jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 22 November 2013

`ਆਪ` ਨੇ ਵੈੱਬਸਾਈਟ ਤੋਂ ਮੰਗੀ ਸਟਿੰਗ ਦੀ ਫੁਟੇਜ , ਨਾ ਦਿੱਤੀ ਤਾਂ ਕਾਨੂੰਨ ਦਾ ਸਹਾਰਾ ਲੈਣਗੇ

www.sabblok.blogspot.com
 ਦਿੱਲੀ ਵਿਧਾਨ ਸਭਾ ਚੋਣਾਂ  ਤੋਂ ਕਰੀਬ ਦੋ ਹਫ਼ਤੇ ਪਹਿਲਾਂ  ਵਿਧਾਨ ਸਭਾ  ਚੋਣ ਲੜ ਰਹੀ   ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦਾ ਸਟਿੰਗ ਅਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ  ਪਾਰਟੀ ਨੇ ਜਾਂਚ ਵਿੱਚ ਸੱਚਾਈ ਸਾਹਮਣੇ ਲਿਆਉਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਹੈ ।
 ਦਿੱਲੀ ਚੈਨਲਾਂ ਤੇ ਪ੍ਰਸਾਰਿਤ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਆਮ ਆਦਮੀ ਪਾਰਟੀ ਕੁਝ ਉਮੀਦਵਾਰ ਬਿਨਾ  ਰਸੀਦ ਦੇ ਕੈਸ਼  ਲੈਣ ਦੀ ਗੱਲ ਕਰਦੇ ਦਿਖਾਏ ਗਏ ਹਨ।
ਹਾਲਾਂਕਿ ਆਮ ਆਦਮੀ ਪਾਰਟੀ ਨੇ ਸਟਿੰਗ ਅਪਰੇਸ਼ਨ ਬਾਰੇ ਉਪਰ ਸਵਾਲ ਖੜ੍ਹ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ ਸਟਿੰਗ ਅਪਰੇਸ਼ਨ  ਜਾਰੀ ਕਰਨ ਵਾਲੀ ਵੈੱਬਸਾਈਟ ਉਪਰ ਕਾਨੂੰਨੀ  ਕਾਰਵਾਈ ਦੀ  ਗੱਲ ਵੀ ਆਖੀ ਹੈ।
ਇੱਕ ਵੈੱਬਸਾਈਟ  ਵੱਲੋਂ ਜਾਰੀ ਕੀਤੇ ਗਏ ਸਟਿੰਗ ਅਪਰੇਸ਼ਨ  ਵੀਡਿਓ ਵਿੱਚ ਪਾਰਟੀ ਦੇ ਉਮੀਦਵਾਰ  ਸਾਜਿ਼ਆ ਇਲਮੀ, ਕੁਮਾਰ ਵਿਸ਼ਵਾਸ ਅਤੇ ਹੋਰ ਆਗੂਆਂ ਨੂੰ ਜ਼ਮੀਨ ਦੇ ਸੌਦੇ ਕਰਵਾਉਣ, ਲੋਕਾਂ ਦੇ ਪੈਸੇ   ਵਾਪਸ ਕਰਵਾਉਣ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ  ਹੋਣ ਦੇ ਬਦਲੇ ਨਕਦ ਚੰਦਾ ਲੈਣ ਦੀ ਗੱਲ  ਕਰਦੇ ਦਿਸ ਰਹੇ ਹਨ।
ਆਮ ਆਦਮੀ ਪਾਰਟੀ ਨੇ ਸਟਿੰਗ ਅਪਰੇਸ਼ਨ ਦੀ ਪੂਰੀ ਫੁਟੇਜ ਮੰਗੀ ਸੀ , ਆਪਣੇ ਉਮੀਦਵਾਰਾਂ ਉਪਰ ਕੋਈ  ਕਾਰਵਾਈ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਤਰਕ ਦਿੱਤਾ ਸੀ ਕਿ ਉਹ ਪਹਿਲਾਂ ਸਟਿੰਗ ਅਪਰੇਸ਼ਨ ਦੀ ਸਾਰੀ ਵੀਡਿਓ ਦੇਖਣਗੇ।
 ਆਪ ਪਾਰਟੀ ਨੇ ਸਟਿੰਗ ਵਾਲੀ ਸਾਈਟ ਨੂੰ ਸੁੱਕਰਵਾਰ 11 ਵਜੇ ਤੱਕ ਸਟਿੰਗ ਦੀ ਪੂਰੀ ਫੁਟੇਜ ਉਪਲਬੱਧ ਕਰਵਾਉਣ ਦਾ ਸਮਾਂ ਦਿੱਤਾ ਸੀ । 11  ਵਜੇ ਤੱਕ   ਫੁਟੇਜ ਨੇ ਮਿਲਣ  ਤੋਂ ਬਾਅਦ ਪਾਰਟੀ ਨੇ  4 ਘੰਟਿਆਂ ਦਾ ਹੋਰ ਸਮਾਂ ਦਿੱਤਾ ਹੈ।
 ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ   ਆਮ ਆਦਮੀ ਪਾਰਟੀ ਦਾ ਅਕਸ ਖਰਾਬ ਕਰਨ ਦੇ ਲਈ ਅਜਿਹਾ ਕੀਤਾ ਗਿਆ ਹੈ। ਜੇਕਰ ਸਟਿੰਗ ਜਨਤਕ ਹੈ ਤਾਂ ਇਸਦੀ ਫੁਟੇਜ ਉਪਲਬੱਧ ਕਰਵਾਉਣਾ ਵੀ ਜਨਤਕ ਫਰਜ਼ ਹੈ। ਉਹਨਾ ਦਾ ਦੋਸ਼ ਹੈ ਕਿ ਕੁਝ  ਕਾਰਪੋਰੇਟ ਘਰਾਣੇ,   ਰਾਜਨੀਤਕ ਪਾਰਟੀਆਂ ਅਤੇ ਮੀਡੀਆ ਦੇ ਕੁਝ  ਵਿਅਕਤੀ ਅਜਿਹੇ ਹੱਥ ਕੰਡੇ ਵਰਤ ਰਹੇ ਹਨ।

No comments: