jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 22 November 2013

ਨਸਿਆਂ ਦਾ ਨੈੱਟਵਰਕ : ਜਥੇਦਾਰ ਅਜਨਾਲਾ ਤੇ ਬੋਨੀ ਦਾ ਨਾਂਮ ਗੂੰਜਣ ਲੱਗਾ , ਅਕਾਲੀਆਂ ਨੇ ਮੌਨ ਧਾਰਿਆ

www.sabblok.blogspot.com
ਬੇਸੱਕ ਪੰਜਾਬ ਸਰਕਾਰ ਨਸ਼ੇ ਰੋਕਣ ਲਈ ਕਾਫੀ ਜੱਦੋਜਹਿਦ ਕਰ ਰਹੀ ਪਰ ਜਦੋਂ  ਇਸ ਕਾਰੋਬਾਰ ਵਿੱਚ ਜੁੜੇ ਅਕਾਲੀ ਦਲ ਨਾਲ ਸਬੰਧਤ ਵਿਅਕਤੀਆਂ ਦੇ ਨਾਂਮ ਨਸ਼ਰ ਹੋਣ ਲੱਗਦੇ ਤਾਂ  ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਤਿਆਰੀ ਹੋ ਜਾਂਦੀ ।  ਨਸਿ਼ਆਂ ਦੇ ਅੰਤਰਰਾਸ਼ਟਰੀ ਡਰੱਗ ਡੀਲਰ ਵਜੋਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲੀਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੀ  ਗ੍ਰਿਫ਼ਤਾਰੀ ਤੋਂ ਬਾਅਦ  ਵਿੱਚ  ਪੁਲੀਸ ਜਦੋਂ ਇਸ  ਨੈਟਵਰਕ ਦੀ ਪੈੜ ਨੱਪੀ ਹੈ ਤਾਂ ਅਕਾਲੀ ਦੀ ਸਰਪ੍ਰਸਤੀ ਵਾਲੇ ਕੁਝ  ਪੁਲੀਸ ਹੱਥ ਲੱਗੇ ਹਨ।
ਹੁਣ  ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦਾ ਵਿਧਾਇਕ ‘ਸਪੁੱਤਰ’  ਅਮਰਪਾਲ ਸਿੰਘ ਬੋਨੀ ਦਾ ਨਾਂਮ ਜੁੜਿਆ ਹੈ।  ਬੀਤੇ ਇੱਕ ਹਫ਼ਤੇ ਤੋਂ ਦੋਵੇਂ ਪਿਉ –ਪੁੱਤ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ  ਅਤੇ ਹੁਣ  ਉਹਨਾ ਨੇ ਆਪਣੀਆਂ ਸਾਰੀਆਂ ਸਿਆਸੀ ਗਤੀਵਿਧੀਆਂ ਨੂੰ ਵਿਰਾਮ ਲਾ ਦਿੱਤਾ ਹੈ ਅਤੇ ਮੀਡੀਆ ਤੋਂ ਕਿਨਾਰਾ ਕਰ ਲਿਆ ਹੈ।

ਪਟਿਆਲਾ ਪੁਲੀਸ ਨੇ 14 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਦੋ ਨੌਜਵਾਨਾਂ ਮਨਜਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਜਗਦੀਸ਼ ਸਿੰਘ ਭੋਲਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਕੋਲੋਂ ਪੁਲੀਸ ਨੇ ਕਰੋੜਾਂ ਰੁਪਏ ਦੇ ਸਿੰਥੈਟਿਕ ਨਸ਼ੇ ਬਰਾਮਦ ਕੀਤੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਇਹ ਦੋਵੇਂ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਹਨ ਅਤੇ ਇਨ੍ਹਾਂ ਦੇ ਕਈ ਸਿਆਸੀ ਸ਼ਖ਼ਸੀਅਤਾਂ ਨਾਲ ਨੇੜੇ ਦੇ ਸਬੰਧ ਹਨ। ਖ਼ਾਸ ਕਰਕੇ ਬਿੱਟੂ ਔਲਖ ਦੀ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਸੰਸਦ ਮੈਂਬਰ ਡਾ। ਰਤਨ ਸਿੰਘ ਅਜਨਾਲਾ ਨਾਲ ਕਾਫੀ ਨੇੜਤਾ ਹੈ।
ਇਹ ਵੀ ਖ਼ੁਲਾਸਾ ਹੋਇਆ ਸੀ ਕਿ ਅਜਨਾਲਾ ਪਰਿਵਾਰ ਵੱਲੋਂ ਮਿਲੀ ਸ਼ਹਿ ਕਾਰਨ ਇਹ ਨੌਜਵਾਨ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨਾਂ ਦੀ ਵਰਤੋਂ ਕਰਦਾ ਸੀ। ਇਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨੇ ਵੀ ਪੱਤਰਕਾਰ ਸੰਮੇਲਨ ਦੌਰਾਨ ਖ਼ੁਲਾਸਾ ਕੀਤਾ ਕਿ ਬਿੱਟੂ ਔਲਖ, ਜੋ ਕਿ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਸੀ ਅਤੇ ਅਜਨਾਲਾ ਪਰਿਵਾਰ ਦਾ ਸਮਰਥਨ ਪ੍ਰਾਪਤ ਸੀ, ਨੂੰ ਨਵੰਬਰ 2011 ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸਦੇ ਬਾਵਜੂਦ ਅਜਨਾਲਾ ਪਰਿਵਾਰ ਵੱਲੋਂ ਉਸਨੂੰ ਸਮਰਥਨ ਦਿੱਤਾ ਜਾ ਰਿਹਾ ਸੀ। ਉਸਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਹਾਤੀ ਇਕਾਈ ਵਿੱਚ ਖ਼ਜ਼ਾਨਚੀ ਬਣਾ ਦਿੱਤਾ ਗਿਆ ਸੀ। ਅਜਿਹਾ ਸਿਰਫ ਲੋਪੋਕੇ ਪਰਿਵਾਰ ਨੂੰ ਸਿਆਸਤ ਵਿੱਚ ਦਬਾਉਣ ਲਈ ਕੀਤਾ ਜਾ ਰਿਹਾ ਸੀ। ਸ੍ਰੀ ਲੋਪੋਕੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਹਨ, ਵੱਲੋਂ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਰੱਖੀਆਂ ਸਨ, ਜਿਨ੍ਹਾਂ ਤੋਂ ਅਜਨਾਲਾ ਪਰਿਵਾਰ ਅਤੇ ਬਿੱਟੁ ਔਲਖ ਦੀ ਨੇੜਤਾ ਜੱਗ ਜ਼ਾਹਰ ਹੁੰਦੀ ਸੀ। ਇਹ ਤਸਵੀਰ ਹਾਲ ਹੀ ਵਿੱਚ 25 ਸਤੰਬਰ ਨੂੰ ਉਸ ਵੇਲੇ ਖਿੱਚੀ ਗਈ ਸੀ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦਾ ਦੌਰਾ ਕੀਤਾ ਸੀ। ਇਸ ਤਸਵੀਰ ਵਿੱਚ ਬਿੱਟੂ ਔਲਖ ਵੱਲੋਂ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਾ ਰਿਹਾ  ਹੈ ਅਤੇ ਨਾਲ ਹੀ ਡਾ। ਅਜਨਾਲਾ ਅਤੇ ਵਿਧਾਇਕ ਬੋਨੀ ਅਜਨਾਲਾ ਵੀ ਖੜ੍ਹੇ ਹਨ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵੀ ਮੌਜੂਦ ਹਨ। ਇਹ ਖ਼ੁਲਾਸਾ ਹੋਣ ਮਗਰੋਂ ਅਜਨਾਲਾ ਪਰਿਵਾਰ ਨੇ ਚੁੱਪੀ ਧਾਰ ਲਈ ਹੈ
ਇਸ ਸਬੰਧੀ ਸੰਸਦ ਮੈਂਬਰ ਅਤੇ ਵਿਧਾਇਕ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਸੰਸਦ ਮੈਂਬਰ ਦੇ ਨਿੱਜੀ ਸਕੱਤਰ ਨੇ ਹਰ ਵਾਰ ਇਹੀ ਜਵਾਬ ਦਿੱਤਾ ਕਿ ਉਹ ਦੂਜੇ ਨੰਬਰ ’ਤੇ ਹੋਣਗੇ ਜਦਕਿ ਦੂਜਾ ਫੋਨ ਨੰਬਰ ਬੰਦ ਕੀਤਾ ਹੋਇਆ ਹੈ। ਹਾਲ ਹੀ ਵਿੱਚ ਮੀਡੀਆ ਦੇ ਇੱਕ ਹਿੱਸੇ ਵਿੱਚ ਇਹ ਖ਼ਬਰਾਂ ਵੀ ਆਈਆਂ ਹਨ ਕਿ ਜਗਦੀਸ਼ ਭੋਲਾ ਮਾਮਲੇ ਵਿੱਚ ਡਾ। ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਸ ਬਾਰੇ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਆਈ।ਜੀ। ਇਸ਼ਵਰ ਚੰਦਰ ਨੇ ਆਖਿਆ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਮੁੱਚਾ ਮਾਮਲਾ ਪਟਿਆਲਾ ਪੁਲੀਸ ਕੋਲ ਹੈ ਅਤੇ ਉਸ ਵੱਲੋਂ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਅਜਨਾਲਾ ਪਰਿਵਾਰ ਦੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨਾਲ ਨੇੜਤਾ ਸਾਹਮਣੇ ਆਉਣ ਮਗਰੋਂ ਉੱਥੇ ਰੋਸ ਪ੍ਰਦਰਸ਼ਨ ਕਰਕੇ ਮਾਮਲੇ ਦੀ ਜਾਂਚ  ਸੀ।ਬੀ।ਆਈ। ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦੋਵਾਂ ਅਕਾਲੀ ਆਗੂਆਂ ਦੇ ਚੋਣ ਲੜਨ ’ਤੇ ਰੋਕ ਲਾਈ ਜਾਵੇ।

No comments: