jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 2 April 2014

ਕੁਮਾਰ ਵਿਸ਼ਵਾਸ ਅਤੇ ਸਮ੍ਰਿਤੀ ਈਰਾਨੀ ਵਿਚਕਾਰ ਛਿੜੀ ਸ਼ਬਦੀ ਜੰਗ


                                                      www.sabblok.blogspot.com
ਨਵੀਂ ਦਿੱਲੀ, 1 ਅਪ੍ਰੈਲ: (ਜਸਮੀਤ ਕੌਰ )ਅਦਾਕਾਰੀ ਦੇ ਖੇਤਰ 'ਚੋਂ ਸਿਆਸਤ 'ਚ ਆਈ ਸਮ੍ਰਿਤੀ ਇਰਾਨੀ ਦੇ ਅਮੇਠੀ ਤੋਂ ਉਮੀਦਵਾਰ ਬਣਨ ਦੇ ਨਾਲ ਹੀ ਉਨ੍ਹਾਂ ਦੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਵਿਚਕਾਰ ਸ਼ਬਦੀ ਜੰਗ ਛਿੜ ਗਈ ਹੈ। ਇਹ ਸ਼ਬਦੀ ਜੰਗ ਉਦੋਂ ਸ਼ੁਰੂ ਹੋਈ ਜਦੋਂ ਵਿਸ਼ਵਾਸ ਨੇ ਅੱਜ ਕਿਹਾ ਕਿ 'ਇਰਾਨੀ ਜਾਂ ਪਾਕਿਸਤਾਨੀ' ਨਾਲ ਅਮੇਠੀ ਚੋਣ ਹਲਕੇ 'ਤੇ ਕੋਈ ਅਸਰ ਨਹੀਂ ਹੋਵੇਗਾ। ਵਿਸ਼ਵਾਸ ਨੇ ਕਿਹਾ, ''ਪਿੰਡਾਂ ਤਕ ਸੰਦੇਸ਼ ਪੁੱਜ ਚੁਕਾ ਹੈ। ਹੁਣ ਭਾਵੇਂ ਇਰਾਨੀ ਆਵੇ, ਪਾਕਿਸਤਾਨੀ ਆਵੇ ਜਾਂ ਇਟਾਲੀਅਨ ਜਾਂ ਅਮਰੀਕੀ, ਪਰ ਅਮੇਠੀ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੈ।''
ਭਾਜਪਾ ਨੇ ਕਲ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਿਰੁਧ ਅਮੇਠੀ ਤੋਂ ਸਮ੍ਰਿਤੀ ਇਰਾਨੀ ਨੂੰ ਖੜਾ ਕਰਨ ਦਾ ਫ਼ੈਸਲਾ ਕੀਤਾ ਸੀ। ਵਿਸ਼ਵਾਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਅਤੇ ਕਾਂਗਰਸ ਵਿਚਕਾਰ ਵਾਰਾਣਸੀ ਅਤੇ ਅਮੇਠੀ ਸੀਟਾਂ 'ਤੇ ਕੋਈ ਸਹਿਮਤੀ ਨਹੀਂ ਹੈ। ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਭਾਜਪਾ ਜਾਂ ਤਾਂ ਅਪਣਾ ਚਿਹਰਾ ਲੁਕਾਉਣ ਲਈ ਜਾਂ ਅਹਿਮਦ (ਪਟੇਲ) ਅੰਕਲ ਦੇ ਜ਼ਰੀਏ ਕੋਈ ਗੱਠਜੋੜ ਕਰ ਰਹੀ ਹੈ ਕਿ ਤੁਸੀਂ ਸਾਨੂੰ ਵਾਰਾਣਸੀ ਦੇ ਦਵੋ, ਅਸੀਂ ਤੁਹਾਨੂੰ ਅਮੇਠੀ ਦੇ ਦੇਵਾਂਗੇ।''


ਇਸ ਟਿਪਣੀ 'ਤੇ ਮੋੜਵਾਂ ਵਾਰ ਕਰਦਿਆਂ ਸਮ੍ਰਿਤੀ ਨੇ ਕਿਹਾ, ''ਆਪ ਅਤੇ ਕਾਂਗਰਸ ਵਿਚਕਾਰ ਸਹਿਮਤੀ ਤਾਂ ਜੱਗ ਜਾਹਰ ਹੈ ਅਤੇ ਦਿੱਲੀ 'ਚ ਜਦੋਂ ਉਨ੍ਹਾਂ ਨੇ ਸਰਕਾਰ ਬਣਾਈ ਤਾਂ ਸੱਭ ਲੋਕਾਂ ਨੇ ਵੇਖ ਲਿਆ ਸੀ।''
ਵਿਸ਼ਵਾਸ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ, ''ਜਿੱਥੇ ਤਕ ਵਿਸ਼ਵਾਸ ਦੀ ਗੱਲ ਹੈ ਤਾਂ ਮੈਨੂੰ ਉਨ੍ਹਾਂ ਤੋਂ ਮਾੜੀ ਜਿਹੀ ਵੀ ਇੱਜ਼ਤ ਮਿਲਣ ਦੀ ਉਮੀਦ ਨਹੀਂ ਹੈ। ਖ਼ਾਸ ਕਰ ਕੇ ਔਰਤ ਹੋਣ ਦੇ ਨਾਤੇ। ਔਰਤਾਂ ਪ੍ਰਤੀ ਇੱਜ਼ਤ ਨਾ ਦਿਖਾਉਣ ਦਾ ਉਨ੍ਹਾਂ ਦਾ ਇਤਿਹਾਸ ਰਿਹਾ ਹੈ। ਇਹ ਗੱਲ ਕਈ ਚੈਨਲਾਂ 'ਤੇ ਚਰਚਾ ਦਾ ਵਿਸ਼ਾ ਰਹੀ ਸੀ।''
ਉਨ੍ਹਾਂ ਕਿਹਾ, ''ਜਿੱਥੇ ਤਕ ਮੈਨੂੰ ਇਰਾਨੀ ਜਾਂ ਪਾਕਿਸਤਾਨੀ ਕਹਿਣ ਦੀ ਗੱਲ ਹੈ ਤਾਂ ਮੈਨੂੰ ਯਕੀਨ ਹੈ ਕਿ ਮੇਰੀ ਪਿੱਠਭੂਮੀ ਬਾਰੇ ਉਨ੍ਹਾਂ ਦੀ ਜਾਣਕਾਰੀ ਬਹੁਤ ਘੱਟ ਹੈ। ਮੈਨੂੰ ਨਹੀਂ ਪਤਾ ਕਿ ਵਿਸ਼ਵਾਸ ਵਿਕਾਸ ਦੇ ਮੁੱਦਿਆਂ 'ਤੇ ਚੋਣ ਲੜਨਾ ਚਾਹੁੰਦੇ ਹਨ ਜਾਂ ਨਹੀਂ। ਮੈਂ ਤਾਂ ਇਹੀ ਕਹਾਂਗੀ ਕਿ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ ਅਤੇ ਕਾਂਗਰਸ ਦੀ ਕਿਸੇ ਬੀ ਟੀਮ ਵਿਚਕਾਰ ਨਹੀਂ।''

No comments: