jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 21 April 2014

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ

www.sabblok.blogspot.com

         ਮੇਰੇ ਹੰਝੂਆਂ ਨੂੰ ਨਹੀਂ ਰੋਕ ਸਕਿਆ ਜਦ ਮੈਂ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਪਹੁੰਚ ਕੇ ਇਹ ਵੇਖਿਆ ਕਿ ਪਿੰਡ ਦੀ ਮਹਿਲਾ ਹੁਣ ਵੀ ਗੋਹੇ ਦੀ ਪਾਥੀ ਪਥ ਰਹੇ ਸਨ| ਗਿਆਨ ਦਾ ਸਾਗਰ, ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਪਠੇ ਚੁੱਕ ਕੇ ਤੁਰਦੀ ਹੋਈ ਮਹਿਲਾ ਨੂੰ ਦੇਖ ਕੇ ਦਿਲ ਘੁਟ ਘੁਟ ਕੇ ਰੋਇਆ|  20 ਸਾਲ ਤੋਂ ਪਹਿਲਾਂ ਹੀ ਗੋਹੇ ਦੀ ਵਰਤੋਂ ਕਰਕੇ ਊਰਜਾ ਉਤਪੰਨ ਕਰਨ ਦੀ ਜੈਵਿਕ ਵਿਗਿਆਨ ਵਿਚ ਤਰੱਕੀ ਹੋਣ ਤੋਂ ਬਾਅਦ ਵੀ ਹੁਣ ਤੱਕ ਪੰਜਾਬ ਵਿੱਚ ਗੋਹੇ ਦੀ ਪਾਥੀ ਦੀ ਵਰਤੋਂ ਹੋਣਾ ਬਹੁਤ ਦੁੱਖ ਦੀ ਗੱਲ ਹੈ| ਆਰਿਆ ਸਮਾਜ ਦੇ ਸਵਾਮੀ ਦਯਾ ਨੰਦ ਨੂੰ ਗਿਆਨ ਦੀ ਚਰਚਾ ਵਿੱਚ ਹਰਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਤਕਨੀਕੀ ਤਰੱਕੀ ਨੂੰ ਅਪਣਾਉਣ ਦੀ ਦੌੜ ਵਿਚ ਹਾਰ ਜਾਉਣਾ ਦੇਖ ਕੇ ਮਨ ਉਦਾਸ ਹੋਇਆ| ਜ਼ਿੰਦਗੀ ਪਰ ਪਾਖੰਡ ਪਨ ਦੇ ਖਿਲਾਫ ਲੜਨ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਹੁਣ ਵੀ ਪਾਖੰਡੀ ਜ਼ਿੰਦਗੀ ਵਿੱਚ ਡੁੱਬੇ ਹੋਏ ਲੋਕ ਦਿਸ ਰਹੇ ਸਨ|
         ਖਾਲਸਾ ਕਾਲਜ ਦੀ ਸਥਾਪਨਾ ਕਰਕੇ ਖੁਦ ਪਾਠਕ੍ਰਮ ਕਿਤਾਬਾਂ ਲਿਖ ਕੇ ਪੜ੍ਹਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਇੱਕ ਵੀ ਲਾਈਬ੍ਰੇਰੀ ਨਹੀਂ ਹੈ ਪਰ ਸ਼ਰਾਬ ਦੇ ਠੇਕੇ ਜ਼ਰੂਰ ਹੈ| ਨਾ ਸਿਰਫ  ਪੂਰੇ ਇਲਾਕੇ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਨਾ ਹੀ ਕੋਈ ਕਾਲਜ ਹੈ ਅਤੇ ਨਾ ਹੀ ਕੋਈ ਲਾਇਬ੍ਰੇਰੀ ਦੀ ਸਥਾਪਨਾ ਹੋਈ ਹੈ|
         ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੋਫੈਸਰ ਦੇ ਦਰਜਾ ਹਾਸਲ ਕਰਨ ਵਾਲੇ ਗਿਆਨੀ ਦਿੱਤ ਸਿੰਘ ਜੀ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹਨ? ਛੇਵਾਂ ਤਨਖਾਹ ਕਮਿਸ਼ਨ ਦਾ ਫਾਇਦਾ ਉਠਾ ਕੇ ਵੱਡੇ ਵੱਡੇ ਘਰ ਬਣਾਉਣ ਵਾਲੇ ਅੱਜ ਕੱਲ ਦੇ ਪੰਜਾਬੀ ਪ੍ਰੋਫੈਸਰ ਨੂੰ ਜੇਕਰ  ਇਹ ਪੁਛਿਆ ਜਾਵੇ ਕਿ ਗਿਆਨੀ ਦਿੱਤ ਸਿੰਘ ਜੀ ਦੁਆਰਾ ਲਿਖਿਆ ਗਿਆ '' ਸਵਪਨ ਨਾਟਕ '' ਵਿੱਚ ਕੀ ਵਿਸ਼ੇ ਹੈ ਤਾਂ ਕਿਸੀ ਨੂੰ ਵੀ ਪਤਾ ਨਹੀਂ ਹੋਵੇਗਾ| ਸਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰਨ ਵਾਲੇ ਇਹ ਸਾਰੇ ਪੰਜਾਬੀ ਪ੍ਰੋਫੈਸਰ ਨੂੰ ਇੱਕ ਵਾਰ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਲਿਜਾਣਾ ਚਾਹੀਦਾ ਹੈ ਤਾਂਕਿ ਮਾਇਆ ਦੇ ਜਾਲ ਵਿਚ ਫਸੇ ਪ੍ਰੋਫੈਸਰ ਕੁਝ ਨਾ ਕੁਝ ਜ਼ਰੂਰ ਸਿਖਣਗੇ| ਕਾਲਜ ਵਿੱਚ ਹੀ ਬੈਠਕੇ ਜੀਵਨ ਬੀਮਾ ਬਾਰੇ  ਗੱਲ ਕਰਨ ਵਾਲੇ ਆਧੁਨਿਕ ਪ੍ਰੋਫੈਸਰ ਨੂੰ, 72 ਕਿਤਾਬਾਂ ਲਿਖਣ ਵਾਲੇ ਗਿਆਨੀ ਦਿੱਤ ਸਿੰਘ ਜੀ ਨੂੰ ਜੇਕਰ ਚੰਗੀ ਤਰ੍ਹਾਂ ਸਮਝ ਗਏ ਹੁੰਦੇ ਤਾਂ ਪੰਜਾਬ ਵਿਚ ਸਾਹਿਤਿਕ ਕ੍ਰਾਂਤੀ ਆ ਸਕਦੀ ਸੀ|
         ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸੰਪਾਦਕ ਤੌਰ ਤੇ 'ਖਾਲਸਾ ਅਖਬਾਰ' ਨੂੰ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਪੰਜਾਬੀ ਅਖਬਾਰ ਜਗਤ ਦਾ ਪਿਤਾਮਾ ਵੀ ਮੰਨਿਆ ਜਾ ਸਕਦਾ ਹੈ | ਉਨ੍ਹਾਂ ਦਾ ਅਖਬਾਰ ਵਿਚ ਨੰਬਰ ਵੀ ਪੰਜਾਬੀ ਵਿਚ ਛਾਪਦੇ ਸਨ ਪਰ ਅੱਜ ਕੱਲ ਦੇ ਸਾਰੇ ਦੇ ਸਾਰੇ ਪੰਜਾਬੀ ਅਖਬਾਰਾਂ ਵਿੱਚ ਅਤੇ ਮੈਗਜ਼ੀਨ ਵਿੱਚ ਰੋਮਨ ਨੰਬਰ ਦੀ ਵਰਤੋਂ ਹੁੰਦੀ ਹੈ | ਬਹੁਤ ਸਾਰੇ ਅਜਿਹੇ ਅਖਬਾਰ ਉਠ ਕੇ ਖੜ੍ਹੇ ਹੋਏ ਹਨ ਜੋ ਸੱਤਾ ਨੂੰ ਸਮਰਥਨ  ਕਰਨ ਲਈ ਬਣੇ ਹੋਏ ਹਨ ਜਾਂ ਇਸ਼ਤਿਹਾਰ ਛਪਵਾਕੇ ਪੈਸੇ ਕਮਾਉਣ ਲਈ ਬਣੇ ਹੋਏ ਹਨ| ਸੱਚ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਕੰਮ ਅੱਜ ਕੱਲ ਦੇ ਅਖਬਾਰ ਘੱਟ ਕਰਦੇ ਹਨ ਪਰ ਖਬਰਾਂ ਨੂੰ ਤੋੜ ਮਰੋੜ ਕੇ 'ਪੇਡ ਨਿਊਜ਼' ਬਣਾਉਂਦੇ ਹਨ| ਇਹੋ ਜਿਹੇ ਯੁੱਗ ਵਿੱਚ ਪੱਤਰਕਾਰੀ ਜਗਤ ਲਈ ਗਿਆਨੀ ਦਿੱਤ ਸਿੰਘ ਜੀ ਇੱਕ ਅਨੌਖਾ ਉਦਾਹਰਣ ਹੋਣਾ ਚਾਹੀਦੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾ ਹੀ ਕੋਈ ਅਖਬਾਰ ਇਨ੍ਹਾਂ ਦੀ ਤਸਵੀਰ  ਛਾਪਦੀ ਹੈ ਅਤੇ ਨਾ ਹੀ ਕੋਈ ਇਨ੍ਹਾਂ ਦੇ ਵੱਡਮੁੱਲੇ ਲੇਖ ਮੁੜ ਪ੍ਰਕਾਸ਼ਿਤ ਕਰਦੇ ਹਨ|
         ਆਖਰੀ ਸਾਹ ਤੱਕ ਸਿੰਘ ਸਭਾ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਸਿਧਾਂਤ ਅੱਜ ਕੱਲ ਦੇ ਸਮਾਜ ਲਈ ਬਹੁਤ ਜ਼ਰੂਰੀ ਹੈ| ਸਿੱਖ ਸਿਧਾਂਤ ਨੂੰ ਕਮਜ਼ੋਰ ਕਰਕੇ ਆਪਣੇ ਸਿਧਾਂਤ ਚਲਾਉਣ ਲਈ ਈਸਾਈ ਮਿਸ਼ਨਰੀ 19ਵੀਂ ਸਦੀ ਵਿੱਚ ਖੂਬ ਕੋਸ਼ਿਸ਼ਾਂ ਕੀਤੀਆਂ ਸਨ ਪਰ ਪਟਕਾ ਮਾਰਕੇ ਖੜ੍ਹੇ ਹੋਣ ਵਾਲੇ ਗਿਆਨੀ ਦਿੱਤ ਸਿੰਘ ਜੀ ਅੱਜ ਕੱਲ ਦੇ ਸਮਾਜ ਲਈ ਜ਼ਰੂਰਤ ਹੈ ਕਿਉਂਕਿ ਇਕੋ ਇੱਕ ਪ੍ਰਮਾਤਮਾ ਨੂੰ ਸਿਮਰਨ ਕਰਨ ਦੀ ਹਦਾਇਤ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਥੇ ਹੀ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਚਾਰੋ ਪਾਸੇ ਭਰੇ ਹੋਏ ਹਨ|
         ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮੁਤਾਬਿਕ ਸਮਾਜ ਵਿਚ ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ ਪਰ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੂੰ ਇੱਕ ਜਾਤੀ ਨਾਲ ਜੋੜਕੇ ਉਨ੍ਹਾਂ ਦੀ ਵਿਚਾਰਧਾਰਾ ਇੱਕ ਜਾਤੀ ਅਤੇ ਇੱਕ ਧਰਮ ਤੱਕ ਸੀਮਤ ਕਰਨਾ ਮਹਾ ਪਾਪ ਹੈ| 'ਗਰੁਤਾ ਬਲ' ਦੀ ਖੋਜ ਕਰਨ ਵਾਲੇ ਨਿਊਟਨ ਦੇ ਸਿਧਾਂਤ ਨੂੰ ਜੇਕਰ ਪੂਰੀ ਦੁਨੀਆ ਬਿਨਾਂ ਜਾਤ ਧਰਮ ਪੁਜਦੇ ਹੋਏ ਅਪਣਾ ਸਕਦੀ ਹੈ ਤਾਂ ਗਿਆਨੀ ਦਿੱਤ ਸਿੰਘ ਜੀ ਦੇ ਸਿਧਾਂਤ ਨੂੰ ਅਪਣਾਉਣ ਲਈ ਜਾਤੀ ਕਿਉਂ ਪੁਛੀ ਜਾਂਦੀ ਹੈ?
         ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਕਰਨਾਟਕ ਦੀ ਸਰਕਾਰ ਕੰਨੜ ਸਾਹਿਤ ਦੇ ਨਾਮ ਤੇ 50 ਕਰੋੜ ਦੀ ਲਾਗਤ ਨਾਲ ਅਨੁਵਾਦ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਸਰਕਾਰ ਇਹੋ ਜਿਹੇ ਉਪਰਾਲਾ ਕਿਉਂ ਨਹੀਂ ਕਰ ਸਕਦਾ? ਹੁਣ ਤੱਕ 8 ਗਿਆਨ ਪੀਠ ਪੁਰਸਕਾਰ ਜਿੱਤਣ ਵਾਲੇ  ਕੰਨੜ ਭਾਸ਼ਾ ਦੇ ਲੋਕ, ਕੰਨੜ ਕਵੀ, ਵਿਦਵਾਨ ਦੇ ਨਾਮ ਤੇ ਯੂਨੀਵਰਸਿਟੀ ਖੋਲ੍ਹਣ ਲਈ ਅੰਦੋਲਨ ਕਰ ਸਕਦੇ ਹੈ ਤਾਂ ਪੰਜਾਬੀ ਲੋਕ ਅਜਿਹਾ ਅੰਦੋਲਨ ਕਿਉਂ ਨਹੀਂ ਕਰ ਸਕਦੇ?
         ਸਿਰਫ ਮਾਇਆ ਨੂੰ ਕਮਾਉਣ ਲਈ ਵਿਦੇਸ਼ ਜਾਣ ਵਾਲੇ ਪੰਜਾਬੀ ਲੋਕ ਮੁੜ ਆ ਕੇ ਪਿੰਡਾਂ ਦੇ ਗੇਟ ਬਣਾਉਣ ਦੀ ਥਾਂ ਤੇ ਪੰਜਾਬੀ ਲੇਖਕ ਅਤੇ ਪੰਜਾਬੀ ਵਿਦਵਾਨ ਦੇ ਨਾਮ ਤੇ ਸਕੂਲ ਜਾਂ ਕਾਲਜ ਕਿਉਂ ਨਹੀਂ ਬਣਾ ਸਕਦੇ?
         ਇਹੋ ਜਿਹਾ ਕੰਮ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਹੀ ਥੋਪਣ ਵਾਲੇ ਲੋਕ ਆਪਣੀ ਜਿੰਮੇਦਾਰੀ ਦਾ ਅਹਿਸਾਸ ਕਰਕੇ ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੋਲਣ ਦਾ ਯਤਨ ਕਿਉਂ ਨਹੀਂ ਕਰ ਸਕਦੇ?
         ਹਰ ਥਾਂ ਤੇ ਦਿਸਣ ਵਾਲੇ ਠੇਕੇ, ਰਿਜ਼ੋਰਟ, ਮੈਰਿਜ਼ ਪੈਲੇਸ, ਡੇਰੇ ਦੇ ਨਾਲ-ਨਾਲ ਜੇਕਰ ਪੰਜਾਬੀ ਲੋਕ ਇੱਕ ਜੁੱਟ ਹੋ ਕੇ ਇੱਕ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਇੱਕ ਯੂਨੀਵਰਸਿਟੀ ਬਣ ਜਾਵੇ ਤਾਂ ਪੰਜਾਬੀ ਲੋਕਾਂ ਦੀਆਂ ਸਾਰੀਆਂ ਗਲਤੀਆਂ ਨੂੰ ਮੁਆਫ ਕਰਕੇ ਪੰਜਾਬੀ ਲੋਕਾਂ ਦੇ ਸਾਹਮਣੇ ਸਿਰ ਝੁਕਾ ਸਕਦਾ ਹੈ ਤਾਂ ਕਿ ਗਿਆਨ ਦੇ ਸਾਗਰ ਗਿਆਨੀ ਦਿੱਤ ਸਿੰਘ ਜੀ ਪਿੰਡ ਜਾ ਕੇ ਕੋਈ ਹੋਰ ਮੇਰੇ ਵਰਗੇ ਹੰਝੂ ਨਾ ਡੋਲਣ|

ਪੰਡਿਤਰਾਓ ਧਰੇਨਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ ਸੈਕਟਰ-46,
ਚੰਡੀਗੜ੍ਹ| 9988351695

No comments: