www.sabblok.blogspot.com
ਵਾਸ਼ਿੰਗਟਨ—ਵ੍ਹਾਈਟ ਹਾਊਸ ਵਿਚ ਪੂਰੇ ਅਮਰੀਕਾ ਤੋਂ ਆਏ ਪ੍ਰਸਿੱਧ ਸਿੱਖ-ਅਮਰੀਕੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ
ਰਾਸ਼ਟਰਪਤੀ ਦੀ ਵਿਸ਼ੇਸ਼ ਸਹਾਇਕ ਮੇਲਿਸਾ ਰੋਜਰਸ ਦੀ ਅਗਵਾਈ ਵਿਚ ਓਬਾਮਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਰਵਾਇਤੀ ਪੰਜਾਬੀ ਪਹਿਰਾਵੇ, ਰੰਗੀਨ ਪਗੜੀਆਂ ਵਿਚ ਸਜੇ ਸਿੱਖਾਂ ਦੇ ਸੁਆਗਤ ਲਈ ਇਕੱਠੇ ਹੋਏ ਸਨ।
ਵ੍ਹਾਈਟ ਹਾਊਸ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਦੂਤਘਰ ਦੇ ਮੁਖੀ ਤਰਨਜੀਤ ਸਿੰਘ ਸੰਧੂ ਨੇ ਗੁਰਪੁਰਬ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸ਼ੁਭਕਾਮਨਾ ਸੰਦੇਸ਼ ਪੜ੍ਹ ਕੇ ਸੁਣਾਇਆ।
ਸਮਾਗਮ ਵਿਚ ਸੰਸਦ ਮੈਂਬਰ ਜੋਏ ਕ੍ਰਾਉਲੇ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਉੱਥੇ ਹਾਜ਼ਰ ਲੋਕਾਂ ਵਿਚ ਵ੍ਹਾਈਟ ਹਾਊਸ ਦੇ ਜਨ ਸੰਪਰਕ ਪ੍ਰੋਗਰਾਮ ਦੇ ਸਲਾਹਕਾਰ ਗੌਤਮ ਰਾਘਵਨ ਵੀ ਸ਼ਾਮਲ ਸਨ।
ਪਿਛਲੇ ਹਫਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੂਰੇ ਅਮਰੀਕਾ ਅਤੇ ਵਿਸ਼ਵ ਭਰ ਦੇ ਸਿੱਖਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ‘ਤੇ ਵਧਾਈ ਸੰਦੇਸ਼ ਦਿੱਤਾ ਸੀ।
No comments:
Post a Comment