www.sabblok.blogspot.com
Share on fac
Share on fac
ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਮੁੱਖ ਮੰਤਰੀ ਪੰਜਾਬ। (ਤਸਵੀਰ: ਗੁਰੂਸਰੀਆ)
ਕੇਂਦਰ ਸਾਡੇ ਕੋਲੋਂ ਪੈਸੇ ਨਾ ਲਵੇ, ਸਾਨੂੰ ਉਨਾਂ ਤੋਂ ਲੈਂਣ ਦੀ ਲੋੜ ਹੀ ਨਾ ਪਵੇ:
ਮੁੱਖ ਮੰਤਰੀ nਰਾਹੁਲ ਗਾਂਧੀ ਮਰਿਆਦਾ 'ਚ ਰਹੇ ਮੁੱਖ ਮੰਤਰੀ ਦਾ ਲੰਬੀ ਦੌਰਾ ਸਮਾਪਤ
ਮਲੋਟ (ਮਿੰਟੂ ਗੁਰੂਸਰੀਆ): ਭਈ ! ਮੈਂ ਸਿੱਧੂ ਨੂੰ ਮਤਰੇਆ ਨਹੀਂ ਆਪਣਾ ਸਕਾ ਪੁੱਤ ਸਮਝਦੈਂ। ਇਹ ਬੋਲ ਸਨ ਸੂਬੇ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦੇ, ਜੋ ਅੱਜ ਦੋ ਦਿਨਾਂ ਲੰਬੀ ਹਲਕੇ ਦੇ ਦੌਰੇ ਦੌਰਾਨ ਆਖਰੀ ਦਿਨ ਪਿੰਡਾਂ ਵਿਚ ਸੰਗਤ ਦਰਸ਼ਨ ਕਰਨ ਪੁੱਜੇ ਹੋਏ ਸਨ। ਪੱਤਰਕਾਰ ਵਾਰਤਾ ਵਿਚ ਜਦੋਂ ਪੱਤਰਕਾਰਾਂ ਨੇ ਸ੍ਰੀ ਬਾਦਲ ਨੂੰ ਉਸ ਬਿਆਨ ਬਾਰੇ ਸਵਾਲ ਕੀਤਾ, ਜਿਸ ਵਿਚ ਅਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੱਧੂ ਨੇ ਇਹ ਆਖਿਆ ਸੀ ਕਿ ਬਾਦਲ ਮੈਨੂੰ ਆਪਣਾ ਪੁੱਤ ਤਾਂ ਮੰਨਦੇ ਹਨ ਪਰ ਸਕਾ ਨਹੀਂ ਮਤਰੇਆ। ਤਾਂ ਇਸ ਦੇ ਜਵਾਬ ਵਿਚ ਬਾਦਲ ਨੇ ਹਲਕੀ ਜਿਹੀ ਮੁਸਾਕਨ ਫੈਲਾ ਕੇ ਆਖਿਆ ਕਿ ਉਹ ਸਿੱਧੂ ਨੂੰ ਮਤਰੇਆ ਨਹੀਂ ਸਕਾ ਪੁੱਤ ਸਮਝਦੇ ਹਨ। ਜਦੋਂ ਮੁੱਖ ਮੰਤਰੀ ਨੂੰ ਇਹ ਪੁੱਛਿਆ ਗਿਆ ਕਿ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਰਹੇ ਹਨ ਕਿ 'ਕਾਲੀ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਦਾ ਪੈਸਾ ਸੰਗਤ ਦਰਸ਼ਨਾਂ ਵਿਚ ਵੰਡ ਕੇ ਖੁਦ ਨੂੰ ਚਮਕਾ ਰਹੀ ਹੈ, ਕੀ ਇਹ ਦੋਸ਼ ਠੀਕ ਹਨ? ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨਾਂ ਵਿਚ ਵੰਡਿਆ ਜਾਣ ਵਾਲਾ ਪੈਸਾ ਪੰਜਾਬ ਦਾ ਹੀ ਹੈ, ਕੇਂਦਰ ਸਰਕਾਰ ਪੰਜਾਬ ਕੋਲੋਂ 100 ਰੁਪਿਆ ਲੈ ਕੇ 30 ਮੋੜਦੀ ਹੈ, ਜੇ ਕੇਂਦਰ ਸਾਡੇ ਕੋਲੋਂ ਪੈਸਾ ਨਾ ਲਵੇ ਤਾਂ ਸਾਨੂੰ ਲੋੜ ਹੀ ਨਾ ਪਵੇ ਕੇਂਦਰੀ ਯੋਜਨਾਵਾਂ ਦੇ ਪੈਸੇ ਦੀ। ਰਾਹੁਲ ਗਾਂਧੀ ਵੱਲੋਂ ਭਾਜਪਾ ਨੂੰ 'ਚੋਰ' ਜਮਾਤ ਕਹਿਣ ਦੀ ਨਿਖੇਧੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਰਾਹੁਲ ਨੂੰ ਮਰਿਆਦਾ 'ਚ ਰਹਿਣਾ ਚਾਹੀਦਾ ਹੈ, ਕਿਸੇ ਪਾਰਟੀ ਪ੍ਰਤੀ ਗੈਰ-ਸਭਿਅਕ ਟਿੱਪਣੀ ਨਹੀਂ ਕਰਨੀ ਚਾਹੀਦੀ, ਮੈਂ ਆਪਣੇ ਸਿਆਸੀ ਜੀਵਨ ਵਿਚ ਕਿਸੇ ਸਿਆਸੀ ਪਾਰਟੀ ਪ੍ਰਤੀ ਇਸ ਤਰਾਂ ਦੀ ਕਦੇ ਟਿੱਪਣੀ ਨਹੀਂ ਕੀਤੀ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵੱਲੋਂ ਉਠਾਈ ਇਸ ਮੰਗ ਦੇ ਜਵਾਬ ਵਿਚ ਕਿ ਡਰੱਗਜ਼ ਸਕੈਂਡਲ 'ਚ ਸ਼ਮੂਲੀਅਤ ਵਾਲੇ ਕੁਝ ਅਕਾਲੀ ਨੇਤਾਵਾਂ ਨੂੰ ਸਰਕਾਰ ਬਚਾਉਂਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਮਾਮਲੇ ਦੀ ਜਾਂਚ ਕੇਂਦਰ ਦੀ ਕਿਸੇ ਏਜੰਸੀ ਕੋਲੋਂ ਕਰਵਾਈ ਜਾਵੇ ਤਾਂ ਸ੍ਰ: ਬਾਦਲ ਨੇ ਕਿਹਾ ਕਿ ਇਹ ਸਾਰੇ ਦੋਸ਼ ਨਿਰਮੂਲ ਹਨ, ਇਸ ਮਾਮਲੇ ਵਿਚ ਨਿਰਪੱਖ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਸ ਕਿਸੇ ਦੀ ਇਸ ਸਕੈਂਡਲ ਵਿਚ ਸ਼ਮੂਲੀਅਤ ਪਾਈ ਗਈ ਉਸ ਖਿਲਾਫ਼ ਕਾਰਵਾਈ ਹਰ ਹੀਲੇ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਗੁਜ਼ਰਦੇ ਵਕਤ ਨਾਲ ਕਿਸਾਨਾਂ ਕੋਲ ਜ਼ਮੀਨਾਂ ਘੱਟ ਰਹਿ ਗਈਆਂ ਹਨ, ਉੱਤੋਂ ਕੁਦਰਤੀ ਕਰੋਪੀਆਂ ਅਤੇ ਵਧੀ ਲਾਗਤ ਨੇ ਖੇਤੀ ਸਨਅਤ ਨੂੰ ਘਾਟੇਵੰਦ ਬਣਾ ਦਿੱਤਾ ਹੈ। ਉਨਾਂ ਕਿਹਾ ਕਿ ਸੇਮ ਪ੍ਰਭਾਵਿਤ ਇਸ ਇਲਾਕੇ ਵਿਚ ਕਿਸਾਨਾਂ ਨੂੰ ਰਕਬਾ ਜੰਗਲਾਤ ਹੇਠ ਲਿਆਉਂਣਾ ਚਾਹੀਦਾ ਹੈ, ਇਸ ਲਈ ਪਾਪੂਲਰ ਅਤੇ ਸਫੈਦੇ ਦੇ ਬੂਟੇ ਉੱਤਮ ਹਨ, ਇਸ ਕਾਰਜ ਲਈ ਜਿੱਥੇ ਸਰਕਾਰ ਮੁਫ਼ਤ ਬੂਟੇ ਮੁਹੱਈਆ ਕਰਵਾਉਂਦੀ ਹੈ, ਉੱਥੇ ਇਕ ਸਾਲ ਦਾ ਸਾਰਾ ਖਰਚ ਸਰਕਾਰ ਉਠਾਉਂਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਛੀ ਪਾਲਣ ਅਤੇ ਸੂਰ ਪਾਲਣ ਜਿਹੇ ਸਹਾਇਕ ਧੰਦੇ ਵੀ ਕਿਸਾਨਾਂ ਨੂੰ ਅਪਨਾਉਂਣੇ ਚਾਹੀਦੇ ਹਨ। ਮੁੱਖ ਮੰਤਰੀ ਦੀ ਇਸ ਅਪੀਲ ਤੋਂ ਪ੍ਰਭਾਵਿਤ ਹੋ ਕੇ ਦਰਜ਼ਨਾ ਕਿਸਾਨਾਂ ਨੇ ਸਹਾਇਕ ਧੰਦਿਆਂ ਨੂੰ ਅਪਨਾਉਂਣ ਦੀ ਹਾਮੀ ਵੀ ਭਰੀ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਨੇ ਲੰਬੀ ਹਲਕੇ ਦੇ ਪਿੰਡ ਕੱਟਿਆਂਵਾਲੀ ਤੋਂ ਦੌਰੇ ਦੀ ਸ਼ੁਰੂਆਤ ਕਰਕੇ ਪੱਕੀ ਟਿੱਬੀ, ਗੁਰੂਸਰ ਯੋਧਾ, ਢਾਣੀ ਬਰਕੀ, ਢਾਣੀ ਕੁੰਦਨ ਸਿੰਘ, ਕੋਲਿਆਂਵਾਲੀ, ਛਾਪਿਆਂਵਾਲੀ ਅਤੇ ਡੱਬਵਾਲੀ ਢਾਬ ਪਿੰਡਾਂ ਵਿਚ ਸੰਗਤ ਦਰਸ਼ਨ ਕੀਤਾ। ਜਿੱਥੇ ਮੁੱਖ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਕੂਲਾਂ, ਗਲੀਆਂ-ਨਾਲਿਆਂ, ਖੇਡਾਂ, ਸੇਮ ਨਾਲਿਆਂ, ਸੜਕਾਂ, ਧਰਮਸ਼ਾਲਾਵਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੀ ਬਰਸਾਤ ਕੀਤੀ। ਉਨਾਂ ਕੁਝ ਲੋੜਵੰਦਾਂ ਨੂੰ ਨਗਦ ਰਾਸ਼ੀ ਵੀ ਤਕਸੀਮ ਕੀਤੀ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਕੇ ਜੇ ਐਸ ਚੀਮਾ, ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਕਾਰਜਕਾਰਨੀ ਮੈਂਬਰ ਐਸ.ਜੀ.ਪੀ.ਸੀ., ਚੇਅਰਮੈਨ ਲਖਵਿੰਦਰ ਸਿੰਘ ਰੋਹੀ ਵਾਲਾ, ਕਾਕਾ ਭਾਈ ਕੇਰਾ ਚੇਅਰਮੈਨ ਪਨਕੋਫੈੱਡ, ਪ੍ਰਮਿੰਦਰ ਸਿੰਘ ਕੋਲਿਆਂਵਾਲੀ, ਜਗਦੀਸ਼ ਸਿੰਘ ਬੁਰਜ ਸਿੱਧਵਾਂ ਚੇਅਰਮੈਨ ਸਹਿਕਾਰੀ ਬੈਂਕ, ਸੁਖਪਾਲ ਸਿੰਘ ਸਰਪੰਚ ਦਾਨੇਵਾਲਾ, ਦੀਪਾ ਕੋਲਿਆਂਵਾਲੀ, ਦਲਜਿੰਦਰ ਬਿੱਲਾ (ਸਰਾਵਾਂ), ਰੂਬੀ ਬਰਾੜ ਆਦਿ ਹਾਜ਼ਰ ਸਨ।
No comments:
Post a Comment