jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 23 April 2014

ਕੇਜਰੀਵਾਲ ਵਲੋਂ ਵਾਰਾਨਸੀ ਤੋਂ ਨਾਮਜ਼ਦਗੀ ਦਾਖ਼ਲ -ਰੋਡ ਸ਼ੋਅ ਦੌਰਾਨ ਮੋਦੀ 'ਤੇ ਰਾਹੁਲ 'ਤੇ ਕੀਤਾ ਹਮਲਾ

www.sabblok.blogspot.com
ਕਿਹਾ ਦੋਵੇਂ 'ਹੈਲੀਕਾਪਟਰ ਰਾਜਨੀਤੀ' ਕਰ ਰਹੇ ਹਨ 
ਵਾਰਾਨਸੀ, 23 ਅਪ੍ਰੈਲ (ਏਜੰਸੀ)- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਕੇਜਰੀਵਾਲ ਵਾਰਾਨਸੀ ਤੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੇ ਰਾਏ ਨੂੰ ਚੁਣੌਤੀ ਦੇ ਰਹੇ ਹਨ। ਕੇਜਰੀਵਾਲ ਨੇ ਵਾਰਾਨਸੀ 'ਚ ਇਕ ਰੋਡ ਸ਼ੋਅ ਕਰਨ ਦੇ ਬਾਅਦ ਜ਼ਿਲ੍ਹਾ ਅਧਿਕਾਰੀ ਦਫ਼ਤਰ 'ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਦੇ ਰੋਡ ਸ਼ੋਅ ਵਿਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਿਲ ਸਨ।
ਮੋਦੀ ਤੇ ਰਾਹੁਲ 'ਹੈਲੀਕਾਪਟਰ ਰਾਜਨੀਤੀ' ਕਰ ਰਹੇ ਹਨ - ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ 'ਹੈਲੀਕਾਪਟਰ ਡੈਮੋਕ੍ਰੇਸੀ' ਕਰਨ ਦਾ ਦੋਸ਼ ਲਗਾਉਂਦੇ ਹੋਏ ਖੁਦ ਨੂੰ ਆਮ ਆਦਮੀ ਦਾ ਪ੍ਰਤੀਨਿਧੀ ਦੱਸਿਆ। ਵਰਾਨਸੀ ਤੋਂ ਲੋਕ ਸਭਾ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਂਦੇ ਸਮੇਂ 'ਆਪ' ਨੇਤਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਚੋਣਾਂ 'ਚ ਬੇਤਹਾਸ਼ਾ ਖਰਚ ਕਰ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਫੈਸਲਾ ਕਰਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲੋਕਤੰਤਰ ਚਾਹੀਦਾ ਹੈ। 'ਆਪ' ਨੇਤਾ ਨੇ ਕਿਹਾ ਕਿ ਕੋਈ ਕਹਿ ਰਿਹਾ ਸੀ ਕਿ ਮੋਦੀ ਇਸ਼ਤਿਹਾਰਬਾਜ਼ੀ 'ਤੇ 5000 ਕਰੋੜ ਖਰਚ ਕਰ ਰਹੇ ਹਨ। ਆਪ ਨੇਤਾ ਨੇ ਇਥੇ ਰੋਡ ਸ਼ੋਅ 'ਚ ਕਿਹਾ ਕਿ ਮੈਂ ਫ਼ਕੀਰ ਹਾਂ, ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੈਂ ਤੁਹਾਡੇ ਪੈਸਿਆਂ ਨਾਲ ਪ੍ਰਚਾਰ ਕਰਾਂਗਾ। ਤੁਸੀਂ ਫੈਸਲਾ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ।

Monday 21 April 2014

ਸਬਲੋਕ ਆਨਲਾਈਨ ਨਿਊਜ ਪੇਪਰ ਦਾ ਲੋਕ ਸਭਾ ਚੋਣਾਂ 2014 ਲਈ ਪੰਜਾਬ ਦੀਆਂ ਸੀਟਾਂ ਦਾ ਚੋਣ ਸਰਵੇਖਣ

'ਟਾਈਮ' ਦੇ ਸਰਵੇ 'ਚ ਕੇਜਰੀਵਾਲ ਨੇ ਮੋਦੀ ਨੂੰ ਪਛਾੜਿਆ

www.sabblok.blogspot.com
ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਅਮਰੀਕੀ ਮੈਗਜ਼ੀਨ 'ਟਾਈਮ' ਦਾ ਨਵਾਂ ਸਰਵੇਖਣ ਸਾਹਮਣੇ ਆਇਆ ਹੈ। ਇਸ ਸਰਵੇਖਣ ਅਨੁਸਾਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੋਂ ਪੱਛੜਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ਦੀ ਵੈੱਬਸਾਈਟ 'ਤੇ ਪਾਪੂਲਰ ਵੋਟਾਂ ਦੀ ਸ਼੍ਰੇਣੀ ਵਿਚ ਕੇਜਰੀਵਾਲ ਦੇ ਮੁਕਾਬਲੇ ਮੋਦੀ ਨੂੰ ਕਾਫ਼ੀ ਘੱਟ ਵੋਟਾਂ ਮਿਲੀਆਂ ਹਨ। 'ਟਾਈਮ' ਦੀ ਵੈੱਬਸਾਈਟ 'ਤੇ ਵੋਟਰਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਵਿਅਕਤੀ ਨੂੰ ਦੁਨੀਆ ਦੇ ਸਿਖਰਲੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ ਜਾਵੇ ਜਾਂ ਨਹੀਂ। ਐਤਵਾਰ ਰਾਤ ਤੱਕ ਕੇਜਰੀਵਾਲ ਨੂੰ 87 ਫੀਸਦੀ 'ਹਾਂ' ਵਿਚ ਵੋਟਾਂ ਮਿਲੀਆਂ ਜਦਕਿ 13 ਫੀਸਦੀ ਲੋਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਕੇਜਰੀਵਾਲ ਦੇ ਪੱਖ ਵਿਚ ਤੇ ਵਿਰੋਧ ਵਿਚ ਪਈਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 1 ਲੱਖ, 30 ਹਜ਼ਾਰ ਹੈ। ਦੂਜੇ ਪਾਸੇ, ਐਤਵਾਰ ਦੇਰ ਰਾਤ ਤੱਕ ਮੋਦੀ ਨੂੰ ਲਗਭਗ 38 ਫੀਸਦੀ ਵੋਟਾਂ 'ਹਾਂ' ਵਿਚ ਤੇ 62 ਫੀਸਦੀ ਵੋਟਾਂ 'ਨਾਂਹ' ਵਿਚ ਪਾ ਕੇ ਆਪਣਾ ਜਵਾਬ ਦਿੱਤਾ। ਮੋਦੀ ਨੂੰ ਮਿਲੀਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 68 ਹਜ਼ਾਰ ਹੈ। ਭਾਰਤੀ ਸਰਵੇਖਣਾਂ ਵਿਚ ਛਾਏ ਮੋਦੀ ਦੀ ਇਸ ਰੈਕਿੰਗ 'ਨਾਂਹ' ਦੀ ਸ਼੍ਰੇਣੀ ਵਿਚ 10 ਦੇ ਪੈਮਾਨੇ ਵਿਚ 6 ਦੇ ਬਿੰਦੂ ਦੇ ਨੇੜੇ ਹੈ। ਵਰਣਨਯੋਗ ਹੈ ਕਿ ਇਹ ਵੋਟਿੰਗ 22 ਅਪ੍ਰੈਲ ਨੂੰ ਬੰਦ ਹੋਵੇਗੀ ਜਦਕਿ ਫਾਈਨਲ ਨਤੀਜੇ 24 ਅਪ੍ਰੈਲ ਨੂੰ ਐਲਾਨੇ ਜਾਣਗੇ

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ

www.sabblok.blogspot.com

         ਮੇਰੇ ਹੰਝੂਆਂ ਨੂੰ ਨਹੀਂ ਰੋਕ ਸਕਿਆ ਜਦ ਮੈਂ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਪਹੁੰਚ ਕੇ ਇਹ ਵੇਖਿਆ ਕਿ ਪਿੰਡ ਦੀ ਮਹਿਲਾ ਹੁਣ ਵੀ ਗੋਹੇ ਦੀ ਪਾਥੀ ਪਥ ਰਹੇ ਸਨ| ਗਿਆਨ ਦਾ ਸਾਗਰ, ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਪਠੇ ਚੁੱਕ ਕੇ ਤੁਰਦੀ ਹੋਈ ਮਹਿਲਾ ਨੂੰ ਦੇਖ ਕੇ ਦਿਲ ਘੁਟ ਘੁਟ ਕੇ ਰੋਇਆ|  20 ਸਾਲ ਤੋਂ ਪਹਿਲਾਂ ਹੀ ਗੋਹੇ ਦੀ ਵਰਤੋਂ ਕਰਕੇ ਊਰਜਾ ਉਤਪੰਨ ਕਰਨ ਦੀ ਜੈਵਿਕ ਵਿਗਿਆਨ ਵਿਚ ਤਰੱਕੀ ਹੋਣ ਤੋਂ ਬਾਅਦ ਵੀ ਹੁਣ ਤੱਕ ਪੰਜਾਬ ਵਿੱਚ ਗੋਹੇ ਦੀ ਪਾਥੀ ਦੀ ਵਰਤੋਂ ਹੋਣਾ ਬਹੁਤ ਦੁੱਖ ਦੀ ਗੱਲ ਹੈ| ਆਰਿਆ ਸਮਾਜ ਦੇ ਸਵਾਮੀ ਦਯਾ ਨੰਦ ਨੂੰ ਗਿਆਨ ਦੀ ਚਰਚਾ ਵਿੱਚ ਹਰਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਤਕਨੀਕੀ ਤਰੱਕੀ ਨੂੰ ਅਪਣਾਉਣ ਦੀ ਦੌੜ ਵਿਚ ਹਾਰ ਜਾਉਣਾ ਦੇਖ ਕੇ ਮਨ ਉਦਾਸ ਹੋਇਆ| ਜ਼ਿੰਦਗੀ ਪਰ ਪਾਖੰਡ ਪਨ ਦੇ ਖਿਲਾਫ ਲੜਨ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਹੁਣ ਵੀ ਪਾਖੰਡੀ ਜ਼ਿੰਦਗੀ ਵਿੱਚ ਡੁੱਬੇ ਹੋਏ ਲੋਕ ਦਿਸ ਰਹੇ ਸਨ|
         ਖਾਲਸਾ ਕਾਲਜ ਦੀ ਸਥਾਪਨਾ ਕਰਕੇ ਖੁਦ ਪਾਠਕ੍ਰਮ ਕਿਤਾਬਾਂ ਲਿਖ ਕੇ ਪੜ੍ਹਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਇੱਕ ਵੀ ਲਾਈਬ੍ਰੇਰੀ ਨਹੀਂ ਹੈ ਪਰ ਸ਼ਰਾਬ ਦੇ ਠੇਕੇ ਜ਼ਰੂਰ ਹੈ| ਨਾ ਸਿਰਫ  ਪੂਰੇ ਇਲਾਕੇ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਨਾ ਹੀ ਕੋਈ ਕਾਲਜ ਹੈ ਅਤੇ ਨਾ ਹੀ ਕੋਈ ਲਾਇਬ੍ਰੇਰੀ ਦੀ ਸਥਾਪਨਾ ਹੋਈ ਹੈ|
         ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੋਫੈਸਰ ਦੇ ਦਰਜਾ ਹਾਸਲ ਕਰਨ ਵਾਲੇ ਗਿਆਨੀ ਦਿੱਤ ਸਿੰਘ ਜੀ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹਨ? ਛੇਵਾਂ ਤਨਖਾਹ ਕਮਿਸ਼ਨ ਦਾ ਫਾਇਦਾ ਉਠਾ ਕੇ ਵੱਡੇ ਵੱਡੇ ਘਰ ਬਣਾਉਣ ਵਾਲੇ ਅੱਜ ਕੱਲ ਦੇ ਪੰਜਾਬੀ ਪ੍ਰੋਫੈਸਰ ਨੂੰ ਜੇਕਰ  ਇਹ ਪੁਛਿਆ ਜਾਵੇ ਕਿ ਗਿਆਨੀ ਦਿੱਤ ਸਿੰਘ ਜੀ ਦੁਆਰਾ ਲਿਖਿਆ ਗਿਆ '' ਸਵਪਨ ਨਾਟਕ '' ਵਿੱਚ ਕੀ ਵਿਸ਼ੇ ਹੈ ਤਾਂ ਕਿਸੀ ਨੂੰ ਵੀ ਪਤਾ ਨਹੀਂ ਹੋਵੇਗਾ| ਸਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰਨ ਵਾਲੇ ਇਹ ਸਾਰੇ ਪੰਜਾਬੀ ਪ੍ਰੋਫੈਸਰ ਨੂੰ ਇੱਕ ਵਾਰ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਲਿਜਾਣਾ ਚਾਹੀਦਾ ਹੈ ਤਾਂਕਿ ਮਾਇਆ ਦੇ ਜਾਲ ਵਿਚ ਫਸੇ ਪ੍ਰੋਫੈਸਰ ਕੁਝ ਨਾ ਕੁਝ ਜ਼ਰੂਰ ਸਿਖਣਗੇ| ਕਾਲਜ ਵਿੱਚ ਹੀ ਬੈਠਕੇ ਜੀਵਨ ਬੀਮਾ ਬਾਰੇ  ਗੱਲ ਕਰਨ ਵਾਲੇ ਆਧੁਨਿਕ ਪ੍ਰੋਫੈਸਰ ਨੂੰ, 72 ਕਿਤਾਬਾਂ ਲਿਖਣ ਵਾਲੇ ਗਿਆਨੀ ਦਿੱਤ ਸਿੰਘ ਜੀ ਨੂੰ ਜੇਕਰ ਚੰਗੀ ਤਰ੍ਹਾਂ ਸਮਝ ਗਏ ਹੁੰਦੇ ਤਾਂ ਪੰਜਾਬ ਵਿਚ ਸਾਹਿਤਿਕ ਕ੍ਰਾਂਤੀ ਆ ਸਕਦੀ ਸੀ|
         ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸੰਪਾਦਕ ਤੌਰ ਤੇ 'ਖਾਲਸਾ ਅਖਬਾਰ' ਨੂੰ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਪੰਜਾਬੀ ਅਖਬਾਰ ਜਗਤ ਦਾ ਪਿਤਾਮਾ ਵੀ ਮੰਨਿਆ ਜਾ ਸਕਦਾ ਹੈ | ਉਨ੍ਹਾਂ ਦਾ ਅਖਬਾਰ ਵਿਚ ਨੰਬਰ ਵੀ ਪੰਜਾਬੀ ਵਿਚ ਛਾਪਦੇ ਸਨ ਪਰ ਅੱਜ ਕੱਲ ਦੇ ਸਾਰੇ ਦੇ ਸਾਰੇ ਪੰਜਾਬੀ ਅਖਬਾਰਾਂ ਵਿੱਚ ਅਤੇ ਮੈਗਜ਼ੀਨ ਵਿੱਚ ਰੋਮਨ ਨੰਬਰ ਦੀ ਵਰਤੋਂ ਹੁੰਦੀ ਹੈ | ਬਹੁਤ ਸਾਰੇ ਅਜਿਹੇ ਅਖਬਾਰ ਉਠ ਕੇ ਖੜ੍ਹੇ ਹੋਏ ਹਨ ਜੋ ਸੱਤਾ ਨੂੰ ਸਮਰਥਨ  ਕਰਨ ਲਈ ਬਣੇ ਹੋਏ ਹਨ ਜਾਂ ਇਸ਼ਤਿਹਾਰ ਛਪਵਾਕੇ ਪੈਸੇ ਕਮਾਉਣ ਲਈ ਬਣੇ ਹੋਏ ਹਨ| ਸੱਚ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਕੰਮ ਅੱਜ ਕੱਲ ਦੇ ਅਖਬਾਰ ਘੱਟ ਕਰਦੇ ਹਨ ਪਰ ਖਬਰਾਂ ਨੂੰ ਤੋੜ ਮਰੋੜ ਕੇ 'ਪੇਡ ਨਿਊਜ਼' ਬਣਾਉਂਦੇ ਹਨ| ਇਹੋ ਜਿਹੇ ਯੁੱਗ ਵਿੱਚ ਪੱਤਰਕਾਰੀ ਜਗਤ ਲਈ ਗਿਆਨੀ ਦਿੱਤ ਸਿੰਘ ਜੀ ਇੱਕ ਅਨੌਖਾ ਉਦਾਹਰਣ ਹੋਣਾ ਚਾਹੀਦੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾ ਹੀ ਕੋਈ ਅਖਬਾਰ ਇਨ੍ਹਾਂ ਦੀ ਤਸਵੀਰ  ਛਾਪਦੀ ਹੈ ਅਤੇ ਨਾ ਹੀ ਕੋਈ ਇਨ੍ਹਾਂ ਦੇ ਵੱਡਮੁੱਲੇ ਲੇਖ ਮੁੜ ਪ੍ਰਕਾਸ਼ਿਤ ਕਰਦੇ ਹਨ|
         ਆਖਰੀ ਸਾਹ ਤੱਕ ਸਿੰਘ ਸਭਾ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਸਿਧਾਂਤ ਅੱਜ ਕੱਲ ਦੇ ਸਮਾਜ ਲਈ ਬਹੁਤ ਜ਼ਰੂਰੀ ਹੈ| ਸਿੱਖ ਸਿਧਾਂਤ ਨੂੰ ਕਮਜ਼ੋਰ ਕਰਕੇ ਆਪਣੇ ਸਿਧਾਂਤ ਚਲਾਉਣ ਲਈ ਈਸਾਈ ਮਿਸ਼ਨਰੀ 19ਵੀਂ ਸਦੀ ਵਿੱਚ ਖੂਬ ਕੋਸ਼ਿਸ਼ਾਂ ਕੀਤੀਆਂ ਸਨ ਪਰ ਪਟਕਾ ਮਾਰਕੇ ਖੜ੍ਹੇ ਹੋਣ ਵਾਲੇ ਗਿਆਨੀ ਦਿੱਤ ਸਿੰਘ ਜੀ ਅੱਜ ਕੱਲ ਦੇ ਸਮਾਜ ਲਈ ਜ਼ਰੂਰਤ ਹੈ ਕਿਉਂਕਿ ਇਕੋ ਇੱਕ ਪ੍ਰਮਾਤਮਾ ਨੂੰ ਸਿਮਰਨ ਕਰਨ ਦੀ ਹਦਾਇਤ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਥੇ ਹੀ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਚਾਰੋ ਪਾਸੇ ਭਰੇ ਹੋਏ ਹਨ|
         ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮੁਤਾਬਿਕ ਸਮਾਜ ਵਿਚ ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ ਪਰ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੂੰ ਇੱਕ ਜਾਤੀ ਨਾਲ ਜੋੜਕੇ ਉਨ੍ਹਾਂ ਦੀ ਵਿਚਾਰਧਾਰਾ ਇੱਕ ਜਾਤੀ ਅਤੇ ਇੱਕ ਧਰਮ ਤੱਕ ਸੀਮਤ ਕਰਨਾ ਮਹਾ ਪਾਪ ਹੈ| 'ਗਰੁਤਾ ਬਲ' ਦੀ ਖੋਜ ਕਰਨ ਵਾਲੇ ਨਿਊਟਨ ਦੇ ਸਿਧਾਂਤ ਨੂੰ ਜੇਕਰ ਪੂਰੀ ਦੁਨੀਆ ਬਿਨਾਂ ਜਾਤ ਧਰਮ ਪੁਜਦੇ ਹੋਏ ਅਪਣਾ ਸਕਦੀ ਹੈ ਤਾਂ ਗਿਆਨੀ ਦਿੱਤ ਸਿੰਘ ਜੀ ਦੇ ਸਿਧਾਂਤ ਨੂੰ ਅਪਣਾਉਣ ਲਈ ਜਾਤੀ ਕਿਉਂ ਪੁਛੀ ਜਾਂਦੀ ਹੈ?
         ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਕਰਨਾਟਕ ਦੀ ਸਰਕਾਰ ਕੰਨੜ ਸਾਹਿਤ ਦੇ ਨਾਮ ਤੇ 50 ਕਰੋੜ ਦੀ ਲਾਗਤ ਨਾਲ ਅਨੁਵਾਦ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਸਰਕਾਰ ਇਹੋ ਜਿਹੇ ਉਪਰਾਲਾ ਕਿਉਂ ਨਹੀਂ ਕਰ ਸਕਦਾ? ਹੁਣ ਤੱਕ 8 ਗਿਆਨ ਪੀਠ ਪੁਰਸਕਾਰ ਜਿੱਤਣ ਵਾਲੇ  ਕੰਨੜ ਭਾਸ਼ਾ ਦੇ ਲੋਕ, ਕੰਨੜ ਕਵੀ, ਵਿਦਵਾਨ ਦੇ ਨਾਮ ਤੇ ਯੂਨੀਵਰਸਿਟੀ ਖੋਲ੍ਹਣ ਲਈ ਅੰਦੋਲਨ ਕਰ ਸਕਦੇ ਹੈ ਤਾਂ ਪੰਜਾਬੀ ਲੋਕ ਅਜਿਹਾ ਅੰਦੋਲਨ ਕਿਉਂ ਨਹੀਂ ਕਰ ਸਕਦੇ?
         ਸਿਰਫ ਮਾਇਆ ਨੂੰ ਕਮਾਉਣ ਲਈ ਵਿਦੇਸ਼ ਜਾਣ ਵਾਲੇ ਪੰਜਾਬੀ ਲੋਕ ਮੁੜ ਆ ਕੇ ਪਿੰਡਾਂ ਦੇ ਗੇਟ ਬਣਾਉਣ ਦੀ ਥਾਂ ਤੇ ਪੰਜਾਬੀ ਲੇਖਕ ਅਤੇ ਪੰਜਾਬੀ ਵਿਦਵਾਨ ਦੇ ਨਾਮ ਤੇ ਸਕੂਲ ਜਾਂ ਕਾਲਜ ਕਿਉਂ ਨਹੀਂ ਬਣਾ ਸਕਦੇ?
         ਇਹੋ ਜਿਹਾ ਕੰਮ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਹੀ ਥੋਪਣ ਵਾਲੇ ਲੋਕ ਆਪਣੀ ਜਿੰਮੇਦਾਰੀ ਦਾ ਅਹਿਸਾਸ ਕਰਕੇ ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੋਲਣ ਦਾ ਯਤਨ ਕਿਉਂ ਨਹੀਂ ਕਰ ਸਕਦੇ?
         ਹਰ ਥਾਂ ਤੇ ਦਿਸਣ ਵਾਲੇ ਠੇਕੇ, ਰਿਜ਼ੋਰਟ, ਮੈਰਿਜ਼ ਪੈਲੇਸ, ਡੇਰੇ ਦੇ ਨਾਲ-ਨਾਲ ਜੇਕਰ ਪੰਜਾਬੀ ਲੋਕ ਇੱਕ ਜੁੱਟ ਹੋ ਕੇ ਇੱਕ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਇੱਕ ਯੂਨੀਵਰਸਿਟੀ ਬਣ ਜਾਵੇ ਤਾਂ ਪੰਜਾਬੀ ਲੋਕਾਂ ਦੀਆਂ ਸਾਰੀਆਂ ਗਲਤੀਆਂ ਨੂੰ ਮੁਆਫ ਕਰਕੇ ਪੰਜਾਬੀ ਲੋਕਾਂ ਦੇ ਸਾਹਮਣੇ ਸਿਰ ਝੁਕਾ ਸਕਦਾ ਹੈ ਤਾਂ ਕਿ ਗਿਆਨ ਦੇ ਸਾਗਰ ਗਿਆਨੀ ਦਿੱਤ ਸਿੰਘ ਜੀ ਪਿੰਡ ਜਾ ਕੇ ਕੋਈ ਹੋਰ ਮੇਰੇ ਵਰਗੇ ਹੰਝੂ ਨਾ ਡੋਲਣ|

ਪੰਡਿਤਰਾਓ ਧਰੇਨਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ ਸੈਕਟਰ-46,
ਚੰਡੀਗੜ੍ਹ| 9988351695

ਅਮਲੀਆਂ ਦਾ ਲੀਡਰਾਂ ਨੂੰ ਮੰਗ ਪੱਤਰ (ਵਿਅੰਗ)

www.sabblok.blogspot.com

 

ਗੁਰਭੇਜ ਸਿੰਘ ਚੌਹਾਨ
9814306545
ਚੋਣਾਂ ਤੋਂ ਪਹਿਲਾਂ ਤਾਂ ਨੇਤਾ ਵੋਟਰਾਂ ਨੂੰ ਕਈਤਰਾਂ ਦੇ ਲਾਲੀਪੌਪ ਦਿੰਦੇ ਹਨ ਅਤੇ ਜਦੋਂ ਚੋਣ ਜਿੱਤ ਜਾਂਦੇ ਹਨ ਤਾਂ ਫੇਰ ਤੂੰ ਕੌਣ ਤੇ ਮਂੈ ਕੌਣ। ਪਹਿਲੀ ਗੱਲ ਤਾਂ ਜਿੱਤਕੇ ਮੂੰਹ ਈ ਨਹੀਂ ਵਿਖਾਉਂਦੇ ਤੇ ਜੇ ਕੋਈ ਆਪਣੀ ਫਰਿਆਦ ਲੈ ਕੇ ਇਨ•ਾਂ ਦੇ ਰੀਹਾਇਸ਼ੀ ਤੇ ਐਸ਼ੀ ਟਿਕਾਣੇ ਤੇ ਪਹੁੰਚ ਜਾਵੇ ਤਾਂ ਸਕਿਊਰਿਟੀ ਵਾਲੇ ਥੜ•ੇ ਨਹੀਂ ਚੜ•ਨ ਦਿੰਦੇ। ਲੋਕ ਇਨ•ਾਂ ਲੀਡਰਾਂ ਦੀਆਂ ਗੱਲਾਂ ਚ ਆਕੇ ਪੰਜ ਸਾਲ ਦੁੱਖ ਭੋਗਦੇ ਹਨ ਅਤੇ ਮਨ ਹੀ ਮਨ ਦੁਖੀ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਕੋਈ ਨੀ• ਚੋਣਾਂ ਆ ਲੈਣ ਦਿਉ ਫੇਰ ਪੁੱਛਾਂਗੇ। ਜਦੋਂ ਦੁਬਾਰਾ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਲੀਡਰ ਫੇਰ ਚੀਕਣੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਤਾਂ ਇਸ ਸਮੇਂ ਦੀ ਉਡੀਕ ਵਾਲੇ ਲੋਕ ਮੌਕਾ ਸੰਭਾਲਦੇ ਹੋਏ ਲੀਡਰਾਂ ਨੂੰ ਤੱਤੀਆਂ ਠੰਡੀਆਂ ਸੁਣਾਕੇ ਆਪਣੇ ਮਨ ਦੀ ਭੜਾਸ ਕੱਢਦੇ ਹਨ। ਪਿਛਲੀ ਵਾਰ ਸੱਤਾਧਾਰੀ ਸਰਕਾਰ ਨੇ ਅਮਲੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਲਈ ਪੋਸਤ ਅਫੀਮ ਦੇ ਠੇਕੇ ਖੋਲ• ਦਿਆਂਗੇ ਅਤੇ ਤੁਸੀਂ ਇੱਜਤ ਮਾਨ ਨਾਲ ਇਹ ਚੀਜ਼ਾਂ ਠੇਕੇ ਤੋਂ ਖਰੀਦ ਕੇ ਵਰਤ ਸਕੋਗੇ। ਪਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਚੋਣਾਂ ਫੇਰ ਦੁਬਾਰਾ ਆ ਗਈਆਂ ਹਨ। ਅਮਲੀ ਵੀ ਪੰਜ ਸਾਲਾਂ ਦੇ ਭਰੇ ਪੀਤੇ ਬੈਠੇ ਸਨ, ਕਿਉਂ ਕਿ ਉਨ•ਾਂ ਨੂੰ ਆਪਣੇ ਨਸ਼ੇ ਦੀ ਪੂਰਤੀ ਲਈ ਰਾਜਸਥਾਨ ਜਾਣਾ ਪੈਂਦਾ ਹੈ ਅਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਬਚਾਕੇ ਇਹ ਨਸ਼ਾ ਪੰਜਾਬ ਲੈ ਕੇ ਆਉਣਾ ਪੈਂਦਾ ਹੈ ਜੋ ਬੜਾ ਜ਼ੋਖਮ ਭਰਿਆ ਕੰਮ ਹੈ ਅਤੇ ਕਈ ਅਮਲੀ ਵਿਚਾਰੇ ਇਸ ਦੌਰਾਨ ਪੁਲਿਸ ਦੇ ਧੱਕੇ ਚੜ• ਜਾਂਦੇ ਹਨ ਅਤੇ ਲੰਮਾਂ ਸਮਾਂ ਜੇਲ• ਦੀ ਹਵਾ ਖਾਣੀ ਪੈਂਦੀ ਹੈ। ਜੇਕਰ ਉਹ ਇਹ ਨਸ਼ਾ ਪੰਜਾਬ ਚੋਂ ਖਰੀਦਦੇ ਹਨ ਤਾਂ ਇਸਦੀ ਹੋਮ ਡਲਿਵਰੀ ਤਾਂ ਹੈ ਪਰ ਇਹ ਮਿਲਾਵਟ ਵਾਲਾ ਤੇ ਬਹੁਤ ਮਹਿੰਗਾ ਹੁੰਦਾ ਹੈ ਜੋ ਆਮ ਅਮਲੀ ਦੀ ਪਹੁੰਚ ਤੋਂ ਬਾਹਰ ਹੈ। ਭਾਵੇਂ ਅਮਲੀਆਂ ਦੀ ਸਹੂਲਤ ਲਈ ਪੰਜਾਬ ਚੋਂ ਰਾਜਸਥਾਨ ਨੂੰ ਇਕ ਪ੍ਰਾਈਵੇਟ ਟਰਾਂਸਪੋਰਟ ਦੀਆਂ ਪੱਕੀਆਂ ਤਿੰਨ ਬੱਸਾਂ ਲੱਗੀਆਂ ਹੋਈਆਂ ਹਨ ਜੋ ਅਮਲੀਆਂ ਨੂੰ ਰਾਜਸਥਾਨ ਪੋਸਤ ਦੇ ਅੱਡਿਆਂ ਤੇ ਲੈ ਕੇ ਜਾਂਦੀਆਂ ਹਨ ਅਤੇ ਬਾਇੱਜ਼ਤ ਪੰਜਾਬ ਵਾਪਸ ਲੈ ਕੇ ਆਉਂਦੀਆਂ ਹਨ। ਇਨ•ਾਂ ਬੱਸਾਂ ਵੱਲੋਂ ਪ੍ਰਤੀ ਅਮਲੀ ਆਉਣ ਜਾਣ ਦੇ ਕਿਰਾਏ ਤੋਂ ਸਿਰਫ 75 ਰੁਪਏ ਵੱਧ ਚਾਰਜ ਕੀਤੇ ਜਾਂਦੇ ਹਨ ਪਰ ਕੋਈ ਦੁੱਕੀ ਤਿੱਕੀ ਪੁਲਸੀਆ ਇਸ ਬੱਸ ਦੀ ਤਲਾਸ਼ੀ ਕਰਨ ਦੀ ਜੁਰੱਅਤ ਨਹੀਂ ਕਰਦਾ। ਜਿਸ ਤਰਾਂ ਪੰਜਾਬ ਚੋਂ ਰਾਜਸਥਾਨ ਨੂੰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀ ਟਰੇਨ ਦਾ ਨਾਂ ਕੈਂਸਰ ਟਰੇਨ ਹੈ ਇਸੇ ਤਰਾਂ ਇਨ•ਾਂ ਬੱਸਾਂ ਦਾ ਨਾਂ ਅਮਲੀਆਂ ਦੀ ਟਰਾਂਸਪੋਰਟ ਹੈ। ਅਮਲੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਚ ਖਰਾ ਨਸ਼ਾ 1000 ਰੁਪਏ ਕਿਲੋ ਹੈ ਅਤੇ ਪੰਜਾਬ ਵਿਚ ਕਿਲੋ ਤੋਂ ਮਿਲਾਵਟ ਕਰਕੇ ਦੋ ਕਿਲੋ ਬਣਾਇਆ 2000-2500 ਰੁਪਏ ਮਿਲਦਾ ਹੈ। ਇਸ ਲਈ ਅਮਲੀ ਚੋਣਾਂ ਦਾ ਮੌਕਾ ਵੇਖਕੇ ਲਾਮਬੰਦ ਹੋ ਗਏ ਹਨ ਅਤੇ ਵੋਟਾਂ ਮੰਗਣ ਆਏ ਲੀਡਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਰਹੇ ਹਨ ਕਿ ਸਰਕਾਰ ਸ਼ਰਾਬ ਦੇ ਠੇਕੇ ਤਾਂ ਵਧਾਈ ਜਾਂਦੀ ਹੈ ਪਰ ਸਾਡਾ ਕੋਈ ਖਿਆਲ ਨਹੀਂ ਕਰਦੀ। ਪਿਛਲੀਆਂ ਵੋਟਾਂ ਵੇਲੇ ਸਰਕਾਰ ਨੇ ਪੋਸਤ ਅਫੀਮ ਦੇ ਠੇਕੇ ਖੋਲ•ਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ । ਇਸ ਲਈ ਅਸੀਂ ਆਪਣੀ ਵੋਟ ਉਸ ਪਾਰਟੀ ਨੂੰ ਹੀ ਪਾਵਾਂਗੇ ਜੋ ਪੰਜਾਬ ਚ ਪੋਸਤ ਦੇ ਠੇਕੇ ਖੋਲੂ, ਨਹੀਂ ਤਾਂ ਸਾਡਾ ਬਾਈਕਾਟ। ਅਮਲੀਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਪੋਸਤ ਦੇ ਠੇਕੇ ਖੋਲ• ਦੇਵੇ ਤਾਂ ਸ਼ਰਾਬ ਵਾਂਗ ਇਨ•ਾਂ ਠੇਕਿਆਂ ਤੋਂ ਸਰਕਾਰ ਨੂੰ ਮੋਟੀ ਕਮਾਈ ਹੋ ਸਕਦੀ ਹੈ ਜੋ ਹੁਣ ਸਮਗਲਰਾਂ ਦੇ ਘਰੀਂ ਜਾ ਰਹੀ ਹੈ। ਸੁੱਖ ਨਾਲ ਹੁਣ ਪੰਜਾਬ ਚ ਇਹਦੀ ਲਾਗਤ ਸ਼ਰਾਬ ਨਾਲੋਂ ਘੱਟ ਨਹੀਂ। ਨਾਲੇ ਇਹ ਵੀ ਫਾਇਦਾ ਹੋ ਜਾਊ ਕਿ ਸਾਡੇ ਮੁੰਡੇ ਖੁੰਡੇ ਜਿਹੜੇ ਸਵਾਹ ਖੇਹ ਸਮੈਕ, ਹੈਰੋਇਨ ਖਾਂਦੇ ਐ ਪੋਸਤ ਖਾਣ ਲੱਗ ਪੈਣ ਅਤੇ ਇਨ•ਾਂ ਭੈੜੇ ਨਸ਼ਿਆਂ ਤੋਂ ਬਚ ਜਾਣ, ਪਰ ਅਮਲੀਆਂ ਨਾਲ ਕੋਈ ਵੀ ਲੀਡਰ ਅਜੇ ਇਹ ਵਾਅਦਾ ਨਹੀਂ ਕਰ ਰਿਹਾ ਜਿਸਤੇ ਅਮਲੀ ਦੁਖੀ ਹਨ ਅਤੇ ਜੇ ਇਹ ਮੰਗ ਨਾਂ ਮੰਨੀ ਗਈ ਤਾਂ ਅਮਲੀ ਇਸ ਵਾਰ ਸੱਤਾਧਾਰੀ ਪਾਰਟੀ ਦਾ ਬਾਈਕਾਟ ਜਰੂਰ ਕਰਨਗੇ ਤੇ ਇਸਦਾ ਘਾਟਾ ਸੱਤਾਧਾਰੀ ਸਰਕਾਰ ਨੂੰ ਪਏਗਾ, ਕਿਉਂ ਕਿ ਉਹ ਆਪਣੀ ਵੋਟ ਵਿਰੋਧੀ ਧਿਰ ਦੇ ਹੱਕ ਵਿਚ ਪਾਉਣਗੇ। ਇਹ ਵੀ ਹੋ ਸਕਦਾ ਕਿ ਅਮਲੀ ਅਗਲੀਆਂ ਚੋਣਾਂ ਵਿਚ ਆਪਣੀ ਪਾਰਟੀ ਬਣਾਕੇ ਚੋਣਾਂ ਲੜਨ , ਕਿਉਂ ਕਿ ਪੰਜਾਬ ਵਿਚ ਇਨ•ਾਂ ਦੀ ਵੱਡੀ ਗਿਣਤੀ ਹੈ ਅਤੇ ਜੇ ਇਹ ਇਕ ਐਮ ਪੀ ਵੀ ਜਿਤਾ ਗਏ ਤਾਂ ਪਾਰਲੀਮੈਂਟ ਵਿਚ ਜਾਕੇ ਆਪਣੀ ਮੰਗ ਰੱਖਣ ਜੋਗੇ ਤਾਂ ਹੋ ਈ ਜਾਣਗੇ।

ਜਮਹੂਰੀ ਕਿਸਾਨ ਸਭਾ ਵੱਲੋਂ 21 ਮਾਰਚ ਨੂੰ ਐਕਸੀਅਨ ਦਫਤਰ ਭਿੱਖੀਵਿੰਡ ਦਾ ਘਿਰਾਉ ਕੀਤਾ ਜਾਵੇਗਾ -ਕਾਮਰੇਡ ਦਿਆਲਪੁਰਾ

www.sabblok.blogspot.com
ਜਾਣਕਾਰੀ ਦਿੰਦੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਆਦਿ।


ਭਿੱਖੀਵਿੰਡ  ਅਪ੍ਰੈਲ (ਭੁਪਿੰਦਰ ਸਿੰਘ)-ਜਮਹੂਰੀ ਕਿਸਾਨ ਸਭਾ ਵੱਲੋਂ ਐਕਸੀਅਨ ਦਫਤਰ ਦਾ ਘਿਰਾਉ ੨੧ ਮਾਰਚ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਆਲਾ, ਤਹਿਸੀਲ਼ ਸੈਕਟਰੀ ਦਲਜੀਤ ਸਿੰਘ ਦਿਆਲਪੁਰਾ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕੀਤਾ ਤੇ ਆਖਿਆ ਕਿ ਬੀਤੇ ਦਿਨੀ ਬਿਜਲੀ ਖਪਤਕਾਰ ਤੇ ਸਮਾਜ ਸੇਵਕ ਰਾਜਬਲਬੀਰ ਸਿੰਘ ਦਿਆਲਪੁਰਾ, ਜਿਸ ਦਾ ਘਰ ਦਾ ਬਿੱਲ ਜਿਆਦਾ ਆਇਆ ਹੋਣ ਕਰਕੇ ਐਕਸੀਅਨ ਭਿੱਖੀਵਿੰਡ ਤੋਂ ਬਿੱਲ ਦੀਆਂ ਕਿਸ਼ਤਾਂ ਕਰਵਾਉਣ ਆਏ ਸਨ ਤਾਂ ਅੱਗੋ ਐਕਸੀਅਨ ਭਿੱਖੀਵਿੰਡ ਨੇ ਆਪਣੇ ਹਿਟਲਰੀ ਵਿਵਹਾਰ ਨਾਲ ਰਾਜਬਲਬੀਰ ਸਿੰਘ ਨੂੰ ਆਪਣੇ ਦਫਤਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਪਰੋਕਤ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਭੈਣੀ ਮੱਸਾ ਸਿੰਘ ਦੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵੱਲੋਂ ੨੪ ਘੰਟੇ ਦੀ ਸਪਲਾਈ ਲੈਣ ਲਈ ੭੪੯੫੫ ਰੁਪਏ ਮਿਤੀ ੬ ਜਨਵਰੀ ੨੦੧੪ ਨੂੰ ਜਮਾ ਕਰਵਾਏ ਸਨ ਅਤੇ ਸੇਵਾ ਅਧਿਕਾਰ ਦੇ ਕਾਨੂੰਨ ਤਹਿਤ ਇਹ ਕੁਨੈਕਸ਼ਨ ਇੱਕ ਮਹੀਨੇ ਦੇ ਅੰਦਰ-ਅੰਦਰ ਮਹਿਕਮੇ ਵੱਲੋ ਜਾਰੀ ਕਰਨਾ ਸੀ, ਪਰ ਤਿੰਨ ਮਹੀਨੇ ਦਾ ਸਮਾ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਇਹ ਕੁਨੈਕਸ਼ਨ ਜਾਰੀ ਨਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਭਾਵੇ ਐਸ.ਈ. ਤਰਨ ਤਾਰਨ ਵੱਲੋਂ ਐਕਸੀਅਨ ਭਿੱਖੀਵਿੰਡ ਨੂੰ ਹਾਦਇਤ ਵੀ ਜਾਰੀ ਕੀਤੀ ਗਈ, ਪਰ ਐਕਸੀਅਨ ਭਿੱਖੀਵਿੰਡ ਆਨਾਕਾਨੀ ਕਰ ਰਿਹਾ ਹੈ। ਐਕਸੀਅਨ ਭਿੱਖੀਵਿੰਡ ਦੀ ਧੱਕੇਸਾਹੀ ਵਿਰੁੱਧ ਭਾਵੇ ਐਸ.ਐਚ.a ਭਿੱਖੀਵਿੰਡ ਨੂੰ ਵੀ ਲਿਖ ਕੇ ਦਿੱਤਾ ਗਿਆ ਹੈ, ਪਰ ਉਸ ਨੇ ਵੀ ਕੋਈ ਕਾਰਵਾਈ ਨਹੀ ਕੀਤੀ। ਜਿਸ ਕਰਕੇ ਸਾਨੂੰ ਮਜਬੂਰਨ ਐਕਸੀਅਨ ਵਿਰੁੱਧ ਐਕਸੀਅਨ ਦਫਤਰ ਭਿੱਖੀਵਿੰਡ ਦਾ ਘਿਰਾਉ ਕਰਨਾ ਪੈ ਰਿਹਾ ਹੈ। ਇਸ ਸਮੇ ਸੁਖਵਿੰਦਰ ਸਿੰਘ ਭੈਣੀ ਮੱਸਾ ਸਿੰਘ, ਡਾ:ਰਾਜਬਲਬੀਰ ਸਿੰਘ, ਸਤਨਾਮ ਸਿੰਘ, ਗੁਰਵੇਲ ਸਿੰਘ ਆਦਿ ਹਾਜਰ ਸਨ।  

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਰਾਬ ਦੇ ਬਰਾਂਡ ਦਾ ਨਾਂਅ 'ਗ਼ਦਰ' ਰੱਖਣ ਦੀ ਕੀਤੀ ਜ਼ੋਰਦਾਰ ਨਿਖੇਧੀ

www.sabblok.blogspot.com
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 
ਸ਼ਰਾਬ ਦੇ ਬਰਾਂਡ ਦਾ ਨਾਂਅ 'ਗ਼ਦਰ' ਰੱਖਣ ਦੀ ਕੀਤੀ ਜ਼ੋਰਦਾਰ ਨਿਖੇਧੀ

ਜਲੰਧਰ, ਅਪ੍ਰੈਲ:       ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ।  ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਸਾਂਝੇ ਤੌਰ 'ਤੇ ਲਿਖਤੀ ਪ੍ਰੈਸ ਬਿਆਨ ਜਾਰੀ ਕੀਤਾ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਸਪੈਸ਼ਲ ਬਰਾਂਡ ਨੂੰ 'ਗ਼ਦਰ' ਦਾ ਨਾਂ ਦੀ ਪ੍ਰਵਾਨਗੀ ਦੇਣ 'ਤੇ ਸਖ਼ਤ ਰੋਸ ਪ੍ਰਗਟ ਕਰਦਿਆਂ, ਇਸ ਨੂੰ ਗ਼ਦਰੀ ਸ਼ਹੀਦਾਂ ਦਾ ਅਪਮਾਨ ਕਰਨਾ ਕਿਹਾ।  ਅੰਗਰੇਜ਼ੀ ਹਕੂਮਤ ਦੀ ਗੁਲਾਮੀ ਵਿਰੁੱਧ 1857 ਦਾ ਗ਼ਦਰ ਦੇਸ਼ ਦੀ ਪਹਿਲੀ ਜੰਗ-ਏ-ਅਜ਼ਾਦੀ ਦੀ ਲੜਾਈ ਸੀ।  ਸੰਨ 1913 ਵਿੱਚ ਗ਼ਦਰ ਪਾਰਟੀ ਵੱਲੋਂ 'ਗ਼ਦਰ' ਅਖ਼ਬਾਰ ਇਸ ਭਾਵਨਾ ਨਾਲ ਸ਼ੁਰੂ ਕੀਤਾ ਸੀ ਕਿ ਅੰਗਰੇਜ਼ੀ ਸਾਮਰਾਜ ਵਲੋਂ ਦੇਸ਼ ਭਗਤਾਂ ਨੂੰ ਬਦਨਾਮ ਕਰਨ ਲਈ ਪਹਿਲੀ ਜੰਗੇ ਆਜ਼ਾਦੀ ਨੂੰ 1857 ਦਾ ਗ਼ਦਰ ਗਰਦਾਨਿਆ ਸੀ।  ਗ਼ਦਰੀ ਦੇਸ਼ ਭਗਤਾਂ ਨੇ ਹਕੂਮਤ ਨੂੰ ਮੋੜਵਾਂ ਜਵਾਬ ਦੇਣ ਅਤੇ 'ਗ਼ਦਰ' ਸ਼ਬਦ ਨੂੰ ਸਾਰਥਿਕਤਾ ਦੇਣ ਲਈ 'ਗ਼ਦਰ' ਅਖ਼ਬਾਰ ਸਾਨਫਰਾਂਸਿਸਕੋ ਤੋਂ ਜਾਰੀ ਕੀਤਾ।  
ਗ਼ਦਰ ਪਾਰਟੀ ਨੇ 'ਗ਼ਦਰ' ਸ਼ਬਦ ਇਨਕਲਾਬ ਲਈ ਵਰਤਿਆ ਸੀ।  ਇਸ ਲਈ 'ਗ਼ਦਰ' ਸ਼ਬਦ ਇਨਕਲਾਬੀ ਅਰਥਾਂ ਦਾ ਧਾਰਨੀ ਬਣ ਕੇ ਲੋਕ ਮਨਾਂ ਵਿੱਚ ਵਸਿਆ ਹੋਇਆ ਹੈ।  ਗ਼ਦਰ ਪਾਰਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮਹਾਨ ਲਹਿਰ ਸੀ।  ਸਾਲ 2013 ਵਿੱਚ ਗ਼ਦਰ ਸ਼ਤਾਬਦੀ ਵਰ•ੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀਆਂ ਵੱਲੋਂ ਦੇਸ਼-ਬਦੇਸ਼ਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ।  ਗ਼ਦਰ ਸ਼ਤਾਬਦੀ ਨੂੰ ਇਤਿਹਾਸਕ ਮਾਨਤਾ ਦੇਣ ਲਈ ਕੇਂਦਰ ਸਰਕਾਰ ਵੱਲੋਂ ਗ਼ਦਰ ਸ਼ਤਾਬਦੀ ਮੌਕੇ ਡਾਕ ਟਿਕਟ ਜਾਰੀ ਕੀਤਾ ਗਿਆ।  ਪੰਜਾਬ ਦੇ ਵਿੱਦਿਅਕ ਅਦਾਰਿਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਿਸ਼ੇਸ਼ ਪ੍ਰੋਗਰਾਮ ਆਯੋਜਨ ਕੀਤੇ ਗਏ।  ਦੇਸ਼ ਨਾਲ ਹਿੱਤ ਰੱਖਣ ਵਾਲੀਆਂ ਸ਼ਕਤੀਆਂ ਗ਼ਦਰ ਸ਼ਬਦ ਦੀ ਮਰਿਆਦਾ ਦੀਆਂ ਕਾਇਲ ਹਨ।  ਸੁਤੰਤਰਤਾ ਸੰਗਰਾਮ ਵਿੱਚ ਗ਼ਦਰ ਪਾਰਟੀ ਵੱਲੋਂ ਅਨੇਕਾਂ ਸੂਰਬੀਰ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਅੰਡੇਮਾਨ ਦੀ ਜੇਲ•ਾਂ ਵਿੱਚ ਤਸੀਹੇ ਝੱਲੇ।  
ਇਤਿਹਾਸ ਸਾਖੀ ਹੈ ਕਿ ਸ਼ਹੀਦ ਭਗਤ ਸਿੰਘ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਇਸ਼ਟ ਮੰਨਦਾ ਹੋਇਆ ਹਮੇਸ਼ਾਂ ਜੇਬ ਵਿੱਚ ਉਸ ਦੀ ਤਸਵੀਰ ਰੱਖਦਾ ਸੀ।  ਪਰ ਅੱਜ ਸਾਡੇ ਹਾਕਮਾਂ ਦੀਆਂ ਕੁਚਾਲਾਂ ਕਰਕੇ ਅਜੋਕੇ ਨੌਜਵਾਨਾਂ ਦੀਆਂ ਜੇਬਾਂ ਵਿੱਚ ਨਸ਼ੇ ਦੀਆਂ ਪੁੜੀਆਂ ਹਨ।  
ਪੰਜਾਬ ਸਰਕਾਰ ਇਨ•ਾਂ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਤੇ ਇਨ•ਾਂ ਨੂੰ ਬਣਦਾ ਸਤਿਕਾਰ ਦੇਣ ਦੀ ਥਾਂ ਸ਼ਰਾਬ ਦੇ ਇੱਕ ਬਰਾਂਡ ਨੂੰ 'ਗ਼ਦਰ' ਦਾ ਨਾਂਅ ਦੇ ਕੇ ਗ਼ਦਰੀ ਸ਼ਹੀਦਾਂ ਦਾ ਅਪਮਾਨ ਕਰਨ 'ਤੇ ਤੁਲੀ ਹੋਈ ਹੈ।  ਗ਼ਦਰ ਪਾਰਟੀ ਦਾ ਇਤਿਹਾਸ ਗਵਾਹ ਹੈ ਕਿ ਜਿਥੇ ਗ਼ਦਰੀਆਂ ਨੇ ਕੁਰਬਾਨੀਆਂ ਦੇ ਕੇ ਆਉਣ ਵਾਲੀ ਪੀੜ•ੀ ਨੂੰ ਦੇਸ਼ ਭਗਤੀ ਦੇ ਨਸ਼ੇ ਦਾ ਸੰਕਲਪ ਦਿੱਤਾ ਸੀ, ਉਥੇ ਸਾਡੇ ਮੌਜੂਦਾ ਹਾਕਮ ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਡੋਬ ਕੇ ਬਰਬਾਦੀ ਵੱਲ ਧੱਕ ਰਹੀ ਹੈ।  
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੁਰਜ਼ੋਰ ਮੰਗ ਕਰਦੀ ਹੈ ਕਿ ਸ਼ਰਾਬ ਦੇ ਸਪੈਸ਼ਲ 'ਗ਼ਦਰ' ਬਰਾਂਡ ਵਿਚੋਂ ਤੁਰੰਤ 'ਗ਼ਦਰ' ਸ਼ਬਦ ਨੂੰ ਹਟਾਵੇ, ਤਾਂ ਜੋ ਗ਼ਦਰੀ ਸੂਰਬੀਰਾਂ ਵੱਲੋਂ ਗ਼ਦਰ ਰਾਹੀਂ ਦਿੱਤੇ ਆਜ਼ਾਦੀ ਦੇ ਸੁਨੇਹੇ ਦੀ ਭਾਵਨਾ ਨੂੰ ਬਰਕਰਾਰ ਰਖਿਆ ਜਾ ਸਕੇ।  ਇਸ ਮੀਟਿੰਗ ਵਿੱਚ ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਕਾਮਰੇਡ ਨੌਨਿਹਾਲ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਗੁਰਮੀਤ ਸਿੰਘ ਢੱਡਾ, ਚਰੰਜੀ ਲਾਲ ਕੰਗਣੀਵਾਲ, ਦੇਵਰਾਜ ਨਈਅਰ ਸ਼ਾਮਿਲ ਸਨ। 

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ

www.sabblok.blogspot.com
ਜਲੰਧਰ:    ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Thursday 17 April 2014

ROAD SHOW IN TANDA URMUR AT 1 PM ON 18 APRIL 2014

www.sabblok.blogspot.com

ਤਾਂ ਇੰਝ ਇਕੱਠੀ ਹੁੰਦੀ ਹੈ ਅਕਾਲੀਆਂ ਦੀਆਂ ਰੈਲੀਆਂ 'ਚ ਭੀੜ

www.sabblok.blogspot.com

  ਮਲੇਰਕੋਟਲਾ—ਉਂਝ ਤਾਂ ਅਕਾਲੀ-ਭਾਜਪਾ ਗਠਜੋੜ ਦੇ ਨੇਤਾ ਇਹ ਕਹਿੰਦੇ ਨਹੀਂ ਥੱਕਦੇ ਕਿ ਇਸ ਵਾਰ ਉਹ ਪੰਜਾਬ ਤੋਂ 13 ਦੀਆਂ 13 ਸੀਟਾਂ ਜਿੱਤਣਗੇ ਪਰ ਸ਼ਾਇਦ ਲੋਕਾਂ ਨੂੰ ਉਨ੍ਹਾਂ ਦੇ ਇਹ ਦਾਅਵੇ ਜ਼ਿਆਦਾ ਰਾਸ ਨਹੀਂ ਆ ਰਹੇ ਅਤੇ ਉਹ ਹਲਕਿਆਂ ਵਿਚ ਹੋਣ ਵਾਲੀਆਂ ਰੈਲੀਆਂ ਵਿਚ ਉਤਸ਼ਾਹ ਨਾਲ ਸ਼ਾਮਲ ਨਹੀਂ ਹੋ ਰਹੇ ਅਤੇ ਰੈਲੀਆਂ ਵਿਚ ਭੀੜ ਦਿਖਾਉਣ ਲਈ ਉਨ੍ਹਾਂ ਨੂੰ ਮਨਰੇਗਾ ਕਰਮਚਾਰੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਹਾਲ ਹੀ ਵਿਚ ਇਹ ਨਜ਼ਾਰਾ ਹਲਕਾ ਫਤਹਿਗੜ੍ਹ ਵਿਖੇ ਅਕਾਲੀ-ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਰੈਲੀ ਵਿਚ ਦੇਖਣ ਮਿਲਿਆ। ਰੈਲੀ ਵਿਚ ਉਚੇਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਖੁਬੀਰ ਬਾਦਲ ਮੌਜੂਦ ਸਨ ਪਰ ਲੋਕਾਂ ਦਾ ਕੋਈ ਠਾਠਾਂ ਮਾਰਦਾ ਇਕੱਠ ਰੈਲੀ ਵਿਚ ਹਿੱਸਾ ਲੈਣ ਨਹੀਂ ਆਇਆ। ਰੈਲੀ ਵਿਚ ਜੋ ਲੋਕ ਮੌਜੂਦ ਸਨ ਉਹ ਮਨਰੇਗਾ ਵਰਕਰ ਦੱਸੇ ਜਾ ਰਹੇ ਸਨ। ਇਸ ਬਾਬਤ ਜਦੋਂ ਸੁਖਬੀਰ ਬਾਦਲ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਮਨਰੇਗਾ ਵਰਕਰ ਨਹੀਂ ਸਗੋਂ ਅਕਾਲੀ ਦਲ ਦੇ ਵਰਕਰ ਹੀ ਹਨ।
ਦਿਲਚਸਪ ਗੱਲ ਇਹ ਹੈ ਕਿ 13 ਸੀਟਾਂ ਦਾ ਦਾਅਵਾ ਕਰਨ ਵਾਲਾ ਇਹ ਗਠਜੋੜ ਅਜੇ ਤੱਕ ਰੈਲੀਆਂ  ਵਿਚ ਭੀੜ ਇਕੱਠੀ ਕਰਨ ਵਿਚ ਅਸਫਲ ਰਿਹਾ ਹੈ ਤਾਂ ਇਹ ਚੋਣਾਂ ਵਿਚ ਸਫਲਤਾ ਕਿਵੇਂ ਹਾਸਲ ਕਰੇਗਾ। ਪਟਿਆਲਾ ਅਤੇ ਹੁਸ਼ਿਆਰਪੁਰ ਦੀਆਂ ਰੈਲੀਆਂ ਇਸ ਗੱਲ ਦਾ ਸਬੂਤ ਪੇਸ਼ ਕਰਦੀਆਂ ਹਨ।

Monday 14 April 2014

ਮਾਮਲਾ ਕੇਜਰੀਵਾਲ ਦੀ ਫੇਰੀ ਸਮੇਂ ਹਰਮੰਦਿਰ ਸਾਹਿਬ ਤੋਂ ਲਾਈਵ ਪ੍ਰਸਾਰਣ ਬੰਦ ਕਰਨ ਦਾ

www.sabblok.blogspot.com
ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਕਿੰਨੇ ਕੁ ਧਾਰਮਿਕ ?
ਲੇਖਕ – ਪਰਮਵੀਰ ਸਿੰਘ ਆਹਲੂਵਾਲੀਆ ਮੈਲਬੋਰਨ ਆਸਟਰੇਲੀਆ
ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸੇ ਦੌਰਾਨ ਉਹ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰKejriwal-Road-show-at-Amritsar ਵਿਖੇ ਮੱਥਾ ਟੇਕਣ ਲਈ ਗਏ । ਜਿਵੇ ਕਿ ਸਾਰਾ ਜੱਗ ਜਾਣਦਾ ਹੈ ਪਵਿੱਤਰ ਦਰਬਾਰ ਸਾਹਿਬ ਦੇ ਦਰਵਾਜੇ ਦੁਨੀਆਂ ਦੇ ਹਰ ਧਰਮ, ਜਾਤ ਦੇ ਬੰਦੇ ਲਈ ਸਦਾ ਹੀ ਖੁੱਲੇ ਹਨ ਉਥੇ ਹਰੇਕ ਬੰਦੇ ਨੂੰ ਇੱਕੋ ਅੱਖ ਨਾਲ ਦੇਖਿਆ ਜਾਂਦਾ ਹੈ ਪਰ ਜਦੋ ਅਰਵਿੰਦ ਕੇਜਰੀਵਾਲ ਉਥੇ ਮੱਥਾ ਟੇਕਣ ਲਈ ਗਏ ਤਾਂ ਬਾਦਲਾਂ ਦੇ ਤਾਨਾਸਾਹੀ ਚੈਨਲ ਨੇ ਲਾਈਵ ਪ੍ਰਸਾਰਣ ਬੰਦਾ ਕਰ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਕੇਜਰੀਵਾਲ ਮੱਥਾ ਟੇਕਣ ਆਏ ਹਨ ਕਿਉਕਿ ਸਿੱਖ ਧਰਮ ਦਾ ਠੇਕਾ ਤਾਂ ਬਾਦਲ ਪਰਿਵਾਰ ਨੇ ਹੀ ਲੈ ਰੱਖਿਆ ਹੈ ।
ਬਾਦਲਾਂ ਤੋ ਬਿਨਾ ਸਿੱਖਾਂ ਦੀਆਂ ਵੋਟਾ ਹੋਰ ਕੋਈ ਕਿਵੇ ਲੈ ਸਕਦਾ ਹੈ । ਇੱਕ ਆਮ ਸਿੱਖ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਜਦੋ ਹਰਮੰਦਰ ਸਾਹਿਬ ਦੀ ਨੀਹ ਇੱਕ ਮੁਸਲਮਾਨ ਸਾਈ ਮੀਆਂ ਮੀਰ ਤੋ ਰੱਖਵਾਕੇ ਗੁਰੂ ਸਾਹਿਬ ਨੇ ਕੋਈ ਫਰਕ ਨਹੀ ਕੀਤਾ । ਕੀ ਇਹ ਅਖੌਤੀ ਪੰਥਕ ਕਹਾਉਣ ਵਾਲੇ ਲੋਕ ਗੁਰੂ ਸਾਹਿਬ ਤੋ ਵੀ ਉੱਪਰ ਹੋ ਗਏ ? ਦੂਜੇ ਪਾਸੇ ਸ਼੍ਰੋਮਣੀ ਕਮੇਟੀ ਜੋ ਕਿ ਪੂਰੀ ਤਰ੍ਹਾ ਨਾਲ ਬਾਦਲ ਕਮੇਟੀ ਬਣ ਚੁੱਕੀ ਹੈ , ਉਹ ਹਰ ਦੁੱਕੀ ਤਿੱਕੀ ਨੂੰ ਸਿਰੋਪਾ ਦੇ ਦਿੰਦੀ ਹੈ ਚਾਹੇ ਕਿ ਉਹ ਕੋਈ ਗਾਇਕ , ਵਪਾਰੀ ਹੀ ਕਿਉ ਨਾ ਹੋਵੇ “ਪਰ ਇੱਕ ਅਜਿਹਾ ਬੰਦਾ ਜਿਸ ਨੇ ਕਿ ਦਿੱਲੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ “ ਕੀ ਉਹ ਸਿਰੋਪੇ ਦਾ ਹੱਕਦਾਰ ਨਹੀ ਸੀ ? ਦੂਜੇ ਪਾਸੇ ਬਾਦਲਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ . ਜਿਸ ਦਾ ਕਿ ਇੱਕ ਵੱਡਾ ਨੇਤਾਂ ਇਹ ਗੱਲ ਮੰਨ ਚੁੱਕਾ ਹੈ ਕਿ 84 ਵਿੱਚ ਜੋ ਕੁਝ ਵੀ ਦਰਬਾਰ ਸਾਹਿਬ ਵਿਖੇ ਹੋਇਆ ਉਸ ਦੇ ਲਈ ਉਹ ਵੀ ਕਾਫੀ ਹੱਦ ਤੀਕ ਜਿੰਮੇਵਾਰ ਹੈ ਜਦੋ ਕੋਈ ਬੀ.ਜੇ.ਪੀ. ਦਾ ਨੇਤਾਂ ਮੱਥਾ ਟੇਕਣ ਲਈ ਆਉਦਾ ਹੈ ਤਾਂ ਬਾਦਲ ਕਮੇਟੀ ਕਦੇ ਵੀ ਉਸ ਦਾ ਸਨਮਾਣ ਕਰਨਾ ਨਹੀ ਭੁੱਲਦੀ ।
ਸੋ ਬਾਦਲਾਂ ਦੀ ਤਾਨਾਸਾਹੀ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਅੱਜ ਪੰਜਾਬ ਇਹਨਾਂ ਦੀ ਅਗਵਾਈ ਹੇਠ ਬੁਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ । ਇਥੇ ਲੋਕਾਂ ਕੋਲ ਜਿਊਣ ਲਈ ਮੂਲ ਸਹੂਲਤਾਂ ਦੀ ਵੀ ਕਮੀ ਹੈ । ਨਸ਼ਿਆਂ ਨਾਲ ਜਵਾਨੀ ਨੂੰ ਬੁਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਹੈ । ਅੱਜ ਲੋੜ ਹੈ ਸਹੀ ਵਿਅਕਤੀ ਦੀ ਚੋਣ ਕਰਨ ਦੀ , ਲੋੜ ਹੈ ਚੰਗੇ ਮਾੜੇ ਦੀ ਪਹਿਚਾਣ ਕਰਨ ਦੀ । ਇਹ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਆਗੂ ਸਿਰਫ ਤੇ ਸਿਰਫ ਧਰਮ ਦੇ ਨਾਂ ਉਂਤੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜਦੋ ਕਿ ਇਹਨਾਂ ਦਾ ਧਰਮ ਨਾਲ ਕੋਈ ਵੀ ਵਾਹ ਵਾਸਤਾ ਨਹੀ ।
- See more at: http://www.punjabspectrum.com/2014/04/39197#sthash.FOA9hDKt.dpuf

In conversation with Arvind Kejriwal

ਐਕਸੀਅਨ ਭਿੱਖੀਵਿੰਡ ਦੇ ਦਫਤਰ ਦਾ ਘਿਰਾਉ

www.sabblok.blogspot.com
ਐਕਸੀਅਨ ਦਫਤਰ ਦਾ ਘਿਰਾਉ ਕਰਦੇ ਦਿਹਾਤੀ ਮਜਦੂਰ ਸਭਾ ਦੇ ਵਰਕਰ ਅਤੇ ਸੰਬੋਧਨ ਕਰਦੇ ਸ੍ਰੀ ਚਮਨ ਲਾਲ ਦਰਾਜਕੇ ਆਦਿ।
ਭਿੱਖੀਵਿੰਡ  ਅਪ੍ਰੈਲ (ਭੁਪਿੰਦਰ ਸਿੰਘ)-ਦਿਹਾਤੀ ਮਜਦੂਰ ਸਭਾ ਮਜਦੂਰਾਂ ਦੇ ਕੂਨੈਕਸ਼ਨ ਕੱਟਣ ਵਿਰੁੱਧ ਅੱਜ ਐਕਸੀਅਨ ਭਿੱਖੀਵਿੰਡ ਦੇ ਦਫਤਰ ਦਾ ਘਿਰਾਉ ਕੀਤਾ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ, ਸੁਖਵੰਤ ਸਿੰਘ ਮਨਿਆਲਾ, ਸੁਰਜੀਤ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਸਮੇ ਸੈਕੜੇ ਮਜਦੂਰ ਔਰਤਾਂ ਤੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤੇ ਬਲਦੇਵ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਹਾਤੀ ਮਜਦੂਰ ਸਭਾ ਨਾਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਸੀ ਕਿ ਮਜਦੂਰਾਂ ਦੇ ਪਿਛਲੇ ਬਿੱਲਾਂ ਦੇ ਬਕਾਏ ਤੇ ਲਕੀਰ ਮਾਰੀ ਜਾਵੇਗੀ ਅਤੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੌੜੇ ਜਾਣਗੇ ਜੋ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕੁਨੈਕਸ਼ਨ ਨਾ ਕੱਟਣ ਸੰਬੰਧੀ ਚਿੱਠੀ ਵੀ ਜਾਰੀ ਹੋ ਚੁੱਕੀ ਹੈ। ਪਰ ਇਸ ਦੇ ਉਲਟ ਐਕਸੀਅਨ ਭਿੱਖੀਵਿੰਡ ਵੱਲੋਂ ਇਨਫੋਰਸਮੈਂਟ ਟੀਮ ਨੂੰ ਨਾਲ ਲੈ ਕੇ ਮਜਦੂਰਾਂ ਦੇ ਧੜਾ ਧੜ ਕੁਨੈਕਸ਼ਨ ਕੱਟੇ ਜਾ ਰਹੇ ਹਨ ਜੋ ਕਿ ਗਰੀਬ ਲੋਕਾਂ ਨਾਲ ਧੱਕਾ ਹੈ, ਜਿਸਨੂੰ ਕਿਸੇ ਹਾਲਤ ਤੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਬਿਜਲੀ ਦੇ ਬਿੱਲਾਂ ਦੇ ਬਕਾਏ ਦਿੱਤੇ ਜਾਣਗੇ ਅਤੇ ਨਾ ਹੀ ਖੇਤ ਮਜਦੂਰਾਂ ਦੇ ਕੁਨੈਕਸ਼ਨ ਕੱਟਣ ਦਿੱਤੇ ਜਾਣਗੇ। ਇਸ ਸਮੇ ਜਨਤਕ ਦਬਾਅ ਹੇਠ ਝੁਕਦਿਆਂ ਐਕਸੀਅਨ ਭਿੱਖੀਵਿੰਡ ਨੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੋੜਣ ਦਾ ਹੁਕਮ ਦੇ ਕੇ ਧਰਨਾ ਸਮਾਪਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਚੂੰਗ, ਭਗਵੰਤ ਸਿੰਘ ਸਾਂਧਰਾ, ਬਲਕਾਰ ਸਿੰਘ ਸਾਬਕਾ ਸਰਪੰਚ ਸਾਂਧਰਾ, ਭਗਵੰਤ ਸਿੰਘ ਸੁਰਸਿੰਘ, ਗੁਰਬੀਰ ਭੱਟੀ ਰਾਜੋਕੇ, ਬਲਦੇਵ ਸਿੰਘ ਭਿੱਖੀਵਿੰਡ, ਕਾਬਲ ਸਿੰਘ ਭਿੱਖੀਵਿੰਡ, ਸੁਖਦੇਵ ਸਿੰਘ ਬੱਬੀ ਪਹਿਲਵਾਨਕੇ, ਅਵਤਾਰ ਸਿੰਘ ਲਾਡੀ ਦਰਾਜਕੇ, ਪ੍ਰੀਤਮ ਸਿੰਘ ਚੁਸਲੇਵੜ ਆਦਿ ਹਾਜਰ ਸਨ।

ਨਵੇਂ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਮਨਾਉਣ ਬਦਲੇ ਦੋ ਅਕਾਲੀ ਧੜਿਆਂ ਚ ਸਥਿੱਤੀ ਤਣਾਅਪੂਰਣ ਰਹੀ- ਮਾਹੌਲ ਨੂੰ ਸ਼ਾਂਤ ਰੱਖਣ ਲਈ ਵੱਡੀ ਗਿਣਤੀ ਚ ਪੁਲਿਸ ਤਾਇਨਾਤ

www.sabblok.blogspot.com
ਪਿੰਡ ਮਚਾਕੀ ਖੁਰਦ ਦੇ ਲੋਕ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਨਾਂ ਮਨਾਉਣ ਦੇਣ ਤੇ ਸੜਕ ਤੇ ਬੈਠਕੇ ਰੋਸ ਪ੍ਰਗਟ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ
 
ਫਰੀਦਕੋਟ 14 ਮਾਰਚ ( ਗੁਰਭੇਜ ਸਿੰਘ ਚੌਹਾਨ ) ਪਿੰਡ ਮਚਾਕੀ ਖੁਰਦ ਵਿਚ ਦੋ ਅਕਾਲੀ ਧੜਿਆਂ ਵਿਚ ਨਵਾਂ ਗੁਰਦੁਆਰਾ ਪਿੰਡ ਤੋਂ ਬਾਹਰ ਪੰਚਾਇਤ ਦੀ ਖੁੱਲ•ੀ ਥਾਂ ਚ ਬਣਾਉਣ ਅਤੇ ਉਸ ਥਾਂ ਤੇ ਅੱਜ ਵਿਸਾਖੀ ਦਿਹਾੜਾ ਮਨਾਉਣ ਨੂੰ ਲੈ ਕੇ ਮੌਜੂਦਾ ਸਰਪੰਚ ਜੋ ਪਰਮਬੰਸ ਸਿੰਘ ਬੰਟੀ ਰੋਮਾਣਾ ਧੜੇ ਅਤੇ ਦੂਜਾ ਹਲਕਾ ਵਿਧਾਇਕ ਧੜੇ ਵਿਚ ਟਕਰਾ ਦੀ ਸਥਿੱਤੀ ਬਣ ਗਈ। ਜਿਸਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਫਰੀਦਕੋਟ, ਥਾਣਾ ਸਾਦਿਕ ਅਤੇ ਗੋਲੇਵਾਲਾ ਚੌਕੀ ਤੋਂ ਪੁਲਿਸ ਫੋਰਸ ਵਿਵਾਦ ਵਾਲੀ ਥਾਂ ਤੇ ਲੇਡੀ ਪੁਲੀਸ ਸਮੇਤ ਤਾਇਨਾਤ ਕਰ ਦਿੱਤੀ ਗਈ ਅਤੇ ਹਲਕਾ ਵਿਧਾਇਕ ਦੀਪ ਮਲਹੋਤਰਾ ਪੱਖੀ ਧੜੇ ਨੂੰ ਪੁਲੀਸ ਨੇ ਵਿਵਾਦਗ੍ਰਸਤ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਤੋਂ ਰੋਕ ਦਿੱਤਾ ਜਿਸਤੇ ਇਸ ਧੜੇ ਨੇ ਇਹ ਦਿਹਾੜਾ ਵਿਵਾਦ ਵਾਲੀ ਥਾਂ ਦੇ ਸਾਹਮਣੇ ਆਂਗਣਵਾੜੀ ਕੇਂਦਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਾਇਆ। ਪਿੰਡ ਦੇ ਲੋਕਾਂ ਨੇ ਸਖਤ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਸਾਨੂੰ ਅੱਜ ਮਹਿਸੂਸ ਹੋਇਆ ਹੈ ਕਿ ਅਸੀਂ ਅੰਗਰੇਜ਼ਾਂ ਵਾਂਗ ਪਾਲੇ ਮੌਜੂਦਾ ਸਰਕਾਰ ਦੇ ਘੜੰਮ ਚੌਧਰੀਆਂ ਦੇ ਅਜੇ ਵੀ ਗੁਲਾਮ ਹਾਂ ਅਤੇ ਸਾਨੂੰ ਆਪਣਾ ਧਾਰਮਿਕ ਦਿਹਾੜਾ ਵੀ ਆਜ਼ਾਦੀ ਨਾਲ ਮਨਾਉਣ ਦੀ ਖੁੱਲ• ਨਹੀਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ ਐਲ ਏ ਧੜੇ ਦੇ ਨਿਰਮਲ ਸਿੰਘ ਕਲੱਬ ਪ੍ਰਧਾਨ, ਬਲਤੇਜ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਨਵਾਂ ਗੁਰਦੁਆਰਾ ਬਣਾਉਣ ਲਈ ਦੋਹਾਂ ਧੜਿਆਂ ਵਿਚ ਐਸ ਐਚ ਓ ਥਾਣਾ ਸਦਰ ਫਰੀਦਕੋਟ ਦੀ ਹਾਜ਼ਰੀ ਚ ਰਾਜੀਨਾਵਾਂ ਹੋ ਗਿਆ ਸੀ ਅਤੇ ਆਪੋ ਆਪਣੇ ਦੋ ਗੁਰਦੁਆਰੇ ਬਣਾਉਣ ਦੀ ਸਹਿਮਤੀ ਲਿਖਤੀ ਰੂਪ ਚ ਹੋਈ ਸੀ ਜਿਸਤੇ ਸਾਡੇ ਧੜੇ ਨੇ ਇੱਥੇ ਨੀਹਾਂ ਭਰ ਦਿੱਤੀਆਂ ਸੀ ਅਤੇ ਨਿਸ਼ਾਨ ਸਾਹਿਬ ਚੜ•ਾ ਦਿੱਤਾ ਸੀ। ਇਹ ਗੁਰਦੁਆਰਾ ਸ਼ਮਸ਼ਾਨਘਾਟ, ਆਰ ਓ ਅਤੇ ਪਿੰਡ ਨੂੰ ਮਿਲਾਉਂਦੇ ਚਾਰ ਰਸਤਿਆਂ ਤੇ ਮੌਕੇ ਵਾਲੀ ਖੁੱਲ•ੀ ਜਗ•ਾ ਤੇ ਬਣਾਇਆ ਜਾ ਰਿਹਾ ਸੀ ਜਦੋਂ ਕਿ ਪਿੰਡ ਵਿਚਲਾ ਪੁਰਾਣਾ ਗੁਰਦੁਆਰਾ ਭੀੜਾ ਸੀ ਅਤੇ ਦਿਨ ਤਿਉਹਾਰ ਤੇ ਮੁਸ਼ਕਿਲ ਆਉਂਦੀ ਸੀ। ਇਸਤੋਂ ਪਿੱਛੋਂ ਦੂਜੀ ਧਿਰ ਨੇ ਪੁਰਾਣਾ ਗੁਰਦੁਆਰਾ ਢਾਹ ਕੇ ਉਸ ਥਾਂ ਤੇ ਕਬਜ਼ਾ ਕਰ ਲਿਆ ਹੈ ਅਤੇ ਇਕ ਗਲੀ ਵੀ ਬੰਦ ਕਰਕੇ ਉਸ ਥਾਂ ਨਾਲ ਮਿਲਾ ਲਈ ਹੈ ਅਤੇ ਨਿਸ਼ਾਨ ਸਾਹਿਬ ਪੁੱਟ ਦਿੱਤਾ ਹੈ। ਇਸ ਸੰਬੰਧੀ ਅਸੀਂ ਡੀਸੀ, ਐਸ ਐਸ ਪੀ, ਡੀ ਡੀ ਪੀ ਓ ਅਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਚੰਡੀਗੜ• ਨੂੰ ਵੀ ਦਰਖਾਸਤਾਂ ਦਿੱਤੀਆਂ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਗੋਂ ਦੂਜੇ ਧੜੇ ਨੇ ਸਾਡੇ ਤੇ ਗੁਰਦੁਆਰੇ ਦੀ ਉਸਾਰੀ ਰੋਕਣ ਲਈ ਅਦਾਲਤ ਵਿਚ ਕੇਸ ਕਰ ਦਿੱਤਾ ਹੈ। ਅੱਜ ਅਸੀਂ ਜਦੋਂ ਇੱਥੇ ਵਿਸਾਖੀ ਦਿਹਾੜਾ ਮਨਾਉਣਾ ਚਾਹਿਆ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਰੋਕ ਦਿੱਤਾ। ਸਰਪੰਚ ਧੜੇ ਨੇ ਸਾਡਾ ਜਲੇਬੀਆਂ ਕੱਢਣ ਲਈ ਲਿਆਂਦਾ ਹਲਵਾਈ ਵੀ ਜ਼ਬਰਦਸਤੀ ਆਪਣੀ ਹਿਰਾਸਤ ਵਿਚ ਬਿਠਾ ਲਿਆ ਜਿਸਨੂੰ ਪੁਲਿਸ ਦੇ ਦਖਲ ਨਾਲ ਛੁਡਵਾਇਆ ਗਿਆ। ਇਸ ਮੌਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੁੱਜੇ ਤਹਿਸੀਲਦਾਰ ਨਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਵਿਵਾਦ ਵਾਲੀ ਥਾਂ ਦਾ ਅਦਾਲਤ ਵੱਲੋਂ ਸਟੇਅ ਹੋਇਆ ਹੈ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਨੂੰ ਮੁੱਖ ਰੱਖਦਿਆਂ ਪੁਲਿਸ ਫੋਰਸ ਲਾਈ ਗਈ ਹੈ ਤਾਂ ਕਿ ਦੋਹਾਂ ਧਿਰਾਂ ਚ ਕੋਈ ਟਕਰਾ ਨਾਂ ਹੋਵੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਸਾਡੇ ਨਾਲ ਧੱਕੇਸ਼ਾਹੀ ਨਾਂ ਕਰੇ ਅਤੇ ਨਿਆਂ ਦੀ ਗੱਲ ਕਰੇ। ਇਸ ਮੌਕੇ ਕਰਮ ਸਿੰਘ ਪੰਚ, ਚੰਦ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਜਗਰੁਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਬਾਜ ਸਿੰਘ ਆਦਿ ਮੋਹਤਬਰ ਵੀ ਹਾਜ਼ਰ ਸਨ।

Friday 11 April 2014

ਸ੍ਰੀ ਅਰਵਿੰਦ ਕੇਜ਼ਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਮ ਲੋਕਾਂ ਲਈ ਕੀਤੀ ਅਰਦਾਸ ◘◘

www.sabblok.blogspot.com
ਅਮ੍ਰਿਤਸਰ (ਕਰਨ ਬਰਾੜ )ਮੌਜੂਦਾ ਸਿਆਸੀ ਪ੍ਰਣਾਲੀ ‘ਚ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕੇਵਲ ਨਿੱਜੀ ਮੁਫਾਦਾਂ ਦੀ ਲੜਾਈ ਲੜ ਰਹੀਆਂ ਹਨ ਅਤੇ ਭਾਜਪਾ, ਕਾਂਗਰਸ ਆਦਿ ਨੂੰ ‘ਤਿਆਗ’ ਸ਼ਬਦ ਦੇ ਅਰਥਾਂ ਦਾ ਗਿਆਨ ਨਹੀਂ ਹੈ। ਭਗਵਾਨ ਰਾਮ ਦੇ ਨਾਂਅ ਦਾ ਲਾਹਾ ਲੈਣ ਲਈ ਯਤਨਸ਼ੀਲ ਭਾਜਪਾ ਜੇਕਰ ਸ੍ਰੀ ਰਾਮ ਦੇ ਕਾਲ ਵੇਲੇ ਮੌਜੂਦ ਹੁੰਦੀ ਤਾਂ ਤਿਆਗ ਦੇ ਰੂਪ ‘ਚ ਉਨ੍ਹਾਂ ਵੱਲੋਂ ਕੱਟੇ 14 ਸਾਲ ਦੇ ਬਨਵਾਸ ਵਲੇ ਉਨ੍ਹਾਂ ਨੂੰ ਭਗੌੜਾ ਕਹਿ ਕੇ ਤ੍ਰਿਸਕਾਰ ਕਰਦੀ। ਪ੍ਰਮੁੱਖ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ ਨੇ ਅੱਜ ਇਥੇ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਾਂਗਰਸ ਅਤੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਭ੍ਰਿਸ਼ਟਾਚਾਰ ‘ਚ ਲੁਪਤ ਆਗੂ ਕਦੀ ਵੀ ਨਹੀਂ ਚਾਹੁੰਦੇ ਕਿ ਆਮ ਲੋਕਾਂ ‘ਚ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋਵੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਨੂੰ ਸਿਆਸਤ ਦਾ ਇਕ ਦਲੇਰਾਨਾ ਉਦਮ ਕਰਾਰ ਦਿੰਦਿਆਂ ਕਿਹਾ ਕਿ ਇਹੋ ਜਿਹੇ ਤਿਆਗ ਲਈ ਕਲੇਜ਼ਾ ਚਾਹੀਦਾ ਹੈ, ਪਰ ਪ੍ਰਮੁੱਖ ਪਾਰਟੀਆਂ ਦੇ ਆਗੂ ਛੱਡਣ ਦੀ ਥਾਂ ਕੁਰਸੀਆਂ ਨੂੰ ਜੱਫੇ ਮਾਰਨ ‘ਚ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੁਰਸੀ ਛੱਡਣ ਨੂੰ ਭਗੌੜਾ ਹੋਣਾ ਦੱਸਣ ਵਾਲੇ ਭਾਜਪਾਈ ਜੇਕਰ ਸ੍ਰੀ ਰਾਮ ਦੇ ਵੇਲੇ ਮੌਜੂਦ ਹੁੰਦੇ ਤਾਂ ਉਨ੍ਹਾਂ ਦੇ ਬਨਵਾਸ ਨੂੰ ਵੀ ਭਗੌੜਾ ਹੋਣਾ ਕਹਿ ਦਿੰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸਦਾ ਸਪੱਸ਼ਟ ਰੂਪ ਲੋਕ ਸਭਾ ਨਤੀਜ਼ਿਆਂ ਤੋਂ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੱਲ੍ਹ ਹੋਈਆਂ ਚੋਣਾਂ ਮੌਕੇ ਲੋਕਾਂ ਵੱਲੋਂ ਖੁਲਦਿਲੀ ਨਾਲ ਪਾਈਆਂ ਵੋਟਾਂ ਆਪ ਦੇ ਹੱਕ ‘ਚ ਫਤਵਾ ਨਜ਼ਰ ਆ ਰਹੀਆਂ ਹਨ, ਕਿਉਂਕਿ ਭ੍ਰਿਸ਼ਟ ਸਿਆਸੀ ਪਾਰਟੀਆਂ ਵਿਰੁੱਧ ਆਮ ਲੋਕ ਆਪ ਦੇ ਹੱਕ ‘ਚ ਨਿੱਤਰੇ ਹਨ। ਪੰਜਾਬ ‘ਚ ਪਾਰਟੀ ਦੇ ਆਧਾਰ ਬਾਰੇ ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਇਸ ਸਮੇਂ ਭ੍ਰਿਸ਼ਟਾਤੰਤਰ ਤੋਂ ਪ੍ਰੇਸ਼ਾਨ ਹੈ ਅਤੇ ਨੌਜਵਾਨ ਵਰਗ ‘ਆਪ’ ਦੇ ਰੂਪ ‘ਚ ਆਪਣਾ ਭਵਿੱਖ ਵੇਖ ਰਿਹਾ ਹੈ, ਜਿਸਦਾ ਅਸਰ ਪੰਜਾਬ ‘ਚ ਵੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸ੍ਰੀ ਕੇਜ਼ਰੀਵਾਲ ਨੇ ਅੱਜ ਗੁਰੂ ਨਗਰੀ ਵਿਖੇ ਰੋਡ ਸ਼ੋਅ ਦੌਰਾਨ ਖੁੱਲੀ ਜੀਪ ਦੀ ਸਵਾਰੀ ਕਰਦਿਆਂ ਲੋਕਾਂ ਦਾ ਸਵਾਗਤ ਕਬੂਲਿਆ। ਉਨ੍ਹਾਂ ਦੇ ਰੋਡ ਸ਼ੋਅ ਮੌਕੇ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਮਦ ਵਾਂਗ ਭੀੜ ਤਾਂ ਨਹੀਂ ਜੁੱਟ ਸਕੀ ਪਰ ਹਾਜ਼ਰ ਸੈਂਕੜੇ ਹਮਾਇਤੀਆਂ ‘ਚ ਭਰਪੂਰ ਜੋਸ਼ ਸੀ।

vot for bhagwant mann aap lok sabha sangrur 2014

Thursday 10 April 2014

ਬਾਦਲ ਦੀ ਰੈਲੀ ਦੌਰਾਨ ਨਹੀਂ ਪੁੱਜੀ ਜਨਤਾ!

www.sabblok.blogspot.com
ਬਾਦਲ ਦੀ ਰੈਲੀ ਦੌਰਾਨ ਨਹੀਂ ਪੁੱਜੀ ਜਨਤਾ! (ਵੀਡੀਓ)
ਪਟਿਆਲਾ- ਪਟਿਆਲਾ 'ਚ ਜਨਤਾ ਜਨਾਰਦਨ ਕੀ ਕਰਨ ਜਾ ਰਹੀ ਹੈ ਫਿਲਹਾਲ ਇਹ ਤਾਂ ਕਹਿਣਾ ਬਹੁਤ ਮੁਸ਼ਕਲ ਹੈ। ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹਾ ਨਜ਼ਰ ਹੀ ਨਹੀਂ ਆ ਰਿਹਾਸ , ਜਿਨੂੰ ਪੂਰੀ ਤਰ੍ਹਾਂ ਹਮਾਇਤ ਮਿਲ ਰਹੀ ਹੋਵੇ। ਇਨ੍ਹਾਂ ਸਾਰਿਆਂ ਉਮੀਦਵਾਰਾਂ 'ਚੋਂ ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋਂ ਸਭ ਤੋਂ ਉਪਰ ਹਨ। ਇਸ ਦਾ ਅੰਦਾਜ਼ਾ ਉਸ ਵੇਲੇ ਲੱਗ ਗਿਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ 'ਚ ਕੱਢੀ ਗਈ ਇਕ ਰੈਲੀ 'ਚ ਬਹੁਤ ਘੱਟ ਲੋਕਾਂ ਨੇ ਸ਼ਿਰਕਤ ਕੀਤੀ। ਇੰਨਾ ਹੀ ਨਹੀਂ ਜਿੰਨੀ ਕੁ ਜਨਤਾ ਉਥੇ ਹਾਜ਼ਰ ਹੋਈ ਉਹ ਵੀ ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉਥੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ, ਜਦੋਂ ਇਸ ਸਬੰਧੀ ਬਾਦਲ ਸਾਹਿਬ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਕਿ ਕੁਰਸੀਆਂ ਤਾਂ ਕੋਈ ਖਾਲੀ ਨਹੀਂ ਸਨ।
ਫਿਲਹਾਲ ਜਨਤਾ ਜਿਸ ਤਰ੍ਹਾਂ ਦਾ ਇਸ਼ਾਰਾ ਦੇ ਰਹੀ ਹੈ, ਉਸ ਨਾਲ ਤਾਂ ਦੀਪਇੰਦਰ ਸਿੰਘ ਢਿੱਲੋਂ ਨੂੰ ਬਹੁਤ ਮਿਹਨਤ ਕਰਨੀ ਦੀ ਲੋੜ ਹੈ ਕਿਉਂਕਿ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਪੁਰਾਣੇ ਅਤੇ ਜੇਤੂ ਹਲਕੇ ਤੋਂ ਹਰਾਉਣਾ ਕੋਈ ਸੌਖੀ ਗੱਲ ਨਹੀਂ ਹੈ।

ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ 'ਤੇ ਸ਼ੁਰੂਆਤੀ ਰੋਕਥਾਮ ਲਈ ਚੁਵਰਕਾ ਤੇ ਬੈਨਰ ਰਿਲੀਜ਼

www.sabblok.blogspot.com

ਭਾਈ ਘਨੱਈਆ ਸੁਸਾਇਟੀ ਵੱਲੋਂ ਵਿੱਢੇ ਉਪਰਾਲੇ ਪ੍ਰਸੰਸਾਯੋਗ : ਡਾ.ਗਾਜ਼ੀ/ਧਾਲੀਵਾਲ
ਫਰੀਦਕੋਟ 10 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਕੈਂਸਰ ਦੇ ਲੱਛਣ, ਕਾਰਨ, ਸ਼ੁਰੂਆਤੀ ਰੋਕਥਾਮ ਤੇ ਹੋਰ ਬਿਮਾਰੀਆਂ ਸਬੰਧੀ ਸੁਚੇਤ ਕਰਦੇ ਬੈਨਰ ਅਤੇ ਚੁਵਰਕਾ ਸਥਾਨਕ ਸਿਵਲ ਹਸਪਤਾਲ ਵਿਖੇ ਡਾ.ਗਾਜ਼ੀ ਊਜੈਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਸਰਪ੍ਰਸਤ ਗੁਰੂਕੁਲ ਇੰਸਟੀਚਿਊਟ ਫ਼ਾਰ ਵੋਮੈਨ ਕੋਟਕਪੂਰਾ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਾਲ ਸ਼ਿਵਜੀਤ ਸਿੰਘ ਸੰਘਾ, ਮੱਘਰ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਹਰਿੰਦਰ ਸਿੰਘ ਗਾਂਧੀ, ਪ੍ਰਦੀਪ ਸਿੰਘ ਜੋਗੇਵਾਲਾ, ਸੁਰਿੰਦਰ ਦਮਦਮੀ ਆਦਿ ਵੀ ਹਾਜ਼ਰ ਸਨ। ਡਾ.ਗਾਜ਼ੀ ਊਜੈਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਨਾਮ ਮੁਤਾਬਕ ਸੁਸਾਇਟੀ ਵੱਲੋਂ ਸਾਰੇ ਕੰਮ ਭਾਈ ਘਨੱਈਆ ਜੀ ਦੀ ਸੋਚ ਮੁਤਾਬਕ ਮਿਸ਼ਨ ਵਾਲੇ ਹੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਸ ਤਰ•ਾਂ ਭਾਈ ਘਨੱਈਆ ਜੀ ਨੇ ਊਚ-ਨੀਚ ਤੇ ਵੱਡੇ-ਛੋਟੇ ਦਾ ਵਿਤਕਰਾ ਖ਼ਤਮ ਕਰਦਿਆਂ ਸੇਵਾ ਕਾਰਜ ਦੇ ਕੰਮ ਆਰੰਭੇ ਸਨ, ਬਿਲਕੁਲ ਉਸੇ ਤਰ•ਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਵੀ ਗਰੀਬ, ਬੇਵੱਸ, ਲਾਚਾਰ ਤੇ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਦਾ ਬੀੜਾ ਚੁੱਕਿਆ ਜਾ ਰਿਹਾ ਹੈ, ਜੋ ਕਿ ਪ੍ਰਸੰਸਾਯੋਗ ਉਪਰਾਲਾ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਤੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਿਸੇ ਵੀ ਤਰ•ਾਂ ਦੇ ਕੈਂਸਰ ਬਣਨ ਦੇ ਕਾਰਨ, ਕੈਂਸਰ ਹੋਣ ਦੇ ਲੱਛਣ ਤੇ ਕੈਂਸਰ ਨੂੰ ਠੱਲ ਪਾਉਣ ਅਰਥਾਤ ਸ਼ੁਰੂਆਤੀ ਰੋਕਥਾਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਸਖ਼ਤ ਜਰੂਰਤ ਹੈ। ਉਨਾਂ ਦੱਸਿਆ ਕਿ ਹੱਡੀਆਂ ਦੀ ਕਮਜ਼ੋਰੀ (ਆਸਟੀਓਪੋਰੋਸਿਸ) ਕੀ ਹੈ, ਕਿਹੜੇ ਲੋਕਾਂ ਨੂੰ ਹੁੰਦਾ ਹੈ, ਕਿਹੜੇ ਟੈਸਟ ਜਰੂਰੀ ਹਨ ਤੇ ਇਸ ਬਿਮਾਰੀ ਤੋਂ ਬਚਾਅ ਲਈ ਕਿਹੜੀਆਂ-ਕਿਹੜੀਆਂ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਵੀ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਮੱਘਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪ੍ਰਸਿੱਧ ਸਮਾਜਸੇਵੀ ਐਸ.ਪੀ.ਸਿੰਘ ਉਬਰਾਏ ਦੇ ਸਹਿਯੋਗ ਸਦਕਾ ਸੁਸਾਇਟੀ ਨੇ ਇਸ ਚੁਵਰਕੇ 'ਚ ਕਾਲਾ ਪੀਲੀਆ ਫੈਲਣ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਸੁਸਾਇਟੀ ਵੱਲੋਂ ਆਰੰਭੇ ਕਾਰਜ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਕੈਂਪ ਲਾਉਣ, ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਲੋੜਵੰਦ ਕੈਂਸਰ ਪੀੜ•ਤਾਂ ਦੇ ਇਲਾਜ ਲਈ ਮੱਦਦ, ਵਾਤਾਵਰਨ ਬਚਾਉਣ, ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਤੇ ਕੈਂਸਰ ਪੀੜ•ਤਾਂ ਦੇ ਬੱਚਿਆਂ ਦੇ ਸੁਸਾਇਟੀ ਸਮਰਥਾ ਅਨੁਸਾਰ ਵਿੱਦਿਆ ਪ੍ਰਾਪਤ ਕਰਾਉਣ ਆਦਿ ਉਪਰਾਲਿਆਂ ਦਾ ਸੰਖ਼ੇਪ 'ਚ ਜ਼ਿਕਰ ਵੀ ਕੀਤਾ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਅਰਾਂਈਆਂਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਮੈਡੀਸਨ, ਚਮੜ•ੀ ਤੇ ਹੱਡੀਆਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਾਇਆ ਜਾ ਰਿਹਾ ਹੈ, ਜਿਸ 'ਚ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਇਸ ਮੌਕੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ

www.sabblok.blogspot.com
ਜਲੰਧਰ:    ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Sunday 6 April 2014

ਭਿੱਖੀਵਿੰਡ ਵਿਖੇ ਡੀ.ਐਸ.ਪੀ. ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ

www.sabblok.blogspot.com
ਭਿੱਖੀਵਿੰਡ ਵਿਖੇ ਫਲੈਗ ਮਾਰਚ ਕੱਢਦੇ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਆਦਿ।

ਭਿੱਖੀਵਿੰਡ 6ਅਪ੍ਰੈਲ (ਭੁਪਿੰਦਰ ਸਿੰਘ)-ਦੇਸ਼ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੌਣਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਚੋਣ ਅਧਿਕਾਰੀ ਕਮ ਡੀ.ਸੀ. ਤਰਨ ਤਾਰਨ ਬਲਵਿੰਦਰ ਸਿੰਘ ਧਾਰੀਵਾਲ, ਐਸ.ਐਸ.ਪੀ. ਤਰਨ ਤਾਰਨ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ ਹੇਠ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਅੰਦਰ ਇੱਕ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਪੁਲਿਸ ਥਾਣਾ ਭਿੱਖੀਵਿੰਡ ਤੋਂ ਸ਼ੁਰੂ ਹੋ ਕੇ ਖਾਲੜਾ, ਖੇਮਕਰਨ, ਵਲਟੋਹਾ ਆਦਿ ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ ਵਾਪਸ ਭਿੱਖੀਵਿੰਡ ਪੁੱਜਾ। ਇਸ ਸਮੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਨੇ ਆਖਿਆ ਕਿ ਲੋਕ ਸਭਾ ਚੌਣਾਂ ਦੇ ਮੁੱਦੇ ਨਜਰ ਇਹ ਫਲੈਗ ਮਾਰਚ ਕੱਢਿਆਂ ਜਾ ਰਿਹਾ ਹੈ ਤਾਂ ਲੋਕਾਂ ਵਿੱਚ ਕਿਸੇ ਕਿਸਮ ਦਾ ਡਰ ਨਾ ਰਹੇ ਤਾਂ ਜੋ ਲੋਕਾਂ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤਾਂ ਜੋ ਲੋਕ ਆਪਣੀ ਵੋਟ ਦਾ ਬਿਨ੍ਹਾ ਕਿਸੇ ਖੌਫ ਤੋਂ ਇਸਤੇਮਾਲ ਕਰ ਸਕਣ। ਇਸ ਸਮੇ ਚੌਣ ਗਜਟਿਡ ਅਫਸਰ ਭਿੱਖੀਵਿੰਡ ਦਲਬੀਰ ਸਿੰਘ, ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ਼ਿਵਦਰਸਨ ਸਿੰਘ, ਐਸ.ਐਚ.a. ਵਲਟੋਹਾ ਅਵਤਾਰ ਸਿੰਘ ਕਾਹਲੋ, ਐਸ.ਐਚ.a. ਖੇਮਕਰਨ ਜਸਪਾਲ ਸਿੰਘ, ਐਸ.ਐਚ.a. ਖਾਲੜਾ ਹਰਸੰਦੀਪ ਸਿੰਘ, ਏ.ਅੇਸ.ਆਈ. ਬਚਿੱਤਰ ਸਿੰਘ, ਏ.ਐਸ.ਆਈ. ਚਰਨਜੀਤ ਸਿੰਘ, ਏ.ਐਸ.ਆਈ ਸਤਨਾਮ ਸਿੰਘ, ਏ.ਐਸ.ਆਈ. ਬਲਰਾਜ ਸਿੰਘ, ਏ.ਐਸ.ਆਈ. ਗੁਰਮੇਜ ਸਿੰਘ, ਐਚ.ਸੀ. ਗੁਰਦੀਪ ਸਿੰਘ, ਐਚ.ਸੀ. ਲਖਵਿੰਦਰ ਸਿੰਘ, ਐਚ.ਸੀ. ਮਲਕੀਤ ਸਿੰਘ ਆਦਿ ਹਾਜਰ ਸਨ।   

Friday 4 April 2014

ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ ਲਈ ਕਾਗਜ ਦਾਖਲ ਕੀਤੇ

www.sabblok.blogspot.com

ਸਰਕਾਰੀ ਮਸੀਨਰੀ ਦੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ

ਬਠਿੰਡਾ/4 ਅਪਰੈਲ/ ਬੀ ਐਸ ਭੁੱਲਰ

        ਆਪਣੇ ਸਹਿਯੋਗੀਆਂ ਆਗੂਆਂ ਇੱਥੋਂ ਤੱਕ ਕਿ ਰਾਜਸੀ ਗੁਰੂ ਨੂੰ ਠਿੱਬੀ ਲਾ ਕੇ ਸੱਤ੍ਹਾ ਦੇ ਸਿਖ਼ਰ ਤੇ ਪੁੱਜੇ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਆਪਣਾ ਮਸਲਾ ਤਾਂ ਕੋਈ ਰਹਿਣ ਨਹੀਂ ਦਿੱਤਾ, ਲੇਕਿਨ ਆਮ ਜਨਤਾ ਦੀਆਂ ਮੁਸਕਿਲਾਂ ਬਰਕਰਾਰ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪਲਜ ਪਾਰਟੀ, ਕਾਂਗਰਸ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਚੋਣ ਕਮਿਸਨ ਤੋਂ ਮੰਗ ਕੀਤੀ ਕਿ ਇਸ ਅਤੀ ਸੁਖਮ ਹਲਕੇ ਦੀਆਂ ਵੋਟਾਂ ਪਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ।

* ਵੋਟਾਂ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ

* ਚੋਣ ਕਮਿਸਨ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰ

* ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ

* ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ

* ਸੋਨੀਆਂ, ਰਾਹੁਲ, ਪ੍ਰਿਯਕਾ, ਕੈਪਟਨ, ਬਾਜਵਾ, ਦਿਆਲ, ਬਰਨਾਲਾ ਪੁੱਜਣਗੇ

   ਨਾਮਜਦਗੀ ਕਾਗਜ ਦਾਖਲ ਕਰਨ ਉਪਰੰਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਉਹਨਾਂ ਦੀ ਲੜਾਈ ਸਿਰਫ ਅਕਾਲੀ ਦਲ ਨਾਲ ਹੀ ਨਹੀਂ ਬਲਕਿ ਸਮੁੱਚੀ ਪੰਜਾਬ ਸਰਕਾਰ ਨਾਲ ਹੈ, ਕਿਉਂਕਿ ਸੂਬੇ ਦੀ ਸਾਰੀ ਸਰਕਾਰੀ ਮਸੀਨਰੀ ਦੀ ਉਹਨਾਂ ਦੇ ਵਿਰੋਧੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਮਲੋਟ ਨੇੜਲੇ ਛਾਪਿਆਂਵਾਲੀ ਪੋਲੀਟੈਕਨਿਕ ਕਾਲਜ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਬਲਵਿੰਦਰ ਸਿੰਘ ਨੂੰ ਪੇਸ ਕਰਦਿਆਂ ਉਹਨਾਂ ਦੱਸਿਆ ਕਿ ਉਸਨੂੰ ਇਸ ਰੁਤਬੇ ਤੋਂ ਇਸ ਲਈ ਅਲਹਿਦਾ ਹੋਣਾ ਪੈ ਗਿਐ, ਕਿਉਂਕਿ ਖ਼ੁਦ ਮੁੱਖ ਮੰਤਰੀ ਸ੍ਰ: ਬਾਦਲ ਨੇ ਇਹ ਸੁਨੇਹਾ ਭੇਜਿਆ ਸੀ ਕਿ ਅਗਰ ਉਸਨੇ ਅਜਿਹਾ ਨਾ ਕੀਤਾ ਤਾਂ ਸਾਂਝੇ ਮੋਰਚੇ ਦੇ ਉਮੀਦਵਾਰ ਦੀ ਮੱਦਦ ਕਰਨ ਬਦਲੇ ਭਿਆਨਕ ਨਤੀਜੇ ਭੁਗਤਣੇ ਪੈਣਗੇ।

        ਵਾਰ ਵਾਰ ਸਿਕਾਇਤਾਂ ਕਰਨ ਦੇ ਬਾਵਜੂਦ ਵੀ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਨਪ੍ਰੀਤ ਨੇ ਅਪੀਲ ਕੀਤੀ ਕਿ ਲੋਕ ਰਾਜ ਨੂੰ ਸੱਦਾਮ ਹੁਸੈਨਾ ਤੇ ਹੋਸੀ ਮੁਬਾਰਕਾਂ ਦੀ ਮੁਥਾਜੀ ਤੋਂ ਬਚਾਉਣ ਲਈ ਚੋਣ ਕਮਿਸਨ ਨੂੰ ਚਾਹੀਦਾ ਹੈ ਕਿ ਉਹ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰੇ। ਰਾਜਨੀਤਕ ਦਾਦਾਗਿਰੀ ਦੇ ਚਲਦਿਆਂ ਬਠਿੰਡਾ ਨੂੰ ਦੇਸ ਦੇ ਪੰਦਰਾਂ ਅਤੀ ਸੰਗੀਨ ਹਲਕਿਆਂ ਚੋਂ ਇੱਕ ਹੋਣ ਨੂੰ ਲੋਕਤੰਤਰ ਲਈ ਮੰਦਭਾਗਾ ਮਨਦਿਆਂ ਉਹਨਾਂ ਮੰਗ ਕੀਤੀ ਕਿ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਣ।

        ਮੁੱਖ ਮੰਤਰੀ ਵਲੋਂ ਉਹਨਾਂ ਤੇ ਵਾਰ ਵਾਰ ਲਾਏ ਜਾ ਰਹੇ ਇਸ ਦੋਸ ਕਿ ਉਹਨਾਂ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਬੇਵਫ਼ਾਈ ਕੀਤੀ ਹੈ, ਨੂੰ ਸਿਰੇ ਤੋਂ ਰੱਦ ਕਰਦਿਆਂ ਮਨਪ੍ਰੀਤ ਨੇ ਸੁਆਲ ਕੀਤੀ ਕਿ ਸੱਤ੍ਹਾ ’ਚ ਹੁੰਦਿਆਂ ਉਹਨਾਂ ਜੇਕਰ ਭ੍ਰਿਸਟਾਚਾਰ ਜਾਂ ਇਖਲਾਕਹੀਣਤਾ ਵਾਲਾ ਕੋਈ ਕੰਮ ਕੀਤੈ ਤਾਂ ਉਹ ਬੇਝਿਜਕ ਅਜਿਹੇ ਦੋਸ਼ ਨੂੰ ਮੰਨਣ ਲਈ ਤਿਆਰ ਹਨ, ਲੇਕਿਨ ਹਕੀਕਤ ਇਹ ਹੈ ਕਿ ਅਹਿਮ ਵਜਾਰਤ ਨੂੰ ਠੋਕਰ ਮਾਰਦਿਆਂ ਉਹਨਾਂ ਉਹ ਰਾਹ ਅਪਣਾਇਆ ਹੈ, ਜਿਸਤੇ ਨੰਗੇ ਧੜ ਤੁਰ ਕੇ ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ।

        ਬਾਦਲ ਪਰਿਵਾਰ ਵੱਲੋਂ ਬਠਿੰਡਾ ਨੂੰ ਪੈਰਿਸ ਤੇ ਕੈਲੇਫੋਰਨੀਆਂ ’ਚ ਤਬਦੀਲ ਕਰਨ ਦੇ ਦਾਅਵਿਆਂ ਤੇ ਸੁਆਲ ਖੜਾ ਕਰਦਿਆਂ ਉਹਨਾਂ ਪੁੱਛਿਆ ਕਿ ਉਹ ਜਰਾ ਇਹ ਤਾਂ ਦੱਸਣ ਕਿ ਇਸ ਇਲਾਕੇ ਨੂੰ ਕੈਂਸਰ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਇਲਾਵਾ ਉਹਨਾਂ ਨੇ ਹੋਰ ਦਿੱਤਾ ਹੀ ਕੀ ਹੈ। ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਮਨਪ੍ਰੀਤ ਨੇ ਸੱਦਾ ਦਿੱਤਾ ਕਿ ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਤੇ ਸੱਟ ਮਾਰਨ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ। ਮਨਪ੍ਰੀਤ ਨੇ ਦੱਸਿਆ ਕਿ ਕਿਸੇ ਹੋਰ ਮਨਪ੍ਰੀਤ ਬਾਦਲ ਦੇ ਕਾਗਜ ਭਰਵਾ ਕੇ ਪਤੰਗ ਚੋਣ ਨਿਸਾਨ ਹਥਿਆਉਣ ਲਈ ਬਾਦਲਾਂ ਦੇ ਹੱਥਕੰਡਿਆਂ ਨੂੰ ਅਸਫਲ ਬਣਾਉਣ ਵਾਸਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਨਿਸਾਨ ਪੰਜੇ ਤੇ ਚੋਣ ਲੜਣ ਦਾ ਫੈਸਲਾ ਲਿਆ ਹੈ।

        ਇਹ ਵਿਚਾਰ ਪ੍ਰਗਟ ਕਰਦਿਆਂ ਕਿ ਰਾਜਨੀਤਕ ਆਗੂਆਂ ਨੂੰ ਕਿਸੇ ਵਿਅਕਤੀ ਵਿਸੇਸ਼ ਨਾਲੋਂ ਧਰਤੀ ਮਾਂ ਅਤੇ ਕੌਮ ਪ੍ਰਤੀ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ, ਮਨਪ੍ਰੀਤ ਨੇ ਸੀਨੀਅਰ ਬਾਦਲ ਨੂੰ ਸੁਆਲ ਕੀਤਾ ਕਿ ਉਹ ਉਸ ਉਪਰ ਦਗਾ ਕਮਾਉਣ ਦੇ ਦੋਸ ਲਾਉਣ ਤੋਂ ਪਹਿਲਾਂ ਆਪਣੀ ਜਮੀਰ ਤੋਂ ਇਹ ਤਾਂ ਪੁੱਛਣ ਕਿ ਸੱਤ੍ਹਾ ਦੇ ਸਿਖ਼ਰਲੇ ਟੰਬੇ ਤੇ ਚੜਣ ਲਈ ਉਹਨਾਂ ਜਥੇਦਾਰ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਜ: ਗੁਰਚਰਨ ਸਿੰਘ ਟੌਹੜਾ ਇੱਥੋਂ ਤੱਕ ਕਿ ਆਪਣੇ ਰਾਜਸੀ ਗੁਰੂ ਸ੍ਰ: ਤੇਜਾ ਸਿੰਘ ਬਾਦਲ ਨੂੰ ਵੀ ਠਿੱਬੀ ਲਾਉਣ ਤੋਂ ਗੁਰੇਜ ਕਿਉਂ ਨਾ ਕੀਤਾ।

        ਸਰਕਾਰੀ ਅਫ਼ਸਰਾਂ ਨੂੰ ਨਿਰਪੱਖਤਾ ਨਾਲ ਡਿਉਟੀ ਨਿਭਾਉਣ ਦੀ ਅਪੀਲ ਕਰਦਿਆਂ ਮਨਪ੍ਰੀਤ ਨੇ ਉਹਨਾਂ ਨੂੰ ਪੁੱਛਿਆ ਕਿ ਅਹੁਦਾ ਪ੍ਰਾਪਤ ਕਰਨ ਵੇਲੇ ਉਹਨਾਂ ਭਾਰਤੀ ਸੰਵਿਧਾਨ ਦੀ ਕਸਮ ਖਾਧੀ ਸੀ ਜਾਂ ਸੁਖਬੀਰ ਬਾਦਲ ਦੀ। ਸਹਿਯੋਗੀ ਪਾਰਟੀਆਂ ਅਤੇ ਆਮ ਲੋਕਾਂ ਤੋਂ ਮਿਲ ਰਹੇ ਮਿਲਵਰਤਨ ਦਾ ਹਵਾਲਾ ਦਿੰਦਿਆਂ ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਿੱਤ ਯਕੀਨੀ ਹੈ। ਇੱਕ ਸੁਆਲ ਦੇ ਜਵਾਬ ਵਿੱਚ ਮਨਪ੍ਰੀਤ ਨੇ ਦੱਸਿਆ ਕਿ ਉਹ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਡਾ: ਜੁਗਿੰਦਰ ਦਿਆਲ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਚੋਣ ਮੁਹਿੰਮ ਵਿੱਚ ਸਾਮਲ ਹੋਣ ਲਈ ਸੱਦਾ ਦਿੱਤਾ ਹੈ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ 15 ਅਪਰੈਲ ਤੋਂ ਬਾਅਦ ਬਠਿੰਡਾ ਦੌਰੇ ਤੇ ਆਉਣਗੇ।

        ਭੁੱਚੋ ਕਲਾਂ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਨਿਸਾਨਾ ਅਕਾਲੀ ਦਲ ਨੂੰ ਹਰਾਉਣਾ ਹੈ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾ: ਜਗਜੀਤ ਜੋਗਾ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਦਹਿਸ਼ਤ ਦੇ ਰਾਜ ਦੇ ਖਾਤਮੇ ਅਤੇ ਲੋਕਤੰਤਰ ਨੂੰ ਭ੍ਰਿਸਟਾਚਾਰ ਤੋਂ ਬਚਾਉਣ ਲਈ ਮਨਪ੍ਰੀਤ ਨੂੰ ਹਿਮਾਇਤ ਦਿੱਤੀ ਹੈ, ਸ੍ਰੀ ਜੋਗਾ ਅਨੁਸਾਰ ਸਿਆਸੀ ਫ਼ਿਜਾ ਇਸ ਕਦਰ ਤਬਦੀਲ ਹੋ ਚੁੱਕੀ ਹੈ ਕਿ ਬਾਦਲਾਂ ਦੀ ਹਾਰ ਅਟੱਲ ਹੈ। ਇਸ ਮੌਕੇ ਸਰਵ ਸ੍ਰੀ ਹਰਮੰਦਰ ਸਿੰਘ ਜੱਸੀ, ਗੁਰਾ ਸਿੰਘ ਤੁੰਗਵਾਲੀ, ਗੁਰਮੀਤ ਸਿੰਘ ਖੁੱਡੀਆਂ, ਸੁਖਦੇਵ ਸਿੰਘ ਚਹਿਲ, ਕਾ: ਕ੍ਰਿਸਨ ਚੌਹਾਨ, ਹਨੀ ਫੱਤਣਵਾਲਾ, ਕੁਲਬੀਰ ਸਿੰਘ ਸਿੱਧੂ, ਸੱਤਪਾਲ ਮੂਲੇਵਾਲ, ਨਰਿੰਦਰ ਭਲੇਰੀਆ ਅਤੇ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।

ਮਨਪ੍ਰੀਤ ਬਾਦਲ ਨੇ ਸ਼ਹੀਦਾਂ ਦੀ ਪਿੱਠ ਵਿੱਚ ਛੁਰਾ ਘੋਪਿਆ-ਅਭੈ ਸੰਧੂ

www.sabblok.blogspot.com


  • ਲੁਧਿਆਣਾ 4 ਅਪ੍ਰੈਲ ( ਸਤਪਾਲ ਸੋਨੀ ) ਮਨਪ੍ਰੀਤ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ  ਲਈ ਸ਼ਹੀਦਾਂ ਦੀ ਪਿੱਠ ਵਿੱਚ ਛੁਰਾ ਘੋਪਿਆ । ਉਪਰੋਕਤ  ਸ਼ਬਦ ਪੰਜਾਬ ਪੀਪਲਜ਼ ਪਾਰਟੀ ਦੀ ਸੈਂਟਰਲ ਕਮੇਟੀ ਦੇ ਮੈਂਬਰ ਅਤੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਫਰੈਂਡਜ਼ ਹੋਟਲ ਵਿੱਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕਹੇ । ਅਭੈ ਸਿੰਘ ਸੰਧੂ ਨੇ ਕਿਹਾ ਕਿ 27-03-2011 ਨੂੰ ਪੀਪਲਜ਼ ਪਾਰਟੀ ਆਫ ਪੰਜਾਬ ਦੀ ਸਥਾਪਨਾ ਮੌਕੇ ਮਨਪ੍ਰੀਤ ਬਾਦਲ ਅਤੇ ਹਾਜਿਰ ਮੈਂਬਰਾਂ ਨੇ ਸ਼ਹੀਦਾਂ ਦੀ ਸਮਾਧੀ ਤੇ ਸੁੰਹ ਚੁੱਕੀ ਸੀ ਕਿ ਪੀਪਲਜ਼ ਪਾਰਟੀ ਆਫ ਪੰਜਾਬ ਸ਼ਹੀਦਾਂ ਦੀ ਕੁਰਬਾਨੀ ਤੇ ਪਹਿਰਾ ਦੇਵੇਗੀ ਅਤੇ ਦੱਬੇ ਕੁਚੱਲੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੜੇਗੀ । ਕਾਂਗਰਸ, ਭਾਜਪਾ ਅਤੇ ਅਕਾਲੀ ਦੱਲ ਨਾਲ ਲੋਕਾਂ ਦੇ ਹਿੱਤਾਂ ਨੂੰ ਗਿਰਵੀ ਰੱਖਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ।
        ਇਸ ਮੌਕੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦਾ ਇਹ ਕਹਿਣਾ ਕਿ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਣ ਦਾ ਫੈਸਲਾ ਪੀਪਲਜ਼ ਪਾਰਟੀ ਆਫ ਪੰਜਾਬ ਦੀ ਸੈਂਟਰਲ ਕਮੇਟੀ ਦੇ ਵਿੱਚ ਹੋਇਆ ਹੈ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਕਿਉਂ ਕਿ ਸੈਂਟਰਲ ਕਮੇਟੀ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਮਨਪ੍ਰੀਤ ਬਾਦਲ ਦੀ ਕਾਂਗਰਸ ਚੋਣ ਨਿਸ਼ਾਨ ਤੇ ਚੋਣ ਲੜਣ ਬਾਰੇ ਕਦੇ ਵੀ ਗਲਬਾਤ ਨਹੀਂ ਹੋਈ । ਅਭੈ ਸਿੰਘ ਸੰਧੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨਾਮ ਨੂੰ ਹੀ ਧੱਬਾ ਨਹੀਂ ਲਗਾਇਆ ਸਗੋਂ ਲੈਫਟ ਪਾਰਟੀਆਂ ਅਤੇ ਤੀਜੇ ਮੋਰਚੇ ਨੂੰ ਵੀ ਧੋਖਾ ਦਿੱਤਾ ਹੈ । ਇਸ ਮੌਕੇ ਅਭੈ ਸਿੰਘ ਸੰਧੂ, ਗੁਰਜੀਤ ਸਿੰਘ ਅਜਾਦ,ਰਵਿੰਦਰ ਸਿਆਨ, ਰਾਜੇਸ਼ ਗਾਂਧੀ, ਮਨਦੀਪ ਸਿੰਘ ਅਜਾਦ ਅਤੇ ਜਸਕਿਰਤ  ਸਿੰਘ ਸਰਗੋਧਾ ਆਦਿ ਹਾਜਿਰ ਸਨ ।

