www.sabblok.blogspot.com
ਜਲੰਧਰ: 23 ਨਵੰਬਰ: ਪੰਜਾਬ ਸੰਗੀਤ ਨਾਟਕ ਅਕਾਦਮੀ,
ਚੰਡੀਗੜ੍ਹ ਅਤੇ ਮਲਟੀ ਆਰਟ ਕਲਚਰਲ ਸੈਂਟਰ ਕੁਰੂਕਸ਼ੇਤਰ ਵੱਲੋਂ ਦੇਸ਼ ਭਗਤ ਯਾਦਗਾਰ
ਕਮੇਟੀ, ਜਲੰਧਰ ਦੇ ਸਹਿਯੋਗ ਨਾਲ ਚਾਰ ਰੋਜ਼ਾ ਹਰਿਆਣਵੀ ਰੰਗਮੰਚ ਉਤਸਵ ਸਥਾਨਕ
ਦੇਸ਼ ਭਗਤ ਯਾਦਗਾਰ ਹਾਲ ਵਿਖੇ 25 ਤੋਂ 28 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਦੇਸ਼ ਭਗਤ
ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ
ਕਨਵੀਨਰ ਅਮੋਲਕ ਸਿੰਘ ਅਤੇ ਉਤਸਵ ਦੇ ਸਥਾਨਕ ਕੋ-ਕੋਆਰਡੀਨੇਟਰ ਪ੍ਰੋ. ਅੰਕੁਰ
ਸ਼ਰਮਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਾਰ ਦਿਨ ਹੀ
ਰੋਜ਼ਾਨਾ 6 ਵਜੇ ਸ਼ਾਮ ਨਾਟਕ ਦਾ ਮੰਚਣ ਹੋਇਆ ਕਰੇਗਾ।
ਉਨ੍ਹਾਂ ਦੱਸਿਆ ਕਿ 25 ਨਵੰਬਰ ਕਾਮਤਾ ਨਾਥ ਦੀ ਰਚਨਾ 'ਬਾਬੂ ਜੀ ਠੀਕ
ਕਹਿਤੇ ਥੇ' ਸ੍ਰੀ. ਕੌਸ਼ਲ ਭਾਰਦਵਾਜ ਦੀ ਨਿਰਦੇਸ਼ਨਾ 'ਚ ਮੇਘਦੂਤ ਥੀਏਟਰ
ਗਰੁੱਪ, ਭਿਵਾਨੀ ਵੱਲੋਂ ਖੇਡਿਆ ਜਾਏਗਾ।
26 ਨਵੰਬਰ ਨੂੰ ਨਾਟਕ 'ਉਜਬਕ ਰਾਜਾ ਤੀਨ ਡਕੈਤ' ਅਲਕਨੰਦਨ ਦੀ ਰਚਨਾ,
ਸ੍ਰੀ ਉਤਪਲ ਝਾਂ ਦੀ ਨਿਰਦੇਸ਼ਨਾ 'ਚ ਆਨ ਥੀਏਟਰ ਗਰੁੱਪ ਜੀਂਦ ਮੰਚਣ ਕਰੇਗਾ।
27 ਨਵੰਬਰ ਨੂੰ ਗੀਤਾ ਅਗਰਵਾਲ ਸ਼ਰਮਾ ਦਾ ਲਿਖਿਆ ਸ੍ਰੀਮਤੀ ਗੀਤਾ ਅਗਰਵਾਲ
ਸ਼ਰਮਾ ਦੁਆਰਾ ਹੀ ਨਿਰਦੇਸ਼ਨ ਨਾਟਕ 'ਬਾਬੀ ਬ੍ਰੇਕਰ' ਹੋਏਗਾ।
28 ਨਵੰਬਰ ਮੰਟੋ, ਅੰਮ੍ਰਿਤਾ ਪ੍ਰੀਤਮ ਅਤੇ ਈਸਮਤ ਚੁਗਤਾਈ ਦੀਆਂ
ਕਹਾਣੀਆਂ 'ਤੇ ਅਧਾਰਤ ਨਾਟਕ 'ਏਕ ਸ਼ਾਮ ਕਹਾਨੀਓਂ ਕੇ ਨਾਮ' ਸ੍ਰੀ ਰਵੀ ਮੋਹਨ
ਰਾਸ ਦੀ ਨਿਰਦੇਸ਼ਨਾ 'ਚ ਰਾਸ ਕਲਾ ਮੰਚ ਸਫੀਦੋਂ (ਜੀਂਦ) ਖੇਡੇਗਾ।
ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਸਹਿਯੋਗੀ ਦੇਸ਼ ਭਗਤ ਯਾਦਗਾਰ ਕਮੇਟੀ
ਨੇ ਸਮੂਹ ਨਾਟ ਪ੍ਰੇਮੀਆਂ ਨੂੰ ਚਾਰ ਦਿਨ ਨਾਟ-ਉਤਸਵ 'ਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ
ਦਾ ਖੁੱਲ੍ਹਾ ਸੱਦਾ ਦਿੱਤਾ ਹੈ।

ਟਾਂਡਾ ਉੜਮੁੜ, 24 ਨਵੰਬਰ (ਦੀਪਕ ਬਹਿਲ, ਸੈਣੀ)- ਜ਼ਿਲ੍ਹਾ ਪੁਲਿਸ ਨੂੰ ਇੱਕ ਸਫਲਤਾ ਉਸ ਵੇਲੇ ਹੱਥ ਲੱਗੀ ਜਦੋਂ ਡੀ. ਐੱਸ. ਪੀ. ਟਾਂਡਾ ਪਿਆਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 7 ਮੈਂਬਰੀ ਬਾਈਕ ਚੋਰ ਗਿਰੋਹ ਨੂੰ 10 ਚੋਰੀ ਦੇ ਮੋਟਰ ਸਾਈਕਲਾਂ ਸਮੇਤ ਗਿ੍ਫ਼ਤਾਰ ਕੀਤਾ | ਇਸ ਸਬੰਧੀ ਅੱਜ ਟਾਂਡਾ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਉਕਤ ਚੋਰ ਗਿਰੋਹ ਦੇ ਮੈਂਬਰ ਸੁਦੇਸ਼ ਕੁਮਾਰ, ਹਰਭਜਨ ਸਿੰਘ, ਨਰਿੰਦਰਪਾਲ, ਸੁਰਿੰਦਰ ਸਿੰਘ, ਸੰਜੇ, ਸੰਦੀਪ ਸਿੰਘ ਸੋਨੂੰ, ਪਰਮ ਹੰਸ ਸਿੰਘ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਉਹ ਟਾਂਡਾ ਨੇੜੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਹੇ ਸਨ | ਸ੍ਰੀ ਭਾਰਗਵ ਦੱਸਿਆ ਕਿ ਇਸ ਗਿਰੋਹ 'ਤੇ ਕਈ ਹੋਰ ਮੁਕੱਦਮੇ ਦਰਜ ਹਨ | ਇਸ ਮੌਕੇ ਡਾ. ਭਾਰਗਵ ਨੇ ਹਰਬੰਸ ਕੌਰ ਪਤਨੀ ਬਰਜਿੰਦਰ ਸਿੰਘ ਵਾਸੀ ਮਿਆਣੀ ਪਾਸੋਂ 20 ਕਿੱਲੋ ਚੂਰਾ ਪੋਸਤ ਬਰਾਮਦ ਕਰਨ ਦਾ ਖ਼ੁਲਾਸਾ ਵੀ ਕੀਤਾ | ਇਸ ਮੌਕੇ ਐਸ. ਐਸ. ਪੀ. ਤੋਂ ਇਲਾਵਾ ਐਸ. ਪੀ. ਅਮਰੀਕ ਸਿੰਘ ਧਾਮੀ, ਡੀ. ਐਸ. ਪੀ. ਪਿਆਰਾ ਸਿੰਘ, ਸਤਵਿੰਦਰ ਸਿੰਘ ਚੱਢਾ ਆਦਿ ਹਾਜ਼ਰ ਸਨ | 

ਬੇਸੱਕ ਪੰਜਾਬ ਸਰਕਾਰ ਨਸ਼ੇ ਰੋਕਣ ਲਈ ਕਾਫੀ ਜੱਦੋਜਹਿਦ ਕਰ ਰਹੀ ਪਰ ਜਦੋਂ ਇਸ ਕਾਰੋਬਾਰ ਵਿੱਚ ਜੁੜੇ ਅਕਾਲੀ ਦਲ ਨਾਲ ਸਬੰਧਤ ਵਿਅਕਤੀਆਂ ਦੇ ਨਾਂਮ ਨਸ਼ਰ ਹੋਣ ਲੱਗਦੇ ਤਾਂ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਤਿਆਰੀ ਹੋ ਜਾਂਦੀ । ਨਸਿ਼ਆਂ ਦੇ ਅੰਤਰਰਾਸ਼ਟਰੀ ਡਰੱਗ ਡੀਲਰ ਵਜੋਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲੀਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿੱਚ ਪੁਲੀਸ ਜਦੋਂ ਇਸ ਨੈਟਵਰਕ ਦੀ ਪੈੜ ਨੱਪੀ ਹੈ ਤਾਂ ਅਕਾਲੀ ਦੀ ਸਰਪ੍ਰਸਤੀ ਵਾਲੇ ਕੁਝ ਪੁਲੀਸ ਹੱਥ ਲੱਗੇ ਹਨ।
ਗੋਆ ਪੁਲੀਸ ਨੇ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਦੇ ਖਿਲਾਫ਼ ਐਫਆਈਆਰ ਦਰਜ਼ ਕੀਤੀ ਹੈ।
ਆਮ ਆਦਮੀ ਪਾਰਟੀ ( ਆਪ) ਦੇ 9 ਵੱਡੇ ਨੇਤਾਵਾਂ ਉਪਰ ਇੱਕ ਟੀਵੀ ਚੈਨਲ ਨੇ ਸਟਿੰਗ ਅਪਰੇਸ਼ਨ ਵਿੱਚ ਚੰਦੇ ਦੀ ਨਜ਼ਾਇਜ਼ ਉਗਰਾਹੀ ਦੇ ਦੋਸ਼ ਲਾਏ ਹਨ।