jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 3 April 2014

ਵਿਸ਼ਵ ਰੰਗ ਮੰਚ ਦਿਹਾੜੇ 'ਤੇ ਗੀਤਾਂ ਦੀ ਸੀ.ਡੀ. 'ਜਾਗੋ' ਕੀਤੀ ਲੋਕ-ਅਰਪਣ

www.sabblok.blogspot.com


ਜਲੰਧਰ, ਮਾਰਚ:      ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਲੋਕ-ਸਰੋਕਾਰਾਂ ਅਤੇ ਲੋਕ-ਸੰਗਰਾਮ ਨੂੰ ਸਮਰਪਤ ਗੀਤਾਂ ਦੀ ਆਡੀਓ ਸੀ.ਡੀ. 'ਜਾਗੋ' ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਲੋਕ-ਅਰਪਣ ਕੀਤੀ ਗਈ।
ਅੱਜ ਵਿਸ਼ਵ ਰੰਗ ਮੰਚ ਦਿਹਾੜੇ 'ਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਸੱਤ ਗੀਤਾਂ ਨਾਲ ਪਰੋਈ 'ਜਾਗੋ' ਸੀ.ਡੀ. ਜਾਰੀ ਕਰਨ ਸਮੇਂ ਅਮੋਲਕ ਸਿੰਘ, ਬਲਵਿੰਦਰ ਮੰਗੂਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਟਰੱਸਟੀ ਮੰਗਤ ਰਾਮ ਪਾਸਲਾ, ਗੁਰਮੀਤ ਢੱਡਾ, ਚਰੰਜੀ ਲਾਲ ਕੰਗਣੀਵਾਲ, ਡਾ. ਕਰਮਜੀਤ ਸਿੰਘ, ਬਲਵਿੰਦਰ ਕੌਰ ਬਾਂਸਲ, ਗੁਰਦੀਪ ਸਿੰਘ, ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਐਡਮਿੰਟਨ ਕੈਨੇਡਾ ਤੋਂ ਜਸਬੀਰ ਦਿਓਲ ਅਤੇ ਕਸ਼ਮੀਰ ਬਦੇਸ਼ਾਂ ਤੋਂ ਇਲਾਵਾ ਉੱਘੇ ਕਵੀ ਹਰਭਜਨ ਹੁੰਦਲ, ਸੁਲੱਖਣ ਸਰਹੱਦੀ, ਮੱਖਣ ਕੁਹਾੜ, ਕੁਲਤਾਰ ਸਿੰਘ ਕੁਲਤਾਰ, ਇਤਿਹਾਸਕਾਰ ਦਰਸ਼ਨ ਸਿੰਘ ਤਾਤਲਾ ਹਾਜ਼ਰ ਸਨ।
'ਜਾਗੋ' ਸੀ.ਡੀ. 'ਚ 'ਜਾਗੋ ਪਿੰਡ ਪਿੰਡ ਆਈ, ਇਹ ਸੁਨੇਹਾ ਲੈ ਕੇ ਆਈ, ਸੁੱਤੀ ਜਾਗੇ ਇਹ ਲੋਕਾਈ, ਰੁੱਤ ਜਾਗਣੇ ਦੀ ਆਈ, ਗੂਹੜੀ ਨੀਂਦ ਸੁੱਤੇ ਲੋਕਾਂ ਨੂੰ ਜਗਾ ਦਿਓ, ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾ ਦਿਓ' ਨਾਲ ਗੀਤ-ਮਾਲਾ ਦਾ ਆਗਾਜ਼ ਹੁੰਦਾ ਹੈ।
