www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਲੋਕ ਸਭਾ ਚੋਣਾਂ ਦੀ ਵੋਟਿੰਗ ਵਿਚ ਅਜੇ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਪਿਆ ਹੈ ਜਿਸ ਕਰਕੇ ਚੋਣ ਪ੍ਰਚਾਰ ਮੱਠੀ ਰਫਤਾਰ ਨਾਲ ਹੀ ਚੱਲ ਰਿਹਾ ਸੀ ਅਤੇ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਵੱਲੋਂ ਆਪਣੇ ਉਮੀਦਵਾਰ ਪਹਿਲਾਂ ਐਲਾਨ ਕੇ ਚੋਣ ਮੈਦਾਨ ਵਿਚ ਭਲਵਾਨੀ ਗੇੜੇ ਮਾਰਕੇ ਮਾਹੌਲ ਤੇ ਆਪਣਾ ਪ੍ਰਭਾਵ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਕਿਉਂ ਕਿ ਕਾਂਗਰਸ ਸਮੇਤ ਬਾਕੀ ਪਾਰਟੀਆਂ ਇਸ ਕੰਮ ਵਿਚ ਪਛੜੀਆਂ ਹੋਈਆਂ ਸਨ ਅਤੇ ਅਕਾਲੀ ਭਾਜਪਾ ਗਠਜੋੜ ਆਪਣਾ ਹੱਥ ਉੱਪਰ ਸਮਝ ਰਿਹਾ ਸੀ ਪਰ ਜਿਸ ਰਣਨੀਤੀ ਤਹਿਤ ਕਾਂਗਰਸ ਪਾਰਟੀ ਨੇ ਆਪਣੀਆਂ ਵੱਡੀਆਂ ਤੋਪਾਂ ਨੂੰ ਚੋਣਾਂ ਦੇ ਮੈਦਾਨ ਏ ਜੰਗ ਵਿਚ ਲਿਆ ਖੜ•ਾ ਕੀਤਾ ਹੈ ਇਸ ਨਾਲ ਇਕ ਦਮ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲ ਗਿਆ ਹੈ ਅਤੇ ਨਿਰਜਿੰਦ ਹੋਈ ਕਾਂਗਰਸ ਪਾਰਟੀ ਵਿਚ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਅਕਾਲੀ ਭਾਜਪਾ ਗਠਜੋੜ ਇਹ ਪ੍ਰਚਾਰ ਰਿਹਾ ਸੀ ਕਿ ਕਾਂਗਰਸੀ ਚੋਣਾਂ ਲੜਨ ਤੋਂ ਭੱਜ ਰਹੇ ਹਨ, ਉੰਥੇ ਹੁਣ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ, ਫਿਰੋਜ਼ਪੁਰ ਤੋਂ ਸੁਨੀਲ ਕੁਮਾਰ ਜਾਖੜ, ਫਤਿਹਗੜ• ਸਾਹਿਬ ਤੋਂ ਸਾਧੂ ਸਿੰਘ ਧਰਮਸੋਤ, ਫਰੀਦਕੋਟ ਤੋਂ ਜੋਗਿੰਦਰ ਸਿੰਘ ਪੰਜਗਰਾਂਈ, ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ ਕੇ ਪੀ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਵਰਗੇ ਕੱਦਾਵਰ ਆਗੂਆਂ ਨੂੰ ਮੈਦਾਨ ਚ ਲਿਆਕੇ ਵਿਰੋਧੀ ਧਿਰ ਨੂੰ ਕਾਂਗਰਸ ਪਾਰਟੀ ਨੇ ਇਕ ਵਾਰ ਭਾਜੜਾਂ ਪਾ ਦਿੱਤੀਆਂ ਹਨ। ਇਸ ਪ੍ਰਭਾਵ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਘੋੜੇ ਬਦਲਕੇ ਜੰਗ ਨਹੀਂ ਜਿੱਤੀ ਜਾ ਸਕਦੀ। ਇਸੇ ਤਰਾਂ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਕਾਂਗਰਸੀਆਂ ਨੂੰ ਇਨ•ਾਂ ਚੋਣਾਂ ਵਿਚ ਝੋਕਣ ਦਾ ਦੋਸ਼ ਰਾਹੁਲ ਗਾਂਧੀ ਸਿਰ ਮੜ•ਦਿਆਂ ਉਸਦੀ ਆਪਣੀ ਸਿਆਸੀ ਚਾਲ ਦੱਸਿਆ ਹੈ ਅਤੇ ਇਸਨੂੰ ਰਾਹੁਲ ਫਾਰਮੂਲਾ ਦੱਸਿਆ ਹੈ ਜਿਸ ਨਾਲ ਉਹ ਪੁਰਾਣੇ ਕਾਂਗਰਸੀਆਂ ਨੂੰ ਲਾਂਭੇ ਕਰਕੇ ਆਪਣੀ ਮਨਪਸੰਦ ਲੀਡਰਸ਼ਿਪ ਨੂੰ ਅੱਗੇ ਲਿਆਉਣਾਂ ਚਾਹੁੰਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਇਨ•ਾਂ ਪੁਰਾਣੇ ਲੀਡਰਾਂ ਦੇ ਮੈਦਾਨ ਵਿਚ ਆਉਣ ਨਾਲ ਮੁਕਾਬਲਾ ਸਖਤ ਅਤੇ ਦਿਲਚਸਪ ਬਣ ਗਿਆ ਹੈ ਜਿਸ ਨਾਲ ਆਮ ਲੋਕਾਂ ਵਿਚ ਵੀ ਇਨ•ਾਂ ਚੋਣਾਂ ਪ੍ਰਤੀ ਉਤਸ਼ਾਹ ਹੋਰ ਵਧ ਗਿਆ ਹੈ।

No comments:
Post a Comment