jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 3 April 2014

ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਐਡਮਿੰਟਨ ਕਨੇਡਾ ਵੱਲੋਂ ਆਧੁਨਿਕ ਕੰਪਿਊਟਰ ਸਮੱਗਰੀ ਕਮੇਟੀ ਨੂੰ ਭੇਂਟ

www.sabblok.blogspot.com

ਜਲੰਧਰ,  ਮਾਰਚ:      ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਐਡਮਿੰਟਨ, ਕਨੇਡਾ ਤੋਂ ਜਸਬੀਰ ਦਿਓਲ ਅਤੇ ਕਸ਼ਮੀਰ ਬਦੇਸ਼ਾ ਦੀ ਅਗਵਾਈ 'ਚ ਆਏ ਵਫ਼ਦ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਪਹੁੰਚਕੇ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਹਾਲ ਦੀ ਸੇਵਾ ਹਿੱਤ ਮੁਕੰਮਲ ਕੰਪਿਊਟਰ, ਫੋਟੋ ਸਟੇਟ ਮਸ਼ੀਨ, ਪ੍ਰਿੰਟਰ ਅਤੇ ਸਕੈਨਰ ਭੇਂਟ ਕਰਕੇ ਗ਼ਦਰ ਲਹਿਰ ਦੇ ਪੂਰਵਜਾਂ ਅਤੇ ਵਿਸ਼ੇਸ਼ ਕਰਕੇ ਕਾਮਾਗਾਟਾ ਮਾਰੂ-ਬਜਬਜ ਘਾਟ ਸਾਕੇ ਦੀ 100ਵੀਂ ਵਰੇ•ਗੰਢ ਮੌਕੇ ਨਿਵੇਕਲੇ ਅਦਬ ਭਰੇ ਅੰਦਾਜ਼ 'ਚ ਸ਼ਰਧਾਂਜ਼ਲੀ ਭੇਂਟ ਕੀਤੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਟਰੱਸਟੀ ਮੰਗਤ ਰਾਮ ਪਾਸਲਾ ਅਤੇ ਡਾ. ਕਰਮਜੀਤ ਸਿੰਘ ਨੇ ਆਏ ਵਫ਼ਦ ਨੂੰ ਜੀ ਆਇਆ ਕਿਹਾ।
ਕਮੇਟੀ ਦੇ ਆਗੂਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੇ ਲਈ ਇਹ ਗੌਰਵਮਈ ਗੱਲ ਹੈ ਕਿ ਵਤਨੋਂ ਦੂਰ ਬੈਠੇ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਅਤੇ 'ਨਵੀਂ ਦੁਨੀਆਂ' ਪੱਤ੍ਰਿਕਾ ਦਾ ਪਰਿਵਾਰ, ਗ਼ਦਰੀ ਸੰਗਰਾਮੀਆਂ ਦੇ ਮਹਾਨ ਵਿਰਸੇ ਨੂੰ ਅਜੋਕੇ ਪ੍ਰਸੰਗ 'ਚ ਪ੍ਰਫੁੱਲਤ ਕਰਨ ਲਈ ਸੰਘਰਸ਼ਸ਼ੀਲ ਹੈ।  
ਉਨ•ਾਂ ਕਿਹਾ ਕਿ ਆਪਣੀ ਮਿਹਨਤ ਵਿੱਚੋਂ ਅਜੇਹਾ ਯੋਗਦਾਨ ਪਾਉਣਾ ਦੇਸ਼ ਭਗਤ ਯਾਦਗਾਰ ਹਾਲ ਵਰਗੀ ਸੰਸਥਾ ਦੇ ਚੱਲ ਰਹੇ ਕਾਰਜਾਂ ਨੂੰ ਬੜਾਵਾ ਦੇਣ 'ਚ ਅਮੁੱਲਾ ਯੋਗਦਾਨ ਹੈ।
ਕੈਨੇਡਾ ਤੋਂ ਆਏ ਜਸਬੀਰ ਦਿਓਲ ਅਤੇ ਕਸ਼ਮੀਰ ਬਦੇਸ਼ਾ ਨੇ ਇਸ ਮੌਕੇ ਦੇਸ਼ ਭਗਤ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਉਹਨਾਂ ਦੀ ਸੰਸਥਾ, ਕਮੇਟੀ ਦੀ ਅਗਵਾਈ 'ਚ ਅਜੇਹੇ ਉੱਦਮ ਅਤੇ ਕਨੇਡਾ ਦੀ ਧਰਤੀ ਤੇ ਸਰਗਰਮੀਆਂ ਵਿੱਚ ਤਾਲਮੇਲ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰੇਗੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਗੁਰਮੀਤ ਢੱਡਾ, ਚਰੰਜੀ ਲਾਲ ਕੰਗਣੀਵਾਲ, ਇਤਿਹਾਸਕ ਦਰਸ਼ਨ ਸਿੰਘ ਤਾਤਲਾ, ਕਵੀ ਹਰਭਜਨ ਹੁੰਦਲ, ਸੁਲੱਖਣ ਸਰਹੱਦੀ, ਮੱਖਣ ਕੁਹਾੜ ਅਤੇ ਕੁਲਤਾਰ ਸਿੰਘ ਕੁਲਤਾਰ ਮੌਜੂਦ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਸਬੀਰ ਦਿਓਲ ਅਤੇ ਕਸ਼ਮੀਰ ਬਦੇਸ਼ਾ ਨੂੰ ਪੁਸਤਕਾਂ ਦੇ ਸੈਟ ਨਾਲ ਸਨਮਾਨਤ ਕੀਤਾ।

No comments: