www.sabblok.blogspot.com
ਸੈਨ ਫਰਾਂਸਿਸਕੋ, 22 ਨਵੰਬਰ (ਏਜੰਸੀ) - ਗੂਗਲ ਨੇ ਇੱਕ ਅਜਿਹਾ ਪ੍ਰੀਪੇਡ ਡੇਬਿਟ ਕਾਰਡ ਲਾਂਚ ਕੀਤਾ ਹੈ, ਜਿਸ ਦੇ ਨਾਲ ਗਾਹਕ ਨਾ ਕੇਵਲ ਖ੍ਰੀਦਾਰੀ ਕਰ ਸਕਣਗੇ, ਬਲਕਿ ਇਸ ਦੇ ਜਰੀਏ ਏਟੀਐਮ ਮਸ਼ੀਨ ਤੋਂ ਰੁਪਏ ਵੀ ਕੱਢ ਸਕਣਗੇ। ਇਹ ਕਾਰਡ ਫਿਲਹਾਲ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਇਸ ਕਾਰਡ ਦੇ ਜਰੀਏ ਗਾਹਕ ਆਪਣੇ ਗੂਗਲ ਅਕਾਉਂਟ 'ਚ ਜਮਾਂ ਰੁਪਏ ਦਾ ਜ਼ਰੂਰਤ ਦੇ ਮੁਤਾਬਕ ਇਸਤੇਮਾਲ ਕਰ ਸਕਣਗੇ। ਇਹ ਇੱਕ ਸਮਾਰਟਫੋਨ ਐਪ ਹੈ, ਜੋ ਲੋਕਾਂ ਨੂੰ ਆਨਲਾਈਨ ਪੇਮੇਂਟ ਸਹੂਲਤ ਉਪਲੱਬਧ ਕਰਵਾਏਗਾ। ਗੂਗਲ ਨੇ ਦੱਸਿਆ ਕਿ ਇਹ ਨਵਾਂ ਡੇਬਿਟ ਕਾਰਡ ਉਨ੍ਹਾਂ ਸਾਰੀਆਂ ਥਾਂਵਾਂ 'ਤੇ ਸਵੀਕਾਰ ਕੀਤਾ ਜਾਵੇਗਾ ਜਿੱਥੇ ਮਾਸਟਰ ਕਾਰਡ ਸਵੀਕਾਰ ਕੀਤੇ ਜਾਂਦੇ ਹਨ। ਗਾਹਕ ਇਸ ਨਵੇਂ ਵਾਲੇਟ ਕਾਰਡ ਨੂੰ ਆਪਣੇ ਆਨਲਾਈਨ ਅਕਾਉਂਟ ਨਾਲ ਜੋੜ ਕੇ ਇਸ 'ਚ ਰਕਮ ਪਾ ਸਕਣਗੇ। ਨਾਲ ਹੀ ਕਿਸੇ ਹੋਰ ਵਾਲੇਟ ਕਾਰਡ ਤੋਂ ਵੀ ਰਕਮ ਟਰਾਂਸਫਰ ਕੀਤੀ ਜਾ ਸਕਦੀ ਹੈ। ਗੂਗਲ ਨੇ ਦੱਸਿਆ ਦੀ ਇਹ ਪੂਰੀ ਤਰ੍ਹਾਂ ਨਾਲ ਮੁਫਤ ਹੋਵੇਗਾ ਤੇ ਇਸ ਦੇ ਲਈ ਕੰਪਨੀ ਵਲੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ।
No comments:
Post a Comment