jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 22 November 2013

ਤਹਿਲਕਾ ਤੇ ਤਹਿਲਕਾ : ਤਰੁਣ ਤੇਜਪਾਲ ਦੇ ਖਿਲਾਫ਼ ਐਫ਼ ਆਈ ਆਰ ਦਰਜ਼

www.sabblok.blogspot.com

ਗੋਆ ਪੁਲੀਸ ਨੇ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ  ਦੇ ਖਿਲਾਫ਼  ਐਫਆਈਆਰ ਦਰਜ਼ ਕੀਤੀ ਹੈ।
 ਗੋਆ ਪੁਲੀਸ ਦੇ ਏਡੀਜੀਪੀ ਓ ਪੀ ਮਿਸ਼ਰਾ ਨੇ  ਦੱਸਿਆ ਕਿ ਐਫਆਈਆਰ ਦਰਜ਼ ਕਰ ਲਈ ਗਈ ਹੈ। ਜਦਕਿ  ਡੀਜੀਪੀ ਕਿਸ਼ਨ ਕੁਮਾਰ ਨੇ ਕਿਹਾ  ਅਪਰਾਧ ਸ਼ਾਖਾ ਅੱਗੇ ਦੀ ਜਾਂਚ ਲਈ  ਅਧਿਕਾਰੀਆਂ ਦੇ ਇੱਕ ਦਲ ਨੂੰ ਦਿੱਲੀ ਭੇਜ ਸਕਦੀ ਹੈ।
ਡੀਆਈਜੀ ਨੇ ਕਿਹਾ , '  ਅਸੀਂ ਸਾਰੇ ਤੱਥਾਂ ਦੀ ਜਾਂਚ ਕਰਾਂਗੇ, ਜੇ  ਪੀੜਤ  ਲੜਕੀ ਦੀ ਸਿ਼ਕਾਇਤ ਦੀ ਪੁਸ਼ਟੀ ਹੋ ਗਈ ਤਾਂ ਅਸੀਂ ਉਸਦੇ ਖਿਲਾਫ਼  ਬਲਾਤਕਾਰ ਦੲਾ ਮਾਮਲਾ ਦਰਜ ਕਰਾਂਗੇ।'
ਮਿਸ਼ਰਾ ਨੇ ਕਿਹਾ ਕਿ ਹੋਟਲ ਵਿੱਚ ਸੀਸੀਟੀਵੀ ਫੁਟੇਜ ਵੀਰਵਾਰ ਸ਼ਾਮ ਨੂੰ ਮਿਲ ਗਈ ਹੈ ਅਤੇ ਇਸ ਉਸਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਬਾਰੇ ਵਿੱਚ ਜਿ਼ਆਦਾ ਜਾਣਕਾਰੀ ਫੁਟੇਜ ਦੇਖਣ ਤੋਂ ਬਾਅਦ ਹੀ ਮਿਲ ਸਕੇਗੀ ।

