www.sabblok.blogspot.com
ਅਕਾਲੀ ਦਲ ਅਤੇ ਭਾਜਪਾ ਆਗੂਆਂ ਦਾ ਕਾਟੋ ਕਲੇਸ਼ ਵਿਜੈ ਸਾਂਪਲਾ ਲਈ ਨਵੀਂ ਮੁਸੀਬਤ
ਹੁਸ਼ਿਆਰਪੁਰ,4 ਅਪ੍ਰੈਲ (ਸ਼ਿਵ ਕੁਮਾਰ ਬਾਵਾ)-ਹੁਸ਼ਿਆਰਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬੀ ਸੰਤੌਸ਼ ਚੋਧਰੀ ਦੀ ਨਰਾਜ਼ਗੀ ਦਾ ਸਾਹਮਣਾਂ ਕਰ ਰਹੇ ਕਾਂਗਰਸ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਅਤੇ ਉਹਨਾਂ ਦੇ ਸਮਰਥਕ ਪਿੰਡਾਂ ਵਿੱਚ ਕੀਤੇ ਜਾ ਰਹੇ ਚੋਣ ਜਲਸਿਆਂ ਵਿੱਚ ਬਹੁਤਾ ਬੀਬੀ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਚੋਣ ਲੜ ਰਹੇ ਮਹਿੰਦਰ ਸਿੰਘ ਕੇ ਪੀ ਦਾ ਦਾਅਵਾ ਹੈ ਕਿ ਉਸਨੂੰ ਕਾਂਗਰਸ ਦੇ ਸਮੂਹ ਅਹੁੱਦੇਦਾਰਾਂ, ਪ੍ਰਧਾਨਾਂ, ਵਿਧਾਇਕਾਂ ਸਮੇਤ ਵਰਕਰਾਂ ਦਾ ਪੂਰਾ ਸਮਰਥਨ ਹਾਸਿਲ ਹੋ ਚੁੱਕਾ ਹੈ। ਉਕਤ ਖੇਮੇ ਦੇ ਆਗੂਆਂ ਦਾ ਕਹਿਣ ਹੈ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਸਮੇਤ ਹੋਰ ਵਿਧਾਨ ਸਭਾ ਹਲਕਿਆਂ ਦੇ ਬਹੁਤੇ ਪਿੰਡਾਂ ਦੇ ਲੋਕ ਬੀਬੀ ਦੇ ਕੰਮ ਢੰਗ ਅਤੇ ਬੋਲ ਬਾਣੀ ਤੋਂ ਦੁੱਖੀ ਸਨ । ਇਸੇ ਕਰਕੇ ਕਾਂਗਰਸ ਹਾਈ ਕਮਾਂਡ ਵਲੋਂ ਉਕਤ ਸੀਟ ਗਵਾਉਣ ਦੀ ਬਜ਼ਾਏ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੂੰ ਕਰਾਰੀ ਹਾਰ ਦੇਣ ਲਈ ਮਹਿੰਦਰ ਸਿੰਘ ਕੇ ਪੀ ਨੂੰ ਉਮੀਦਵਾਰ ਬਣਾਇਆ ਜਿਸਦਾ ਸਮੂਹ ਕਾਂਗਰਸੀਆਂ ਨੇ ਸਵਾਗਤ ਕੀਤਾ ਹੈ। ਬੀਬੀ ਸੰਤੌਸ਼ ਚੋਧਰੀ ਇਥੇ ਚੋਣ ਪ੍ਰਚਾਰ ਵਿੱਚ ਹਿੱਸਾ ਨਾ ਵੀ ਲੈਣ ਤਾਂ ਵੀ ਉਹ ਉਕਤ ਸੀਟ ਦੀ ਜਿੱਤ ਹਾਰ ਤੇ ਕੋਈ ਵੱਡਾ ਕ੍ਰਿਸ਼ਮਾਂ ਨਹੀਂ ਕਰ ਸਕਣਗੇ। ਪਾਰਟੀ ਵਲੋਂ ਇਥੋਂ ਦੋਵੇਂ ਚੋਣ ਲੜ ਰਹੇ ਮੁੱਖ ਉਮੀਦਵਾਰ ਜ¦ਧਰ ਦੇ ਵਾਸੀ ਹੋਣ ਕਾਰਨ ਇੱਕ ਦੂਸਰੇ ਸਾਹਮਣੇ ਖੜੇ ਕਰਕੇ ਮੁਕਾਬਲੇ ਨੂੰ ਦਿਲਚਸਪ ਬਣ੍ਯਾਇਆ ਹੈ। ਮਹਿੰਦਰ ਸਿੰਘ ਕੇ ਪੀ ਦਾ ਦੋਆਬੇ ਦੇ ਦਲਿਤਾਂ ਵਿੱਚ ਕਾਫੀ ਪ੍ਰਭਾਵ ਹੈ । ਇਸ ਤੋਂ ਇਲਾਵਾ ਉਹ ਕਾਂਗਰਸ ਦੇ ਦੂਸਰੇ ਅਜਿਹੇ ਦਲਿਤ ਆਗੂ ਹਨ ਜਿਹੜੇ ਚੌਧਰੀ ਜਗਜੀਤ ਸਿੰਘ ਤੋਂ ਬਾਅਦ ਦੋਆਬੇ ਦੇ ਦਲਿਤ ਡੇਰਿਆਂ ਵਿੱਚ ਹਰਮਨ ਪਿਆਰੇ ਹਨ। ਉਹਨਾਂ ਦੀਆਂ ਇਸ ਹਲਕੇ ਦੇ ਪਿੰਡਾਂ ਵਿੱਚ ਰਿਸ਼ਤੇਦਾਰੀਆਂ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਤ ਹੋ ਰਹੀਆਂ ਹਨ। ਉਹਨਾ ਦੀ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨਾਲ ਟੱਕਰ ਬਹੁਤ ਸਖਤ ਹੈ ਪ੍ਰੰਤੂ ਵਿਜੈ ਸਾਂਪਲਾ ਦਾ ਜਿੰਨਾ ਭਾਜਪਾ ਵਿੱਚ ਵਿਰੋਧ ਚੱਲ ਰਿਹਾ ਹੈ ਉਨਾ ਕਾਂਗਰਸ ਵਿੱਚ ਇਥੇ ਨਹੀਂ ਹੈ। ਸਾਂਪਲਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਗੁੱਟ ਦੇ ਹੋਣ ਕਰਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਉਹਨਾਂ ਦੇ ਸਮਰਥਕ ਦਿਖਾਵੇ ਲਈ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ ਪ੍ਰੰਤੂ ਉਹਨਾਂ ਵਲੋਂ ਕਰਵਾਏ ਜਾ ਰਹੇ ਚੋਣ ਜਲਸਿਆਂ ਵਿੱਚ ਕੁਰਸੀਆਂ ਖਾਲੀ ਹੀ ਦਿਖਾਈ ਦਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਿਧਾਇਕ ਸਾਂਪਲਾ ਦੀ ਚੋਣ ਮੁਹਿੰਮ ਨੂੰ ਤਨ ਮਨ ਅਤੇ ਧੰਨ ਨਾਲ ਚਲਾ ਰਹੇ ਹਨ ਪ੍ਰੰਤੂ ਭਾਜਪਾ ਦੇ ਸੀਨੀਅਰ ਆਗੂਆਂ ਦਾ ਉਹਨਾਂ ਨੂੰ ਕੋਈ ਵੀ ਸਹਿਯੋਗ ਨਾ ਮਿਲਣ ਕਾਰਨ ਉਹ ਵੀ ਅੰਦਰਖਾਤੇ ਬਹੁਤ ਦੁੱਖੀ ਹਨ। ਇਸ ਸਬੰਧ ਵਿੱਚ ਅਕਾਲੀ ਦਲ ਦੇ ਬਹੁਤ ਸਾਰੇ ਸੀਨੀਅਰ ਆਗੂ ਭਾਜਪਾ ਦੀ ਸੀਂਨੀਅਰਲੀਡਰਸਿੱਪ ਕੋਲ ਸ਼ਿਕਾਇਤਾਂ ਵੀ ਕਰ ਚੁੱਕੇ ਹਨ। ਇੱਕ ਅਦਾਲਤ ਵਲੋਂ ਭਾਜਪਾ ਉਮੀਦਵਾਰ ਸਾਂਪਲਾ ਵਲੋਂ ਕੋਠੀ ਤੇ ਕੀਤੇ ਗਏ ਕਥਿੱਤ ਨਜਾਇਜ਼ ਕਬਜ਼ੇ ਦੇ ਮਾਮਲੇ ਕਾਰਨ ਸੰਮਣ ਕੱਢਣ ਨਾਲ ਭਾਜਪਾ ਉਮੀਦਵਾਰ ਦੇ ਅਕਸ ਨੂੰ ਠੇਸ ਪੁੱਜੀ ਹੈ।
