ਅੱਧੀ ਦਰਜਨ ਸਿਨੇਮਾਂ ਹਾਲਾਂ ਵਿੱਚ ਨਹੀਂ ਚੱਲਣ ਦਿੱਤੀ ਫਿਲਮ
ਅੰਮ੍ਰਿਤਸਰ:( 22 ਨਵੰਬਰ, ਨਰਿੰਦਰ ਪਾਲ ਸਿੰਘ):ਨੌਜੁਆਨ ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨਦੇ ਸੈਂਕੜੇ ਵਰਕਰਾਂ ਨੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਸਮੂੰਹ ਨੌਜਵਾਨਾ ਨੇ ਫਿਲਮ ‘ਸਿੰਘ ਸਾਹਿਬ ਦੀ ਗ੍ਰੇਟ’ ਵਿਰੁੱਧ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਸ਼ਹਿਰ ਦੇ ਸਾਰਿਆਂ ਹੀ ਸਿਨੇਮਿਆਂ ਵਿੱਚ ਫਿਲਮ ਨੂੰ ਚੱਲਣ ਨਹੀਂ ਦਿੱਤਾ ।ਅੱਜ ਸਵੇਰੇ 10 ਵਜੇ ਦੇ ਕਰੀਬ ਜਥੇਬੰਦੀ ਦੇ ਨੌਜੁਆਨ ਹੱਤਾਂ ਵਿਚ ਮਾਟੋ ਤੇ ਬੈਨਰ ਚੁਕੀ ਸਥਾਨਕ ਜੌੜਾ ਫਾਟਕ ਵਿਖੇ ਇਕੱਠੇ ਹੋਏ ਜਿਥੌਂ ਇਹ ਇਕ ਜਲੂਸ ਦੀ ਸ਼ਕਲ ਵਿਚ ਬਿਗ ਸਿਨੇਮਾ ,ਸੈਲੀਬਰੇਸ਼ਨ ਮਾਲ ,ਐਨਮ,ਅਲਫਾ ਵਨ ਵਿਖੇ ਗਏ ਜਿਥੇ ਇਸ ਫਿਲਮ ਦਾ ਅੱਜ ਪਹਿਲਾਂ ਸ਼ੋਅ ਹੋਣਾ ਤੈਅ ਸੀ। ਜਥੇਬੰਦੀ ਦੇ ਵਰਕਰਾਂ ਨੇ ਵਾਰੋ ਵਾਰੀ ਸਾਰੇ ਹੀ ਸਿਨੇਮਾਂ ਹਾਲਾਂ ਵਿਚ ਜਾ ਕੇ ਫਿਲਮ ਦਾ ਪਰਦਰਸ਼ਨ ਰੋਕਿਆ ਤੇ ਸਿਨੇਮਾ ਮਾਲਕਾਂ ਨੂੰ ਵੀ ਦੱਸਿਆ ਕਿ ਉਹ ਫਿਲਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਜਾਜਤ ਮਿਲਣ ਬਾਅਦ ਹੀ ਵਿਖਾਉਣ । ਭਾਵੇਂ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਸੀ ਲੇਕਿਨ ਸਿਟੀ ਪੁਲਿਸ ਦੇ ਏ.ਡੀ.ਸੀ.ਪੀ.ਪਰਮਪਾਲ ਸਾਰਾ ਰਸਤਾ ਜਲੂਸ ਦੇ ਨਾਲ ਰਹੇ । ਬਾਅਦ ਵਿਚ ਜਥੇਬੰਦੀ ਨੇ ਫਿਲਮ ਦੇ ਨਾਮ ਸਬੰਧੀ ਇਤਰਾਜ ਕਰਦਾ ਇਕ ਮੰਗ ਪੱਤਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰ ਰਵੀ ਭਗਤ ਨੂੰ ਦਿੱਤਾ ।
ਇਸ ਸਬੰਧੀ ਕੰਵਰਬੀਰ ਸਿੰਘ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਫਿਲਮ ਸਬੰਧੀ ਇਤਰਾਜ਼ ਪ੍ਰਗਟ ਕਰਨ ਤੋਂ ਬਾਅਦ ਫਿਲਮਕਾਰਾਂ ਨੂੰ ਫਿਲਮ ਦਾ ਟਾਇਟਲ ਬਦਲਣਾ ਚਾਹੀਦਾ ਸੀ, ਪਰ ਉਹਨਾਂ ਵੱਲੋਂ ਅਜਿਹਾ ਨਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਤੋਂ ਬਿਨ੍ਹਾ ਫਿਲਮ ਨੂੰ ਰਿਲੀਜ਼ ਕੀਤਾ ਗਿਆ ਜੋ ਬਹੁਤ ਹੀ ਨਿੰਦਨਯੋਗ ਗੱਲ ਹੈ ਅਤੇ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਫਿਲਮ ਦੇ ਡਾਇਰੈਟਰ ਤੇ ਪ੍ਰੋਡਿਊਸਰ ਨੂੰ ਸਿੱਖ ਕੋਮ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸੀ। ਸ੍ਰ. ਗਿੱਲ ਨੇ ਕਿਹਾ ਕਿ ਜਿਥੇ ਉਹਨਾਂ ਦੀ ਜਥੇਬੰਦੀ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਨਾਮ ਤੇ ਕਾਰਵਾਈ ਹਿੱਤ ਮੰਗ ਪੱਤਰ ਸੌਪਿਆ ਉਥੇ ਉਹਨਾਂ ਤੋਂ ਮੰਗ ਕੀਤੀ ਗਈ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਲਮ ਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਫਿਲਮ ਤੇ ਰੋਕ ਲਗਵਾ ਦਿੱਤੀ ਜਾਵੇ, ਜਿਸ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਜਥੇ: ਸ੍ਰੀ ਅਕਾਲ ਤਖਤ ਸਾਹਿਬ ਦੇ ਫੈਂਸਲੇ ਦੀ ਉਡੀਕ ਕੀਤੀ ਜਾਵੇਗੀ, ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਸ਼ਾਂਤ ਹੋ ਸਕਣ। ਉਹਨਾਂ ਕਿਹਾ ਕਿ ਫਿਲਮ ਸਬੰਧੀ ਅਖੀਰਲਾ ਫੈਸਲਾ ਸਿੱਖ ਕੌਮ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਿਆ ਜਾਵੇਗਾ ਜੋ ਕਿ ਸਮੂੰਹ ਸਿੱਖ ਕੌਮ ਨੂੰ ਮਨਜ਼ੂਰ ਹੋਵੇਗਾ। ਇਸ ਮੌਕੇ ਗੁਰਮਨਜੀਤ ਸਿੰਘ ਗਿੱਲ (ਸ਼ਹਿਰੀ ਮੀਤ ਪ੍ਰਧਾਨ), ਮਹਾਂਬੀਰ ਸਿੰਘ ਸੁਲਤਾਨਵਿੰਡ ਅਕਾਲੀ ਆਗੂ, ਮੇਹਰ ਸਿੰਘ ਸੁਪਰਵਾਇਜ਼ਰ, ਗੁਰਪ੍ਰੀਤ ਸਿੰਘ ਖੈਰਾਬਾਦ, ਮਨਜੀਤ ਸਿੰਘ ਪ੍ਰੈਟੀ, ਤਜਿੰਦਰ ਸਿੰਘ ਰਾਣਾ, ਜਤਿੰਦਰ ਸਿੰਘ ਹੈਪੀ, ਪ੍ਰਿਤਪਾਲ ਸਿੰਘ ਟਿੱਕਾ, ਅਜੀਤਪਾਲ ਸਿੰਘ ਕਲੇਰ, ਪ੍ਰਿਤਪਾਲ ਸਿੰਘ, ਸਨਦੀਪ ਸਿੰਘ, ਦਵਿੰਦਰ ਸਿੰਘ ਕਾਕਾ, ਭੁਪਿੰਦਰ ਸਿੰਘ, ਬਾਬਾ ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਛੇਹਰਟਾ, ਨਵਦੀਪ ਸਿੰਘ, ਰਣਦੀਪ ਸਿੰਘ, ਪ੍ਰੀਤ ਸਿੰਘ, ਰਣਜੀਤ ਸਿੰਘ, ਜਗਮੋਹਨ ਸਿੰਘ ਸ਼ਾਂਤ, ਅੰਮ੍ਰਿਤਪਾਲ ਸਿੰਘ, ਕਰਮਜੀਤ ਸਿੰਘ ਸੋਹਲ, ਪਲਵਿੰਦਰ ਸੁਲਤਾਨਵਿੰਡ, ਮਨਬੀਰ ਸਿੰਘ, ਰਮਿੰਦਰ ਸਿੰਘ, ਅਜੇਪਾਲ ਸਿੰਘ, ਸੁਰਿੰਦਰ ਸਿੰਘ, ਲਖਬੀਰ ਸਿੰਘ ਵਰਪਾਲ, ਯੋਧਾ ਸਿੰਘ, ਪਲਵਿੰਦਰ ਸਿੰਘ ਪੱਪਲ, ਸਤਨਾਮ ਸਿੰਘ, ਮਨਦੀਪ ਸਿੰਘ, ਪਰਦੀਪ ਸਿੰਘ ਗਹਿਰੀ ਸਮੇਤ ਆਈ.ਐਸ.ਓ ਦੇ ਸਮੂਹ ਨੌਜਵਾਨ ਹਾਜ਼ਰ ਸਨ।
No comments:
Post a Comment