾਅਦ ਫਰੀਦਕੋਟ ਵਾਸੀਆਂ ਨੂੰ ਸੱਤਾਧਾਰੀ ਪੱਖ ਦਾ ਵਿਧਾਇਕ ਮਿਲਿਆ ਅਤੇ ਸ੍ਰੀ ਦੀਪ ਮਲਹੋਤਰਾ ਨੇ ਫਰੀਦਕੋਟ ਵਾਸੀਆਂ ਦੀ ਮੰਗ ਨੂੰ ਵਿਧਾਨ ਸਭਾ ਵਿੱਚ ਉਠਾ ਕੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਲਿਆ। ਵਿਧਾਇਕ ਸ੍ਰੀ ਮਲਹੋਤਰਾ ਨੇ ਪਹਿਲਾਂ ਮੁੱਦਾ ਫਰੀਦਕੋਟ ਤੇ ਸਾਦਿਕ ਦੀਆਂ ਮਾਰਕੀਟ ਕਮੇਟੀਆਂ ਨਾਲ ਜੁੜਦੀਆਂ ਲਿੰਕ ਸੜਕਾਂ ਦਾ ਉਠਾਇਆ। ਇਸ ਤੋਂ ਬਾਅਦ ਉਨ•ਾਂ ਫਰੀਦਕੋਟ ਸ਼ਹਿਰ ਵਿੱਚ ਸੀਵਰੇਜ ਵਿਛਾਉਣ ਦੀ ਮੰਗ ਉਠਾਈ। ਦੋਵਾਂ ਮੰਗਾਂ 'ਤੇ ਗੌਰ ਕਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਮਲਹੋਤਰਾ ਅਤੇ ਪੂਰੇ ਸਦਨ ਨੂੰ ਭਰੋਸਾ ਦਿਵਾਇਆ ਕਿ ਦੋਵੇਂ ਮੰਗਾਂ ਜਲਦੀ ਪੂਰੀਆਂ ਹੋ ਜਾਣਗੀਆਂ। ਸ੍ਰੀ ਦੀਪ ਮਲਹੋਤਰਾ ਨੇ ਕਿਹਾ ਕਿ ਫਰੀਦਕੋਟ ਵਾਸੀਆਂ ਨੇ ਉਨ•ਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਉਹ ਆਪਣਾ ਫਰਜ਼ ਸਮਝਦੇ ਹੋਏ ਫਰੀਦਕੋਟ ਵਾਸੀਆਂ ਦੀ ਹਰ ਇਕ ਮੰਗ ਲਈ ਸਰਕਾਰ ਅਤੇ ਵਿਧਾਨ ਸਭਾ ਵਿੱਚ ਫਰਿਆਦ ਕਰਨਗੇ ਅਤੇ ਫਰੀਦਕੋਟ ਹਲਕੇ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਉਣਗੇ।

No comments: