www.sabblok.blogspot.com
ਬੀਜਿੰਗ, 22 ਨਵੰਬਰ (ਏਜੰਸੀਆਂ)-ਚੀਨ ਦੇ ਕਿੰਗਦਾਓ ਸ਼ਹਿਰ 'ਚ ਅੱਜ ਪੈਟਰੋਲ ਦੀ ਪਾਈਪ ਲਾਈਨ ਨੂੰ ਅੱਗ ਲੱਗ ਜਾਣ ਤੋਂ ਬਾਅਦ ਹੋਏ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਇਸ ਧਮਾਕੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਂ ਲੋਕਾਂ ਨੂੰ ਸਥਾਨਕ ਹਸਪਤਾਲਾਂ 'ਚ ਮੁੱਢਲੀ ਸਹਾਇਤਾ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਧਮਾਕਾ ਅੱਜ ਸਵੇਰੇ ਕਰੀਬ 10 ਵੱਜ ਕੇ 30 ਮਿੰਟ 'ਤੇ ਹੋਇਆ, ਜਦੋਂ ਮਜ਼ਦੂਰ ਪੈਟਰੋਲ ਪਾਈਪ ਲਾਈਨ ਦੀ ਮੁਰੰਮਤ ਕਰ ਰਹੇ ਸਨ। ਠੀਕ ਕਰਦਿਆਂ ਅਚਾਨਕ ਪਾਈਪ ਨੂੰ ਅੱਗ ਲੱਗ ਜਾਣ ਮਗਰੋਂ ਧਮਾਕਾ ਹੋ ਗਿਆ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
No comments:
Post a Comment