www.sabblok.blogspot.com
ਅੰਮ੍ਰਿਤਸਰ: (22 ਨਵੰਬਰ,ਨਰਿੰਦਰ ਪਾਲ ਸਿੰਘ) :ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਇਕ ਇਕਤਰਤਾ ਵਿਚ ਪੇਸ਼ ਵੱਖ ਵੱਖ ਮਾਮਲਿਆਂ ਤੇ ਵਿਚਾਰ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਵਿਵਾਦਤ ਫਿਲਮ ਸਿੰਘ ਸਾਹਿਬ ਦੀ ਗਰੇਟ ਦੇ ਨਿਰਦੇਸ਼ਕ ਵਲੋਂ ਸ਼ਬਦ ‘ਸਾਹਿਬ’ ਦੀ ਬਜਾਏ ‘ਸਾਬ’ ਕਰ ਦਿੱਤੇ ਜਾਣ ਤੇ ਲਗਾਈ ਰੋਕ ਹਟਾ ਲਈ ਹੈ।ਸਿੰਘ ਸਾਹਿਬ ਵਲੋਂ ਦੁਹਰਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਬਤ ਸੂਰਤ ਅੰਮ੍ਰਿਤਧਾਰੀ ਹੀ ਹੋ ਸਕਦੇ ਹਨ ,ਗੁਰੂ ਘਰ ਵਿੱਚ ਗੁਰਬਾਣੀ ਕੀਰਤਨ ਸੁਨਣ ,ਨਮਸਕਾਰ ਕਰਨ ਆਣ ਵਾਲੇ ਕਿਸੇ ਵੀ ਸਤਸੰਗੀ ,ਗੁਰਮੁਖ ਪ੍ਰੇਮੀ ਤੇ ਕੋਈ ਪਾਬੰਦੀ ਨਹੀ ਲਗਾਈ ਜਾ ਸਕਦੀ ,ਗੁਰੂਘਰ ਆਣ ਵਾਲੇ ਬਜੁਰਗਾਂ ਤੇ ਅਪਾਹਜਾਂ ਦੀ ਸਹੂਲਤ ਲਈ ਦਰਬਾਰ ਹਾਲ ਵਿਚ ਬੈਂਚ ਤੇ ਸੋਫੇ ਆਦਿ ਨਾ ਲਗਾਏ ਜਾਣ ਅਤੇ ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅੱਗੇ ਪ੍ਰਬੰਦਕ ਕਮੇਟੀ ਮੈਂਬਰ ਨਹੀ ਚਲ ਸਕਦੇ ।ਇਕ ਹੋਰ ਫੈਸਲੇ ਰਾਹੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਮੰਗ ਅਨੁਸਾਰ ਅੰਮ੍ਰਿਤ ਛਕਾਉਣ ਲਈ ਪ੍ਰਬੰਧ ਕਰਨ ਹਿੱਤ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ,ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ,ਤਖਤ ਸ੍ਰੀ ਹਜੂਰ ਸਾਹਿਬ ਦੇ ਗਿਆਨੀ ਜੋਤਿ ਇੰਦਰ ਸਿੰਘ ,ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ਼ਾਮਿਲ ਹੋਏ ।ਇਕਤਰਤਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਮੈਂਬਰਾਨ ਦੇ ਨਾਮ ਮਗਰ ਸ਼ਬਦ ਸਿੰਘ ਲਗਦਾ ਹੈ ਉਹ ਸਾਬਤ ਸੂਰਤ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ ਤੇ ਇਸ ਪੁਰ ਸਖਤੀ ਨਾਲ ਅਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਦੇਸ਼ ਵਿਦੇਸ਼ ਤੋਂ ਪੁਜੀਆਂ ਸ਼ਿਕਾਇਤਾਂ ਤੇ ਵਿਚਾਰ ਕਰਨ ਬਾਅਦ ਫੈਸਲਾ ਲਿਆ ਗਿਆ ਹੈ ਕਿ ਗੁਰੂ ਘਰ ਵਿੱਚ ਗੁਰਬਾਣੀ ਕੀਰਤਨ ਸੁਨਣ ,ਨਮਸਕਾਰ ਕਰਨ ਆਣ ਵਾਲੇ ਕਿਸੇ ਵੀ ਸਤਸੰਗੀ ,ਗੁਰਮੁਖ ਪ੍ਰੇਮੀ ਤੇ ਕੋਈ ਪਾਬੰਦੀ ਨਹੀ ਲਗਾਈ ਜਾ ਸਕਦੀ ਲੇਕਿਨ ਅਗਰ ਕਿਸੇ ਜਗਿਆਸੂ ਨੇ ਸੇਵਾ ਕਰਨੀ ਹੋਵੇ ਤਾਂ ਪ੍ਰਬੰਦਕਾਂ ਦੀ ਆਗਿਆ ਲੈਣੀ ਚਾਹੀਦੀ ਹੈ ।ਉਨ੍ਹਾਂ ਦੱਸਿਆ ਕਿ ਸਾਲ 2009 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਵਿਖੇ ਆਣ ਵਾਲੇ ਅਪਾਹਜਾਂ ਤੇ ਬਜੁਰਗਾਂ ਦੀ ਸਹੂਲਤ ਲਈ ਬੈਂਚ ਆਦਿ ਲਗਾਏ ਜਾਣ ਲੇਕਿਨ ਕੁਝ ਪ੍ਰਬੰਦਕ ਤੇ ਸੰਗਤਾਂ ਇਸ ਅਦੇਸ਼ ਦੀ ਨਜਾਇਜ ਵਰਤੋਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਸਤਿਗੁਰੂ ਦੇ ਸਤਿਕਾਰ ਪ੍ਰਤੀ ਕੁਤਾਹੀ ਹੈ । ਇਸ ਲਈ ਦਰਬਾਰ ਹਾਲ ਦੇ ਬਾਹਰ ਬਰਾਂਡੇ ਵਿਚ ਬੈਂਚ ਲਗਾਏ ਜਾਣ ਤੇ ਲੋੜ ਵੰਦਾਂ ਦੀ ਸਹੂਲਤ ਲਈ ਕਮੇਟੀਆਂ ਸਕਰੀਨ ਆਦਿ ਲਗਵਾ ਦੇਣ । ਨਗਰ ਕੀਰਤਨ ਦੀ ਮਰਿਆਦਾ ਜਿਕਰ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ ਪੰਜ ਪਿਆਰੇ ,ਉਸਤੋਂ ਅੱਗੇ ਨਿਸ਼ਾਨਚੀ ਜਦਕਿ ਸੰਗਤ ਸਵਾਰੀ ਦੇ ਮਗਰ ਹੋਣ ।ਇਕ ਪੈਸਲੇ ਰਾਹੀ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕ੍ਰਮਾ ਵਿਚ ਫਿਲਮਾਂ ਦੀ ਸ਼ੂਟਿੰਗ ਤੇ ਪਾਬੰਦੀ ਲਗਾ ਦਿੱਤੀ ਹੈ । ਨਾਲ ਹੀ ਸਪਸ਼ਟ ਕੀਤ ਾਗਿਆ ਹੈ ਕਿ ਕਿਸੇ ਧਾਰਮਿਕ ਫਿਲਮ ਦੀ ਸ਼ੂਟਿੰਗ ਲਈ ਕਮੇਟੀ ਪ੍ਰਧਾਨ ਪਾਸੋਂ ਇਜਾਜਤ ਲਈ ਜਾਵੇ । ਅਕਾਲੀ ਦਲ ਬਾਦਲ ਦੇ ਇਕ ਆਗੂ ਦਾ ਨਸ਼ਿਆ ਦੇ ਕਾਰੋਬਾਰ ਵਿਚ ਗਲਤਾਨ ਹੋਣ ਤੇ ਫੜੇ ਜਾਣ ਬਾਰੇ ਪੁਛੇ ਜਾਣ ਤੇ ਸਿੰਘ ਸਾਹਿਬ ਨੇ ਇਸ ਖਬਰ ਪ੍ਰਤੀ ਅਗਿਆਨਤਾ ਪ੍ਰਗਟਾਈ ਲੇਕਿਨ ਬਾਰ ਬਾਰ ਪੁਛੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਅਜੇਹਾ ਹੋਇਆ ਹੈ ਤਾਂ ਅਜੇਹੇ ਸ਼ਖਸ਼ ਤੇ ਲਾਹਨਤ ਹੈ ।ਪੰਜ ਸਿੰਘ ਸਾਹਿਬਾਨ ਇਕ ਹੋਰ ਫੈਸਲੇ ਅਨੁਸਾਰ ਫਿਲਮ ਸਿੰਘ ਸਾਹਿਬ ਦੀ ਗਰੇਟ ਦੇ ਟਾਈਟਲ ਸ਼ਬਦ ਸਾਹਿਬ ਨੂੰ ਨਿਰਦੇਸ਼ਕ ਦੁਆਰਾ ਸਾਬ ਕਰ ਦਿੱਤੇ ਤੇ ਤਸੱਲੀ ਪ੍ਰਗਟਾਈ ਹੈ ।ਇਸੇ ਦੌਰਾਨ ਅੰਮ੍ਰਿਤਸਰ ਦੇ ਚੁਣਿੰਦਾ ਸਿਨੇਮ ਹਾਲ ਮਾਲਕਾਂ ਨੇ ਜਿਥੇ ਫਿਲਮ ਲਗਣੀ ਸੀ ਨੇ ਵੀ ਪੰਜ ਸਿੰਘ ਸਾਹਿਬਾਨ ਪਾਸ ਪੇਸ਼ ਹੋਕੇ ਫਿਲਮ ਬਾਰੇ ਸਪਸ਼ਟੀਕਰਨ ਲਿਆ ।
No comments:
Post a Comment