www.sabblok.blogspot.com
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗ ਮੰਚ ਦਿਹਾੜੇ 'ਤੇ ਦੋ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' ਪੇਸ਼ ਕੀਤੇ ਗਏ।
ਯੁਵਾ ਥੀਏਟਰ ਵੱਲੋਂ ਪੇਸ਼ ਮਿਊਜ਼ੀਅਮ ਨਾਟਕ ਦੇ ਲੇਖਕ ਮੁੰਬਈ ਦੇ ਸੁਮੇਧ ਅਤੇ ਰਸਿਕਾ ਹਨ ਅਤੇ ਇਸਨੂੰ ਨਿਰਦੇਸ਼ਿਤ ਕੀਤਾ ਯੁਵਾ ਥੀਏਟਰ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਨੇ। ਇਹ ਨਾਟਕ ਵਿਸ਼ੇਸ਼ ਤੌਰ 'ਤੇ ਇਕ ਰੰਗ-ਕਰਮੀ ਦੀ ਪ੍ਰਤੀਕਿਰਿਆ ਹੈ ਸਾਡੇ ਸਮਾਜ ਵਿੱਚ ਔਰਤਾਂ ਦੇ ਵਿਰੁੱਧ ਲਗਾਤਾਰ ਵਧਦੇ ਅਤਿਆਚਾਰ ਤੇ ਅਪਰਾਧ ਦੇ ਵਿਰੁੱਧ। ਇਸ ਵਿੱਚ ਤਿੰਨ ਔਰਤ ਅਭਿਨੇਤਰੀਆਂ 12 ਅਲੱਗ-ਅਲੱਗ ਇਸਤਰੀਆਂ ਨਾਂਲ ਦਰਸ਼ਕਾਂ ਨੂੰ ਜਾਣੂ ਕਰਵਾਉਂਦੀਆਂ ਹਨ। ਇਹ 12 ਇਸਤਰੀਆਂ ਸਮੇਂ ਸਮੇਂ ਲਿਖੇ ਗ੍ਰੰਥਾਂ ਦੀਆਂ ਨਾਇਕਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਸ਼ੋਸ਼ਣ ਅਤੇ ਹਿੰਸਾ ਦੀਆਂ ਸ਼ਿਕਾਰ ਇਸਤਰੀਆਂ ਹਨ। ਨਾਟਕ ਬਹੁਤ ਹੀ ਮਨੋਰੰਜਕ ਪਰ ਸਟੀਕ ਪੇਸ਼ਕਾਰੀ 'ਚ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਕਿਸ ਤਰ•ਾਂ ਸਾਡੇ ਸਮਾਜਿਕ ਢਾਂਚੇ ਦੀ ਬਣਤਰ ਔਰਤ ਦੀ ਹੋਂਦ ਖੁਦਮੁਖ਼ਤਾਰੀ, ਸਵੈਮਾਣ ਨੂੰ ਹਮੇਸ਼ਾਂ ਦਬਾਕੇ ਰੱਖਦੀ ਹੈ।
ਨਾਲ ਹੀ ਨਾਲ ਨਾਟਕ ਕਰਾਰੀ ਚੋਟ ਕਰਦਾ ਹੈ ਕਿ ਅਜੋਕੇ ਸਮਾਜਕ ਪ੍ਰਬੰਧ ਅੰਦਰ ਔਰਤ ਨੂੰ ਇੱਕ ਬਾਜ਼ਾਰ ਦੀ ਵਸਤੂ ਬਣਾ ਧਰਿਆ ਹੈ। ਚਰਮਸੀਮਾ 'ਤੇ ਪਹੁੰਚਕੇ ਨਾਟਕ ਸੁਨੇਹਾ ਦਿੰਦਾ ਹੈ ਕਿ: 'ਬਸ ਹੁਣ ਹੋਰ ਨਹੀਂ', 'ਔਰਤ ਕੋਈ ਮਿਊਜ਼ੀਅਮ 'ਚ ਰੱਖੀ ਜਾਣ ਵਾਲੀ ਵਸਤੂ ਨਹੀਂ।'
ਨਾਟਕ ਸੂਖ਼ਮਤਾ ਭਰੇ ਕਲਾਤਮਕ ਅੰਦਾਜ਼ 'ਚ ਔਰਤਾਂ ਉਪਰ ਢਾਹੀ ਜਾ ਰਹੀ ਬਹੁ-ਵੰਨਗੀ ਹਿੰਸਾ, ਆਰਥਕ, ਸਮਾਜਕ, ਮਾਨਸਿਕ ਲੁੱਟ-ਖਸੁੱਟ ਦੇ ਅਸਲ ਕਾਰਨਾਂ ਤੋਂ ਸੂਖ਼ਮ ਅਤੇ ਕਲਾਤਮਈ ਅੰਦਾਜ਼ 'ਚ ਪਰਦਾ ਚੁੱਕਦਾ ਹੈ।
ਨਾਟਕ ਵਿਚ ਖੂਬਸੁਰਤ ਅਦਾਕਾਰੀ ਨਿਭਾਈ ਅੰਜਲੀ ਮਿਸ਼ਰਾ, ਮਨਦੀਪ ਕੌਰ, ਹਿਨਾ ਸ਼ਰਮਾ, ਹਰੀਸ਼ ਡੋਗਰਾ ਅਤੇ ਅੰਕੁਰ ਸ਼ਰਮਾ ਨੇ। ਸਮੂਹ-ਗਾਇਨ ਅਤੇ ਸੰਗੀਤ ਵਿੱਚ ਇਨ•ਾਂ ਦਾ ਸਾਥ ਦਿੱਤਾ ਅੰਕੁਰ ਸ਼ਰਮਾ, ਹਰੀਸ਼ ਡੋਗਰਾ, ਵਿਸ਼ੇਸ਼ ਅਰੋੜਾ, ਵਿਕਾਸ ਸਭਰਵਾਲ, ਮਨਪ੍ਰੀਤ, ਧਰੁਵ ਅਤੇ ਕਰਨ ਬਿਸ਼ਤ ਨੇ। ਰੌਸ਼ਨੀ ਦੇ ਬਾਖ਼ੂਬ ਪ੍ਰਭਾਵ ਸਿਰਜੇ ਹਰਜੀਤ ਸਿੰਘ ਨੇ।
ਨੀਰਜ ਕੌਸ਼ਿਕ ਦੀ ਕਲਮ ਤੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ 'ਦਵੰਦ' ਨੇ ਪੀੜ•ੀ-ਪਾੜੇ ਦੀਆਂ ਅੰਤਰ-ਵਿਰੋਧਤਾਈਆਂ ਨੂੰ ਬਾਖ਼ੂਬੀ ਬਿਆਨ ਕੀਤਾ। ਪਰਿਵਾਰਕ ਉਲਝਣਾਂ, ਟਕਰਾਵਾਂ, ਸੰਕਿਆਂ, ਮਾਨਸਿਕ-ਤਣਾਵਾਂ ਦੀ ਤਸਵੀਰ ਪੇਸ਼ ਕਰਦਾ ਨਾਟਕ 'ਦਵੰਦ' ਇਹ ਦਰਸਾਉਂਦਾ ਹੈ ਕਿ 'ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ'।
ਪੀੜੀਆਂ ਦਰਮਿਆਨ ਸੰਵਾਦ ਸਿਰਜਦਾ 'ਦਵੰਦ' ਇਹ ਦਰਸਾਉਂਦਾ ਹੈ ਕਿ ਹਕੀਕਤਾਂ ਦੀ ਤਲਾਸ਼ ਵਿੱਚ ਸਫ਼ਰ 'ਤੇ ਰਹਿਣ ਅਤੇ ਸਵੈ-ਮੰਥਨ ਦੀ ਵਿਧੀ ਹੀ ਜ਼ਿੰਦਗੀ ਦੀਆਂ ਹਕੀਕੀ ਰਾਹਾਂ ਵੱਲ ਤੋਰ ਸਕਦੀ ਹੈ। ਇਸ ਮੌਕੇ ਦੱਖਣੀ ਅਫ਼ਰੀਕਾ ਦੇ ਉੱਘੇ ਨਾਟਕਕਾਰ ਬ੍ਰੈਟ ਬੈਲੀ ਦਾ ਰੰਗ ਮੰਚ ਦਿਹਾੜੇ 'ਤੇ ਸੰਦੇਸ਼ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੜਿ•ਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕਰਦੇ ਹੋਏ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਤੇ ਕਲਾਕਾਰਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਯਾਦਗਾਰ ਹਾਲ ਅੰਦਰ ਬੇਹਤਰੀਨ ਨਾਟਕਾਂ ਦੇ ਮੰਚਣ ਲਈ ਹੋਰ ਵੀ ਵਿਸ਼ੇਸ਼ ਉੱਦਮ ਜੁਟਾਏ ਜਾਣਗੇ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ, ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ। ਨਾਟਕ ਮੰਚਣ ਮੌਕੇ ਸਟੇਜ 'ਤੇ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਲਈ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਦੇਵਰਾਜ ਨਈਅਰ ਵੀ ਹਾਜ਼ਰ ਸਨ। ਨਾਟਕ ਮੰਚਣ 'ਚ ਪੀਪਲਜ਼ ਵਾਇਸ ਨੇ ਵਿਸ਼ੇਸ਼ ਸਹਿਯੋਗ ਦਿੱਤਾ।

No comments:
Post a Comment