jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 22 November 2013

ਸਟਿੰਗ ਅਪਰੇਸ਼ਨ : ਕੇਜਰੀਵਾਲ ਦੀ ਟੀਮ ਦੇ ਕਈ ਨੇਤਾਵਾਂ ਤੇ ਨਜ਼ਾਇਜ਼ ਚੰਦਾ ਉਗਰਾਹੀ ਦੇ ਦੋਸ਼

www.sabblok.blogspot.com  

ਆਮ ਆਦਮੀ ਪਾਰਟੀ ( ਆਪ) ਦੇ  9 ਵੱਡੇ ਨੇਤਾਵਾਂ ਉਪਰ ਇੱਕ ਟੀਵੀ ਚੈਨਲ ਨੇ ਸਟਿੰਗ  ਅਪਰੇਸ਼ਨ   ਵਿੱਚ   ਚੰਦੇ ਦੀ ਨਜ਼ਾਇਜ਼ ਉਗਰਾਹੀ ਦੇ ਦੋਸ਼ ਲਾਏ ਹਨ।
ਆਰ ਕੇ ਪੁਰਮ  ਤੋਂ ‘ਆਪ’ ਦੇ  ਉਮੀਦਵਾਰ ਸਾਜਿ਼ਆ ਇਲਮੀ ਅਤੇ ਕੁਮਾਰ ਵਿਸ਼ਵਾਸ ਉਪਰ ਕੀਤੇ ਗਏ  ਸਟਿੰਗ ਅਪਰੇਸਨ  ਵਿੱਚ ਦੋਵਾਂ ਉਪਰ  ਨਕਦੀ ਲੈਣ ਦਾ ਦੋਸ਼ ਲਾਇਆ।
ਆਪਣੇ ਨੇਤਾਵਾਂ ਨੂੰ ਸਟਿੰਗ ਆਪਣੇ ਵਿੱਚ ਫਸਦੇ ਦੇਖ ਪਾਰਟੀ ਨੇ ਯੋਗਿੰਦਰ ਯਾਦਵ ਅਤੇ ਸੰਜੈ  ਸਿੰਘ ਨੂੰ ਦੋ ਮੈਂਬਰੀ ਕਮੇਟੀ  ਵਿੱਚ ਸ਼ਾਮਿਲ ਕਰਕੇ ਇਸਦੀ ਜਾਂਚ ਦਾ ਜਿੰਮਾ ਸੌਂਪਦੇ ਹੋਏ 24 ਘੰਟੇ ਦੇ ਅੰਦਰ ਫੈਸਲਾ ਸੁਣਾਉਣ ਦੀ ਗੱਲ ਆਖੀ ਹੈ।

ਇੱਕ ਪ੍ਰੈਸ ਕਾਨਫਰੰਸ ਵਿੱਚ ਸਫਾਈ ਦਿੰਦੇ ਹੋਏ ਸੁਰੂਆਤੀ ਜਾਂਚ ਵਿੱਚ ਸਟਿੰਗ ਦੀ ਸੀਡੀ ਨਾਲ ਛੇੜਛਾੜ ਹੋਣ ਦੀ  ਗੱਲ ਕਰਦੇ ਹੋਏ ਯੋਂਗਿੰਦਰ ਯਾਦਵ ਨੇ ਕਿਹਾ ਕਿ ਉਹਨਾ ਨੇ ਚੈਨਲ ਤੋਂ ਸਟਿੰਗ ਦੀ ਅਸਲੀ ਸੀਡੀ ਮੰਗੀ ਹੈ।  ਇਸਦੀ ਜਾਂਚ ਤੋਂ 24 ਘੰਟੇ ਦੇ ਅੰਦਰ ਫੈਸਲਾ ਸੁਣਾ ਦਿੱਤਾ ਜਾਵੇਗਾ।  ਉਹਨਾ ਕਿਹਾ ਜੇ ਉਮੀਦਵਾਰ ਦੋਸ਼ੀ ਪਾਏ ਗਏ ਤਾਂ ਉਹਨਾਂ ਨੂੰ ਹਟਾਉਣ ਤੋਂ ਨਹੀਂ ਝਿਜਕਣਗੇ । ਅਰਵਿੰਦ ਕੇਜ਼ਰੀਵਾਲ ਨੇ ਵੀ ਕਿਹਾ ਕਿ ਉਸ ਦੋਸ਼ੀਆਂ ਨਾਲ ਲਿਹਾਜ਼ ਨਹੀਂ ਕਰਨਗੇ।
ਇਸ ਮਾਮਲੇ ਵਿੱਚ ਕੁਮਾਰ ਵਿਸ਼ਵਾਸ਼ ਨੇ ਸਫਾਈ ਦਿੰਦੇ ਹੋਏ ਕਿਹਾ ਕਿ  ਉਸਨੇ ਕੈਸ਼ ਦੀ ਰਸੀਦ ਵੀ ਦਿੱਤੀ ਹੈ ਅਤੇ ਉਹਨਾਂ ਪੈਸਿਆਂ ਦੀ ਖਾਤੇ ਵਿੱਚ ਐਂਟਰੀ ਵੀ ਹੋਈ ਹੈ।ਉਸਨੇ ਸ਼ਾਜੀਆ ਦਾ ਬਚਾਅ ਕਰਦੇ ਹੋਏ ਵੀ ਕਿਹਾ ਕਿ ਸ਼ਾਜੀਆ  ਨੇ ਵੀ ਕੈਸ ਦੇ ਇਵਜ ਵਿੱਚ  ਰਸੀਦ ਦਿੱਤੀ ਹੈ।
ਦਰਅਸਲ  ਇੱਕ ਟੀਵੀ ਚੈਨਲ ਦੇ ਲਈ ‘ਮੀਡੀਆ ਸਰਕਾਰ’ ਵੱਲੋਂ ਕਰਾਏ ਗਏ ਸਟਿੰਗ ਵਿੱਚ ਆਰ ਕੇ ਪੁਰਮ ਵਿੱਚ ‘ਆਪ’ ਦੀ ਉਮੀਦਵਾਰ ਸ਼ਾਜੀਆ ਇਲਮੀ ਇੱਕ ਧਰਨਾ ਪ੍ਰਦਰਸ਼ਨ ਵਿੱਚ ਸ਼ਾਂਮਿਲ ਹੋਣ ਦੇ ਲਈ 25 ਲੱਖ ਰੁਪਏ  ਦਾ ਬੇਨਾਮੀ ਚੰਦਾ ਲੈਣ ਦੀ ਗੱਲ ਕਰਦੀ ਦਿਸਦੀ ਹੈ। ਇਸੇ ਤਰ੍ਹਾਂ  ਕੁਮਾਰ ਵਿਸ਼ਵਾਸ ਆਪਣੇ ਇੱਕ ਪ੍ਰੋਗਰਾਮ ਦੇ ਲਈ ਚੈੱਕ ਦੀ ਬਜਾਏ ਕੈਸ਼ ਲੈਣ ਦੀ ਗੱਲ ਕਰਦੇ ਹਨ।
ਕੁਮਾਰ ਵਿਸ਼ਵਾਸ ਦੇ ਸਕੱਤਰ 50 ਹਜ਼ਾਰ ਰੁਪਏ ਕੈਸ਼ ਲੈ ਵੀ ਲੈਂਦੇ ਹਨ। ਇਹ  ਸਟਿੰਗ ਸੰਗਮ ਵਿਹਾਰ ਤੋਂ ਆਪ ਦੇ ਉਮੀਦਵਾਰ ਦਿਨੇਸ ਮੋਹਾਨਿਆ, ਪਾਲਮ ਤੋਂ ਭਾਵਨਾ ਗੌਰ, ਅਤੇ ਓਖਲਾ ਤੋਂ ਇਰਫਾਨ ਉਲਾਹ ਖਾਨ ਸਮੇਤ ਪਾਰਟੀ ਕੁਝ ਹੋਰ ਵਰਕਰਾਂ ਉਪਰ ਵੀ ਕੀਤਾ ਗਿਆ ਹੇ।
 ਇਸ ਸਟਿੰਗ ਅਪਰੇਸ਼ਨ ਵਿੱਚ ਰਿਪੋਰਟਰ  ਸ਼ਾਜੀਆ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਦੇ ਰੂਪ ਵਿੱਚ ਮਿਲਦਾ ਅਤੇ ਵਿਰੋਧੀ ਕੰਪਨੀ  ਦੇ ਖਿਲਾਫ਼  ਐਕਸ਼ਨ  ਦੀ ਗੱਲ ਕਰਦਾ ਹੈ। ਸਾਜੀਆ ਕੁਝ ਦਸਤਾਵੇਜਾਂ ਦੇ ਇਵਜ਼ ਵਿੱਚ  ਮੱਦਦ ਲਈ ਰਾਜ਼ੀ ਹੋ ਜਾਂਦੀ ਹੈ।  ਸਟਿੰਗ ਵਿੱਚ ਸ਼ਾਜਿਆ ਕੈਸ਼ ਲੈਣ ਲਈ ਵੀ ਤਿਆਰ ਹੋ ਜਾਂਦੀ ਹੈ। ਸਟਿੰਗ ਵਿੱਚ ਸ਼ਾਜੀਆ ਕੈਸ਼ ਲੈਣ ਦੇ ਲਈ ਵੀ ਤਿਆਰ ਹੋ ਜਾਂਦੀ ਹੈ ਅਤੇ ਵਿਰੋਧੀ  ਕੰਪਨੀ ਦ ੇਅਕਸ ਨੂੰ ਖਰਾਬ ਕਰਨ ਦੇ ਲਈ  ਕੈਸ  ਲੈਣ ਦੀ ਗੱਲ ਵੀ ਕਰਦੀ ਹੈ। ਇਸੇ ਤਰ੍ਹਾਂ  ਦਿਨੇਸ਼ ਮੋਹਾਨਿਆ  ਚੋਣ ਤੋਂ ਬਾਅਦ ਪ੍ਰਾਪਰਟੀ ਅਤੇ ਪੈਸੇ ਦੇ ਵਿਵਾਦ ਨੂੰ ਸੈਟਲ ਕਰਨ  ਵਿੱਚ ਮੱਦਦ ਦਾ ਵਾਅਦਾ ਕਰਦੇ ਦਿਸਦੇ ਹਨ 

No comments: