jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 22 November 2013

3 ਸਮਗਲਰਾਂ ਤੋਂ 108 ਬੋਰੀਆਂ ਭੁੱਕੀ ਬਰਾਮਦ ਕੀਤੀ

www.sabblok.blogspot.com
ਵੱਡੀ ਖੇਪ ਫੜਣ ਵਾਲੀ ਪੁਲਿਸ ਪਾਰਟੀ ਨੂੰ ਪੁਰਸਕਾਰਤ ਕੀਤਾ ਜਾਵੇਗਾ-ਐਸਐਸਪੀ
ਬਠਿੰਡਾ/22 ਨਵੰਬਰ/ ਬੀ ਐਸ ਭੁੱਲਰ

   ਦੋ ਵਾਹਨਾਂ ਚੋਂ 108 ਬੋਰੀਆਂ ਦੀ ਬਰਾਮਦਗੀ ਨਾਲ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਸੀ ਆਈ ਏ ਸਟਾਫ ਬਠਿੰਡਾ ਦੀ ਪੁਲਿਸ ਨੇ ਇੱਕ ਅਜਿਹੇ ਪੰਜ ਮੈਂਬਰੀ ਸਮਗਲਰਾਂ ਦੇ ਗਰੋਹ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ¦ਬੇ ਅਰਸੇ ਤੋਂ ਰਾਜਸਥਾਨ ਤੋਂ ਗੰਢਿਆਂ ਹੇਠ ਲੁਕਾ ਕੇ ਲਿਆਂਦੀ ਭੁੱਕੀ ਲੱਗਭੱਗ ਦੁਗਣੇ ਮੁੱਲ ਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚ ਸਪਲਾਈ ਕਰਦਾ ਆ ਰਿਹਾ ਸੀ।

        ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਖੁਫੀਆ ਸੂਚਨਾ ਮਿਲਣ ਤੇ ਸੀ ਆਈ ਏ ਸਟਾਫ ਦੇ ਇੰਚਾਰਜ ਸ੍ਰੀ ਜਗਦੀਸ ਕੁਮਾਰ ਨੇ ਬਠਿੰਡਾ ਡੱਬਵਾਲੀ ਰੋਡ ਤੇ ਸਥਿਤ ਪਿੰਡ ਮਛਾਣਾ ਲਾਗੇ ਲਸਾੜਾ ਡਰੇਨ ਦੇ ਪੁਲ ਤੇ ਲਾਏ ਨਾਕੇ ਦੌਰਾਨ ਦਸ ਟਾਇਰਾ ਟਰੱਕ ਨੰਬਰ ਆਰ ਜੇ-19 –1ਜੇ-2526 ਅਤੇ ਡੀ ਐਲ 3 ਸੀ ਜੇ ਐਮ 0507 ਨੰਬਰ ਦੀ ਇਨੋਵਾ ਗੱਡੀ ਜਿਸਦੀ ਮਾਲਕੀ ਕਰਮਵਾਰ ਜਗਜੀਤ ਸਿੰਘ ਵਾਸੀ ਕਰਨਪੁਰ ਜਿਲ੍ਹਾ ਗੰਗਾਨਗਰ ਤੇ ਗੁਰਮੀਤ ਸਿੰਘ ਵਾਸੀ ਜੈਮਲ ਸਿੰਘ ਵਾਲਾ ਜਿਲ੍ਹਾ ਮੋਗਾ ਦੇ ਨਾਮ ਤੇ ਹੈ, ਨੂੰ ਰੋਕਿਆ।

        ਡੀ ਐਸ ਪੀ ਡੀ ਸ੍ਰੀ ਰਣਜੀਤ ਸਿੰਘ ਤੂਰ ਨੇ ਕਾਇਦੇ ਅਨੁਸਾਰ ਜਦ ਟਰੱਕ ਦੀ ਤਲਾਸੀ ਕਰਵਾਈ ਤਾਂ ਪਿਆਜ ਦੀਆਂ 100 ਬੋਰੀਆਂ ਦੇ ਹੇਠੋਂ 103 ਬੋਰੀਆਂ ਭੁੱਕੀ ਦੀਆਂ ਬਰਾਮਦ ਹੋ ਗਈਆਂ। ਇਸੇ ਤਰ੍ਹਾਂ ਇਨੋਵਾ ਗੱਡੀ ਚੋਂ ਵੀ 5 ਬੋਰੀਆਂ ਭੁੱਕੀ ਬਰਾਮਦ ਹੋਈ। 40 ਕਿਲੋਗ੍ਰਾਮ ਪ੍ਰਤੀ ਨਗ ਦੇ ਹਿਸਾਬ ਨਾਲ ਇਹਨਾਂ 108 ਬੋਰੀਆਂ ਦਾ ਵਜਨ 4320 ਕਿਲੋਗ੍ਰਾਮ ਬਣਦਾ ਹੈ। ਕਥਿਤ ਦੋਸੀਆਂ ਤੋਂ ਕੀਤੀ ਮੁਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਸ੍ਰੀ ਭੁੱਲਰ ਨੇ ਦੱਸਿਆ ਕਿ ਰਾਜਸਥਾਨ ਦੇ ਨਸੀਰਾਬਾਦ ਤੋਂ 16 ਹਜਾਰ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦੀ ਇਸ ਭੁੱਕੀ ਨੂੰ ਪੰਜਾਬ ਵਿੱਚ 26 ਹਜਾਰ ਰੁਪਏ ਪ੍ਰਤੀ ਬੋਰੀ ਵੇਚਿਆ ਜਾਣਾ ਸੀ, ਇਸ ਲਿਹਾਜ ਨਾਲ ਇਸ ਨਸ਼ੀਲੇ ਪਦਾਰਥ ਦੀ ਕੀਮਤ 28 ਲੱਖ 8 ਹਜਾਰ ਰੁਪਏ ਬਣਦੀ ਹੈ।

        ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਨਾ ਸੰਗਤ ਵਿਖੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਾਲੇ ਕਾਨੂੰਨ ਤਹਿਤ ਦਰਜ ਕੀਤੇ ਮੁਕੱਦਮੇ ਦੀ ਪੁਲਿਸ ਨੇ ਟਰੱਕ ਚਾਲਕ ਸੁਖਮਿੰਦਰ ਸਿੰਘ ਵਾਸੀ ਸਿਰੀਏਵਾਲਾ ਜਿਲ੍ਹਾ ਬਠਿੰਡਾ ਅਤੇ ਸੂਬਾ ਸਿੰਘ ਸਾਬਕਾ ਸਰਪੰਚ ਵਾਸੀ ਜੈਮਲ ਸਿੰਘ ਵਾਲਾ ਜਿਲ੍ਹਾ ਮੋਗਾ ਤੇ ਇਨੋਵਾ ਗੱਡੀ ਦੇ ਚਾਲਕ ਮਨਦੀਪ ਸਿੰਘ ਵਾਸੀ ਲੁਹਾਰਾ ਜਿਲ੍ਹਾ ਮੋਗਾ ਨੂੰ ਗਿਰਫਤਾਰ ਕਰ ਲਿਐ, ਜਦ ਕਿ ਇਸ ਗਰੋਹ ਦੇ ਦੋ ਹੋਰ ਮੈਂਬਰ ਗੁਰਤੇਜ ਸਿੰਘ ਉਰਫ ਤੇਜੀ ਵਾਸੀ ਕੋਠਾ ਗੁਰੂ ਅਤੇ ਗੱਜਣ ਸਿੰਘ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਜੋ ਫਰਾਰ ਹੋ ਗਏ ਸਨ, ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਭੇਜੀਆਂ ਜਾ ਚੁੱਕੀਆਂ ਹਨ।
 ਇਸ ਗਰੋਹ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਭੁੱਲਰ ਨੇ ਦੱਸਿਆ ਕਿ ¦ਘਣ ਤੋਂ ਪਹਿਲਾਂ ਇਹ ਇਸ ਮਕਸਦ ਨਾਲ ਰਸਤਿਆਂ ਦੀ ਨਿਗਰਾਨੀ ਕਰਦੇ ਸਨ, ਤਾਂ ਕਿ ਫੜੇ ਜਾਣ ਤੋਂ ਬਚ ਸਕਣ, ਲੇਕਿਨ ਇਹ ਸੀ ਆਈ ਏ ਸਟਾਫ ਦੀ ਮੁਸਤੈਦੀ ਹੀ ਸੀ, ਕਿ ਉਸਦੇ ਮੈਂਬਰਾਂ ਨੇ ਉਹਨਾਂ ਦੇ ਯਤਨਾਂ ਨੂੰ ਨਾਕਾਮ ਬਣਾ ਦਿੱਤਾ। ਸ੍ਰੀ ਭੁੱਲਰ ਨੇ ਦਾਅਵਾ ਕੀਤਾ ਕਿ ਇਸ ਵੱਡੀ ਖੇਪ ਨੂੰ ਫੜਣ ਵਾਲੀ ਪੁਲਿਸ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਨਿਯਮਾਂ ਅਨੁਸਾਰ ਪੁਰਸਕਾਰਤ ਕੀਤਾ ਜਾਵੇਗਾ। ਇਸ ਮੌਕੇ ਡੀ ਐਸ ਪੀ ਡੀ ਸ੍ਰੀ ਰਣਜੀਤ ਸਿੰਘ ਤੂਰ ਵੀ ਮੌਜੂਦ ਸਨ।

No comments: