www.sabblok.blogspot.com
ਕੈਲੀਫੋਰਨੀਆ, 22 ਨਵੰਬਰ (ਏਜੰਸੀਆਂ)-ਇਲੈਕਟ੍ਰਾਨਿਕ ਉਪਕਰਣ ਬਣਾਉਣ ਵਾਲੀ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੂੰ ਅਮਰੀਕੀ ਅਦਾਲਤ ਨੇ ਐਪਲ ਦੇ ਆਈਫੋਨ ਤੇ ਆਈਪੈਡ ਦੀ ਪੈਟੈਂਟ ਤਕਨੀਕ ਦਾ ਇਸਤੇਮਾਲ ਕਰਨ ਦੇ ਦੋਸ਼ 'ਚ 29 ਕਰੋੜ ਡਾਲਰ ਦਾ ਭੁਗਤਾਨ ਐਪਲ ਨੂੰ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਦੇ ਇਸ ਫੈਸਲੇ 'ਚ ਸੈਮਸੰਗ ਦੇ 13 ਪੁਰਾਣੇ ਉਪਕਰਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਾਂਚ ਦੌਰਾਨ ਪਾਇਆ ਗਿਆ ਸੀ ਕਿ ਸੈਮਸੰਗ ਦੇ 26 ਉਤਪਾਦਾਂ 'ਚ ਐਪਲ ਦੁਆਰਾ ਪੈਟੈਂਟ ਕਰਵਾਈ ਗਈ ਤਕਨੀਕ ਦਾ ਇਸਤੇਮਾਲ ਹੋਇਆ ਹੈ। ਇਸ ਤੋਂ ਪਹਿਲਾਂ ਵੀ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਸੈਮਸੰਗ ਨੂੰ 1.05 ਅਰਬ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਸੀ ਪਰ ਅਮਰੀਕੀ ਜੱਜ ਲੂਸੀ ਕੋਹ ਨੇ ਸੁਣਵਾਈ ਦੌਰਾਨ 45 ਕਰੋੜ ਡਾਲਰ ਦਾ ਜ਼ੁਰਮਾਨਾ ਲਾਇਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਮਾਰਚ 'ਚ ਹੋਵੇਗੀ। ਅਦਾਲਤ 'ਚ ਸੁਣਵਾਈ ਦੌਰਾਨ ਐਪਲ ਨੇ ਕਿਹਾ ਕਿ ਸੈਮਸੰਗ ਦੇ ਐਂਡਰਾਇਡ ਫੋਨ 'ਚ ਉਸ ਦੇ ਆਈਫੋਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਜਦ ਕਿ ਸੈਮਸੰਗ 'ਤੇ ਪਹਿਲਾਂ ਵੀ ਐਪਲ ਦੀ ਤਕਨੀਕ ਚੁਰਾਉਣ ਦਾ ਦੋਸ਼ ਲੱਗਦਾ ਰਿਹਾ ਹੈ। ਸੈਮਸੰਗ ਦੋ ਵਾਰ ਇਸ ਮਾਮਲੇ ਦੀ ਸੁਣਵਾਈ ਬੰਦ ਕਰਨ ਦੀ ਅਪੀਲ ਕਰ ਚੁੱਕਾ ਹੈ ਪਰ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਹਰ ਵਾਰ ਖਾਰਜ ਕੀਤਾ ਹੈ।
No comments:
Post a Comment