www.sabblok.blogspot.com
ਨਵੀਂ ਦਿੱਲੀ 22 ਨਵੰਬਰ (ਏਜੰਸੀ)-ਸਮਾਜਵਾਦੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ, ਐਲ.ਕੇ ਅਡਵਾਨੀ ਦੇ ਸਾਬਕਾ ਸਹਾਇਕ ਸੁਧੀਂਦਰ ਕੁਲਕਰਨੀ, ਭਾਜਪਾ ਦੇ 2 ਸੰਸਦ ਮੈਂਬਰਾਂ ਤੇ 2 ਹੋਰਨਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ 2008 'ਚ ਵਾਪਰੇ ਨਕਦੀ ਬਦਲੇ ਵੋਟ ਘੁਟਾਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਵਿਸ਼ੇਸ਼ ਜੱਜ ਨਰੋਤਮ ਕੌਸ਼ਲ ਨੇ ਆਈ.ਪੀ.ਸੀ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀਆਂ ਵੱਖ ਵੱਖ ਧਰਾਵਾਂ ਤਹਿਤ ਅਮਰ ਸਿੰਘ ਤੇ ਕੁਲਕਰਨੀ ਤੋਂ ਇਲਾਵਾ ਹੋਰ ਜਿਨ੍ਹਾਂ ਨੂੰ ਬਰੀ ਕੀਤਾ ਹੈ, ਉਨ੍ਹਾਂ 'ਚ ਭਾਜਪਾ ਦੇ ਸੰਸਦ ਮੈਂਬਰ ਅਸ਼ੋਕ ਅਰਗਾਲ ਤੇ ਫਾਗਨ ਸਿੰਘ ਕੁਲਸਤੇ, ਸਾਬਕਾ ਭਾਜਪਾ ਸੰਸਦ ਮੈਂਬਰ ਮਹਾਬੀਰ ਸਿੰਘ ਭਗੋਰਾ ਤੇ ਭਾਜਪਾ ਕਾਰਕੁੰਨ ਸੋਹੇਲ ਹਿੰਦੋਸਤਾਨੀ ਸ਼ਾਮਿਲ ਹਨ। ਅਦਾਲਤ ਨੇ ਅਪਰਾਧ ਲਈ ਉਕਸਾਉਣ ਵਾਸਤੇ ਅਮਰ ਸਿੰਘ ਦੇ ਸਾਬਕਾ ਸਹਾਇਕ ਸੰਜੀਵ ਸਕਸੈਨਾ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ ਹੈ।
No comments:
Post a Comment