www.sabblok.blogspot.com
ਭਿੱਖੀਵਿੰਡ ਅਪ੍ਰੈਲ (ਭੁਪਿੰਦਰ ਸਿੰਘ)-ਜਮਹੂਰੀ ਕਿਸਾਨ ਸਭਾ ਵੱਲੋਂ ਐਕਸੀਅਨ ਦਫਤਰ ਦਾ ਘਿਰਾਉ ੨੧ ਮਾਰਚ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਆਲਾ, ਤਹਿਸੀਲ਼ ਸੈਕਟਰੀ ਦਲਜੀਤ ਸਿੰਘ ਦਿਆਲਪੁਰਾ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕੀਤਾ ਤੇ ਆਖਿਆ ਕਿ ਬੀਤੇ ਦਿਨੀ ਬਿਜਲੀ ਖਪਤਕਾਰ ਤੇ ਸਮਾਜ ਸੇਵਕ ਰਾਜਬਲਬੀਰ ਸਿੰਘ ਦਿਆਲਪੁਰਾ, ਜਿਸ ਦਾ ਘਰ ਦਾ ਬਿੱਲ ਜਿਆਦਾ ਆਇਆ ਹੋਣ ਕਰਕੇ ਐਕਸੀਅਨ ਭਿੱਖੀਵਿੰਡ ਤੋਂ ਬਿੱਲ ਦੀਆਂ ਕਿਸ਼ਤਾਂ ਕਰਵਾਉਣ ਆਏ ਸਨ ਤਾਂ ਅੱਗੋ ਐਕਸੀਅਨ ਭਿੱਖੀਵਿੰਡ ਨੇ ਆਪਣੇ ਹਿਟਲਰੀ ਵਿਵਹਾਰ ਨਾਲ ਰਾਜਬਲਬੀਰ ਸਿੰਘ ਨੂੰ ਆਪਣੇ ਦਫਤਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਪਰੋਕਤ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਭੈਣੀ ਮੱਸਾ ਸਿੰਘ ਦੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵੱਲੋਂ ੨੪ ਘੰਟੇ ਦੀ ਸਪਲਾਈ ਲੈਣ ਲਈ ੭੪੯੫੫ ਰੁਪਏ ਮਿਤੀ ੬ ਜਨਵਰੀ ੨੦੧੪ ਨੂੰ ਜਮਾ ਕਰਵਾਏ ਸਨ ਅਤੇ ਸੇਵਾ ਅਧਿਕਾਰ ਦੇ ਕਾਨੂੰਨ ਤਹਿਤ ਇਹ ਕੁਨੈਕਸ਼ਨ ਇੱਕ ਮਹੀਨੇ ਦੇ ਅੰਦਰ-ਅੰਦਰ ਮਹਿਕਮੇ ਵੱਲੋ ਜਾਰੀ ਕਰਨਾ ਸੀ, ਪਰ ਤਿੰਨ ਮਹੀਨੇ ਦਾ ਸਮਾ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਇਹ ਕੁਨੈਕਸ਼ਨ ਜਾਰੀ ਨਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਭਾਵੇ ਐਸ.ਈ. ਤਰਨ ਤਾਰਨ ਵੱਲੋਂ ਐਕਸੀਅਨ ਭਿੱਖੀਵਿੰਡ ਨੂੰ ਹਾਦਇਤ ਵੀ ਜਾਰੀ ਕੀਤੀ ਗਈ, ਪਰ ਐਕਸੀਅਨ ਭਿੱਖੀਵਿੰਡ ਆਨਾਕਾਨੀ ਕਰ ਰਿਹਾ ਹੈ। ਐਕਸੀਅਨ ਭਿੱਖੀਵਿੰਡ ਦੀ ਧੱਕੇਸਾਹੀ ਵਿਰੁੱਧ ਭਾਵੇ ਐਸ.ਐਚ.a ਭਿੱਖੀਵਿੰਡ ਨੂੰ ਵੀ ਲਿਖ ਕੇ ਦਿੱਤਾ ਗਿਆ ਹੈ, ਪਰ ਉਸ ਨੇ ਵੀ ਕੋਈ ਕਾਰਵਾਈ ਨਹੀ ਕੀਤੀ। ਜਿਸ ਕਰਕੇ ਸਾਨੂੰ ਮਜਬੂਰਨ ਐਕਸੀਅਨ ਵਿਰੁੱਧ ਐਕਸੀਅਨ ਦਫਤਰ ਭਿੱਖੀਵਿੰਡ ਦਾ ਘਿਰਾਉ ਕਰਨਾ ਪੈ ਰਿਹਾ ਹੈ। ਇਸ ਸਮੇ ਸੁਖਵਿੰਦਰ ਸਿੰਘ ਭੈਣੀ ਮੱਸਾ ਸਿੰਘ, ਡਾ:ਰਾਜਬਲਬੀਰ ਸਿੰਘ, ਸਤਨਾਮ ਸਿੰਘ, ਗੁਰਵੇਲ ਸਿੰਘ ਆਦਿ ਹਾਜਰ ਸਨ।
ਜਾਣਕਾਰੀ ਦਿੰਦੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਆਦਿ। |

No comments:
Post a Comment