www.sabblok.blogspot.com
ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਕਿੰਨੇ ਕੁ ਧਾਰਮਿਕ ?
ਲੇਖਕ – ਪਰਮਵੀਰ ਸਿੰਘ ਆਹਲੂਵਾਲੀਆ ਮੈਲਬੋਰਨ ਆਸਟਰੇਲੀਆ
ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸੇ ਦੌਰਾਨ ਉਹ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਗਏ । ਜਿਵੇ ਕਿ ਸਾਰਾ ਜੱਗ ਜਾਣਦਾ ਹੈ ਪਵਿੱਤਰ ਦਰਬਾਰ ਸਾਹਿਬ ਦੇ ਦਰਵਾਜੇ ਦੁਨੀਆਂ ਦੇ ਹਰ ਧਰਮ, ਜਾਤ ਦੇ ਬੰਦੇ ਲਈ ਸਦਾ ਹੀ ਖੁੱਲੇ ਹਨ ਉਥੇ ਹਰੇਕ ਬੰਦੇ ਨੂੰ ਇੱਕੋ ਅੱਖ ਨਾਲ ਦੇਖਿਆ ਜਾਂਦਾ ਹੈ ਪਰ ਜਦੋ ਅਰਵਿੰਦ ਕੇਜਰੀਵਾਲ ਉਥੇ ਮੱਥਾ ਟੇਕਣ ਲਈ ਗਏ ਤਾਂ ਬਾਦਲਾਂ ਦੇ ਤਾਨਾਸਾਹੀ ਚੈਨਲ ਨੇ ਲਾਈਵ ਪ੍ਰਸਾਰਣ ਬੰਦਾ ਕਰ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਕੇਜਰੀਵਾਲ ਮੱਥਾ ਟੇਕਣ ਆਏ ਹਨ ਕਿਉਕਿ ਸਿੱਖ ਧਰਮ ਦਾ ਠੇਕਾ ਤਾਂ ਬਾਦਲ ਪਰਿਵਾਰ ਨੇ ਹੀ ਲੈ ਰੱਖਿਆ ਹੈ ।
ਬਾਦਲਾਂ ਤੋ ਬਿਨਾ ਸਿੱਖਾਂ ਦੀਆਂ ਵੋਟਾ ਹੋਰ ਕੋਈ ਕਿਵੇ ਲੈ ਸਕਦਾ ਹੈ । ਇੱਕ ਆਮ ਸਿੱਖ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਜਦੋ ਹਰਮੰਦਰ ਸਾਹਿਬ ਦੀ ਨੀਹ ਇੱਕ ਮੁਸਲਮਾਨ ਸਾਈ ਮੀਆਂ ਮੀਰ ਤੋ ਰੱਖਵਾਕੇ ਗੁਰੂ ਸਾਹਿਬ ਨੇ ਕੋਈ ਫਰਕ ਨਹੀ ਕੀਤਾ । ਕੀ ਇਹ ਅਖੌਤੀ ਪੰਥਕ ਕਹਾਉਣ ਵਾਲੇ ਲੋਕ ਗੁਰੂ ਸਾਹਿਬ ਤੋ ਵੀ ਉੱਪਰ ਹੋ ਗਏ ? ਦੂਜੇ ਪਾਸੇ ਸ਼੍ਰੋਮਣੀ ਕਮੇਟੀ ਜੋ ਕਿ ਪੂਰੀ ਤਰ੍ਹਾ ਨਾਲ ਬਾਦਲ ਕਮੇਟੀ ਬਣ ਚੁੱਕੀ ਹੈ , ਉਹ ਹਰ ਦੁੱਕੀ ਤਿੱਕੀ ਨੂੰ ਸਿਰੋਪਾ ਦੇ ਦਿੰਦੀ ਹੈ ਚਾਹੇ ਕਿ ਉਹ ਕੋਈ ਗਾਇਕ , ਵਪਾਰੀ ਹੀ ਕਿਉ ਨਾ ਹੋਵੇ “ਪਰ ਇੱਕ ਅਜਿਹਾ ਬੰਦਾ ਜਿਸ ਨੇ ਕਿ ਦਿੱਲੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ “ ਕੀ ਉਹ ਸਿਰੋਪੇ ਦਾ ਹੱਕਦਾਰ ਨਹੀ ਸੀ ? ਦੂਜੇ ਪਾਸੇ ਬਾਦਲਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ . ਜਿਸ ਦਾ ਕਿ ਇੱਕ ਵੱਡਾ ਨੇਤਾਂ ਇਹ ਗੱਲ ਮੰਨ ਚੁੱਕਾ ਹੈ ਕਿ 84 ਵਿੱਚ ਜੋ ਕੁਝ ਵੀ ਦਰਬਾਰ ਸਾਹਿਬ ਵਿਖੇ ਹੋਇਆ ਉਸ ਦੇ ਲਈ ਉਹ ਵੀ ਕਾਫੀ ਹੱਦ ਤੀਕ ਜਿੰਮੇਵਾਰ ਹੈ ਜਦੋ ਕੋਈ ਬੀ.ਜੇ.ਪੀ. ਦਾ ਨੇਤਾਂ ਮੱਥਾ ਟੇਕਣ ਲਈ ਆਉਦਾ ਹੈ ਤਾਂ ਬਾਦਲ ਕਮੇਟੀ ਕਦੇ ਵੀ ਉਸ ਦਾ ਸਨਮਾਣ ਕਰਨਾ ਨਹੀ ਭੁੱਲਦੀ ।
ਸੋ ਬਾਦਲਾਂ ਦੀ ਤਾਨਾਸਾਹੀ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਅੱਜ ਪੰਜਾਬ ਇਹਨਾਂ ਦੀ ਅਗਵਾਈ ਹੇਠ ਬੁਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ । ਇਥੇ ਲੋਕਾਂ ਕੋਲ ਜਿਊਣ ਲਈ ਮੂਲ ਸਹੂਲਤਾਂ ਦੀ ਵੀ ਕਮੀ ਹੈ । ਨਸ਼ਿਆਂ ਨਾਲ ਜਵਾਨੀ ਨੂੰ ਬੁਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਹੈ । ਅੱਜ ਲੋੜ ਹੈ ਸਹੀ ਵਿਅਕਤੀ ਦੀ ਚੋਣ ਕਰਨ ਦੀ , ਲੋੜ ਹੈ ਚੰਗੇ ਮਾੜੇ ਦੀ ਪਹਿਚਾਣ ਕਰਨ ਦੀ । ਇਹ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਆਗੂ ਸਿਰਫ ਤੇ ਸਿਰਫ ਧਰਮ ਦੇ ਨਾਂ ਉਂਤੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜਦੋ ਕਿ ਇਹਨਾਂ ਦਾ ਧਰਮ ਨਾਲ ਕੋਈ ਵੀ ਵਾਹ ਵਾਸਤਾ ਨਹੀ ।
- See more at: http://www.punjabspectrum.com/2014/04/39197#sthash.FOA9hDKt.dpuf
No comments:
Post a Comment