www.sabblok.blogspot.com
ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਅਮਰੀਕੀ ਮੈਗਜ਼ੀਨ 'ਟਾਈਮ' ਦਾ ਨਵਾਂ ਸਰਵੇਖਣ ਸਾਹਮਣੇ ਆਇਆ ਹੈ। ਇਸ ਸਰਵੇਖਣ ਅਨੁਸਾਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੋਂ ਪੱਛੜਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ਦੀ ਵੈੱਬਸਾਈਟ 'ਤੇ ਪਾਪੂਲਰ ਵੋਟਾਂ ਦੀ ਸ਼੍ਰੇਣੀ ਵਿਚ ਕੇਜਰੀਵਾਲ ਦੇ ਮੁਕਾਬਲੇ ਮੋਦੀ ਨੂੰ ਕਾਫ਼ੀ ਘੱਟ ਵੋਟਾਂ ਮਿਲੀਆਂ ਹਨ। 'ਟਾਈਮ' ਦੀ ਵੈੱਬਸਾਈਟ 'ਤੇ ਵੋਟਰਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਵਿਅਕਤੀ ਨੂੰ ਦੁਨੀਆ ਦੇ ਸਿਖਰਲੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ ਜਾਵੇ ਜਾਂ ਨਹੀਂ। ਐਤਵਾਰ ਰਾਤ ਤੱਕ ਕੇਜਰੀਵਾਲ ਨੂੰ 87 ਫੀਸਦੀ 'ਹਾਂ' ਵਿਚ ਵੋਟਾਂ ਮਿਲੀਆਂ ਜਦਕਿ 13 ਫੀਸਦੀ ਲੋਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਕੇਜਰੀਵਾਲ ਦੇ ਪੱਖ ਵਿਚ ਤੇ ਵਿਰੋਧ ਵਿਚ ਪਈਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 1 ਲੱਖ, 30 ਹਜ਼ਾਰ ਹੈ। ਦੂਜੇ ਪਾਸੇ, ਐਤਵਾਰ ਦੇਰ ਰਾਤ ਤੱਕ ਮੋਦੀ ਨੂੰ ਲਗਭਗ 38 ਫੀਸਦੀ ਵੋਟਾਂ 'ਹਾਂ' ਵਿਚ ਤੇ 62 ਫੀਸਦੀ ਵੋਟਾਂ 'ਨਾਂਹ' ਵਿਚ ਪਾ ਕੇ ਆਪਣਾ ਜਵਾਬ ਦਿੱਤਾ। ਮੋਦੀ ਨੂੰ ਮਿਲੀਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 68 ਹਜ਼ਾਰ ਹੈ। ਭਾਰਤੀ ਸਰਵੇਖਣਾਂ ਵਿਚ ਛਾਏ ਮੋਦੀ ਦੀ ਇਸ ਰੈਕਿੰਗ 'ਨਾਂਹ' ਦੀ ਸ਼੍ਰੇਣੀ ਵਿਚ 10 ਦੇ ਪੈਮਾਨੇ ਵਿਚ 6 ਦੇ ਬਿੰਦੂ ਦੇ ਨੇੜੇ ਹੈ। ਵਰਣਨਯੋਗ ਹੈ ਕਿ ਇਹ ਵੋਟਿੰਗ 22 ਅਪ੍ਰੈਲ ਨੂੰ ਬੰਦ ਹੋਵੇਗੀ ਜਦਕਿ ਫਾਈਨਲ ਨਤੀਜੇ 24 ਅਪ੍ਰੈਲ ਨੂੰ ਐਲਾਨੇ ਜਾਣਗੇ
।
।
No comments:
Post a Comment