jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 10 April 2014

ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ 'ਤੇ ਸ਼ੁਰੂਆਤੀ ਰੋਕਥਾਮ ਲਈ ਚੁਵਰਕਾ ਤੇ ਬੈਨਰ ਰਿਲੀਜ਼

www.sabblok.blogspot.com

ਭਾਈ ਘਨੱਈਆ ਸੁਸਾਇਟੀ ਵੱਲੋਂ ਵਿੱਢੇ ਉਪਰਾਲੇ ਪ੍ਰਸੰਸਾਯੋਗ : ਡਾ.ਗਾਜ਼ੀ/ਧਾਲੀਵਾਲ
ਫਰੀਦਕੋਟ 10 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਕੈਂਸਰ ਦੇ ਲੱਛਣ, ਕਾਰਨ, ਸ਼ੁਰੂਆਤੀ ਰੋਕਥਾਮ ਤੇ ਹੋਰ ਬਿਮਾਰੀਆਂ ਸਬੰਧੀ ਸੁਚੇਤ ਕਰਦੇ ਬੈਨਰ ਅਤੇ ਚੁਵਰਕਾ ਸਥਾਨਕ ਸਿਵਲ ਹਸਪਤਾਲ ਵਿਖੇ ਡਾ.ਗਾਜ਼ੀ ਊਜੈਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਸਰਪ੍ਰਸਤ ਗੁਰੂਕੁਲ ਇੰਸਟੀਚਿਊਟ ਫ਼ਾਰ ਵੋਮੈਨ ਕੋਟਕਪੂਰਾ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਾਲ ਸ਼ਿਵਜੀਤ ਸਿੰਘ ਸੰਘਾ, ਮੱਘਰ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਹਰਿੰਦਰ ਸਿੰਘ ਗਾਂਧੀ, ਪ੍ਰਦੀਪ ਸਿੰਘ ਜੋਗੇਵਾਲਾ, ਸੁਰਿੰਦਰ ਦਮਦਮੀ ਆਦਿ ਵੀ ਹਾਜ਼ਰ ਸਨ। ਡਾ.ਗਾਜ਼ੀ ਊਜੈਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਨਾਮ ਮੁਤਾਬਕ ਸੁਸਾਇਟੀ ਵੱਲੋਂ ਸਾਰੇ ਕੰਮ ਭਾਈ ਘਨੱਈਆ ਜੀ ਦੀ ਸੋਚ ਮੁਤਾਬਕ ਮਿਸ਼ਨ ਵਾਲੇ ਹੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਸ ਤਰ•ਾਂ ਭਾਈ ਘਨੱਈਆ ਜੀ ਨੇ ਊਚ-ਨੀਚ ਤੇ ਵੱਡੇ-ਛੋਟੇ ਦਾ ਵਿਤਕਰਾ ਖ਼ਤਮ ਕਰਦਿਆਂ ਸੇਵਾ ਕਾਰਜ ਦੇ ਕੰਮ ਆਰੰਭੇ ਸਨ, ਬਿਲਕੁਲ ਉਸੇ ਤਰ•ਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਵੀ ਗਰੀਬ, ਬੇਵੱਸ, ਲਾਚਾਰ ਤੇ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਦਾ ਬੀੜਾ ਚੁੱਕਿਆ ਜਾ ਰਿਹਾ ਹੈ, ਜੋ ਕਿ ਪ੍ਰਸੰਸਾਯੋਗ ਉਪਰਾਲਾ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਤੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਿਸੇ ਵੀ ਤਰ•ਾਂ ਦੇ ਕੈਂਸਰ ਬਣਨ ਦੇ ਕਾਰਨ, ਕੈਂਸਰ ਹੋਣ ਦੇ ਲੱਛਣ ਤੇ ਕੈਂਸਰ ਨੂੰ ਠੱਲ ਪਾਉਣ ਅਰਥਾਤ ਸ਼ੁਰੂਆਤੀ ਰੋਕਥਾਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਸਖ਼ਤ ਜਰੂਰਤ ਹੈ। ਉਨਾਂ ਦੱਸਿਆ ਕਿ ਹੱਡੀਆਂ ਦੀ ਕਮਜ਼ੋਰੀ (ਆਸਟੀਓਪੋਰੋਸਿਸ) ਕੀ ਹੈ, ਕਿਹੜੇ ਲੋਕਾਂ ਨੂੰ ਹੁੰਦਾ ਹੈ, ਕਿਹੜੇ ਟੈਸਟ ਜਰੂਰੀ ਹਨ ਤੇ ਇਸ ਬਿਮਾਰੀ ਤੋਂ ਬਚਾਅ ਲਈ ਕਿਹੜੀਆਂ-ਕਿਹੜੀਆਂ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਵੀ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਮੱਘਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪ੍ਰਸਿੱਧ ਸਮਾਜਸੇਵੀ ਐਸ.ਪੀ.ਸਿੰਘ ਉਬਰਾਏ ਦੇ ਸਹਿਯੋਗ ਸਦਕਾ ਸੁਸਾਇਟੀ ਨੇ ਇਸ ਚੁਵਰਕੇ 'ਚ ਕਾਲਾ ਪੀਲੀਆ ਫੈਲਣ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਸੁਸਾਇਟੀ ਵੱਲੋਂ ਆਰੰਭੇ ਕਾਰਜ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਕੈਂਪ ਲਾਉਣ, ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਲੋੜਵੰਦ ਕੈਂਸਰ ਪੀੜ•ਤਾਂ ਦੇ ਇਲਾਜ ਲਈ ਮੱਦਦ, ਵਾਤਾਵਰਨ ਬਚਾਉਣ, ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਤੇ ਕੈਂਸਰ ਪੀੜ•ਤਾਂ ਦੇ ਬੱਚਿਆਂ ਦੇ ਸੁਸਾਇਟੀ ਸਮਰਥਾ ਅਨੁਸਾਰ ਵਿੱਦਿਆ ਪ੍ਰਾਪਤ ਕਰਾਉਣ ਆਦਿ ਉਪਰਾਲਿਆਂ ਦਾ ਸੰਖ਼ੇਪ 'ਚ ਜ਼ਿਕਰ ਵੀ ਕੀਤਾ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਅਰਾਂਈਆਂਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਮੈਡੀਸਨ, ਚਮੜ•ੀ ਤੇ ਹੱਡੀਆਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਾਇਆ ਜਾ ਰਿਹਾ ਹੈ, ਜਿਸ 'ਚ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਇਸ ਮੌਕੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।

No comments: