jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 3 April 2014

ਵੋਟਾਂ ਮੰਗਣ ਆਏ ਅਕਾਲੀਆਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ

www.sabblok.blogspot.com

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ, ਪੰਜਾਬ ਸਰਕਾਰ ਦਾ ਪਿੰਡਾਂ ਵਿਚ ਵਿਰੋਧ ਲਗਾਤਾਰ ਜਾਰੀ ਰੱਖਣ ਦੇ ਸੱਦੇ ਤਹਿਤ ਅੱਜ ਭੀਖੀ ਬਲਾਕ ਦੇ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਵਿਰੁਧ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਜ਼ਾਹਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦੇਂਦਿਆਂ ਕਿਸਾਨ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਵੋਟਾਂ ਸਬੰਧੀ ਪਿੰਡ ਦੇ ਵਾਰਡਾਂ ਵਿਚ ਮੀਟਿੰਗਾਂ ਕਰਨੀਆਂ ਸਨ ਪਰ ਕਿਸਾਨ ਅਤੇ ਮਜ਼ਦੂਰ ਇਸ ਦੇ ਵਿਰੋਧ ਵਿਚ ਪਿੰਡ ਦੀ ਅਨਾਜ ਮੰਡੀ ਵਿਚ ਇਕੱਠੇ ਹੋ ਰਹੇ ਸਨ। ਇਸ ਦੌਰਾਨ ਪਿੰਡ ਵਿਚ ਅਕਾਲੀਆਂ ਦੀਆਂ ਮੀਟਿੰਗਾਂ ਵਿਚ ਇਕੱਠ ਨਾ ਹੋਣ ਕਾਰਨ ਬੁਖਲਾਹਟ ਵਿਚ ਆ ਕੇ ਅਕਾਲੀ ਆਗੂ ਕਿਸਾਨਾਂ ਅਤੇ ਮਜ਼ਦੂਰਾਂ ਦੇ ਇਕੱਠ ਵਿਚ ਆ ਕੇ ਧਮਕੀਆਂ ਦੇਣ ਲੱਗ ਪਏ ਤੇ ਕਿਹਾ ਕਿ ਸਰਕਾਰ ਵਲੋਂ ਜੋ ਤੁਹਾਨੂੰ ਕੋਈ ਨਿਗੁਣੀਆਂ ਸਹੂਲਤਾਂ ਮਿਲ ਰਹੀਆਂ ਹਨ, ਜੇ ਵੋਟਾਂ ਅਕਾਲੀ ਉਮੀਦਵਾਰ ਨੂੰ ਨਾ ਪਾਈਆਂ ਤਾਂ ਉਹ ਵੀ ਬੰਦ ਕਰਵਾ ਦਿਤੀਆਂ ਜਾਣਗੀਆਂ। ਇਸ ਤੋਂ ਭੜਕੇ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਕਾਰਨ ਇਕੱਠ ਵਿਚੋਂ ਅਕਾਲੀ ਜਥੇਦਾਰ ਵਾਰੋ-ਵਾਰੀ ਨਿਕਲ ਪਏ ਅਤੇ ਕਿਸਾਨ ਆਗੂਆਂ ਦੀ ਸੂਝ-ਬੂਝ ਕਾਰਨ ਇਕ ਵਾਰ ਤਾਂ ਟਕਰਾਅ ਹੁੰਦਾ-ਹੁੰਦਾ ਬਚ ਗਿਆ। ਇਸ ਮੌਕੇ ਕਿਸਾਨ ਆਗੂ ਦਿਲਬਾਗ ਸਿੰਘ, ਬੱਲਮ ਸਿੰਘ, ਮਜ਼ਦੂਰ ਆਗੂ ਜਸਪਾਲ ਕੌਰ ਫਫੜੇ, ਰਾਣੀ ਕੌਰ, ਬਲਵੀਰ ਕੌਰ, ਜੈਲੋ ਕੌਰ, ਗੋਰਾ ਸਿੰਘ, ਬਲਕਾਰ ਸਿੰਘ, ਗੁਰਮੇਲ ਸਿੰਘ, ਦਰੋਗਾ ਸਿੰਘ ਵੀ ਹਾਜ਼ਰ ਸਨ।

No comments: