www.sabblok.blogspot.com
ਅੰਮਿ੍ਰਤਸਰ : ਨਾਜਾਇਜ਼ ਢੰਗ ਨਾਲ ਕਿਡਨੀ ਟਰਾਂਸਪਲਾਂਟ ਦੇ ਮਾਮਲੇ 'ਚ ਜਲੰਧਰ ਸਥਿਤ ਨਿਊ ਰੂਬੀ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਲਾਇਸੈਂਸ ਰੱਦ ਹੋ ਗਿਆ। ਇਹ ਲਾਇਸੈਂਸ ਡਾਇਰੈਕਟਰ ਆਫ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ (ਡੀਆਰਐਮਈ) ਵੱਲੋਂ ਰੱਦ ਕੀਤਾ ਗਿਆ ਹੈ। ਨਿਊ ਰੂਬੀ ਹਸਪਤਾਲ ਦੇ ਮਾਲਿਕ ਡਾ. ਐਸਪੀਐਸ ਗ੍ਰੋਵਰ ਤੇ ਇਸੇ ਹਸਪਤਾਲ 'ਚ ਕੰਮ ਕਰ ਰਹੇ ਡਾ. ਅਰਜਿੰਦਰ ਸਿੰਘ ਤੇ ਡਾ. ਐਚਐਸ ਭੂਟਾਨੀ ਨੂੰ ਬੀਤੀ 8 ਨਵੰਬਰ ਨੂੰ ਅੰਮਿ੍ਰਤਸਰ ਦੀ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਬਾਅਦ ਡੀਆਰਐਮਈ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਡੀਆਰਐਮਈ ਵੱਲੋਂ ਮੋਹਾਲੀ ਸਥਿਤ ਇਕ ਹੋਰ ਕਿਡਨੀ ਹਸਪਤਾਲ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ। ਇਹ ਜਾਣਕਾਰੀ ਡੀਆਰਐਮਈ ਦਫ਼ਤਰ ਦੇ ਇਕ ਮੁਲਾਜ਼ਮ ਨੇ ਵੀਰਵਾਰ ਨੂੰ ਦਿੱਤੀ। ਇਹ ਮੁਲਾਜ਼ਮ ਵੀਰਵਾਰ ਨੂੰ ਕਿਡਨੀ ਕਾਂਡ ਦੇ ਇਕ ਹੋਰ ਮਾਮਲੇ 'ਚ ਅੰਮਿ੍ਰਤਸਰ ਦੀ ਅਦਾਲਤ 'ਚ ਚੱਲ ਰਹੀ ਸੁਣਵਾਈ ਦੌਰਾਨ ਰਿਕਾਰਡ ਪੇਸ਼ ਕਰਨ ਪੁੱਜਾ ਸੀ। ਇਸ ਮੁਲਾਜ਼ਮ ਦੀ ਵੀਰਵਾਰ ਨੂੰ ਅਦਾਲਤ 'ਚ ਗਵਾਹੀ ਤਾਂ ਨਹੀਂ ਹੋ ਸਕੀ ਪਰ ਉਸ ਨੇ ਇਹ ਜਾਣਕਾਰੀ ਦਿੱਤੀ ਕਿ ਵਿਭਾਗ ਵਲੋਂ ਨਿਊ ਰੂਬੀ ਹਸਪਤਾਲ ਦੇ ਕਿਡਨੀ ਟਰਾਂਸਪਲਾਂਟ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਤਹਿਤ ਡੀਆਰਐਮਈ ਵੱਲੋਂ ਟਰਾਂਸਪਲਾਂਟੇਸ਼ਨ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਇਹ ਲਾਇਸੈਂਸ ਸਿਰਫ ਉਨ੍ਹਾਂ ਹਸਪਤਾਲਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਐਕਟ ਦੀਆਂ ਸਾਰੀਆਂ ਸ਼ਰਤਾਂ ਤੇ ਨਿਯਮਾਂ 'ਤੇ ਖ਼ਰੇ ਉਤਰਦੇ ਹਨ।
No comments:
Post a Comment