'ਦਮ ਰੱਖਕੇ ਪਵੇਗਾ ਤੁਰਨਾ, ਲੰਮੀ ਵਾਟ ਮੰਜ਼ਲਾਂ ਦੀ', 'ਉੱਠੋ! ਜਾਗੋ ਪੱਗ ਨੂੰ ਸੰਭਾਲੀਏ', 'ਉਹ ਤਾਰਾ ਬਣਿਆ ਅੰਬਰਾਂ ਦਾ, ਉਹਨੂੰ ਕੌਣ ਕਹੇ ਉਹ ਮੋਇਆ ਏ', 'ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ ਅਸੀਂ ਬੰਨ• ਕਾਫ਼ਲੇ ਆਵਾਂਗੇ', 'ਖੇਤਾਂ ਦੇ ਪੁੱਤ ਜਾਗ ਪਏ' ਅਤੇ 'ਤੋੜਕੇ ਸ਼ਿਕਾਰੀਆਂ ਦੇ ਜਾਲ ਨੂੰ, ਅੰਬਰਾਂ ਨੂੰ ਉਡ ਚੱਲੀਏ' ਗੀਤਾਂ ਨਾਲ ਸ਼ਿੰਗਾਰੀ ਕੈਸਿਟ ਲੋਕ-ਪੀੜਾ, ਲੋਕ-ਸੰਗਰਾਮ, ਲੋਕ-ਧੁੰਨਾਂ ਅਤੇ ਲੋਕ-ਸੰਗੀਤ ਦਾ ਬੇਹਤਰੀਨ ਨਮੂਨਾ ਪੇਸ਼ ਕਰਦੀ ਹੈ।
'ਜਾਗੋ' ਦੇ ਗੀਤਾਂ ਨੂੰ ਆਵਾਜ਼ ਨਵਦੀਪ ਧੌਲਾ ਅਤੇ ਜਸਵੰਤ ਦੀਵਾਨਾ ਨੇ ਦਿੱਤੀ ਹੈ।  ਇਨ•ਾਂ ਮੁੱਖ ਆਵਾਜ਼ਾਂ ਨਾਲ ਸੰਗਤ ਕੀਤੀ ਹੈ ਜਗਰਾਜ ਧੌਲਾ, ਆਸ਼ਮੀਨ, ਜੈਸਮੀਨ, ਸੰਜਨਾ, ਮੱਦੀ ਮਾਹਲ ਅਤੇ ਗੁਰੀ ਸਿੰਘ ਨੇ।
'ਜਾਗੋ' ਦੀਆਂ ਧੁੰਨਾਂ ਤਿਆਰ ਕੀਤੀਆਂ ਲੋਕ ਬੰਧੂ, ਨਵਦੀਪ ਧੌਲਾ ਅਤੇ ਜਸਵੰਤ ਦੀਵਾਨਾ ਨੇ।
''ਪਲਸ ਮੰਚ ਦੇ ਬਾਨੀ ਪ੍ਰਧਾਨ ਸ੍ਰੀ ਗੁਰਸ਼ਰਨ ਸਿੰਘ ਅਕਸਰ ਹੀ 'ਕਲਾ; ਲੋਕਾਂ ਲਈ' ਦੇ ਜਿਸ ਵਿਚਾਰ ਉਪਰ ਜ਼ੋਰ ਦਿਆ ਕਰਦੇ ਸਨ, 'ਜਾਗੋ' ਉਹਨਾਂ ਬੋਲਾਂ ਉਪਰ ਖ਼ਰੇ ਉਤਰਨ ਦਾ ਮੂੰਹ ਬੋਲਦਾ ਸਬੂਤ ਹੈ।''  ਰਿਲੀਜ਼ ਸਮਾਰੋਹ 'ਚ ਇਹ ਕਹਿਣਾ ਸੀ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ।  ਪਲਸ ਮੰਚ ਦੀ ਇਕਾਈ ਬਠਿੰਡਾ ਅਤੇ ਧੌਲਾ ਦੇ ਆਗੂਆਂ ਲੋਕ ਬੰਧੂ ਅਤੇ ਨਵਦੀਪ ਧੌਲਾ ਦਾ ਕਹਿਣਾ ਸੀ ਕਿ 'ਜਾਗੋ' ਹੱਥੋ ਹੱਥੀ ਘਰ ਘਰ ਜਾਏਗੀ ਕਿਉਂਕਿ ਲੋਕ-ਮਾਰੂ ਸਭਿਆਚਾਰ ਦੇ ਪ੍ਰਦੂਸ਼ਣ ਦੇ ਬਦਲ 'ਚ ਇਹ ਸਫ਼ਲ ਉੱਦਮ ਹੈ।

No comments: