jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 4 April 2014

ਮਨਪ੍ਰੀਤ ਬਾਦਲ ਨੇ ਸ਼ਹੀਦਾਂ ਦੀ ਪਿੱਠ ਵਿੱਚ ਛੁਰਾ ਘੋਪਿਆ-ਅਭੈ ਸੰਧੂ

www.sabblok.blogspot.com


  • ਲੁਧਿਆਣਾ 4 ਅਪ੍ਰੈਲ ( ਸਤਪਾਲ ਸੋਨੀ ) ਮਨਪ੍ਰੀਤ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ  ਲਈ ਸ਼ਹੀਦਾਂ ਦੀ ਪਿੱਠ ਵਿੱਚ ਛੁਰਾ ਘੋਪਿਆ । ਉਪਰੋਕਤ  ਸ਼ਬਦ ਪੰਜਾਬ ਪੀਪਲਜ਼ ਪਾਰਟੀ ਦੀ ਸੈਂਟਰਲ ਕਮੇਟੀ ਦੇ ਮੈਂਬਰ ਅਤੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਫਰੈਂਡਜ਼ ਹੋਟਲ ਵਿੱਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕਹੇ । ਅਭੈ ਸਿੰਘ ਸੰਧੂ ਨੇ ਕਿਹਾ ਕਿ 27-03-2011 ਨੂੰ ਪੀਪਲਜ਼ ਪਾਰਟੀ ਆਫ ਪੰਜਾਬ ਦੀ ਸਥਾਪਨਾ ਮੌਕੇ ਮਨਪ੍ਰੀਤ ਬਾਦਲ ਅਤੇ ਹਾਜਿਰ ਮੈਂਬਰਾਂ ਨੇ ਸ਼ਹੀਦਾਂ ਦੀ ਸਮਾਧੀ ਤੇ ਸੁੰਹ ਚੁੱਕੀ ਸੀ ਕਿ ਪੀਪਲਜ਼ ਪਾਰਟੀ ਆਫ ਪੰਜਾਬ ਸ਼ਹੀਦਾਂ ਦੀ ਕੁਰਬਾਨੀ ਤੇ ਪਹਿਰਾ ਦੇਵੇਗੀ ਅਤੇ ਦੱਬੇ ਕੁਚੱਲੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੜੇਗੀ । ਕਾਂਗਰਸ, ਭਾਜਪਾ ਅਤੇ ਅਕਾਲੀ ਦੱਲ ਨਾਲ ਲੋਕਾਂ ਦੇ ਹਿੱਤਾਂ ਨੂੰ ਗਿਰਵੀ ਰੱਖਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ।
        ਇਸ ਮੌਕੇ ਅਭੈ ਸਿੰਘ ਸੰਧੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦਾ ਇਹ ਕਹਿਣਾ ਕਿ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਣ ਦਾ ਫੈਸਲਾ ਪੀਪਲਜ਼ ਪਾਰਟੀ ਆਫ ਪੰਜਾਬ ਦੀ ਸੈਂਟਰਲ ਕਮੇਟੀ ਦੇ ਵਿੱਚ ਹੋਇਆ ਹੈ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਕਿਉਂ ਕਿ ਸੈਂਟਰਲ ਕਮੇਟੀ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਮਨਪ੍ਰੀਤ ਬਾਦਲ ਦੀ ਕਾਂਗਰਸ ਚੋਣ ਨਿਸ਼ਾਨ ਤੇ ਚੋਣ ਲੜਣ ਬਾਰੇ ਕਦੇ ਵੀ ਗਲਬਾਤ ਨਹੀਂ ਹੋਈ । ਅਭੈ ਸਿੰਘ ਸੰਧੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨਾਮ ਨੂੰ ਹੀ ਧੱਬਾ ਨਹੀਂ ਲਗਾਇਆ ਸਗੋਂ ਲੈਫਟ ਪਾਰਟੀਆਂ ਅਤੇ ਤੀਜੇ ਮੋਰਚੇ ਨੂੰ ਵੀ ਧੋਖਾ ਦਿੱਤਾ ਹੈ । ਇਸ ਮੌਕੇ ਅਭੈ ਸਿੰਘ ਸੰਧੂ, ਗੁਰਜੀਤ ਸਿੰਘ ਅਜਾਦ,ਰਵਿੰਦਰ ਸਿਆਨ, ਰਾਜੇਸ਼ ਗਾਂਧੀ, ਮਨਦੀਪ ਸਿੰਘ ਅਜਾਦ ਅਤੇ ਜਸਕਿਰਤ  ਸਿੰਘ ਸਰਗੋਧਾ ਆਦਿ ਹਾਜਿਰ ਸਨ ।

    No comments: