ਟਾਂਡਾ ਉੜਮੁੜ, 24 ਨਵੰਬਰ (ਦੀਪਕ ਬਹਿਲ, ਸੈਣੀ)- ਜ਼ਿਲ੍ਹਾ ਪੁਲਿਸ ਨੂੰ ਇੱਕ ਸਫਲਤਾ ਉਸ ਵੇਲੇ ਹੱਥ ਲੱਗੀ ਜਦੋਂ ਡੀ. ਐੱਸ. ਪੀ. ਟਾਂਡਾ ਪਿਆਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 7 ਮੈਂਬਰੀ ਬਾਈਕ ਚੋਰ ਗਿਰੋਹ ਨੂੰ 10 ਚੋਰੀ ਦੇ ਮੋਟਰ ਸਾਈਕਲਾਂ ਸਮੇਤ ਗਿ੍ਫ਼ਤਾਰ ਕੀਤਾ | ਇਸ ਸਬੰਧੀ ਅੱਜ ਟਾਂਡਾ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਉਕਤ ਚੋਰ ਗਿਰੋਹ ਦੇ ਮੈਂਬਰ ਸੁਦੇਸ਼ ਕੁਮਾਰ, ਹਰਭਜਨ ਸਿੰਘ, ਨਰਿੰਦਰਪਾਲ, ਸੁਰਿੰਦਰ ਸਿੰਘ, ਸੰਜੇ, ਸੰਦੀਪ ਸਿੰਘ ਸੋਨੂੰ, ਪਰਮ ਹੰਸ ਸਿੰਘ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਉਹ ਟਾਂਡਾ ਨੇੜੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਹੇ ਸਨ | ਸ੍ਰੀ ਭਾਰਗਵ ਦੱਸਿਆ ਕਿ ਇਸ ਗਿਰੋਹ 'ਤੇ ਕਈ ਹੋਰ ਮੁਕੱਦਮੇ ਦਰਜ ਹਨ | ਇਸ ਮੌਕੇ ਡਾ. ਭਾਰਗਵ ਨੇ ਹਰਬੰਸ ਕੌਰ ਪਤਨੀ ਬਰਜਿੰਦਰ ਸਿੰਘ ਵਾਸੀ ਮਿਆਣੀ ਪਾਸੋਂ 20 ਕਿੱਲੋ ਚੂਰਾ ਪੋਸਤ ਬਰਾਮਦ ਕਰਨ ਦਾ ਖ਼ੁਲਾਸਾ ਵੀ ਕੀਤਾ | ਇਸ ਮੌਕੇ ਐਸ. ਐਸ. ਪੀ. ਤੋਂ ਇਲਾਵਾ ਐਸ. ਪੀ. ਅਮਰੀਕ ਸਿੰਘ ਧਾਮੀ, ਡੀ. ਐਸ. ਪੀ. ਪਿਆਰਾ ਸਿੰਘ, ਸਤਵਿੰਦਰ ਸਿੰਘ ਚੱਢਾ ਆਦਿ ਹਾਜ਼ਰ ਸਨ |
No comments:
Post a Comment