ਹੁਸ਼ਿਆਰਪੁਰ ਲੋਕ ਸਭਾ ਹਲਕੇ ਅੰਦਰ ਚੋਣਾਂ ਲੜ ਰਹੇ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਉਹਨਾਂ ਦੀਆਂ ਪਾਰਟੀਆਂ ਦੇ ਆਗੂ ਵਿਰੋਧ ਕਰ ਰਹੇ ਹਨ। ਲੋਕਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਇਥੋਂ ਆਪਣਾ ਉਮੀਦਵਾਰ ਬਣਾਉਣ ਨੂੰ ਲੈ ਕੇ ਉਤਸੁਕਤਾ ਸੀ ਪ੍ਰੰਤੂ ਜਦ ਆਪ ਵਲੋਂ ਇਥੋਂ ਪਾਰਟੀ ਟਿਕਟ ਦਿੱਲੀ ਵਾਸੀ ਯਾਮਿਨੀ ਗੋਮਰ ਨੂੰ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਤਾਂ ਆਪ ਨਾਲ ਜੁੜੇ ਸਮਰਥਕਾਂ ਦੇ ਮੂੰਹ ਵੀ ਪੀਲੇ ਪੈ ਗਏ। ਬੀਬੀ ਗੋਮਰ ਬੇਸ਼ੱਕ ਹੁਸ਼ਿਆਰਪੁਰ ਨਾਲ ਜੁੜੇ ਹੋਏ ਹਨ ਪ੍ਰੰਤੂ ਇਸ ਤੋਂ ਪਹਿਲਾਂ ਆਪਦੇ ਆਗੂ ਉਹਨਾਂ ਦਾ ਨਾਮ ਤੱਕ ਨਹੀਂ ਜਾਣਦੇ ਸਨ। ਆਪ ਦੀ ਉਮੀਦਵਾਰ ਬੇਸ਼ੱਕ ਨਵਾਂ ਚਿਹਰਾ ਹੈ ਪ੍ਰੰਤੂ ਉਹ ਆਪਣੀ ਚੋਣ ਮੁਹਿੰਮ ਬੜੇ ਨਿਵੇਕਲੇ ਤਰੀਕੇ ਨਾਲ ਅਰੰਭ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਹੈ। ਇਸ ਤੋਂ ਇਲਾਵਾ ਇਥੇ ਬਸਪਾ ਵਲੋਂ ਭਗਵਾਨ ਸਿੰਘ ਚੌਹਾਨ ਚੋਣ ਮੈਦਾਨ ਵਿੱਚ ਹਨ। ਚੋਹਾਨ ਪੜੇ ਲਿਖੇ ਅਤੇ ਵਧੀਆ ਬੁਲਾਰੇ ਹਨ ਪ੍ਰੰਤੂ ਜੇਕਰ ਇਥੇ ਆਪ ਪਾਰਟੀ ਦੀ ਉਮੀਦਵਾਰ ਦਲਿਤ ਵੋਟ ਬੈਂਕ ਤੋਂ ਇਲਾਵਾ ਜਨਰਲ ਵੋਟ ਨੂੰ ਆਪਣੇ ਵਲ ਖਿੱਚਣ ਵਿੱਚ ਕਾਮਯਾਬ ਹੋ ਗਈ ਤਾਂ ਇਸਦਾ ਸਿੱਧਾ ਨੁਕਸਾਨ ਕਾਂਗਰਸ ਹੋਵੇਗਾ। ਬਸਪਾ , ਆਪ ਅਤੇ ਕਾਂਗਰਸ ਦੇ ਮੁਕਾਬਲੇ ਵਿੱਚ ਵਿਜੈ ਸਾਂਪਲਾ ਦੀ ਹਾਲਤ ਵਿੱਚ ਸੁਧਾਰ ਆਉਣ ਦੇ ਅਸਾਰ ਹਨ। ਹਿੰਦੂ ਵੋਟਰ ਵੰਡਵਾਂ ਅਤੇ ਬਸਪਾ ਅਤੇ ਅਕਾਲੀ ਦਲ ਦਾ ਵੋਟ ਬੈਂਕ ਇਥੇ ਹਰ ਵਾਰ ਵਧਿਆ ਹੀ ਹੈ ਕਦੇ ਟੁੱਟਿਆ ਨਹੀਂ ਹੈ। ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਅਤੇ ਬਸਪਾ ਦਰਿਮਿਆਨ ਹੀ ਹੋਣ ਦੇ ਅਸਾਰ ਹਨ। ਹਲਕੇ ਦੇ ਲੋਕ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਮੂੰਹ ਨਹੀਂ ਲਾਉਂਦੇ ਇਸੇ ਕਰਕੇ ਬੀਬੀ ਸੰਤੋਸ਼ ਚੋਧਰੀ ਸਿਰਫ ਅਖਬਾਰੀ ਵਿਰੋਧ ਕਰਕੇ ਆਪਣਾ ਰੋਸ ਪ੍ਰਗਟਾ ਰਹੀ ਹੈ ਤੇ ਉਹ ਖੁੱਲਕੇ ਜਾਂ ਅੰਦਰਖਾਤੇ ਵਿਰੋਧ ਕਰਨ ਲਈ ਹਲਕੇ ਵਿੱਚ ਨਹੀਂ ਵਿਚਰ ਰਹੀ। ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਚੱਬੇਵਾਲ, ਸ਼ਾਮ ਚੋਰਾਸੀ, ਫਗਵਾੜਾ, ਦਸੂਹਾ, ਹਰਗੋਬਿੰਦਪੁਰ ਸਾਹਿਬ, ਭੁਲੱਥ, ਉੜਮੁੜ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਪੈਂਦੇ ਹਨ। ਪਿਛੱਲੀ ਵਾਰ ਬੀਬੀ ਸੰਤੋਸ਼ ਚੋਧਰੀ ਵਲੋਂ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਹਲਕੇ ਵਿੱਚ ਸੀ ਪੀ ਆਈ ਅਤੇ ਸੀ ਪੀ ਐਮ ਦੀ ਵੋਟ ਦਾ ਵੱਡਾ ਭੰਡਾਰ ਹੈ। ਜਿਹੜੀ ਵੀ ਪਾਰਟੀ ਉਕਤ ਵੋਟ ਬੈਂਕ ਆਪਣੇ ਵੱਲ ਖਿੱਚਦੀ ਹੈ ਉਸਨੂੰ ਵੱਡਾ ਲਾਭ ਹੋਵੇਗਾ। ਇਸ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ ਤੋਂ ਕੁੱਝ ਵੱਧ ਹੈ। ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਇਥੇ 7ਲੱਖ 41 ਹਜ਼ਾਰ 259 ਮਰਦ ਅਤੇ 706840 ਔਰਤ ਵੋਟਰ ਹਨ। ਅਕਾਲੀ ਦਲ ਅਤੇ ਭਾਜਪਾ ਆਗੂਆਂ ਵਿੱਚ ਰੱਜਕੇ ਗੁੱਟਬੰਦੀ , ਬਸਪਾ ਦਾ ਪੱਕੀ ਵੋਟ ਬੈਂਕ ਤੇ ਨਿਰੰਤਰ ਕਬਜ਼ਾ ਅਤੇ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਕਾਂਗਰਸ ਦੇ ਤਜ਼ਰਬੇਕਾਰ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੂੰ ਠਿੱਬੀ ਲਾਉਣ ਲਈ ਕਿਹੜਾ ਦਾਅ ਵਰਤਣ ਵਾਲੇ ਹਨ ਇਸਦਾ ਹਫਤੇ ਕੁ ਤੱਕ ਪਤਾ ਲੱਗ ਜਾਵੇਗਾ ਪ੍ਰੰਤੂ ਮੁਕਾਬਲਾ ਗਹਿਗੱਚ ਬਣ ਚੁੱਕਾ ਹੈ।

No comments:
Post a Comment