    ਸੰਤੋਸ਼ ਚੋਧਰੀ ਦੀ ਨਰਾਜ਼ਗੀ ਨੂੰ ਮਹਿੰਦਰ ਸਿੰਘ ਕੇ ਪੀ ਗਰੁੱਪ ਬਹੁਤੀ ਅਹਿਮੀਅਤ ਨਹੀਂ ਦੇ ਰਿਹਾ

    www.sabblok.blogspot.com
  •  


  •   ਅਕਾਲੀ ਦਲ ਅਤੇ ਭਾਜਪਾ ਆਗੂਆਂ ਦਾ ਕਾਟੋ ਕਲੇਸ਼ ਵਿਜੈ ਸਾਂਪਲਾ ਲਈ  ਨਵੀਂ ਮੁਸੀਬਤ

    ਹੁਸ਼ਿਆਰਪੁਰ,4 ਅਪ੍ਰੈਲ (ਸ਼ਿਵ ਕੁਮਾਰ ਬਾਵਾ)-
    ਹੁਸ਼ਿਆਰਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬੀ ਸੰਤੌਸ਼ ਚੋਧਰੀ ਦੀ ਨਰਾਜ਼ਗੀ ਦਾ ਸਾਹਮਣਾਂ ਕਰ ਰਹੇ ਕਾਂਗਰਸ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਅਤੇ ਉਹਨਾਂ ਦੇ ਸਮਰਥਕ ਪਿੰਡਾਂ ਵਿੱਚ ਕੀਤੇ ਜਾ ਰਹੇ ਚੋਣ ਜਲਸਿਆਂ ਵਿੱਚ ਬਹੁਤਾ ਬੀਬੀ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਚੋਣ ਲੜ ਰਹੇ ਮਹਿੰਦਰ ਸਿੰਘ ਕੇ ਪੀ ਦਾ ਦਾਅਵਾ ਹੈ ਕਿ ਉਸਨੂੰ ਕਾਂਗਰਸ ਦੇ ਸਮੂਹ ਅਹੁੱਦੇਦਾਰਾਂ, ਪ੍ਰਧਾਨਾਂ, ਵਿਧਾਇਕਾਂ ਸਮੇਤ ਵਰਕਰਾਂ ਦਾ ਪੂਰਾ ਸਮਰਥਨ ਹਾਸਿਲ ਹੋ ਚੁੱਕਾ ਹੈ। ਉਕਤ ਖੇਮੇ ਦੇ ਆਗੂਆਂ ਦਾ ਕਹਿਣ ਹੈ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਸਮੇਤ ਹੋਰ ਵਿਧਾਨ ਸਭਾ ਹਲਕਿਆਂ ਦੇ ਬਹੁਤੇ ਪਿੰਡਾਂ ਦੇ ਲੋਕ ਬੀਬੀ ਦੇ ਕੰਮ ਢੰਗ ਅਤੇ ਬੋਲ ਬਾਣੀ ਤੋਂ ਦੁੱਖੀ ਸਨ । ਇਸੇ ਕਰਕੇ ਕਾਂਗਰਸ ਹਾਈ ਕਮਾਂਡ ਵਲੋਂ ਉਕਤ ਸੀਟ ਗਵਾਉਣ ਦੀ ਬਜ਼ਾਏ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੂੰ ਕਰਾਰੀ ਹਾਰ ਦੇਣ ਲਈ ਮਹਿੰਦਰ ਸਿੰਘ ਕੇ ਪੀ ਨੂੰ ਉਮੀਦਵਾਰ ਬਣਾਇਆ ਜਿਸਦਾ ਸਮੂਹ ਕਾਂਗਰਸੀਆਂ ਨੇ ਸਵਾਗਤ ਕੀਤਾ ਹੈ।  ਬੀਬੀ ਸੰਤੌਸ਼ ਚੋਧਰੀ ਇਥੇ ਚੋਣ ਪ੍ਰਚਾਰ ਵਿੱਚ ਹਿੱਸਾ ਨਾ ਵੀ ਲੈਣ ਤਾਂ ਵੀ ਉਹ ਉਕਤ ਸੀਟ ਦੀ ਜਿੱਤ ਹਾਰ ਤੇ ਕੋਈ ਵੱਡਾ ਕ੍ਰਿਸ਼ਮਾਂ ਨਹੀਂ ਕਰ ਸਕਣਗੇ। ਪਾਰਟੀ ਵਲੋਂ ਇਥੋਂ ਦੋਵੇਂ ਚੋਣ ਲੜ ਰਹੇ ਮੁੱਖ ਉਮੀਦਵਾਰ ਜ¦ਧਰ ਦੇ ਵਾਸੀ ਹੋਣ ਕਾਰਨ ਇੱਕ ਦੂਸਰੇ ਸਾਹਮਣੇ ਖੜੇ ਕਰਕੇ ਮੁਕਾਬਲੇ ਨੂੰ ਦਿਲਚਸਪ ਬਣ੍ਯਾਇਆ ਹੈ। ਮਹਿੰਦਰ ਸਿੰਘ ਕੇ ਪੀ ਦਾ ਦੋਆਬੇ ਦੇ ਦਲਿਤਾਂ ਵਿੱਚ ਕਾਫੀ ਪ੍ਰਭਾਵ ਹੈ । ਇਸ ਤੋਂ ਇਲਾਵਾ ਉਹ ਕਾਂਗਰਸ ਦੇ ਦੂਸਰੇ ਅਜਿਹੇ ਦਲਿਤ ਆਗੂ ਹਨ ਜਿਹੜੇ ਚੌਧਰੀ ਜਗਜੀਤ ਸਿੰਘ ਤੋਂ ਬਾਅਦ ਦੋਆਬੇ ਦੇ ਦਲਿਤ ਡੇਰਿਆਂ ਵਿੱਚ ਹਰਮਨ ਪਿਆਰੇ ਹਨ। ਉਹਨਾਂ ਦੀਆਂ ਇਸ ਹਲਕੇ ਦੇ ਪਿੰਡਾਂ ਵਿੱਚ ਰਿਸ਼ਤੇਦਾਰੀਆਂ  ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਤ ਹੋ ਰਹੀਆਂ ਹਨ। ਉਹਨਾ ਦੀ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨਾਲ ਟੱਕਰ ਬਹੁਤ ਸਖਤ ਹੈ ਪ੍ਰੰਤੂ ਵਿਜੈ ਸਾਂਪਲਾ ਦਾ ਜਿੰਨਾ ਭਾਜਪਾ ਵਿੱਚ ਵਿਰੋਧ ਚੱਲ ਰਿਹਾ ਹੈ ਉਨਾ ਕਾਂਗਰਸ ਵਿੱਚ ਇਥੇ ਨਹੀਂ ਹੈ। ਸਾਂਪਲਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਗੁੱਟ ਦੇ ਹੋਣ ਕਰਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਉਹਨਾਂ ਦੇ ਸਮਰਥਕ ਦਿਖਾਵੇ ਲਈ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ ਪ੍ਰੰਤੂ ਉਹਨਾਂ ਵਲੋਂ ਕਰਵਾਏ ਜਾ ਰਹੇ ਚੋਣ ਜਲਸਿਆਂ ਵਿੱਚ ਕੁਰਸੀਆਂ ਖਾਲੀ ਹੀ ਦਿਖਾਈ ਦਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਿਧਾਇਕ ਸਾਂਪਲਾ ਦੀ ਚੋਣ ਮੁਹਿੰਮ ਨੂੰ ਤਨ ਮਨ ਅਤੇ ਧੰਨ ਨਾਲ ਚਲਾ ਰਹੇ ਹਨ ਪ੍ਰੰਤੂ ਭਾਜਪਾ ਦੇ ਸੀਨੀਅਰ ਆਗੂਆਂ ਦਾ ਉਹਨਾਂ ਨੂੰ ਕੋਈ ਵੀ ਸਹਿਯੋਗ ਨਾ ਮਿਲਣ ਕਾਰਨ ਉਹ ਵੀ ਅੰਦਰਖਾਤੇ ਬਹੁਤ ਦੁੱਖੀ ਹਨ। ਇਸ ਸਬੰਧ ਵਿੱਚ ਅਕਾਲੀ ਦਲ ਦੇ ਬਹੁਤ ਸਾਰੇ ਸੀਨੀਅਰ ਆਗੂ ਭਾਜਪਾ ਦੀ ਸੀਂਨੀਅਰਲੀਡਰਸਿੱਪ ਕੋਲ ਸ਼ਿਕਾਇਤਾਂ ਵੀ ਕਰ ਚੁੱਕੇ ਹਨ। ਇੱਕ ਅਦਾਲਤ ਵਲੋਂ ਭਾਜਪਾ ਉਮੀਦਵਾਰ ਸਾਂਪਲਾ ਵਲੋਂ ਕੋਠੀ ਤੇ ਕੀਤੇ ਗਏ ਕਥਿੱਤ ਨਜਾਇਜ਼ ਕਬਜ਼ੇ ਦੇ ਮਾਮਲੇ ਕਾਰਨ ਸੰਮਣ ਕੱਢਣ ਨਾਲ ਭਾਜਪਾ ਉਮੀਦਵਾਰ ਦੇ ਅਕਸ ਨੂੰ ਠੇਸ ਪੁੱਜੀ ਹੈ।
                    ਹੁਸ਼ਿਆਰਪੁਰ ਲੋਕ ਸਭਾ ਹਲਕੇ ਅੰਦਰ ਚੋਣਾਂ ਲੜ ਰਹੇ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਉਹਨਾਂ ਦੀਆਂ ਪਾਰਟੀਆਂ ਦੇ ਆਗੂ ਵਿਰੋਧ ਕਰ ਰਹੇ ਹਨ। ਲੋਕਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਇਥੋਂ ਆਪਣਾ ਉਮੀਦਵਾਰ ਬਣਾਉਣ ਨੂੰ ਲੈ ਕੇ ਉਤਸੁਕਤਾ ਸੀ ਪ੍ਰੰਤੂ ਜਦ ਆਪ ਵਲੋਂ ਇਥੋਂ ਪਾਰਟੀ ਟਿਕਟ ਦਿੱਲੀ ਵਾਸੀ ਯਾਮਿਨੀ ਗੋਮਰ ਨੂੰ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਤਾਂ ਆਪ ਨਾਲ ਜੁੜੇ ਸਮਰਥਕਾਂ ਦੇ ਮੂੰਹ ਵੀ ਪੀਲੇ ਪੈ ਗਏ। ਬੀਬੀ ਗੋਮਰ ਬੇਸ਼ੱਕ ਹੁਸ਼ਿਆਰਪੁਰ ਨਾਲ ਜੁੜੇ ਹੋਏ ਹਨ ਪ੍ਰੰਤੂ ਇਸ ਤੋਂ ਪਹਿਲਾਂ ਆਪਦੇ ਆਗੂ ਉਹਨਾਂ ਦਾ ਨਾਮ ਤੱਕ ਨਹੀਂ ਜਾਣਦੇ ਸਨ। ਆਪ ਦੀ ਉਮੀਦਵਾਰ ਬੇਸ਼ੱਕ ਨਵਾਂ ਚਿਹਰਾ ਹੈ ਪ੍ਰੰਤੂ ਉਹ ਆਪਣੀ ਚੋਣ ਮੁਹਿੰਮ ਬੜੇ ਨਿਵੇਕਲੇ ਤਰੀਕੇ ਨਾਲ ਅਰੰਭ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਹੈ। ਇਸ ਤੋਂ ਇਲਾਵਾ ਇਥੇ ਬਸਪਾ ਵਲੋਂ ਭਗਵਾਨ ਸਿੰਘ ਚੌਹਾਨ ਚੋਣ ਮੈਦਾਨ ਵਿੱਚ ਹਨ। ਚੋਹਾਨ ਪੜੇ ਲਿਖੇ ਅਤੇ ਵਧੀਆ ਬੁਲਾਰੇ ਹਨ ਪ੍ਰੰਤੂ ਜੇਕਰ ਇਥੇ ਆਪ ਪਾਰਟੀ ਦੀ ਉਮੀਦਵਾਰ ਦਲਿਤ ਵੋਟ ਬੈਂਕ ਤੋਂ ਇਲਾਵਾ ਜਨਰਲ ਵੋਟ ਨੂੰ ਆਪਣੇ ਵਲ ਖਿੱਚਣ ਵਿੱਚ ਕਾਮਯਾਬ ਹੋ ਗਈ ਤਾਂ ਇਸਦਾ ਸਿੱਧਾ ਨੁਕਸਾਨ ਕਾਂਗਰਸ ਹੋਵੇਗਾ। ਬਸਪਾ , ਆਪ ਅਤੇ ਕਾਂਗਰਸ ਦੇ ਮੁਕਾਬਲੇ ਵਿੱਚ ਵਿਜੈ ਸਾਂਪਲਾ ਦੀ ਹਾਲਤ ਵਿੱਚ ਸੁਧਾਰ ਆਉਣ ਦੇ ਅਸਾਰ ਹਨ। ਹਿੰਦੂ ਵੋਟਰ ਵੰਡਵਾਂ ਅਤੇ ਬਸਪਾ ਅਤੇ ਅਕਾਲੀ ਦਲ ਦਾ ਵੋਟ ਬੈਂਕ ਇਥੇ ਹਰ ਵਾਰ ਵਧਿਆ ਹੀ ਹੈ ਕਦੇ ਟੁੱਟਿਆ ਨਹੀਂ ਹੈ। ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਅਤੇ ਬਸਪਾ ਦਰਿਮਿਆਨ ਹੀ ਹੋਣ ਦੇ ਅਸਾਰ ਹਨ। ਹਲਕੇ ਦੇ ਲੋਕ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਮੂੰਹ ਨਹੀਂ ਲਾਉਂਦੇ ਇਸੇ ਕਰਕੇ ਬੀਬੀ ਸੰਤੋਸ਼ ਚੋਧਰੀ ਸਿਰਫ ਅਖਬਾਰੀ ਵਿਰੋਧ ਕਰਕੇ ਆਪਣਾ ਰੋਸ ਪ੍ਰਗਟਾ ਰਹੀ ਹੈ ਤੇ ਉਹ ਖੁੱਲਕੇ ਜਾਂ ਅੰਦਰਖਾਤੇ ਵਿਰੋਧ ਕਰਨ ਲਈ ਹਲਕੇ ਵਿੱਚ ਨਹੀਂ ਵਿਚਰ ਰਹੀ।  ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਚੱਬੇਵਾਲ, ਸ਼ਾਮ ਚੋਰਾਸੀ, ਫਗਵਾੜਾ, ਦਸੂਹਾ, ਹਰਗੋਬਿੰਦਪੁਰ ਸਾਹਿਬ, ਭੁਲੱਥ, ਉੜਮੁੜ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਪੈਂਦੇ ਹਨ। ਪਿਛੱਲੀ ਵਾਰ ਬੀਬੀ ਸੰਤੋਸ਼ ਚੋਧਰੀ ਵਲੋਂ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਹਲਕੇ ਵਿੱਚ ਸੀ ਪੀ ਆਈ ਅਤੇ ਸੀ ਪੀ ਐਮ ਦੀ ਵੋਟ ਦਾ ਵੱਡਾ ਭੰਡਾਰ ਹੈ। ਜਿਹੜੀ ਵੀ ਪਾਰਟੀ ਉਕਤ ਵੋਟ ਬੈਂਕ ਆਪਣੇ ਵੱਲ ਖਿੱਚਦੀ ਹੈ ਉਸਨੂੰ ਵੱਡਾ ਲਾਭ ਹੋਵੇਗਾ।  ਇਸ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ ਤੋਂ ਕੁੱਝ ਵੱਧ ਹੈ। ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਇਥੇ 7ਲੱਖ 41 ਹਜ਼ਾਰ 259 ਮਰਦ ਅਤੇ 706840 ਔਰਤ ਵੋਟਰ ਹਨ।  ਅਕਾਲੀ  ਦਲ ਅਤੇ ਭਾਜਪਾ ਆਗੂਆਂ ਵਿੱਚ ਰੱਜਕੇ ਗੁੱਟਬੰਦੀ , ਬਸਪਾ ਦਾ ਪੱਕੀ ਵੋਟ ਬੈਂਕ ਤੇ ਨਿਰੰਤਰ ਕਬਜ਼ਾ ਅਤੇ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਕਾਂਗਰਸ ਦੇ ਤਜ਼ਰਬੇਕਾਰ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੂੰ ਠਿੱਬੀ ਲਾਉਣ ਲਈ ਕਿਹੜਾ ਦਾਅ ਵਰਤਣ ਵਾਲੇ ਹਨ ਇਸਦਾ ਹਫਤੇ ਕੁ ਤੱਕ ਪਤਾ ਲੱਗ ਜਾਵੇਗਾ ਪ੍ਰੰਤੂ  ਮੁਕਾਬਲਾ ਗਹਿਗੱਚ ਬਣ ਚੁੱਕਾ ਹੈ।
     

    ਕਾਂਗਰਸ ਪਾਰਟੀ ਨੂੰ ਭਾਰੀ ਝਟਕਾ ---ਬੀਬੀ ਦਲਬੀਰ ਕੌਰ ਭਿੱਖੀਵਿੰਡ ਦੀ ਪ੍ਰੇਰਨਾ ਸਦਕਾ ਦਰਜਨ ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ

    www.sabblok.blogspot.com
    ਭਿੱਖੀਵਿੰਡ :- 4 ਅਪ੍ਰੈਲ (ਭੁਪਿੰਦਰ ਸਿੰਘ)- ਕਾਂਗਰਸ ਪਾਰਟੀ ਨੂੰ ਉਸ ਵਕਤ ਭਾਰੀ ਝਟਕਾ ਲੱਗਾ, ਜਦੋ ਬੀਬੀ ਦਲਬੀਰ ਕੌਰ ਭਿੱਖੀਵਿੰਡ ਦੀ ਪ੍ਰੇਰਨਾ ਸਦਕਾ ਦਰਜਨ ਦੇ ਕਰੀਬ ਕਾਂਗਰਸੀ ਪਰਿਵਾਰ ਮਹਿੰਦਰ ਸਿੰਘ ਹਲਵਾਈ,ਨਿਸ਼ਾਨ ਸਿੰਘ ਭੱਲੂ,ਅਮਰੀਕ ਸਿੰਘ,ਗੋਲਡੀ ਸਿੰਘ,ਜਤਿੰਦਰ ਸਿੰਘ,ਅਵਤਾਰ ਸਿੰਘ,ਗੁਰਜੰਟ ਸਿੰਘ, ਸੁਖਦੇਵ ਸਿੰਘ, ਗੁਰਸਾਹਿਬ ਸਿੰਘ, ਸਤਿੰਦਰ ਸਿੰਘ,ਸ਼ੇਰ ਸਿੰਘ,ਮੇਜਰ ਸਿੰਘ ਆਦਿ ਸੀ.ਪੀ.ਐਸ.ਵਿਰਸਾ ਸਿੰਘ ਵਲਟੋਹਾ ਦੀ ਹਾਜ਼ਰੀ 'ਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਸਮੇ ਸ੍ਰ:ਵਲਟੋਹਾ ਨੇ ਇਹਨਾ ਕਾਂਗਰਸੀ ਲੋਕਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਤੇ ਆਖਿਆਂ ਕਿ ਇਹਨਾਂ ਲੋਕਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਪਾਰਟੀ ਨੂੰ ਸ਼ਕਤੀ ਮਿਲੀ ਹੈ। ਇਸ ਸਮੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਠੇਕੇਦਾਰ,ਅਮਰਜੀਤ ਸਿੰਘ ਢਿੱਲੋ, ਸਰਪੰਚ ਸ਼ਰਨਜੀਤ ਸਿੰਘ,ਗੁਰਦਿਆਲ ਸਿੰਘ ਬੇਦੀ,ਬੱਬਲੂ ਧਵਨ, ਪੀ.ਏ.ਗੁਰਭੇਜ ਸਿੰਘ, ਪੀ.ਏ.ਹਰਪਾਲ,ਜਤਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ,ਚਰਨਜੀਤ ਸਿੰਘ ਲਹੋਰਾ ਸਿੰਘ ਸਮੇਤ ਸੈਕੜਿਆਂ ਦੀ ਤਾਦਾਤ ਵਿੱਚ ਲੋਕ ਹਾਜ਼ਰ ਸਨ।

    Kanchan Chaudhary | AAP candidate from Haridwar | First Woman DGP

    ਚੋਣ ਕਮਿਸ਼ਨ ਵਲੋਂ ਡੀ.ਜੀ.ਪੀ. ਸੁਮੇਧ ਸੈਣੀ ਨੂੰ ਬਦਲਣ ਦੇ ਹੁਕਮ

    www.sabblok.blogspot.com

    ਚੰਡੀਗੜ੍ਹ, (2 ਅਪਰੈਲ, ਦਵਿੰਦਰ ਪਾਲ)- ਚੋਣ ਕਮਿਸ਼ਨ ਨੇ ਅੱਜ ਰਾਤ ਸਖਤ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਮੇਧ ਸੈਣੀ ਨੂੰ ਅਹੁਦੇ ਤੋਂ ਬਦਲੇ ਜਾਣ ਅਤੇ ਉਨ੍ਹਾਂ ਦੀ ਥਾਂ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਦਾ ਪੈਨਲ ਤੁਰੰਤ ਭੇਜੇ ਜਾਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਹ ਕਾਰਵਾਈ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਹੋਰਨਾਂ ਸਿਆਸੀ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਉਤੇ ਕੀਤੀ ਹੈ।
    ਸ੍ਰੀ ਸੈਣੀ ਨੂੰ ਹੁਕਮਰਾਨ ਅਕਾਲੀ ਦਲ, ਖਾਸ ਕਰਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ। ਸਰਕਾਰ ਵੱਲੋਂ ਡੀ.ਜੀ.ਪੀ.ਰੈਂਕ ਦੇ ਤਿੰਨ ਸੀਨੀਅਰ ਅਧਿਕਾਰੀਆਂ ਦਾ ਪੈਨਲ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਵਿਜੀਲੈਂਸ ਬਿਊਰੋ ਦੇ ਮੁਖੀ-ਕਮ-ਡੀ.ਜੀ.ਪੀ. ਸੁਰੇਸ਼ ਅਰੋੜਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡੀ.ਜੀ.ਪੀ.ਸੰਜੀਵ ਗੁਪਤਾ ਅਤੇ ਪੰਜਾਬ ਹੋਮਗਾਰਡਜ਼ ਵਿਚ ਤਾਇਨਾਤ ਡੀ.ਜੀ.ਪੀ.ਸ੍ਰੀ ਜੀ.ਡੀ.ਪਾਂਡੇ ਦੇ ਨਾਂ ਸ਼ਾਮਲ ਹਨ।
    ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਨੇ ਚੋਣਾਂ ਦਾ ਐਲਾਨ ਹੁੰਦਿਆਂ ਹੀ ਸ੍ਰੀ ਸੈਣੀ ਨੂੰ ਡੀ.ਜੀ.ਪੀ.ਦੇ ਅਹੁਦੇ ਤੋਂ ਬਦਲਣ ਦੀ ਮੰਗ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲਾ ਮਹੱਲਾ ਮੌਕੇ ਆਨੰਦਪੁਰ ਸਾਹਿਬ ਵਿੱਚ ਕੀਤੀ ਗਈ ‘ਸਿਆਸੀ ਕਾਨਫਰੰਸ’ ਦੇ ਮਾਮਲੇ ’ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ ਕਰਕੇ ਜਵਾਬਤਲਬੀ ਕੀਤੀ ਜਾਵੇ।
    ਚੋਣ ਕਮਿਸ਼ਨ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਵਰਤੀ ਗਈ ਭੱਦੀ ਭਾਸ਼ਾ ’ਤੇ ਵੀ ਨੋਟਿਸ ਜਾਰੀ ਕੀਤਾ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਦਾ ਕਹਿਣਾ ਹੈ ਕਿ ਮਾਲ ਮੰਤਰੀ ਦੇ ਮਾਮਲੇ ’ਤੇ ਅੰਤਿਮ ਫ਼ੈਸਲਾ ਕਮਿਸ਼ਨ ਵੱਲੋਂ ਸੀ.ਡੀ. ਦੀ ਘੋਖ਼ ਕਰਨ ਤੋਂ ਬਾਅਦ ਲਿਆ ਜਾਵੇਗਾ।
    ਉਂਜ ਸੂਤਰਾਂ ਦਾ ਦੱਸਣਾ ਹੈ ਕਿ ਮਾਲ ਮੰਤਰੀ ਵੱਲੋਂ ‘ਕਾਂਗਰਸੀਆਂ ਦੀ ਧੌਣ’ ਮਰੋੜਨ ਵਾਲੀ ਕਹੀ ਗਈ ਗੱਲ ਦੀ ਸੀ.ਡੀ. ਵਿੱਚ ਪੁਸ਼ਟੀ ਹੁੰਦੀ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦਾ ਮਾਮਲਾ ਵੀ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ’ਤੇ ਛੱਡ ਦਿੱਤਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਡੀ.ਸੀ. ਲੁਧਿਆਣਾ ਦੀ ਰਿਪੋਰਟ ਮਿਲ ਗਈ ਹੈ, ਜਿਸ ਮੁਤਾਬਕ ਅਕਾਲੀ ਉਮੀਦਵਾਰ ਨੇ ਸੀ.ਡੀ. ਨੂੰ ਫਰਜ਼ੀ ਕਰਾਰ ਦਿੱਤਾ ਅਤੇ ਇਹ ਮਾਮਲਾ ਕਮਿਸ਼ਨ ਨੂੰ ਭੇਜਿਆ ਜਾ ਰਿਹਾ ਹੈ। ਸ੍ਰੀ ਇਯਾਲੀ ਅਤੇ ਸ੍ਰੀ ਮਜੀਠੀਆ ਦੇ ਮਾਮਲੇ ’ਤੇ ਕਮਿਸ਼ਨ ਅੰਤਿਮ ਕਾਰਵਾਈ ਕਰੇਗਾ। ਚੋਣ ਕਮਿਸ਼ਨ ਨੇ ਹੋਲਾ ਮਹੱਲਾ ਕਾਨਫਰੰਸ ਦੇ ਮਾਮਲੇ ’ਤੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਨੂੰ ਰੱਦ ਕੀਤਾ ਹੈ। ਮੁੱਖ ਚੋਣ ਅਧਿਕਾਰੀ ਨੂੰ ਕਮਿਸ਼ਨ ਦੇ ਨਿਰਦੇਸ਼ ਅੱਜ ਹੀ ਹਾਸਲ ਹੋਏ। ਇਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਜਾਵੇ ਕਿ ਜਦੋਂ ਕਮਿਸ਼ਨ ਨੇ ਕਾਨਫਰੰਸ ਵਾਲੀ ਮਿਤੀ ਤੋਂ ਇੱਕ ਦਿਨ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ ਫਿਰ ਕਾਨਫਰੰਸ ਕਿਉਂ ਕੀਤੀ ਗਈ।
    ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਹੋਲਾ ਮਹੱਲਾ ਮੌਕੇ ਸਿਆਸੀ ਕਾਨਫਰੰਸਾਂ ਕਰਨ ’ਤੇ ਰੋਕ ਲਾ ਦਿੱਤੀ ਸੀ। ਚੋਣ ਅਫਸਰਾਂ ਦਾ ਕਹਿਣਾ ਹੈ ਕਿ ਡਾ. ਚੀਮਾ ਨੂੰ ਇਸ ਕਰਕੇ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਕਾਨਫਰੰਸ ਕਰਨ ਦੀ ਇਜਾਜ਼ਤ ਇਸੇ ਅਕਾਲੀ ਆਗੂ ਵੱਲੋਂ ਹੀ ਮੰਗੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਕਾਨਫਰੰਸ ਤਾਂ ਕੀਤੀ ਗਈ ਪਰ ਕੋਈ ਰਾਜਸੀ ਭਾਸ਼ਣ ਨਹੀਂ ਕੀਤਾ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਸੰਬੋਧਨ ਵਿੱਚ ਚੋਣ ਕਮਿਸ਼ਨ ਵੱਲੋਂ ਐਮਰਜੈਂਸੀ ਲਾਏ ਜਾਣ ਦੀ ਗੱਲ ਕਹੇ ਜਾਣ ’ਤੇ ਕਾਂਗਰਸ ਨੇ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਸੀ।

    Thursday 3 April 2014

    ਸਾਨੂੰ ਨਹੀਂ ਸਮਝ ਸਵਰਾਜ ਸੁਵਰੂਜ ਦੀ ਅਸੀਂ ਤਾਂ ਛਿੱਤਰ ਖਾਣ ਦੇ ਆਦੀ ਹਾਂ,,(ਜਰੂਰ ਪੜਿੳੁ)

    www.sabblok.blogspot.com

    ਕੌਣ ਆ ਇਹ ਆਮ ਆਦਮੀ, ਸੁਣਿਆ ਇਹ 1984 ਦੇ ਇਨਸਾਫ਼ ਦੀ ਗੱਲ ਤਾ ਕਰਦੇ ਆ ਪਰ ਸਿਰ ਤੇ ਪੱਗ ਤਾ ਹੈਨੀ ਟੋਪੀਆਂ ਜੀਆਂ ਪਾਈ ਫਿਰਦੇ ਆ.....ਅਸੀਂ ਤਾ ਧਰਮਾਂ ਦੇ ਮਸਲੇ ਤੇ ਭਗਤ ਸਿੰਘ ਨੂੰ ਟੋਪੀ-ਪੱਗ ਦੇ ਮਸਲੇ ਵਿਚ ਵੇਚ ਦਿੱਤਾ ਸੀ ਇਹਨਾਂ ਦੀ ਕੀ ਔਕਾਤ ਆ ??
    ਇਹ ਕਹਿੰਦੇ ਆ "ਸਾਡਾ ਰਾਮ ਕਿਸੇ ਦੀ ਮਸਜਿਦ ਢਾਹ ਕੇ ਆਵਦਾ ਮੰਦਿਰ ਨੀ ਉਸਾਰ ਸਕਦਾ" ਨਾ ਭਾਈ ਅਸੀਂ ਨੀ ਇਹਦੇ ਹੱਕ ਵਿਚ ਇਹਨੂੰ ਕੀ ਪਤਾ ਮੰਦਿਰ ਮਸਜਿਦ ਵਿੱਚ ਕਿੰਨਾ ਫਰਕ ਆ ?? ਇਹ ਰਾਮ ਦਾ ਅਸਲੀ ਵਾਰਸ ਨੀ ਜਿਹੜਾ ਏਹੋ ਜੀਆਂ ਗੱਲ੍ਹਾਂ ਕਰਦਾ !!
    67 ਸਾਲ ਹੋਗੇ ਕਾਂਗਰਸ ਨੂੰ ਤੇ 34 ਸਾਲ ਭਾਜਪਾ ਨੂੰ ਦੇਸ਼ ਚਲਾਉਂਦਿਆਂ ਨੂੰ ਓਹਨਾਂ ਨੂੰ ਜਿਆਦਾ ਵਧੀਆ ਤਰੀਕੇ ਨਾਲ ਰਾਜਨੀਤੀ ਕਰਨੀ ਆਉਂਦੀ ਆ ਓਹ ਵਧੀਆ ਤਰੀਕੇ ਨਾਲ ਮੁਸਲਮਾਨ ਤੇ ਹਿੰਦੂ ਸ਼ਬਦ ਦਾ ਇਸਤੇਮਾਲ ਕਰਦੇ ਆ......ਅਸੀਂ ਨੀ ਇਕੱਠੇ ਹੋ ਸਕਦੇ ਇੱਕ ਮੰਚ ਤੇ ਅਸੀਂ ਤਾ ਹਿੰਦੂ/ਮੁਸਲਮ/ਸਿੱਖ ਬਣਨਾ ਪਸੰਦ ਆ "ਭਾਰਤੀ" ਸ਼ਬਦ ਤਾ ਸਿਰਫ ਕਾਗਜੀ ਆ ........ਅਸੀਂ ਤਾ ਕੱਟੜ ਹਿੰਦੂ ਆ ਕੱਟੜ ਸਿੱਖ ਆ ਕੱਟੜ ਮੁਸਲਮਾਨ ਅਸੀਂ ਤਾ ਆਵਦੇ ਧਰਮ ਦੇ ਨੇਤਾ ਨੂੰ ਹੀ ਵੋਟ ਦੇਵਾਗੇ.....ਨਾਲੇ ਅਸੀਂ ਨੀ ਹਰੇਕ ਮਸਲੇ 'ਚ ਦਖਲ ਦੇ ਸਕਦੇ ਇੱਕ ਵਾਰ ਵੋਟ ਦੇਤਾ ਫੇਰ ਨੇਤਾ ਜੋ ਮਰਜ਼ੀ ਕਰੇ, ਆ ਆਮ ਆਦਮੀ ਵਾਲੇ ਤਾ ਨਿੱਕੀ-ਨਿੱਕੀ ਗੱਲ ਤੇ ਲੋਕ ਇਕੱਠੇ ਕਰਕੇ ਫੈਸਲੇ ਲੈਂਦੇ ਆ ਸਾਨੂੰ ਤਾ ਆਦਤ ਹੋਗੀ ਆ ਹੁਣ ਨੇਤਾ ਦੇ ਹੁਕਮ ਮੰਨਣ ਦੀ, ਸਾਡੀ ਸਲਾਹ ਨਾ ਲਿਆ ਕਰੋ !!
    ਜਦੋਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨੌਕਰੀ ਨੀ ਮਿਲਦੀ ਜਾਂ ਧਰਮਾਂ ਦੇ ਨਾਮ ਤੇ ਕੋਈ 19-21 ਹੋ ਜਾਂਦੀ ਆ ਜਾਂ ਨਾਜਾਇਜ ਗੁੰਡਾਗਰਦੀ ਕਰਕੇ ਮਰੇ ਸਾਡੇ ਸਾਥੀ ਦੀ ਮੌਤ ਤੇ ਓਹਦੀ ਲਾਸ਼ ਚੁੱਕ ਕੇ ਧਰਨਾ ਲਾ ਸਕਦੇ ਆ ਬੱਸ......ਓਹਨਾਂ ਧਰਨਿਆਂ ਵਿੱਚ ਵੀ ਹੁਲੱਡਬਾਜ਼ੀ ਕਰਦੇ ਹਾਂ...ਅਸੀਂ ਅਜੇ ਇਨੇ ਗੰਭੀਰ ਨਹੀ ਹੋਏ !!! ਅਜੇ ਤਾ 67 ਸਾਲ ਹੀ ਹੋਏ ਆ ਸਾਨੂੰ ਤਾ 100-200 ਸਾਲ ਗੁਲਾਮੀ ਸਹਿਣ ਦੀ ਆਦਤ ਹੈ !!
    ਸਾਨੂੰ ਪਸੰਦ ਆ ਹੈਲੀਕਾਪਟਰ ਤੋਂ ਲੰਘਦਾ ਨੇਤਾ ਜਿਸ ਕਾਰਨ ਸੜਕਾ ਵੀ 24 ਘੰਟੇ ਲਈ ਬੰਦ ਕਰ ਦਿੱਤੀਆਂ ਜਾਂਦੀਆਂ ਕਿਉਕਿ ਜਨਤਾ ਵਿੱਚ ਫਿਰਦੇ ਬੇਕਸੂਰ ਨੇਤਾ ਤੇ ਅਸੀਂ ਅੰਡੇ-ਸਿਆਹੀ-ਜੁੱਤੀਆਂ ਸੁੱਟ ਕੇ ਆਵਦੀ ਔਕਾਤ ਦਿਖਾਉਣ ਤੋਂ ਬਾਜ਼ ਨਹੀ ਆਉਂਦੇ.....ਸਾਡੇ ਕੋਲ ਨਾ ਕਰਿਆ ਕਰੋ ਸਵਰਾਜ-ਸਵਰੁਜ਼ ਦੀਆਂ ਗੱਲਾਂ ਅਸੀਂ ਤਾ ਜੁੱਤੀ ਦੇ ਯਾਰ ਹਾਂ ਪੁਲਿਸ ਦੇ ਲਾਠੀਚਾਰਜ਼ ਸਹਿਣਾ ਤਾ ਸਾਡਾ ਜਨਮ ਸਿੱਧ ਅਧਿਕਾਰ ਹੈ...ਜੇ ਕੇਜਰੀਵਾਲ ਦੇਸ਼ ਬਦਲਣਾ ਚਾਉਂਦਾ ਤਾਂ ਇਹ ਓਹਦੇ ਮਨ ਦਾ ਵਹਿਮ ਹੈ ਕਿਉਕਿ ਅਸੀਂ ਤਾ ਖੁਦ ਰਿਸ਼ਵਤ ਦੇਕੇ ਕੰਮ ਕਰਵਾਉਣ ਦੇ ਹਮਾਇਤੀ ਹਾਂ....ਅਸੀਂ ਤਾ ਪਾਸਪੋਰਟ ਦੀ enquiry ਦੀ ਸਰਕਾਰੀ ਫੀਸ 100 ਰੁਪਈਏ ਬਾਰੇ ਨੀ ਜਾਣਦੇ ਸਾਨੂੰ ਤਾ 700 ਦੇਣਾ ਸੌਖਾ ਲੱਗਦਾ ਕਿਉਕਿ ਪੁਲਿਸ ਤਾਈ ਪਤਾ ਨੀ ਕਦੋਂ ਪੁਠਾ-ਸਿਧਾ ਕੰਮ ਪੈ ਜਾਂਦਾ.....ਨਾਲੇ ਇਹੀ ਅਕਾਲੀ/ਭਾਜਪਾ/ਕਾਂਗਰਸੀ ਸਾਡੇ ਕੰਮ ਆਉਂਦੇ ਆ ਜਦੋਂ ਸਾਡਾ ਮੁੰਡੇ ਭੁੱਕੀ ਸਮੈਕ ਦੇ ਚੱਕਰ 'ਚ ਫਸ ਜਾਂਦਾ....ਇਹਨਾ ਨੇ ਸਾਨੂੰ ਕੀ ਦੇਣਾ ਝਾੜੂ ਆਲਿਆ ਨੇ ਇਹ ਤਾ ਸ਼ਰਾਬ ਦੇ ਠੇਕੇ ਵੀ ਜਨਾਨੀਆਂ ਤੋਂ ਵੋਟਾਂ ਪਵਾ ਕੇ ਖੋਲਣ ਦੇ ਹੱਕ ਵਿੱਚ ਨੇ !!
    ਵੈਸੇ ਟਿਕਟ ਤਾ ਇਹਨਾਂ ਨੇ ਸਾਰੇ ਚੰਗਿਆ ਨੂੰ ਦਿੱਤੀ ਆ ਪਰ ਸਾਨੂੰ ਕੀ ਆਸਰਾ ਇਮਾਨਦਾਰ ਦਾ ਸਾਨੂੰ ਤਾ ਗੁੜਤੀ ਵੀ ਮਿਲਾਵਟੀ ਗੁੜ ਦੀ ਮਿਲੀ ਸੀ ਇਹ ਫਾਸਲੇ ਨੂੰ ਖਤਮ ਕਰਨ ਲਈ 133 ਸਾਲ ਹੋਰ ਲੱਗਣਗੇ, ਅਜੇ ਤਾ 67 ਸਾਲ ਹੀ ਹੋਏ....ਇਨੀ ਛੇਤੀ ਨੀ ਇਹ ਸਭ ਹੋਣਾ ਨਾ ਹੀ ਅਸੀਂ ਇਨੇ ਪੜ੍ਹੇ ਲਿਖੇ ਹਾਂ ਨਾ ਸਾਨੂੰ ਪੜ੍ਹੇ ਲਿਖੇ ਲੀਡਰ ਚਾਹੀਦੇ ਆ,
    ਪੁਰਾਣਿਆ ਵਿਚੋਂ ਹੀ ਇੱਕ ਅੱਧਾ ਚੁਣ ਲਓ ਨਵੇਂ ਤਾ ਹੋਰ ਹੀ ਗੱਲਾ ਕਰਦੇ ਆ ਸਵਰਾਜ-ਸਵਰੁਜ਼ ਦੀਆ!!

    ਵੋਟਾਂ ਮੰਗਣ ਆਏ ਅਕਾਲੀਆਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ

    www.sabblok.blogspot.com

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ, ਪੰਜਾਬ ਸਰਕਾਰ ਦਾ ਪਿੰਡਾਂ ਵਿਚ ਵਿਰੋਧ ਲਗਾਤਾਰ ਜਾਰੀ ਰੱਖਣ ਦੇ ਸੱਦੇ ਤਹਿਤ ਅੱਜ ਭੀਖੀ ਬਲਾਕ ਦੇ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਵਿਰੁਧ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਜ਼ਾਹਰ ਕੀਤਾ ਗਿਆ।
    ਇਸ ਸਬੰਧੀ ਜਾਣਕਾਰੀ ਦੇਂਦਿਆਂ ਕਿਸਾਨ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਵੋਟਾਂ ਸਬੰਧੀ ਪਿੰਡ ਦੇ ਵਾਰਡਾਂ ਵਿਚ ਮੀਟਿੰਗਾਂ ਕਰਨੀਆਂ ਸਨ ਪਰ ਕਿਸਾਨ ਅਤੇ ਮਜ਼ਦੂਰ ਇਸ ਦੇ ਵਿਰੋਧ ਵਿਚ ਪਿੰਡ ਦੀ ਅਨਾਜ ਮੰਡੀ ਵਿਚ ਇਕੱਠੇ ਹੋ ਰਹੇ ਸਨ। ਇਸ ਦੌਰਾਨ ਪਿੰਡ ਵਿਚ ਅਕਾਲੀਆਂ ਦੀਆਂ ਮੀਟਿੰਗਾਂ ਵਿਚ ਇਕੱਠ ਨਾ ਹੋਣ ਕਾਰਨ ਬੁਖਲਾਹਟ ਵਿਚ ਆ ਕੇ ਅਕਾਲੀ ਆਗੂ ਕਿਸਾਨਾਂ ਅਤੇ ਮਜ਼ਦੂਰਾਂ ਦੇ ਇਕੱਠ ਵਿਚ ਆ ਕੇ ਧਮਕੀਆਂ ਦੇਣ ਲੱਗ ਪਏ ਤੇ ਕਿਹਾ ਕਿ ਸਰਕਾਰ ਵਲੋਂ ਜੋ ਤੁਹਾਨੂੰ ਕੋਈ ਨਿਗੁਣੀਆਂ ਸਹੂਲਤਾਂ ਮਿਲ ਰਹੀਆਂ ਹਨ, ਜੇ ਵੋਟਾਂ ਅਕਾਲੀ ਉਮੀਦਵਾਰ ਨੂੰ ਨਾ ਪਾਈਆਂ ਤਾਂ ਉਹ ਵੀ ਬੰਦ ਕਰਵਾ ਦਿਤੀਆਂ ਜਾਣਗੀਆਂ। ਇਸ ਤੋਂ ਭੜਕੇ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਕਾਰਨ ਇਕੱਠ ਵਿਚੋਂ ਅਕਾਲੀ ਜਥੇਦਾਰ ਵਾਰੋ-ਵਾਰੀ ਨਿਕਲ ਪਏ ਅਤੇ ਕਿਸਾਨ ਆਗੂਆਂ ਦੀ ਸੂਝ-ਬੂਝ ਕਾਰਨ ਇਕ ਵਾਰ ਤਾਂ ਟਕਰਾਅ ਹੁੰਦਾ-ਹੁੰਦਾ ਬਚ ਗਿਆ। ਇਸ ਮੌਕੇ ਕਿਸਾਨ ਆਗੂ ਦਿਲਬਾਗ ਸਿੰਘ, ਬੱਲਮ ਸਿੰਘ, ਮਜ਼ਦੂਰ ਆਗੂ ਜਸਪਾਲ ਕੌਰ ਫਫੜੇ, ਰਾਣੀ ਕੌਰ, ਬਲਵੀਰ ਕੌਰ, ਜੈਲੋ ਕੌਰ, ਗੋਰਾ ਸਿੰਘ, ਬਲਕਾਰ ਸਿੰਘ, ਗੁਰਮੇਲ ਸਿੰਘ, ਦਰੋਗਾ ਸਿੰਘ ਵੀ ਹਾਜ਼ਰ ਸਨ।

    ਡਰੱਗ ਰੈਕੇਟ `ਚ ਸਨਸਨੀਖੇਜ਼ ਖ਼ੁਲਾਸਾ, ਐਨਆਰਆਈ ਅੌਰਤ ਨੇ ਐਸਐਸਪੀ ਮਾਨ `ਤੇ ਲਾਏ ਇਕ ਕਰੋੜ ਰਿਸ਼ਵਤ ਲੈਣ ਦੇ ਦੋਸ਼

    www.sabblok.blogspot.com

    ਚੰਡੀਗੜ੍ਹ : ਬਹੁਚਰਚਿਤ ਅੰਤਰਰਾਸ਼ਟਰੀ ਡਰੱਗ ਰੈਕੇਟ ਜਗਦੀਸ਼ ਭੋਲਾ ਤੇ ਅਨੂਪ ਸਿੰਘ ਕਾਹਲੋਂ ਮਾਮਲੇ 'ਚ ਇਕ ਐਨਆਰਆਈ ਅੌਰਤ ਨੇ ਸਨਸਨੀਖੇਜ਼ ਖ਼ੁਲਾਸਾ ਕਰਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਅਮਰਜੀਤ ਕੌਰ ਨਾਂ ਦੀ ਇਸ ਅੌਰਤ ਨੇ ਦੋਸ਼ ਲਾਇਆ ਹੈ ਕਿ ਐਸਐਸਪੀ ਹਰਦਿਆਲ ਸਿੰਘ ਮਾਨ ਨੇ 1 ਕਰੋੜ ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਉਸ ਦੇ ਪਤੀ ਮਨਪ੍ਰੀਤ ਸਿੰਘ ਗਿੱਲ ਨੂੰ ਜ਼ਬਰੀ ਇਸ ਮਾਮਲੇ 'ਚ ਫਸਾਇਆ ਹੈ। ਅਮਰਜੀਤ ਕੌਰ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦਲਬੀਰ ਗਰੇਵਾਲ ਤੇ ਕੁਝ ਹੋਰ ਅਫਸਰਾਂ ਦਾ ਇਕ ਸਟਿੰਗ ਵੀ ਕਰਨ ਦਾ ਦਾਅਵਾ ਕੀਤਾ ਹੈ। ਇਸ ਸਟਿੰਗ 'ਚ ਇਹ ਅਫਸਰ ਮੰਨ ਰਹੇ ਹਨ ਕਿ ਮਨਪ੍ਰੀਤ ਤੋਂ 1 ਕਰੋੜ ਰੁਪਏ ਲਏ ਗਏ ਹਨ ਤੇ ਉਸ ਨੂੰ ਝੂਠਾ ਫਸਾ ਵੀ ਦਿਤਾ ਗਿਆ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਕੌਰ ਨੇ ਦੱਸਿਆ ਕਿ 2 ਮਾਰਚ 2013 ਨੂੰ ਫਤਿਹਗੜ੍ਹ ਪੁਲਸ ਪੱਖੋਵਾਲ ਰੋਡ ਲੁਧਿਆਣਾ ਸਥਿਤ ਉਨ੍ਹਾਂ ਦੇ ਘਰੋਂ ਉਨ੍ਹਾਂ ਦੇ ਪਤੀ ਮਨਪ੍ਰੀਤ ਗਿੱਲ ਤੇ ਉਨ੍ਹਾਂ ਦੇ ਇਕ ਦੋਸਤ ਰੌਬਿਨ ਗਰੇਵਾਲ ਨੂੰ ਜਬਰੀ ਚੁੱਕ ਕੇ ਲੈ ਗਏ। ਪੁਲਸ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਬਾਰੇ ਕਿਹਾ। ਇਸ ਤੋਂ ਬਾਅਦ ਰੌਬਿਨ ਨੂੰ 5 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਛੱਡ ਦਿਤਾ ਗਿਆ। ਜਿੱਥੋਂ ਉਹ ਕੈਨੇਡਾ ਚਲਾ ਗਿਆ ਪਰ ਮਨਪ੍ਰੀਤ ਨੂੰ ਨਾ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਡਰੱਗ ਮਾਮਲੇ 'ਚ ਫੜੇ ਗਏ ਅਨੂਪ ਕਾਹਲੋਂ ਵੱਲੋਂ ਉਨ੍ਹਾਂ ਦੇ ਦੇ ਇਕ ਰਿਸ਼ਤੇਦਾਰ ਗੱਬਰ ਸਿੰਘ (ਹੁਸ਼ਿਆਰਪੁਰ ਵਾਸੀ) ਦਾ ਨਾਂ ਲਏ ਜਾਣ ਕਾਰਨ ਸਾਡੇ ਘਰ ਰੇਡ ਕੀਤੀ ਸੀ।ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲਸ ਨੇ ਮਨਪ੍ਰੀਤ ਨੂੰ ਛੱਡਣ ਬਦਲੇ 1 ਕਰੋੜ ਦੀ ਮੰਗ ਕੀਤੀ। ਪੈਸੇ ਵੀ ਸਿੱਧੇ ਬਾਹਰੋਂ ਮੰਗਵਾਉਣ ਨੂੰ ਕਿਹਾ ਗਿਆ। ਮਨਪ੍ਰੀਤ ਨੇ ਕੈਨੇਡਾ ਤੋਂ ਪੈਸੇ ਮੰਗਵਾਏ। 7 ਮਾਰਚ ਨੂੰ ਜਾਂਚ ਅਫਸਰ ਦਲਬੀਰ ਗਰੇਵਾਲ ਨਾਲ ਦਿੱਲੀ ਜਾ ਕੇ ਮਨਪ੍ਰੀਤ ਨੇ 50 ਲੱਖ ਰੁਪਏ ਮੁਕਰਬਲਾ ਚੌਕ 'ਚ ਪੁਲਸ ਨੂੰ ਦਿੱਤੇ। ਬਾਕੀ 50 ਲੱਖ 8 ਮਾਰਚ ਨੂੰ ਲੁਧਿਆਣਾ ਦੇ ਫੁਹਾਰਾ ਚੌਕ 'ਚ ਦਿੱਤੇ ਗਏ। ਇਸ ਤੋਂ ਬਾਅਦ ਮਾਨ ਨੂੰ ਮਿਲਾਉਣ ਦਾ ਕਹਿ ਕੇ ਉਹ ਮਨਪ੍ਰੀਤ ਨੂੰ ਫਤਿਹਗੜ੍ਹ ਸਾਹਿਬ ਲੈ ਗਏ¢ਜਿੱਥੇ 50 ਲੱਖ ਹੋਰ ਮੰਗ ਲਏ।
    ਅਮਰਜੀਤ ਨੇ ਦੋਸ਼ ਲਾਇਆ ਕਿ 1 ਕਰੋੜ ਲੈਣ ਉਪਰੰਤ ਹੋਰ 50 ਲੱਖ ਨਾ ਦੇਣ ਕਾਰਨ ਉਸ ਦੇ ਪਤੀ ਮਨਪ੍ਰੀਤ ਤੇ ਉਨ੍ਹਾਂ ਦੇ ਰਿਸ਼ਤੇਦਾਰ ਗੱਬਰ ਸਿੰਘ ਦੀ 8 ਮਾਰਚ ਨੂੰ ਹੀ ਮੰਡੀ ਗੋਬਿੰਦਗੜ੍ਹ ਕੋਲੋਂ ਗਿ੍ਰਫਤਾਰੀ ਦਿਖਾਕੇ ਉਨ੍ਹਾਂ ਤੋਂ 1 ਕਿਲੋ ਹੈਰੋਇਨ ਤੇ 20 ਕਿਲੋ ਸਿੰਥੈਟਿਕ ਡਰੱਗ ਦੀ ਰਿਕਵਰੀ ਦਿਖਾ ਦਿਤੀ ਗਈ। ਉਨ੍ਹਾਂ ਦੇ ਪਤੀ 'ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਸ ਨੂੰ ਇਸ ਝੂਠੇ ਮਾਮਲੇ 'ਚ ਫਸਾ ਦਿਤਾ ਗਿਆ। ਉਹ 1 ਸਾਲ ਤੋਂ ਆਪਣੇ ਪਤੀ ਦੀ ਰਿਹਾਈ ਲਈ ਭਟਕ ਰਹੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ।
    ਅਮਰਜੀਤ ਕੌਰ ਨੇ ਇਸ ਬਾਬਤ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਫਸਰਾਂ ਦੀ ਕਾਲ ਡਿਟੇਲ ਵੀ ਮੀਡੀਆ ਸਾਹਮਣੇ ਪੇਸ਼ ਕੀਤੀ। ਦੋ ਮਾਰਚ ਨੂੰ ਮਨਪ੍ਰੀਤ ਗਿੱਲ ਦੇ ਘਰ ਰੇਡ ਕਰਨ ਵਾਲੇ ਅਫਸਰਾਂ 'ਚ ਇੰਸਪੈਕਟਰ ਰਮਨਦੀਪ ਸਿੰਘ, ਇੰਸਪੈਕਟਰ ਅਵਤਾਰ ਸਿੰਘ, ਇੰਸਪੈਕਟਰ ਸੁਖਵੀਰ ਸਿੰਘ ਆਦਿ ਸ਼ਾਮਲ ਸਨ।ਅਮਰਜੀਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਪਰ ਉਹ ਆਪਣੀ ਲੜਾਈ ਜਾਰੀ ਰੱਖੇਗੀ।

    ਸ਼ਹੀਦੀ ਖੂਹ ਅਜਨਾਲਾ 'ਚੋਂ ਖੋਜ਼ੀਆਂ ਅਸਥੀਆਂ ਦੀ ਮਿੱਟੀ ਰਾਵੀ ਕੰਢੇ ਜਲ ਪ੍ਰਵਾਹ ---ਮਾਰਚ 'ਚ ਸ਼ਾਮਲ ਹੋਣ ਦਾ ਸੱਦਾ

    www.sabblok.blogspot.com


    ਜਲੰਧਰ: 2 ਅਪ੍ਰੈਲ:     1857 ਦੇ ਗ਼ਦਰ ਮੌਕੇ ਬਗ਼ਾਵਤ ਕਰਨ ਵਾਲੇ ਫੌਜ਼ੀਆਂ ਦੀਆਂ ਅਸਥੀਆਂ ਜੋ ਅਜਨਾਲਾ ਵਾਲੇ ਸ਼ਹੀਦੀ ਖੂਹ 'ਚੋਂ ਖੋਜ਼ੀਆਂ ਗਈਆਂ, ਉਹਨਾਂ ਦੀ ਲਹੂ ਰੱਤੀ ਮਿੱਟੀ ਅਤੇ ਚੂਰ ਭੂਰ ਬਣੀਆਂ ਅਸਥੀਆਂ ਨੂੰ 13 ਅਪ੍ਰੈਲ ਵਿਸਾਖੀ ਅਤੇ ਜੱਲਿ•ਆਂਵਾਲਾ ਬਾਗ਼ ਦੇ ਖੂਨੀ ਸਾਕੇ ਵਾਲੇ ਦਿਨ ਉਸ ਰਾਵੀ ਦਰਿਆ 'ਤੇ ਜਾ ਕੇ ਹਜ਼ਾਰਾਂ ਲੋਕ ਜਲ-ਪ੍ਰਵਾਹ ਕਰਨਗੇ, ਜਿਥੇ ਇਨ•ਾਂ ਦੇ 150 ਦੇ ਕਰੀਬ ਸੰਗੀ ਸਾਥੀ ਗੋਲੀਆਂ ਮਾਰਕੇ ਅਤੇ ਰਾਵੀ ਦਰਿਆ ਵਿੱਚ ਰੋੜਕੇ ਸ਼ਹੀਦ ਕਰ ਦਿੱਤੇ ਸਨ।
    ਗੁਰਦੁਆਰਾ ਸ਼ਹੀਦੀ ਗੰਜ ਸ਼ਹੀਦਾਂ ਵਾਲਾ ਖੂਹ ਅਜਨਾਲਾ ਕਮੇਟੀ ਦੇ ਮੁਖੀਆਂ ਅਮਰਜੀਤ ਸਰਕਾਰੀਆ, ਕਾਬਲ ਸਿੰਘ ਸਾਹਪੁਰ ਅਤੇ ਉੱਘੇ ਇਤਿਹਾਸਕਾਰ ਖੋਜ਼ਕਾਰ ਡਾ. ਸੁਰਿੰਦਰ ਕੋਛੜ ਵੱਲੋਂ ਦਿੱਤੇ ਸੱਦੇ 'ਤੇ ਫੁੱਲ ਚੜ•ਾਉਦਿਆਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਵਿਸ਼ੇਸ਼ ਜੱਥਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਤੋਂ 13 ਅਪ੍ਰੈਲ ਸਵੇਰੇ 8 ਵਜੇ ਸ਼ਹੀਦੀ ਖੂਹ ਅਜਨਾਲਾ ਵੱਲ ਰਵਾਨਾ ਹੋਏਗਾ।  ਇਥੋਂ ਵਿਸ਼ਾਲ ਮਾਰਚ ਵਿੱਚ ਸ਼ਾਮਲ ਹੋ ਕੇ ਰਾਵੀ ਕੰਢੇ ਪਹੁੰਚਕੇ ਸੂਹੀ ਮਿੱਟੀ ਜਲ-ਪ੍ਰਵਾਹ ਕਰਨ ਦੀ ਰਸਮ 'ਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰੇਗਾ।
    ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਅਤੇ ਦੇਸ਼-ਵਿਦੇਸ਼ ਵਸਦੇ ਗ਼ਦਰੀਆਂ ਦੇ ਸਮੂਹ ਵਾਰਸਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਉਪਰ ਦਬਾਅ ਬਣਾਉਣ ਲਈ ਆਵਾਜ਼ ਉਠਾਉਣ ਤਾਂ ਜੋ ਅਸਥੀਆਂ ਦੇ ਸਾਂਭਣਯੋਗ ਮੁੱਖ ਹਿੱਸੇ ਨੂੰ ਬਕਾਇਦਾ ਪੁਰਾਤਤਵ ਵਿਭਾਗ ਰਾਹੀਂ ਵਿਗਿਆਨਕ ਵਿਧੀ ਰਾਹੀਂ ਸੰਭਾਲਿਆ ਜਾ ਸਕੇ, ਕਿਉਂਕਿ ਅਸਥੀਆਂ ਦੀ ਦਸ਼ਾ ਖਰਾਬ ਹੋਣ ਜਾ ਰਹੀ ਹੈ।
    ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਦੇਸ਼ ਭਗਤ, ਲੋਕ-ਪੱਖੀ, ਅਗਾਂਹਵਧੂ, ਤਰਕਸ਼ੀਲ, ਜਮਹੂਰੀ, ਲੇਖਕ, ਜੱਥੇਬੰਦੀਆਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਸੰਸਥਾਵਾਂ ਨੂੰ 13 ਅਪ੍ਰੈਲ ਅਜਨਾਲਾ ਵਿਖੇ ਮਾਰਚ ਵਿਖੇ ਹੁੰਮ ਹੁਮਾਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

    ਜਥੇਦਾਰ ਬਲਦੀਪ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਕੀਤਾ

    www.sabblok.blogspot.com
    ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਗਲੱਬਾਤ ਕਰਦੇ ਆਪ ਦੇ ਉਮੀਦਵਾਰ ਜਥੇਦਾਰ ਬਲਦੀਪ ਸਿੰਘ ਤੇ ਦੁਕਾਨਦਾਰਾਂ ਕੋਲੋ ਸਹਿਯੋਗ ਦੀ ਮੰਗ ਕਰਦੇ ਹੋਏ ਜਥੇਦਾਰ ਬਲਦੀਪ ਸਿੰਘ ਆਦਿ।  
    ਭਿੱਖੀਵਿੰਡ 1 ਅਪ੍ਰੈਲ (ਭੁਪਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ੍ਹ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਬਲਦੀਪ ਸਿੰਘ ਆਪਣੇ ਸਾਥੀਆਂ ਸਮੇਤ  ਜਿਹਨਾਂ ਵਿੱਚ ਬਿਕਰਮਜੀਤ ਸਿੰਘ ਜੰਡਿਆਲਾ ਗੁਰੂ, ਸੱਜਣ ਸਿੰਘ ਉਬੋਕੇ, ਮਨਜਿੰਦਰ ਸਿੰਘ, ਬਲਰਾਜ ਸਿੰਘ ਬਾਜਵਾ,ਰਵਿੰਦਰ ਸਿੰਘ ਕਰਣ, ਰਣਜੀਤ ਸਿੰਘ ਭਿੱਖੀਵਿੰਡ (ਸ਼ੌਰੀਆਂ ਵਿਜੇਤਾ) ਸਮੇਤ ਭਿੱਖੀਵਿੰਡ ਪਹੁੰਚੇ ਤੇ ਦੁਕਾਨਦਾਰਾਂ ਦੇ ਪਾਸੋਂ ਵੋਟਾਂ ਦੀ ਮੰਗ ਕੀਤੀ ਤੇ ਆਖਿਆਂ ਕਿ ਹੁਣ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਭ੍ਰਿਸ਼ਟਾਚਾਰ ਦੀ ਸਫਾਈ ਤੁਹਾਡੇ ਸਹਿਯੋਗ ਨਾਲ ਕਰਕੇ ਹੀ ਦਮ ਲਵੇਗੀ। ਉਹਨਾਂ ਆਖਿਆਂ ਕਿ ਆਮ ਆਦਮੀ ਪਾਰਟੀ ਦਾ ਉਦੇਸ਼ ਦੇਸ਼ ਵਿੱਚੋਂ ਭ੍ਰਿਸ਼ਟਾਚਾਰ, ਨਸ਼ੇ ਤੋਂ ਮੁਕਤ ਭਾਰਤ ਦਾ ਨਿਰਮਾਣ, ਲਾਲ ਬੱਤੀ ਕਲਚਰ ਖਤਮ ਕਰਨਾ, ਮਹਿਲਾਵਾਂ ਤੇ ਬੱਚਿਆਂ ਤੇ ਬਜੁਰਗਾਂ ਨੂੰ ਸਰੁੱਖਿਆ ਵਿੱਚ ਪਹਿਲ, ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਤੇ ਰੋਕ, ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ, ਪੰਜਾਬ ਵਿੱਚ ਪੈਟਰੋਲ ਤੇ ਟੈਕਸ ਘੱਟ ਕਰਵਾਉਣਾ ਜਿਹੜਾ ਕਿ ਹਰਿਆਣਾ ਨਾਲੋਂ ੭ ਰੁਪਏ ਵੱਧ ਲੱਗ ਰਿਹਾ ਹੈ, ਕਿਸਾਨਾਂ, ਬੇਰੋਜਗਾਰਾਂ, ਮਜਦੂਰਾਂ, ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਆਦਿ ਹੋਵੇਗਾ। 

    ਚੋਣਾਂ ਦੇ ਨੇੜਿਉਂ ਤੇੜਿਉਂ---ਮੈਦਾਨ ਚ ਕਾਂਗਰਸ ਦੀਆਂ ਵੱਡੀਆਂ ਤੋਪਾਂ ਆਉਣ ਨਾਲ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲਿਆ

    www.sabblok.blogspot.com
    ਗੁਰਭੇਜ ਸਿੰਘ ਚੌਹਾਨ
    ਸੰਪਾਦਕ ਰਾਜਨੀਤਕ ਮਾਮਲੇ
    ਪੰਜਾਬੀ ਨਿਊਜ਼ ਆਨਲਾਈਨ
    98143 06545


    ਲੋਕ ਸਭਾ ਚੋਣਾਂ ਦੀ ਵੋਟਿੰਗ ਵਿਚ ਅਜੇ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਪਿਆ ਹੈ ਜਿਸ ਕਰਕੇ ਚੋਣ ਪ੍ਰਚਾਰ ਮੱਠੀ ਰਫਤਾਰ ਨਾਲ ਹੀ ਚੱਲ ਰਿਹਾ ਸੀ ਅਤੇ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਵੱਲੋਂ ਆਪਣੇ ਉਮੀਦਵਾਰ ਪਹਿਲਾਂ ਐਲਾਨ ਕੇ ਚੋਣ ਮੈਦਾਨ ਵਿਚ ਭਲਵਾਨੀ ਗੇੜੇ ਮਾਰਕੇ ਮਾਹੌਲ ਤੇ ਆਪਣਾ ਪ੍ਰਭਾਵ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਕਿਉਂ ਕਿ ਕਾਂਗਰਸ ਸਮੇਤ ਬਾਕੀ ਪਾਰਟੀਆਂ ਇਸ ਕੰਮ ਵਿਚ ਪਛੜੀਆਂ ਹੋਈਆਂ ਸਨ ਅਤੇ ਅਕਾਲੀ ਭਾਜਪਾ ਗਠਜੋੜ ਆਪਣਾ ਹੱਥ ਉੱਪਰ ਸਮਝ ਰਿਹਾ ਸੀ ਪਰ ਜਿਸ ਰਣਨੀਤੀ ਤਹਿਤ ਕਾਂਗਰਸ ਪਾਰਟੀ ਨੇ ਆਪਣੀਆਂ ਵੱਡੀਆਂ ਤੋਪਾਂ ਨੂੰ ਚੋਣਾਂ ਦੇ ਮੈਦਾਨ ਏ ਜੰਗ ਵਿਚ ਲਿਆ ਖੜ•ਾ ਕੀਤਾ ਹੈ ਇਸ ਨਾਲ ਇਕ ਦਮ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲ ਗਿਆ ਹੈ ਅਤੇ ਨਿਰਜਿੰਦ ਹੋਈ ਕਾਂਗਰਸ ਪਾਰਟੀ ਵਿਚ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਅਕਾਲੀ ਭਾਜਪਾ ਗਠਜੋੜ ਇਹ ਪ੍ਰਚਾਰ ਰਿਹਾ ਸੀ ਕਿ ਕਾਂਗਰਸੀ ਚੋਣਾਂ ਲੜਨ ਤੋਂ ਭੱਜ ਰਹੇ ਹਨ, ਉੰਥੇ ਹੁਣ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ, ਫਿਰੋਜ਼ਪੁਰ ਤੋਂ ਸੁਨੀਲ ਕੁਮਾਰ ਜਾਖੜ, ਫਤਿਹਗੜ• ਸਾਹਿਬ ਤੋਂ ਸਾਧੂ ਸਿੰਘ ਧਰਮਸੋਤ, ਫਰੀਦਕੋਟ ਤੋਂ ਜੋਗਿੰਦਰ ਸਿੰਘ ਪੰਜਗਰਾਂਈ, ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ ਕੇ ਪੀ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਵਰਗੇ ਕੱਦਾਵਰ ਆਗੂਆਂ ਨੂੰ ਮੈਦਾਨ ਚ ਲਿਆਕੇ ਵਿਰੋਧੀ ਧਿਰ ਨੂੰ  ਕਾਂਗਰਸ ਪਾਰਟੀ ਨੇ ਇਕ ਵਾਰ ਭਾਜੜਾਂ ਪਾ ਦਿੱਤੀਆਂ ਹਨ। ਇਸ ਪ੍ਰਭਾਵ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਘੋੜੇ ਬਦਲਕੇ ਜੰਗ ਨਹੀਂ ਜਿੱਤੀ ਜਾ ਸਕਦੀ। ਇਸੇ ਤਰਾਂ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਕਾਂਗਰਸੀਆਂ ਨੂੰ ਇਨ•ਾਂ ਚੋਣਾਂ ਵਿਚ ਝੋਕਣ ਦਾ ਦੋਸ਼ ਰਾਹੁਲ ਗਾਂਧੀ ਸਿਰ ਮੜ•ਦਿਆਂ ਉਸਦੀ ਆਪਣੀ ਸਿਆਸੀ ਚਾਲ ਦੱਸਿਆ ਹੈ ਅਤੇ ਇਸਨੂੰ ਰਾਹੁਲ ਫਾਰਮੂਲਾ ਦੱਸਿਆ ਹੈ ਜਿਸ ਨਾਲ ਉਹ ਪੁਰਾਣੇ ਕਾਂਗਰਸੀਆਂ ਨੂੰ ਲਾਂਭੇ ਕਰਕੇ ਆਪਣੀ ਮਨਪਸੰਦ ਲੀਡਰਸ਼ਿਪ ਨੂੰ ਅੱਗੇ ਲਿਆਉਣਾਂ ਚਾਹੁੰਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਇਨ•ਾਂ ਪੁਰਾਣੇ ਲੀਡਰਾਂ ਦੇ ਮੈਦਾਨ ਵਿਚ ਆਉਣ ਨਾਲ ਮੁਕਾਬਲਾ ਸਖਤ ਅਤੇ ਦਿਲਚਸਪ ਬਣ ਗਿਆ ਹੈ ਜਿਸ ਨਾਲ ਆਮ ਲੋਕਾਂ ਵਿਚ ਵੀ ਇਨ•ਾਂ ਚੋਣਾਂ ਪ੍ਰਤੀ ਉਤਸ਼ਾਹ ਹੋਰ ਵਧ ਗਿਆ ਹੈ। 

    ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ----ਨਾਟਕ 'ਮਿਊਜ਼ਿਅਮ' ਅਤੇ 'ਦਵੰਦ' ਦਾ ਮੰਚਨ

    www.sabblok.blogspot.com
    ਜਲੰਧਰ:    ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗ ਮੰਚ ਦਿਹਾੜੇ 'ਤੇ ਦੋ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' ਪੇਸ਼ ਕੀਤੇ ਗਏ।
    ਯੁਵਾ ਥੀਏਟਰ ਵੱਲੋਂ ਪੇਸ਼ ਮਿਊਜ਼ੀਅਮ ਨਾਟਕ ਦੇ ਲੇਖਕ ਮੁੰਬਈ ਦੇ ਸੁਮੇਧ ਅਤੇ ਰਸਿਕਾ ਹਨ ਅਤੇ ਇਸਨੂੰ ਨਿਰਦੇਸ਼ਿਤ ਕੀਤਾ ਯੁਵਾ ਥੀਏਟਰ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਨੇ।  ਇਹ ਨਾਟਕ ਵਿਸ਼ੇਸ਼ ਤੌਰ 'ਤੇ ਇਕ ਰੰਗ-ਕਰਮੀ ਦੀ ਪ੍ਰਤੀਕਿਰਿਆ ਹੈ ਸਾਡੇ ਸਮਾਜ ਵਿੱਚ ਔਰਤਾਂ ਦੇ ਵਿਰੁੱਧ ਲਗਾਤਾਰ ਵਧਦੇ ਅਤਿਆਚਾਰ ਤੇ ਅਪਰਾਧ ਦੇ ਵਿਰੁੱਧ।  ਇਸ ਵਿੱਚ ਤਿੰਨ ਔਰਤ ਅਭਿਨੇਤਰੀਆਂ 12 ਅਲੱਗ-ਅਲੱਗ ਇਸਤਰੀਆਂ ਨਾਂਲ ਦਰਸ਼ਕਾਂ ਨੂੰ ਜਾਣੂ ਕਰਵਾਉਂਦੀਆਂ ਹਨ।  ਇਹ 12 ਇਸਤਰੀਆਂ ਸਮੇਂ ਸਮੇਂ ਲਿਖੇ ਗ੍ਰੰਥਾਂ ਦੀਆਂ ਨਾਇਕਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਸ਼ੋਸ਼ਣ ਅਤੇ ਹਿੰਸਾ ਦੀਆਂ ਸ਼ਿਕਾਰ ਇਸਤਰੀਆਂ ਹਨ।  ਨਾਟਕ ਬਹੁਤ ਹੀ ਮਨੋਰੰਜਕ ਪਰ ਸਟੀਕ ਪੇਸ਼ਕਾਰੀ 'ਚ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਕਿਸ ਤਰ•ਾਂ ਸਾਡੇ ਸਮਾਜਿਕ ਢਾਂਚੇ ਦੀ ਬਣਤਰ ਔਰਤ ਦੀ ਹੋਂਦ ਖੁਦਮੁਖ਼ਤਾਰੀ, ਸਵੈਮਾਣ ਨੂੰ ਹਮੇਸ਼ਾਂ ਦਬਾਕੇ ਰੱਖਦੀ ਹੈ।
    ਨਾਲ ਹੀ ਨਾਲ ਨਾਟਕ ਕਰਾਰੀ ਚੋਟ ਕਰਦਾ ਹੈ ਕਿ ਅਜੋਕੇ ਸਮਾਜਕ ਪ੍ਰਬੰਧ ਅੰਦਰ ਔਰਤ ਨੂੰ ਇੱਕ ਬਾਜ਼ਾਰ ਦੀ ਵਸਤੂ ਬਣਾ ਧਰਿਆ ਹੈ।  ਚਰਮਸੀਮਾ 'ਤੇ ਪਹੁੰਚਕੇ ਨਾਟਕ ਸੁਨੇਹਾ ਦਿੰਦਾ ਹੈ ਕਿ: 'ਬਸ ਹੁਣ ਹੋਰ ਨਹੀਂ', 'ਔਰਤ ਕੋਈ ਮਿਊਜ਼ੀਅਮ 'ਚ ਰੱਖੀ ਜਾਣ ਵਾਲੀ ਵਸਤੂ ਨਹੀਂ।'
    ਨਾਟਕ ਸੂਖ਼ਮਤਾ ਭਰੇ ਕਲਾਤਮਕ ਅੰਦਾਜ਼ 'ਚ ਔਰਤਾਂ ਉਪਰ ਢਾਹੀ ਜਾ ਰਹੀ ਬਹੁ-ਵੰਨਗੀ ਹਿੰਸਾ, ਆਰਥਕ, ਸਮਾਜਕ, ਮਾਨਸਿਕ ਲੁੱਟ-ਖਸੁੱਟ ਦੇ ਅਸਲ ਕਾਰਨਾਂ ਤੋਂ ਸੂਖ਼ਮ ਅਤੇ ਕਲਾਤਮਈ ਅੰਦਾਜ਼ 'ਚ ਪਰਦਾ ਚੁੱਕਦਾ ਹੈ।
    ਨਾਟਕ ਵਿਚ ਖੂਬਸੁਰਤ ਅਦਾਕਾਰੀ ਨਿਭਾਈ ਅੰਜਲੀ ਮਿਸ਼ਰਾ, ਮਨਦੀਪ ਕੌਰ, ਹਿਨਾ ਸ਼ਰਮਾ, ਹਰੀਸ਼ ਡੋਗਰਾ ਅਤੇ ਅੰਕੁਰ ਸ਼ਰਮਾ ਨੇ।  ਸਮੂਹ-ਗਾਇਨ ਅਤੇ ਸੰਗੀਤ ਵਿੱਚ ਇਨ•ਾਂ ਦਾ ਸਾਥ ਦਿੱਤਾ ਅੰਕੁਰ ਸ਼ਰਮਾ, ਹਰੀਸ਼ ਡੋਗਰਾ, ਵਿਸ਼ੇਸ਼ ਅਰੋੜਾ, ਵਿਕਾਸ ਸਭਰਵਾਲ, ਮਨਪ੍ਰੀਤ, ਧਰੁਵ ਅਤੇ ਕਰਨ ਬਿਸ਼ਤ ਨੇ।  ਰੌਸ਼ਨੀ ਦੇ ਬਾਖ਼ੂਬ ਪ੍ਰਭਾਵ ਸਿਰਜੇ ਹਰਜੀਤ ਸਿੰਘ ਨੇ। 
    ਨੀਰਜ ਕੌਸ਼ਿਕ ਦੀ ਕਲਮ ਤੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ 'ਦਵੰਦ' ਨੇ ਪੀੜ•ੀ-ਪਾੜੇ ਦੀਆਂ ਅੰਤਰ-ਵਿਰੋਧਤਾਈਆਂ ਨੂੰ ਬਾਖ਼ੂਬੀ ਬਿਆਨ ਕੀਤਾ।  ਪਰਿਵਾਰਕ ਉਲਝਣਾਂ, ਟਕਰਾਵਾਂ, ਸੰਕਿਆਂ, ਮਾਨਸਿਕ-ਤਣਾਵਾਂ ਦੀ ਤਸਵੀਰ ਪੇਸ਼ ਕਰਦਾ ਨਾਟਕ 'ਦਵੰਦ' ਇਹ ਦਰਸਾਉਂਦਾ ਹੈ ਕਿ 'ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ'।
    ਪੀੜੀਆਂ ਦਰਮਿਆਨ ਸੰਵਾਦ ਸਿਰਜਦਾ 'ਦਵੰਦ' ਇਹ ਦਰਸਾਉਂਦਾ ਹੈ ਕਿ ਹਕੀਕਤਾਂ ਦੀ ਤਲਾਸ਼ ਵਿੱਚ ਸਫ਼ਰ 'ਤੇ ਰਹਿਣ ਅਤੇ ਸਵੈ-ਮੰਥਨ ਦੀ ਵਿਧੀ ਹੀ ਜ਼ਿੰਦਗੀ ਦੀਆਂ ਹਕੀਕੀ ਰਾਹਾਂ ਵੱਲ ਤੋਰ ਸਕਦੀ ਹੈ।  ਇਸ ਮੌਕੇ ਦੱਖਣੀ ਅਫ਼ਰੀਕਾ ਦੇ ਉੱਘੇ ਨਾਟਕਕਾਰ ਬ੍ਰੈਟ ਬੈਲੀ ਦਾ ਰੰਗ ਮੰਚ ਦਿਹਾੜੇ 'ਤੇ ਸੰਦੇਸ਼ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੜਿ•ਆ।
    ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕਰਦੇ ਹੋਏ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਤੇ ਕਲਾਕਾਰਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਯਾਦਗਾਰ ਹਾਲ ਅੰਦਰ ਬੇਹਤਰੀਨ ਨਾਟਕਾਂ ਦੇ ਮੰਚਣ ਲਈ ਹੋਰ ਵੀ ਵਿਸ਼ੇਸ਼ ਉੱਦਮ ਜੁਟਾਏ ਜਾਣਗੇ।
    ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ, ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।  ਨਾਟਕ ਮੰਚਣ ਮੌਕੇ ਸਟੇਜ 'ਤੇ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਲਈ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਦੇਵਰਾਜ ਨਈਅਰ ਵੀ ਹਾਜ਼ਰ ਸਨ।  ਨਾਟਕ ਮੰਚਣ 'ਚ ਪੀਪਲਜ਼ ਵਾਇਸ ਨੇ ਵਿਸ਼ੇਸ਼ ਸਹਿਯੋਗ ਦਿੱਤਾ।