jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 3 April 2014

ਡਰੱਗ ਰੈਕੇਟ `ਚ ਸਨਸਨੀਖੇਜ਼ ਖ਼ੁਲਾਸਾ, ਐਨਆਰਆਈ ਅੌਰਤ ਨੇ ਐਸਐਸਪੀ ਮਾਨ `ਤੇ ਲਾਏ ਇਕ ਕਰੋੜ ਰਿਸ਼ਵਤ ਲੈਣ ਦੇ ਦੋਸ਼

www.sabblok.blogspot.com

ਚੰਡੀਗੜ੍ਹ : ਬਹੁਚਰਚਿਤ ਅੰਤਰਰਾਸ਼ਟਰੀ ਡਰੱਗ ਰੈਕੇਟ ਜਗਦੀਸ਼ ਭੋਲਾ ਤੇ ਅਨੂਪ ਸਿੰਘ ਕਾਹਲੋਂ ਮਾਮਲੇ 'ਚ ਇਕ ਐਨਆਰਆਈ ਅੌਰਤ ਨੇ ਸਨਸਨੀਖੇਜ਼ ਖ਼ੁਲਾਸਾ ਕਰਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਅਮਰਜੀਤ ਕੌਰ ਨਾਂ ਦੀ ਇਸ ਅੌਰਤ ਨੇ ਦੋਸ਼ ਲਾਇਆ ਹੈ ਕਿ ਐਸਐਸਪੀ ਹਰਦਿਆਲ ਸਿੰਘ ਮਾਨ ਨੇ 1 ਕਰੋੜ ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਉਸ ਦੇ ਪਤੀ ਮਨਪ੍ਰੀਤ ਸਿੰਘ ਗਿੱਲ ਨੂੰ ਜ਼ਬਰੀ ਇਸ ਮਾਮਲੇ 'ਚ ਫਸਾਇਆ ਹੈ। ਅਮਰਜੀਤ ਕੌਰ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦਲਬੀਰ ਗਰੇਵਾਲ ਤੇ ਕੁਝ ਹੋਰ ਅਫਸਰਾਂ ਦਾ ਇਕ ਸਟਿੰਗ ਵੀ ਕਰਨ ਦਾ ਦਾਅਵਾ ਕੀਤਾ ਹੈ। ਇਸ ਸਟਿੰਗ 'ਚ ਇਹ ਅਫਸਰ ਮੰਨ ਰਹੇ ਹਨ ਕਿ ਮਨਪ੍ਰੀਤ ਤੋਂ 1 ਕਰੋੜ ਰੁਪਏ ਲਏ ਗਏ ਹਨ ਤੇ ਉਸ ਨੂੰ ਝੂਠਾ ਫਸਾ ਵੀ ਦਿਤਾ ਗਿਆ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਕੌਰ ਨੇ ਦੱਸਿਆ ਕਿ 2 ਮਾਰਚ 2013 ਨੂੰ ਫਤਿਹਗੜ੍ਹ ਪੁਲਸ ਪੱਖੋਵਾਲ ਰੋਡ ਲੁਧਿਆਣਾ ਸਥਿਤ ਉਨ੍ਹਾਂ ਦੇ ਘਰੋਂ ਉਨ੍ਹਾਂ ਦੇ ਪਤੀ ਮਨਪ੍ਰੀਤ ਗਿੱਲ ਤੇ ਉਨ੍ਹਾਂ ਦੇ ਇਕ ਦੋਸਤ ਰੌਬਿਨ ਗਰੇਵਾਲ ਨੂੰ ਜਬਰੀ ਚੁੱਕ ਕੇ ਲੈ ਗਏ। ਪੁਲਸ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਬਾਰੇ ਕਿਹਾ। ਇਸ ਤੋਂ ਬਾਅਦ ਰੌਬਿਨ ਨੂੰ 5 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਛੱਡ ਦਿਤਾ ਗਿਆ। ਜਿੱਥੋਂ ਉਹ ਕੈਨੇਡਾ ਚਲਾ ਗਿਆ ਪਰ ਮਨਪ੍ਰੀਤ ਨੂੰ ਨਾ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਡਰੱਗ ਮਾਮਲੇ 'ਚ ਫੜੇ ਗਏ ਅਨੂਪ ਕਾਹਲੋਂ ਵੱਲੋਂ ਉਨ੍ਹਾਂ ਦੇ ਦੇ ਇਕ ਰਿਸ਼ਤੇਦਾਰ ਗੱਬਰ ਸਿੰਘ (ਹੁਸ਼ਿਆਰਪੁਰ ਵਾਸੀ) ਦਾ ਨਾਂ ਲਏ ਜਾਣ ਕਾਰਨ ਸਾਡੇ ਘਰ ਰੇਡ ਕੀਤੀ ਸੀ।ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲਸ ਨੇ ਮਨਪ੍ਰੀਤ ਨੂੰ ਛੱਡਣ ਬਦਲੇ 1 ਕਰੋੜ ਦੀ ਮੰਗ ਕੀਤੀ। ਪੈਸੇ ਵੀ ਸਿੱਧੇ ਬਾਹਰੋਂ ਮੰਗਵਾਉਣ ਨੂੰ ਕਿਹਾ ਗਿਆ। ਮਨਪ੍ਰੀਤ ਨੇ ਕੈਨੇਡਾ ਤੋਂ ਪੈਸੇ ਮੰਗਵਾਏ। 7 ਮਾਰਚ ਨੂੰ ਜਾਂਚ ਅਫਸਰ ਦਲਬੀਰ ਗਰੇਵਾਲ ਨਾਲ ਦਿੱਲੀ ਜਾ ਕੇ ਮਨਪ੍ਰੀਤ ਨੇ 50 ਲੱਖ ਰੁਪਏ ਮੁਕਰਬਲਾ ਚੌਕ 'ਚ ਪੁਲਸ ਨੂੰ ਦਿੱਤੇ। ਬਾਕੀ 50 ਲੱਖ 8 ਮਾਰਚ ਨੂੰ ਲੁਧਿਆਣਾ ਦੇ ਫੁਹਾਰਾ ਚੌਕ 'ਚ ਦਿੱਤੇ ਗਏ। ਇਸ ਤੋਂ ਬਾਅਦ ਮਾਨ ਨੂੰ ਮਿਲਾਉਣ ਦਾ ਕਹਿ ਕੇ ਉਹ ਮਨਪ੍ਰੀਤ ਨੂੰ ਫਤਿਹਗੜ੍ਹ ਸਾਹਿਬ ਲੈ ਗਏ¢ਜਿੱਥੇ 50 ਲੱਖ ਹੋਰ ਮੰਗ ਲਏ।
ਅਮਰਜੀਤ ਨੇ ਦੋਸ਼ ਲਾਇਆ ਕਿ 1 ਕਰੋੜ ਲੈਣ ਉਪਰੰਤ ਹੋਰ 50 ਲੱਖ ਨਾ ਦੇਣ ਕਾਰਨ ਉਸ ਦੇ ਪਤੀ ਮਨਪ੍ਰੀਤ ਤੇ ਉਨ੍ਹਾਂ ਦੇ ਰਿਸ਼ਤੇਦਾਰ ਗੱਬਰ ਸਿੰਘ ਦੀ 8 ਮਾਰਚ ਨੂੰ ਹੀ ਮੰਡੀ ਗੋਬਿੰਦਗੜ੍ਹ ਕੋਲੋਂ ਗਿ੍ਰਫਤਾਰੀ ਦਿਖਾਕੇ ਉਨ੍ਹਾਂ ਤੋਂ 1 ਕਿਲੋ ਹੈਰੋਇਨ ਤੇ 20 ਕਿਲੋ ਸਿੰਥੈਟਿਕ ਡਰੱਗ ਦੀ ਰਿਕਵਰੀ ਦਿਖਾ ਦਿਤੀ ਗਈ। ਉਨ੍ਹਾਂ ਦੇ ਪਤੀ 'ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਸ ਨੂੰ ਇਸ ਝੂਠੇ ਮਾਮਲੇ 'ਚ ਫਸਾ ਦਿਤਾ ਗਿਆ। ਉਹ 1 ਸਾਲ ਤੋਂ ਆਪਣੇ ਪਤੀ ਦੀ ਰਿਹਾਈ ਲਈ ਭਟਕ ਰਹੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ।
ਅਮਰਜੀਤ ਕੌਰ ਨੇ ਇਸ ਬਾਬਤ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਫਸਰਾਂ ਦੀ ਕਾਲ ਡਿਟੇਲ ਵੀ ਮੀਡੀਆ ਸਾਹਮਣੇ ਪੇਸ਼ ਕੀਤੀ। ਦੋ ਮਾਰਚ ਨੂੰ ਮਨਪ੍ਰੀਤ ਗਿੱਲ ਦੇ ਘਰ ਰੇਡ ਕਰਨ ਵਾਲੇ ਅਫਸਰਾਂ 'ਚ ਇੰਸਪੈਕਟਰ ਰਮਨਦੀਪ ਸਿੰਘ, ਇੰਸਪੈਕਟਰ ਅਵਤਾਰ ਸਿੰਘ, ਇੰਸਪੈਕਟਰ ਸੁਖਵੀਰ ਸਿੰਘ ਆਦਿ ਸ਼ਾਮਲ ਸਨ।ਅਮਰਜੀਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਪਰ ਉਹ ਆਪਣੀ ਲੜਾਈ ਜਾਰੀ ਰੱਖੇਗੀ।

No comments: