jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 22 November 2013

ਭਾਈ ਖਾਲਸਾ ਦੇ ਮਾਤਾ ਸਤਵੰਤ ਕੌਰ ਦੇ ਅੰਤਿਮ ਸੰਸਕਾਰ ਮੌਕੇ ਕਈ ਸ਼ਖ਼ਸੀਅਤਾਂ ਪੁੱਜੀਆਂ

www.sabblok.blogspot.com
ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ, ਗੁਰਿੰਦਰ ਸਿੰਘ)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਸਮਾਜ ਸੇਵਕ ਸ: ਜਸਬੀਰ ਸਿੰਘ ਯੂ. ਐਸ. ਏ, ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਦੇ ਮਾਤਾ ਸਰਦਾਰਨੀ ਸਤਵੰਤ ਕੌਰ ਜੋ 19 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਅੱਜ ਸਵੇਰੇ ਸਵਰਗ ਆਸ਼ਰਮ ਪਿੱਛੇ ਅਰੋੜਾ ਪੈਲੇਸ ਨਜ਼ਦੀਕ ਦਾਣਾ ਮੰਡੀ ਗਿੱਲ ਰੋਡ ਵਿਖੇ ਕੀਤਾ ਗਿਆ | ਮਾਤਾ ਸਤਵੰਤ ਕੌਰ ਦੇ ਅੰਗੀਠਾ ਸਾਂਭਣ ਦੀ ਰਸਮ 23 ਨਵੰਬਰ ਨੂੰ ਸਵੇਰੇ 8 ਵਜੇ ਹੋਵੇਗੀ, ਜਦਕਿ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 29 ਨਵੰਬਰ ਨੂੰ ਦੁਪਹਿਰ 1 ਤੋਂ 2:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗੀ | ਮਾਤਾ ਸਤਵੰਤ ਕੌਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਕੀਤੀ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬਾਨ ਵੱਲੋਂ ਮਿ੍ਤਕ ਦੇਹ ਉਪਰ ਦੁਸ਼ਾਲਾ ਭੇਂਟ ਕੀਤਾ | ਅੰਤਿਮ ਸੰਸਕਾਰ ਮੌਕੇ ਜਥੇ: ਅਵਤਾਰ ਸਿੰਘ, ਗਿਆਨੀ ਜਗਤਾਰ ਸਿੰਘ, ਬਾਬਾ ਜਸਵੰਤ ਸਿੰਘ ਨਾਨਕਸਰ, ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਮਾਤਾ ਵਿਪਨਪ੍ਰੀਤ ਕੌਰ, ਬੀਬੀ ਬਲਜੀਤ ਕੌਰ ਖਾਲਸਾ, ਪਿ੍ਤਪਾਲ ਸਿੰਘ, ਗਿਆਨੀ ਪਿੰਦਰਪਾਲ ਸਿੰਘ, ਸਵਰਨ ਸਿੰਘ ਅਕਾਲਗੜ੍ਹ, ਗੁਰਮੀਤ ਸਿੰਘ ਕਲਗੀਧਰ, ਭਾਈ ਗਗਨਦੀਪ ਸਿੰਘ ਰਾਜਸਥਾਨੀ, ਭਾਈ ਦਵਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਬਿੰਦਰਾ, ਪਿ੍ੰ: ਸੁਖਵੰਤ ਸਿੰਘ, ਭਾਈ ਬਲਦੇਵ ਸਿੰਘ ਬੁਲੰਦਪੁਰੀ, ਭਾਈ ਅਮਨਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਭਾਈ ਹਰਵਿੰਦਰ ਸਿੰਘ ਲਿਟਲ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸਤਪਾਲ ਗੁਸਾਈਾ, ਕੰਵਲਇੰਦਰ ਸਿੰਘ ਠੇਕੇਦਾਰ, ਭਾਈ ਮਨਦੀਪ ਸਿੰਘ ਲਾਚੋਵਾਲ, ਹਰਦਿਆਲ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਉਪਕਾਰ ਸਿੰਘ ਸੰਧੂ, ਅਮਰਬੀਰ ਸਿੰਘ ਢੋਟ, ਗੁਰਮਿੰਦਰ ਸਿੰਘ ਚਾਵਲਾ, ਮਨਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਗੋਸ਼ਾ, ਜਸਪਾਲ ਸਿੰਘ ਮੀਰਾਂਕੋਟ, ਮਨਜੀਤ ਸਿੰਘ ਬਾਠ ਅਜਨਾਲਾ, ਰਛਪਾਲ ਸਿੰਘ ਲੁਹਾਰਕੇ, ਗੁਰਦੀਪ ਸਿੰਘ ਸੁਰਸਿੰਘ ਵਾਲਾ, ਭਾਈ ਮੇਜਰ ਸਿੰਘ, ਜਥੇ: ਅਮਰਜੀਤ ਸਿੰਘ ਭਾਟੀਆ, ਬਲਵਿੰਦਰ ਸਿੰਘ ਲਾਇਲਪੁਰੀ, ਪ੍ਰਲਾਦ ਸਿੰਘ ਢੱਲ, ਕੁਲਵੰਤ ਸਿੰਘ ਦੁਖੀਆ, ਹਾਕਮ ਸਿੰਘ ਗਿਆਸਪੁਰਾ, ਬਾਬਾ ਅਜੀਤ ਸਿੰਘ, ਜਥੇ: ਉਜਾਗਰ ਸਿੰਘ ਛਾਪਾ, ਮਨੋਹਰ ਸਿੰਘ ਮੱਕੜ, ਸੋਹਣ ਸਿੰਘ ਗੋਗਾ, ਜਤਿੰਦਰਪਾਲ ਸਿੰਘ ਸਲੂਜਾ, ਮਨਜੀਤ ਸਿੰਘ ਖਾਲਸਾ, ਤੇਜਿੰਦਰ ਸਿੰਘ ਡੰਗ, ਰਣਜੋਧ ਸਿੰਘ ਜੀ. ਐਸ, ਸੁਰਜੀਤ ਸਿੰਘ ਦੁੱਗਰੀ, ਬੀਬੀ ਗੁਰਦੀਪ ਕੌਰ, ਨਰਿੰਦਰ ਕੌਰ ਲਾਂਬਾ, ਜਸਵਿੰਦਰ ਕੌਰ ਮੱਕੜ, ਬੀਬੀ ਸੁਰਿੰਦਰ ਕੌਰ ਦਿਆਲ, ਅਮਰਜੀਤ ਸਿੰਘ, ਹਰਭਜਨ ਸਿੰਘ ਡੰਗ, ਸਵਰਨ ਸਿੰਘ ਮਹੌਲੀ, ਹੇਮਰਾਜ ਅੱਗਰਵਾਲ, ਗੁਰਪ੍ਰੀਤ ਸਿੰਘ ਖੁਰਾਣਾ, ਮਨਵਿੰਦਰਪਾਲ ਸਿੰਘ ਮੱਕੜ, ਰਾਕੇਸ਼ ਪਰਾਸ਼ਰ, ਸੰਜੇ ਤਲਵਾੜ, ਤਨਵੀਰ ਸਿੰਘ ਧਾਰੀਵਾਲ, ਪਾਲ ਸਿੰਘ ਗਰੇਵਾਲ, ਮਨਜੀਤ ਸਿੰਘ ਨਾਗਪਾਲ, ਕੁਲਦੀਪ ਸਿੰਘ ਦੂਆ, ਭੁਪਿੰਦਰ ਸਿੰਘ ਨਾਗੋਕੇ, ਰਵਿੰਦਰ ਦੀਵਾਨਾ, ਰਵਿੰਦਰ ਵਰਮਾ, ਕਈ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

No comments: