jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 22 November 2013

ਨਵਾਂ ਤੋਹਫਾ : 6 ਮਹੀਨਿਆਂ ਤੱਕ ਡੀਜ਼ਲ ਦਾ ਭਾਅ ਵੀ ਤੇਲ ਕੰਪਨੀਆਂ ਤਹਿ ਕਰਨਗੀਆਂ

www.sabblok.blogspot.com

ਨਵੀਂ ਦਿੱਲੀ 
ਪੈਟਰੋਲੀਅਮ ਮੰਤਰੀ ਐਮ. ਵੀਰੱਪਾ ਮੋਇਲੀ ਨੇ ਕਿਹਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਇਜ਼ਾਫ਼ਾ ਕਰਕੇ ਇਨ੍ਹਾਂ ਨੂੰ ਆਗਾਮੀ ਛੇ ਮਹੀਨਿਆਂ ਤਕ ਕੰਟਰੋਲ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਗੱਲ ਇੱਥੇ ਇਕ ਸਮਾਗਮ  ਦੌਰਾਨ ਕਹੀ।
ਗੌਰਤਲਬ ਹੈ ਕਿ ਸਰਕਾਰ ਤੇਲ ਕੰਪਨੀਆਂ, ਜਿਨ੍ਹਾਂ ਕੋਲ ਦੇਸ਼ ਦੇ 95 ਫੀਸਦੀ ਪੈਟਰੋਲ ਪੰਪਾਂ ਦਾ ਕੰਟਰੋਲ ਹੈ, ਵੱਲੋਂ ਡੀਜ਼ਲ ਦੀ ਵਿਕਰੀ ਸਰਕਾਰੀ ਸਬਸਿਡੀ ਆਧਾਰਤ ਕੀਮਤਾਂ ਉੱਤੇ ਕੀਤੀ ਜਾਂਦੀ ਹੈ ਜੋ ਲਾਗਤ ਤੋਂ ਘੱਟ ਹਨ। ਬੀਤੀ ਜਨਵਰੀ ਵਿਚ ਸਰਕਾਰ ਨੇ ਕੰਪਨੀਆਂ ਨੂੰ ਹਰ ਮਹੀਨੇ ਡੀਜ਼ਲ 50 ਪੈਸੇ ਪ੍ਰਤੀ ਲਿਟਰ ਮਹਿੰਗਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਸ੍ਰੀ ਮੋਇਲੀ ਨੇ ਕਿਹਾ, ‘‘ਕੀਮਤ ਵਧਣ ਸਦਕਾ ਕੰਪਨੀਆਂ ਦਾ ਡੀਜ਼ਲ ਉੱਤੇ ਘਾਟਾ ਪ੍ਰਤੀ ਲਿਟਰ ਘਟ ਕੇ 2.50 ਰੁਪਏ ਰਹਿ ਗਿਆ ਸੀ, ਪਰ ਇਸ ਦੌਰਾਨ ਰੁਪਏ ਵਿਚ ਭਾਰੀ ਗਿਰਾਵਟ ਕਰਕੇ ਇਹ ਵਧ ਕੇ 14 ਰੁਪਏ ਤਕ ਪੁੱਜ ਗਿਆ। ਇਸ ਵੇਲੇ ਵੀ ਡੀਜ਼ਲ ਉੱਤੇ ਘਾਟਾ ਕਰੀਬ 9.28 ਰੁਪਏ ਪ੍ਰਤੀ ਲਿਟਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਕੀਮਤ ਵਿਚ ਹਰ ਮਹੀਨੇ ਕੀਤਾ ਜਾਣਾ ਵਾਲਾ ਇਹ ਵਾਧਾ ਜਾਰੀ ਰਹੇਗਾ ਅਤੇ ਇਕਦਮ ਤਿੰਨ-ਚਾਰ ਰੁਪਏ ਕੀਮਤ ਵਧਾ ਕੇ ਘਾਟਾ ਪੂਰਾ ਕਰਨ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਮੌਜੂਦਾ ਕੀਮਤ ਮੁਤਾਬਕ ਇਸ ਕੀਮਤ ਵਾਧੇ ਨਾਲ ਡੀਜ਼ਲ ਦਾ ਘਾਟਾ ਪੂਰਾ ਕਰਨ ਨੂੰ ਕਰੀਬ 19 ਮਹੀਨੇ ਲੱਗ ਜਾਣ ਦੇ ਆਸਾਰ ਹਨ, ਪਰ ਸ੍ਰੀ ਮੋਇਲੀ ਨੇ ਉਮੀਦ ਜ਼ਾਹਿਰ ਕੀਤੀ ਕਿ ਰੁਪਏ ਦੀ ਕੀਮਤ ਵਧਣ ਸਦਕਾ ਇਹ ਘਾਟਾ ਛੇ ਮਹੀਨਿਆਂ ਵਿਚ ਹੀ ਪੂਰਾ ਹੋ ਜਾਵੇਗਾ।

No comments: