jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 25 November 2013

ਚਾਰ ਰੋਜ਼ਾ ਰੰਗ ਮੰਚ ਉਤਸਵ 25 ਨਵੰਬਰ ਤੋਂ

www.sabblok.blogspot.com

ਜਲੰਧਰ: 23 ਨਵੰਬਰ: ਪੰਜਾਬ ਸੰਗੀਤ ਨਾਟਕ ਅਕਾਦਮੀ, 

ਚੰਡੀਗੜ੍ਹ ਅਤੇ ਮਲਟੀ ਆਰਟ ਕਲਚਰਲ ਸੈਂਟਰ ਕੁਰੂਕਸ਼ੇਤਰ ਵੱਲੋਂ ਦੇਸ਼ ਭਗਤ ਯਾਦਗਾਰ 

ਕਮੇਟੀ, ਜਲੰਧਰ ਦੇ ਸਹਿਯੋਗ ਨਾਲ ਚਾਰ ਰੋਜ਼ਾ ਹਰਿਆਣਵੀ ਰੰਗਮੰਚ ਉਤਸਵ ਸਥਾਨਕ 

ਦੇਸ਼ ਭਗਤ ਯਾਦਗਾਰ ਹਾਲ ਵਿਖੇ 25 ਤੋਂ 28 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।

ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਦੇਸ਼ ਭਗਤ 

ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ 

ਕਨਵੀਨਰ ਅਮੋਲਕ ਸਿੰਘ ਅਤੇ ਉਤਸਵ ਦੇ ਸਥਾਨਕ ਕੋ-ਕੋਆਰਡੀਨੇਟਰ ਪ੍ਰੋ. ਅੰਕੁਰ 

ਸ਼ਰਮਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਾਰ ਦਿਨ ਹੀ 

ਰੋਜ਼ਾਨਾ 6 ਵਜੇ ਸ਼ਾਮ ਨਾਟਕ ਦਾ ਮੰਚਣ ਹੋਇਆ ਕਰੇਗਾ।

ਉਨ੍ਹਾਂ ਦੱਸਿਆ ਕਿ 25 ਨਵੰਬਰ ਕਾਮਤਾ ਨਾਥ ਦੀ ਰਚਨਾ 'ਬਾਬੂ ਜੀ ਠੀਕ 

ਕਹਿਤੇ ਥੇ' ਸ੍ਰੀ. ਕੌਸ਼ਲ ਭਾਰਦਵਾਜ ਦੀ ਨਿਰਦੇਸ਼ਨਾ 'ਚ ਮੇਘਦੂਤ ਥੀਏਟਰ 

ਗਰੁੱਪ, ਭਿਵਾਨੀ ਵੱਲੋਂ ਖੇਡਿਆ ਜਾਏਗਾ।

26 ਨਵੰਬਰ ਨੂੰ ਨਾਟਕ 'ਉਜਬਕ ਰਾਜਾ ਤੀਨ ਡਕੈਤ' ਅਲਕਨੰਦਨ ਦੀ ਰਚਨਾ, 

ਸ੍ਰੀ ਉਤਪਲ ਝਾਂ ਦੀ ਨਿਰਦੇਸ਼ਨਾ 'ਚ ਆਨ ਥੀਏਟਰ ਗਰੁੱਪ ਜੀਂਦ ਮੰਚਣ ਕਰੇਗਾ।

27 ਨਵੰਬਰ ਨੂੰ ਗੀਤਾ ਅਗਰਵਾਲ ਸ਼ਰਮਾ ਦਾ ਲਿਖਿਆ ਸ੍ਰੀਮਤੀ ਗੀਤਾ ਅਗਰਵਾਲ 

ਸ਼ਰਮਾ ਦੁਆਰਾ ਹੀ ਨਿਰਦੇਸ਼ਨ ਨਾਟਕ 'ਬਾਬੀ ਬ੍ਰੇਕਰ' ਹੋਏਗਾ।

28 ਨਵੰਬਰ ਮੰਟੋ, ਅੰਮ੍ਰਿਤਾ ਪ੍ਰੀਤਮ ਅਤੇ ਈਸਮਤ ਚੁਗਤਾਈ ਦੀਆਂ 

ਕਹਾਣੀਆਂ 'ਤੇ ਅਧਾਰਤ ਨਾਟਕ 'ਏਕ ਸ਼ਾਮ ਕਹਾਨੀਓਂ ਕੇ ਨਾਮ' ਸ੍ਰੀ ਰਵੀ ਮੋਹਨ 

ਰਾਸ ਦੀ ਨਿਰਦੇਸ਼ਨਾ 'ਚ ਰਾਸ ਕਲਾ ਮੰਚ ਸਫੀਦੋਂ (ਜੀਂਦ) ਖੇਡੇਗਾ।

ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਸਹਿਯੋਗੀ ਦੇਸ਼ ਭਗਤ ਯਾਦਗਾਰ ਕਮੇਟੀ 

ਨੇ ਸਮੂਹ ਨਾਟ ਪ੍ਰੇਮੀਆਂ ਨੂੰ ਚਾਰ ਦਿਨ ਨਾਟ-ਉਤਸਵ 'ਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ 

ਦਾ ਖੁੱਲ੍ਹਾ ਸੱਦਾ ਦਿੱਤਾ ਹੈ।

No comments: