www.sabblok.blogspot.com
ਕਾਂਝਲੇ ਵਿਰੁੱਧ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਧਰਨਾਂ ਅਤੇ ਪੁਲਤਾ ਫੂਕ ਮੁਜ਼ਾਹਰਾ ਕੱਲ੍ਹ ਸਵੇਰੇ 9 ਵਜੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਵੱਲੋਂ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਤੇ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਅਣਖੀ ਵਿਰੁੱਧ ਸਟੇਜ ਤੋਂ ਅਸੱਭਿਅਕ ਭਾਸ਼ਾ ਵਿਚ ਕੀਤੀਆਂ ਟਿੱਪਣੀਆਂ ਅਤੇ ਧਰਨੇ ਵਿਚ ਬੈਠੇ ਲੋਕਾਂ ਤੋਂ ਹੱਥ ਖੜੇ ਕਰਵਾ ਕੇ ਤੋਂ ਪੱਤਰਕਾਰ ਅਣਖੀ ਦੇ ਸਮਾਜਿਕ ਬਾਈਕਾਟ ਕਰਵਾਏ ਜਾਣ ਦੀ ਘਟੀਆ ਹਰਕਤ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ 2 ਜੂਨ ਸਵੇਰੇ 9 ਵਜੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋਣ ਤੋਂ ਬਾਅਦ ਬੱਸ ਸਟੈਂਡ ਮਹਿਲ ਕਲਾਂ ਦੇ ਮੁੱਖ ਚੌਂਕ ਵਿਚ ਧਰਨਾ ਦੇ ਕੇ ਟ੍ਰੈਫਿਕ ਜਾਮ ਕਰਨ ਸਾਬਕਾ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸੋ ਆਪਜੀ ਨੂੰ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਇਸ ਧਰਨੇ ਵਿਚ ਸਮੇਂ ਸਿਰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਹੈ ਜੀ। ਧੰਨਵਾਦ। ਵੱਲੋਂ ਪ੍ਰੈੱਸ ਕਲੱਬ ਰਜਿ. ਮਹਿਲ ਕਲਾਂ (ਬਰਨਾਲਾ) ਸੰਪਰਕ :- 93567-29532, 98762-01118, 98722-69928, 98726-55692
No comments:
Post a Comment