ਪੁਲੀਸ ਪਹਿਲਾਂ  ਹੀ ਈਮੇਲ ਕਰਕੇ ਤਹਿਲਕਾ ਮੈਨੇਜਮੈਂਟ ਤੋਂ ਪੀੜਤ ਲੜਕੀ ਦੀ ਈੇਮਲੇ ਅਤੇ ਤੇਜਪਾਲ ਦੇ ਬਿਆਨ ਦੀ ਮੰਗ ਕਰ ਚੁੱਕੀ ਹੈ।
ਤਹਿਲਕਾ ਰਸਾਲੇ ਵੱਲੋਂ  ਇੱਕ ਮਹਿਲਾ ਪੱਤਰਕਾਰ  ਨਾਲ ਬਾਨੀ ਸੰਪਾਦਕ  ਤਰੁਣ ਤੇਜਪਾਲ  ਨੂੰ ਕਥਿਤ  ਯੌਨ ਦੁਰਵਿਵਹਾਰ ਦੇ ਮਾਮਲੇ ਦੀ ਜਾਂਚ ਦੇ ਲਈ  ਇੱਕ ਸੰਮਤੀ  ਗਠਿਤ ਕੀਤੀ ਹੈ।
ਤਹਿਲਕਾ ਦੀ ਪ੍ਰਬੰਧ ਨਿਰਦੇਸ਼ਕ  ਸ਼ੋਮਾ ਚੌਧਰੀ ਨੇ ਸੁੱਕਰਵਾਰ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ   ਇੱਕ ਸਿ਼ਕਾਇਤ ਕਮੇਟੀ ਦੀ ਗਠਨ ਕੀਤਾ ਗਿਆ ਹੈ ਜਿਸਦੀ ਅਗਵਾਈ  ਪ੍ਰਸਿੱਧ ਮਹਿਲਾ ਅਧਿਕਾਰ ਕਾਰਕੁੰਨ ਅਤੇ ਪ੍ਰਕਾਸ਼ਕ  ਉਰਵਸੀ਼ ਬੁਟਾਲਿਆ ਕਰੇਗੀ ।
 ਸੋ਼ਮਾ ਚੌਧਰੀ ਨੇ ਕਿਹਾ ,'  ਇਸ ਮਾਮਲੇ ਵਿੱਚ ਪੀੜਤ ਪੱਤਰਕਾਰ ਦੀ ਸਾਰੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ, ਉਹ ਚਾਹੁੰਦੀ ਸੀ ਕਿ ਅਦਾਰਾ  ਇਸ ਮਾਮਲੇ ਵਿੱਚ ਕਾਰਵਾਈ ਕਰੇ, ਅਸੀਂ ਅਜਿਹਾ ਕੀਤਾ ਹੈ। ਪਰ ਇਹ ਮਾਮਲਾ ਲੀਕ ਹੋ ਗਿਆ ਅਤੇ ਇਸ ਆਧਾਰ ਉਪਰ ਮੀਡੀਆ  ਇਸ ਬਾਰੇ ਆਪਣੀ ਕਹਾਣੀ ਬਣਾ ਰਿਹਾ ਹੈ। ਤਿੰਨ ਦਿਨ ਵਿੱਚ ਬਿਨਾ ਸ਼ਰਤ ਮੁਆਫ਼ੀ ਮੰਗੀ ਜਾ ਚੁੱਕੀ ਹੈ, ਤਰੁਣ ਆਪਣੇ  ਅਹੁਦੇ ਤੋਂ ਹੱਟ ਗਏ ਹਨ ਅਤੇ ਮਾਮਲੇ ਦੀ ਜਾਂਚ ਲਈ  ਕਮੇਟੀ ਗਠਿਤ ਕਰ ਦਿੱਤੀ ਹੈ।'
ਉਹਨਾ ਵੀ ਕਿਹਾ ਕਿ  ਤਰੁਣ  ਜਾਂਚ ਕਮੇਟੀ ਨੂੰ  ਪੂਰਾ ਸਹਿਯੋਗ ਦੇਣਗੇ। ਇਸ ਗੱਲ ਵਿੱਚ  ਕੋਈ ਸੱਚਾਈ ਨਹੀਂ ਕਿ ਉਹ ਦੇਸ਼ ਵਿੱਚੋਂ ਭੱਜ  ਗਏ ਹਨ।'
ਇਸ ਦੌਰਾਨ ਭਾਜਪਾ  ਨੇ ਜਾਨਣਾ ਚਾਹਿਆ ਹੈ ਕਿ ਕਿਤੇ ਸਿ਼ਕਾਇਤਕਰਤਾ  ਉਪਰ ਮਾਮਲਾ ਨਾ ਦਰਜ ਕਰਵਾਉਣ ਦੇ ਲਈ ਦਬਾਅ ਤੇ ਨਹੀਂੰ ਪਾਇਆ ਜਾਵੇਗਾ ਕਿਉਂਕਿ  ਤਹਿਲਕਾ ਦੇ ਸੰਪਾਦਕ ਦੇ ਕਾਂਗਰਸ ਨਾਲ ਸਬੰਧ ਹਨ।
ਭਾਜਪਾ ਨੇਤਾ  ਅਰੁਣ ਜੇਟਲੀ ਨੇ  ਕਿਹਾ ਕਿ ਇਸ ਮਾਮਲੇ ਵਿੱਚ ਭਾਰਤੀ ਮੀਡੀਆ ਕਸੌਟੀ ਉਪਰ ਹੈ ਕਿਉਂਕਿ ਤੇਜਪਾਲ  ਦੇ ਖਿ਼ਲਾਫ਼ ਉਸ ਅਪਰਾਧ ਦੇ ਲਈ ਕੋਈ ਕਾਨੂੰਨੀ ਕਾਰਵਾਈ ਸੁਰੂ ਨਹੀਂ ਕੀਤੀ ਗਈ  ਅਤੇ ਜੋ   ਸੋਧੇ ਹੋਏ ਕਾਨੂੰਨ ਤਹਿਤ ਬਲਾਤਕਾਰ ਹੈ।'
ਉਹਨਾ ਕਿਹਾ ਕਿ ਸੰਸਦ ਨੇ ਬਲਾਤਕਾਰ ਦੀ ਪਰਿਭਾਸ਼ਾ ਵਿੱਚ ਸੋਧ ਕਰਦੇ ਹੋਏ ਜੋ ਨਵੀਂ ਪਰਿਸਥਿਤੀਆਂ ਜੋੜੀਆਂ ਹਨ ਉਸਦੇ ਆਧਾਰ ਉਪਰ ਪੀੜਤ ਨੇ ਈਮੇਲ ਦੇ ਜ਼ਰੀਏ ਮਾਮਲੇ  ਦਰਜ  ਕਰਾਉਣ ਲਈ ਲੋੜੀਂਦਾ ਆਧਾਰ ਮੰਨਿਆ ਜਾ ਸਕਦਾ ਹੈ। ਪਰ ਹਾਲੇ ਤੱਕ ਇਸ ਮਾਮਲੇ  ਨੂੰ ਦਰਜ ਕਿਉਂ ਨਹੀਂ ਕੀਤਾ ਗਿਆ ?  ਕੀ ਪੀੜਤ ਮਹਿਲਾ ਉਪਰ ਮਾਮਲਾ ਦਰਜ ਨਾ ਕਰਵਾਉਣ ਦਾ ਦਬਾਅ ਹੈ ?
ਪ੍ਰੈਸ ਕਲੱਬ ਆਫ ਇੰਡੀਆ ਨੇ ਵੀ ਇੱਕ ਬਿਆਨ ਵਿੱਚ ਮੰਗ ਕੀਤੀ ਹੈ ਕਿ ਕਾਨੂੰਨ  ਨੂੰ ਇਸ ਮਾਮਲੇ  ਵਿੱਚ  ਖੁਦ   ਫੈਸਲੇ ਲੈਂਦੇ ਹੋਏ ਆਪਣਾ ਕੰਮ ਕਰਨਾ ਚਾਹੀਦਾ ਚਾਹੇ ਮਹਿਲਾ ਪੱਤਰਕਾਰ ਨੇ ਪੁਲੀਸ ਕੋਲ ਸਿ਼ਕਾਇਤ ਦਰਜ਼ ਕਰਵਾਈ ਹੈ ਜਾਂ ਨਹੀਂ ।

No comments: