jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 April 2014

ਨਵੇਂ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਮਨਾਉਣ ਬਦਲੇ ਦੋ ਅਕਾਲੀ ਧੜਿਆਂ ਚ ਸਥਿੱਤੀ ਤਣਾਅਪੂਰਣ ਰਹੀ- ਮਾਹੌਲ ਨੂੰ ਸ਼ਾਂਤ ਰੱਖਣ ਲਈ ਵੱਡੀ ਗਿਣਤੀ ਚ ਪੁਲਿਸ ਤਾਇਨਾਤ

www.sabblok.blogspot.com
ਪਿੰਡ ਮਚਾਕੀ ਖੁਰਦ ਦੇ ਲੋਕ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਨਾਂ ਮਨਾਉਣ ਦੇਣ ਤੇ ਸੜਕ ਤੇ ਬੈਠਕੇ ਰੋਸ ਪ੍ਰਗਟ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ
 
ਫਰੀਦਕੋਟ 14 ਮਾਰਚ ( ਗੁਰਭੇਜ ਸਿੰਘ ਚੌਹਾਨ ) ਪਿੰਡ ਮਚਾਕੀ ਖੁਰਦ ਵਿਚ ਦੋ ਅਕਾਲੀ ਧੜਿਆਂ ਵਿਚ ਨਵਾਂ ਗੁਰਦੁਆਰਾ ਪਿੰਡ ਤੋਂ ਬਾਹਰ ਪੰਚਾਇਤ ਦੀ ਖੁੱਲ•ੀ ਥਾਂ ਚ ਬਣਾਉਣ ਅਤੇ ਉਸ ਥਾਂ ਤੇ ਅੱਜ ਵਿਸਾਖੀ ਦਿਹਾੜਾ ਮਨਾਉਣ ਨੂੰ ਲੈ ਕੇ ਮੌਜੂਦਾ ਸਰਪੰਚ ਜੋ ਪਰਮਬੰਸ ਸਿੰਘ ਬੰਟੀ ਰੋਮਾਣਾ ਧੜੇ ਅਤੇ ਦੂਜਾ ਹਲਕਾ ਵਿਧਾਇਕ ਧੜੇ ਵਿਚ ਟਕਰਾ ਦੀ ਸਥਿੱਤੀ ਬਣ ਗਈ। ਜਿਸਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਫਰੀਦਕੋਟ, ਥਾਣਾ ਸਾਦਿਕ ਅਤੇ ਗੋਲੇਵਾਲਾ ਚੌਕੀ ਤੋਂ ਪੁਲਿਸ ਫੋਰਸ ਵਿਵਾਦ ਵਾਲੀ ਥਾਂ ਤੇ ਲੇਡੀ ਪੁਲੀਸ ਸਮੇਤ ਤਾਇਨਾਤ ਕਰ ਦਿੱਤੀ ਗਈ ਅਤੇ ਹਲਕਾ ਵਿਧਾਇਕ ਦੀਪ ਮਲਹੋਤਰਾ ਪੱਖੀ ਧੜੇ ਨੂੰ ਪੁਲੀਸ ਨੇ ਵਿਵਾਦਗ੍ਰਸਤ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਤੋਂ ਰੋਕ ਦਿੱਤਾ ਜਿਸਤੇ ਇਸ ਧੜੇ ਨੇ ਇਹ ਦਿਹਾੜਾ ਵਿਵਾਦ ਵਾਲੀ ਥਾਂ ਦੇ ਸਾਹਮਣੇ ਆਂਗਣਵਾੜੀ ਕੇਂਦਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਾਇਆ। ਪਿੰਡ ਦੇ ਲੋਕਾਂ ਨੇ ਸਖਤ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਸਾਨੂੰ ਅੱਜ ਮਹਿਸੂਸ ਹੋਇਆ ਹੈ ਕਿ ਅਸੀਂ ਅੰਗਰੇਜ਼ਾਂ ਵਾਂਗ ਪਾਲੇ ਮੌਜੂਦਾ ਸਰਕਾਰ ਦੇ ਘੜੰਮ ਚੌਧਰੀਆਂ ਦੇ ਅਜੇ ਵੀ ਗੁਲਾਮ ਹਾਂ ਅਤੇ ਸਾਨੂੰ ਆਪਣਾ ਧਾਰਮਿਕ ਦਿਹਾੜਾ ਵੀ ਆਜ਼ਾਦੀ ਨਾਲ ਮਨਾਉਣ ਦੀ ਖੁੱਲ• ਨਹੀਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ ਐਲ ਏ ਧੜੇ ਦੇ ਨਿਰਮਲ ਸਿੰਘ ਕਲੱਬ ਪ੍ਰਧਾਨ, ਬਲਤੇਜ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਨਵਾਂ ਗੁਰਦੁਆਰਾ ਬਣਾਉਣ ਲਈ ਦੋਹਾਂ ਧੜਿਆਂ ਵਿਚ ਐਸ ਐਚ ਓ ਥਾਣਾ ਸਦਰ ਫਰੀਦਕੋਟ ਦੀ ਹਾਜ਼ਰੀ ਚ ਰਾਜੀਨਾਵਾਂ ਹੋ ਗਿਆ ਸੀ ਅਤੇ ਆਪੋ ਆਪਣੇ ਦੋ ਗੁਰਦੁਆਰੇ ਬਣਾਉਣ ਦੀ ਸਹਿਮਤੀ ਲਿਖਤੀ ਰੂਪ ਚ ਹੋਈ ਸੀ ਜਿਸਤੇ ਸਾਡੇ ਧੜੇ ਨੇ ਇੱਥੇ ਨੀਹਾਂ ਭਰ ਦਿੱਤੀਆਂ ਸੀ ਅਤੇ ਨਿਸ਼ਾਨ ਸਾਹਿਬ ਚੜ•ਾ ਦਿੱਤਾ ਸੀ। ਇਹ ਗੁਰਦੁਆਰਾ ਸ਼ਮਸ਼ਾਨਘਾਟ, ਆਰ ਓ ਅਤੇ ਪਿੰਡ ਨੂੰ ਮਿਲਾਉਂਦੇ ਚਾਰ ਰਸਤਿਆਂ ਤੇ ਮੌਕੇ ਵਾਲੀ ਖੁੱਲ•ੀ ਜਗ•ਾ ਤੇ ਬਣਾਇਆ ਜਾ ਰਿਹਾ ਸੀ ਜਦੋਂ ਕਿ ਪਿੰਡ ਵਿਚਲਾ ਪੁਰਾਣਾ ਗੁਰਦੁਆਰਾ ਭੀੜਾ ਸੀ ਅਤੇ ਦਿਨ ਤਿਉਹਾਰ ਤੇ ਮੁਸ਼ਕਿਲ ਆਉਂਦੀ ਸੀ। ਇਸਤੋਂ ਪਿੱਛੋਂ ਦੂਜੀ ਧਿਰ ਨੇ ਪੁਰਾਣਾ ਗੁਰਦੁਆਰਾ ਢਾਹ ਕੇ ਉਸ ਥਾਂ ਤੇ ਕਬਜ਼ਾ ਕਰ ਲਿਆ ਹੈ ਅਤੇ ਇਕ ਗਲੀ ਵੀ ਬੰਦ ਕਰਕੇ ਉਸ ਥਾਂ ਨਾਲ ਮਿਲਾ ਲਈ ਹੈ ਅਤੇ ਨਿਸ਼ਾਨ ਸਾਹਿਬ ਪੁੱਟ ਦਿੱਤਾ ਹੈ। ਇਸ ਸੰਬੰਧੀ ਅਸੀਂ ਡੀਸੀ, ਐਸ ਐਸ ਪੀ, ਡੀ ਡੀ ਪੀ ਓ ਅਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਚੰਡੀਗੜ• ਨੂੰ ਵੀ ਦਰਖਾਸਤਾਂ ਦਿੱਤੀਆਂ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਗੋਂ ਦੂਜੇ ਧੜੇ ਨੇ ਸਾਡੇ ਤੇ ਗੁਰਦੁਆਰੇ ਦੀ ਉਸਾਰੀ ਰੋਕਣ ਲਈ ਅਦਾਲਤ ਵਿਚ ਕੇਸ ਕਰ ਦਿੱਤਾ ਹੈ। ਅੱਜ ਅਸੀਂ ਜਦੋਂ ਇੱਥੇ ਵਿਸਾਖੀ ਦਿਹਾੜਾ ਮਨਾਉਣਾ ਚਾਹਿਆ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਰੋਕ ਦਿੱਤਾ। ਸਰਪੰਚ ਧੜੇ ਨੇ ਸਾਡਾ ਜਲੇਬੀਆਂ ਕੱਢਣ ਲਈ ਲਿਆਂਦਾ ਹਲਵਾਈ ਵੀ ਜ਼ਬਰਦਸਤੀ ਆਪਣੀ ਹਿਰਾਸਤ ਵਿਚ ਬਿਠਾ ਲਿਆ ਜਿਸਨੂੰ ਪੁਲਿਸ ਦੇ ਦਖਲ ਨਾਲ ਛੁਡਵਾਇਆ ਗਿਆ। ਇਸ ਮੌਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੁੱਜੇ ਤਹਿਸੀਲਦਾਰ ਨਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਵਿਵਾਦ ਵਾਲੀ ਥਾਂ ਦਾ ਅਦਾਲਤ ਵੱਲੋਂ ਸਟੇਅ ਹੋਇਆ ਹੈ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਨੂੰ ਮੁੱਖ ਰੱਖਦਿਆਂ ਪੁਲਿਸ ਫੋਰਸ ਲਾਈ ਗਈ ਹੈ ਤਾਂ ਕਿ ਦੋਹਾਂ ਧਿਰਾਂ ਚ ਕੋਈ ਟਕਰਾ ਨਾਂ ਹੋਵੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਸਾਡੇ ਨਾਲ ਧੱਕੇਸ਼ਾਹੀ ਨਾਂ ਕਰੇ ਅਤੇ ਨਿਆਂ ਦੀ ਗੱਲ ਕਰੇ। ਇਸ ਮੌਕੇ ਕਰਮ ਸਿੰਘ ਪੰਚ, ਚੰਦ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਜਗਰੁਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਬਾਜ ਸਿੰਘ ਆਦਿ ਮੋਹਤਬਰ ਵੀ ਹਾਜ਼ਰ ਸਨ।

No comments: