jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 22 November 2013

ਏਡਿਡ ਸਕੂਲ ਯੂਨੀਅਨ ਵੱਲੋਂ ਡੀ. ਜੀ. ਐਸ. ਈ. ਨਾਲ ਮਰਜ ਸਬੰਧੀ ਮੀਟਿੰਗ---- ਏਡਿਡ ਸਟਾਫ ਦੇ ਸਰਕਾਰੀ ਸਕੂਲਾਂ ਵਿਚ ਰਲੇਵੇਂ ਨੂੰ ਹੁੰਗਾਰਾ

www.sabblok.blogspot.com
ਅਜੀਤਗੜ, 21 ਨਵੰਬਰ -ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੀ ਅੱਜ ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ਕੁਮਾਰ ਰਹੁਲ ਅਤੇ ਡੀ. ਪੀ. ਆਈ. ਸ੍ਰੀ ਕਮਲ ਕੁਮਾਰ ਗਰਗ ਨਾਲ ਵਿੱਦਿਆ ਭਵਨ ਮੋਹਾਲੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ. ਐਨ. ਸੈਣੀ ਸਮੇਤ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਸ਼ਾਮਲ ਸਨ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਮੀਟਿੰਗ ਦੌਰਾਨ ਸ੍ਰੀ ਚਾਹਲ ਨੇ ਕਿਹਾ ਕਿ ਏਡਿਡ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਨ•ਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ ਸਮੂਹ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨਾ ਹੈ। ਇਸ ਮੌਕੇ ਡੀ. ਐਸ. ਈ. ਕੁਮਾਰ ਰਹੁਲ ਨੇ ਯੂਨੀਅਨ ਦੀ ਮੰਗ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੱਤਾ ਅਤੇ ਕਿਹਾ ਕਿ ਉਹ ਇਸ ਸਬੰਧ ਵਿਚ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਨਾਲ ਗੱਲ ਕਰਨਗੇ। ਇਸ ਤੋਂ ਪਹਿਲਾਂ ਯੂਨੀਅਨ ਨੇ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਸ੍ਰੀ ਕਮਲ ਕੁਮਾਰ ਗਰਗ ਨਾਲ ਵੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਬੀਤੀ 12 ਅਕਤੂਬਰ ਨੂੰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਡੀ. ਪੀ. ਆਈ. ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਲਈ ਟਾਈਮ ਟੇਬਲ ਅਤੇ ਪੀਰੀਅਡਾਂ ਦੀ ਵੰਡ ਸਰਕਾਰੀ ਸਕੂਲਾਂ ਦੇ ਕਰਮਚਾਰੀਆਂ ਵਾਂਗੂ ਕਰਨ, ਬਕਾਇਆ ਬੀ. ਟੀ. ਦੀ ਰਾਸ਼ੀ ਅਤੇ ਦਰਜਾ ਚਾਰ ਤੇ ਲੈਬ ਅਟੈਂਡੈਂਟਾਂ ਦੀ ਗਰੇਡ ਪੇ ਦੀ ਚਿੱਠੀ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ। ਡੀ. ਪੀ. ਆਈ. ਨੇ ਏਡਿਡ ਸਕੂਲਾਂ ਵਿਚ ਸੈਕਸ਼ਨ ਵਾਈਜ ਵਿਦਿਆਰਥੀਆਂ ਦੀ ਗਿਣਤੀ 30 ਤੋਂ ਘੱਟ ਕਰਨ, ਪੈਨਸ਼ਨਰੀ ਲਾਭ 25 ਸਾਲ ਦੀ ਸੇਵਾ ਉਪਰੰਤ ਦੇਣ, ਪ੍ਰਾਇਮਰੀ ਸਕੂਲਾਂ ਦੇ ਕਲੇਮ ਸਾਲ ਦੇ ਅਧਾਰ 'ਤੇ ਲੈਣ, ਪੈਨਸ਼ਨਰਾਂ ਦੀ ਪੈਨਸ਼ਨ ਪੋਸਟ ਆਡਿਟ ਕਰਨ ਅਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੇ ਤਨਖਾਹ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ। ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ, ਸੂਬਾ ਸਕੱਤਰ ਐਨ. ਐਨ. ਸੈਣੀ, ਸੂਬਾ ਖਜਾਨਚੀ, ਕੁਲਵੰਤ ਸਿੰਘ ਗਿੱਲ, ਮੈਡਮ ਸ਼ਵਿੰਦਰ ਕੌਰ ਲੁਧਿਆਣਾ, ਰਾਜ ਕੁਮਾਰ ਮਿਸ਼ਰਾ ਅੰਮ੍ਰਿਤਸਰ, ਰਮੇਸ਼ ਦਸੂਹਾ, ਅਮਰਜੀਤ ਸਿੰਘ ਭੁੱਲਰ ਰੋਪੜ, ਹਰਦੀਪ ਸਿੰਘ ਢੀਂਡਸਾ ਤਖਤਗੜ•, ਅਜੇ ਚੌਹਾਨ ਅੰਮ੍ਰਿਤਸਰ, ਯਾਦਵਿੰਦਰ ਕੁਮਾਰ, ਦਲਜੀਤ ਸਿੰਘ ਖਰੜ, ਕ੍ਰਿਸ਼ਨ ਕੁਮਾਰ ਫਰੀਦਕੋਟ, ਸ਼ਵਿੰਦਰ ਮਸ਼ਰਾਲ ਫਿਰੋਜਪੁਰ, ਰਜਿੰਦਰ ਸ਼ਰਮਾ ਨਵਾਂ ਸ਼ਹਿਰ, ਗਗਨਦੀਪ ਕੌਰ ਲੁਧਿਆਣਾ ਅਤੇ ਪ੍ਰਿੰਸੀਪਲ ਐਫ. ਸੀ. ਮਲਹੋਤਰਾ ਆਦਿ ਵੀ ਹਾਜ਼ਰ ਸਨ।

No comments: