www.sabblok.blogspot.com
ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਗਲੱਬਾਤ ਕਰਦੇ ਆਪ ਦੇ ਉਮੀਦਵਾਰ ਜਥੇਦਾਰ ਬਲਦੀਪ ਸਿੰਘ ਤੇ ਦੁਕਾਨਦਾਰਾਂ ਕੋਲੋ ਸਹਿਯੋਗ ਦੀ ਮੰਗ ਕਰਦੇ ਹੋਏ ਜਥੇਦਾਰ ਬਲਦੀਪ ਸਿੰਘ ਆਦਿ। |
ਭਿੱਖੀਵਿੰਡ 1 ਅਪ੍ਰੈਲ (ਭੁਪਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ੍ਹ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਬਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਜਿਹਨਾਂ ਵਿੱਚ ਬਿਕਰਮਜੀਤ ਸਿੰਘ ਜੰਡਿਆਲਾ ਗੁਰੂ, ਸੱਜਣ ਸਿੰਘ ਉਬੋਕੇ, ਮਨਜਿੰਦਰ ਸਿੰਘ, ਬਲਰਾਜ ਸਿੰਘ ਬਾਜਵਾ,ਰਵਿੰਦਰ ਸਿੰਘ ਕਰਣ, ਰਣਜੀਤ ਸਿੰਘ ਭਿੱਖੀਵਿੰਡ (ਸ਼ੌਰੀਆਂ ਵਿਜੇਤਾ) ਸਮੇਤ ਭਿੱਖੀਵਿੰਡ ਪਹੁੰਚੇ ਤੇ ਦੁਕਾਨਦਾਰਾਂ ਦੇ ਪਾਸੋਂ ਵੋਟਾਂ ਦੀ ਮੰਗ ਕੀਤੀ ਤੇ ਆਖਿਆਂ ਕਿ ਹੁਣ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਭ੍ਰਿਸ਼ਟਾਚਾਰ ਦੀ ਸਫਾਈ ਤੁਹਾਡੇ ਸਹਿਯੋਗ ਨਾਲ ਕਰਕੇ ਹੀ ਦਮ ਲਵੇਗੀ। ਉਹਨਾਂ ਆਖਿਆਂ ਕਿ ਆਮ ਆਦਮੀ ਪਾਰਟੀ ਦਾ ਉਦੇਸ਼ ਦੇਸ਼ ਵਿੱਚੋਂ ਭ੍ਰਿਸ਼ਟਾਚਾਰ, ਨਸ਼ੇ ਤੋਂ ਮੁਕਤ ਭਾਰਤ ਦਾ ਨਿਰਮਾਣ, ਲਾਲ ਬੱਤੀ ਕਲਚਰ ਖਤਮ ਕਰਨਾ, ਮਹਿਲਾਵਾਂ ਤੇ ਬੱਚਿਆਂ ਤੇ ਬਜੁਰਗਾਂ ਨੂੰ ਸਰੁੱਖਿਆ ਵਿੱਚ ਪਹਿਲ, ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਤੇ ਰੋਕ, ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ, ਪੰਜਾਬ ਵਿੱਚ ਪੈਟਰੋਲ ਤੇ ਟੈਕਸ ਘੱਟ ਕਰਵਾਉਣਾ ਜਿਹੜਾ ਕਿ ਹਰਿਆਣਾ ਨਾਲੋਂ ੭ ਰੁਪਏ ਵੱਧ ਲੱਗ ਰਿਹਾ ਹੈ, ਕਿਸਾਨਾਂ, ਬੇਰੋਜਗਾਰਾਂ, ਮਜਦੂਰਾਂ, ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਆਦਿ ਹੋਵੇਗਾ।
No comments:
Post a Comment