www.sabblok.blogspot.com
ਅਹਿਮਦਾਬਾਦ, 22 ਨਵੰਬਰ (ਏਜੰਸੀ) - ਆਸਾਰਾਮ ਦੇ ਆਸ਼ਰਮ 'ਚ ਅੱਜ ਸੂਰਤ ਪੁਲਿਸ ਨੂੰ ਛਾਪੇਮਾਰੀ ਦੇ ਵਕਤ ਇੱਕ ਤਹਿਖਾਨਾ ਮਿਲਿਆ ਹੈ। ਪੁਲਿਸ ਨੂੰ ਤਹਿਖਾਨੇ ਤੋਂ ਕਈ ਅਹਿਮ ਦਸਤਾਵੇਜ਼ ਵੀ ਮਿਲੇ ਹਨ। ਲੋਕਾਂ ਦੀ ਮੰਨੀਏ ਤਾਂ ਇਹ ਉਹੀ ਤਹਿਖਾਨਾ ਹੈ, ਜਿੱਥੇ ਆਸਾਰਾਮ ਕਈ ਵਾਰ ਇਕਾਂਤਵਾਸ 'ਚ ਵੀ ਜਾਂਦੇ ਸਨ। ਪੁਲਿਸ ਨੂੰ ਮਿਲੇ ਆਸਾਰਾਮ ਦੇ ਤਹਿਖਾਨੇ 'ਚ ਕਈ ਵੱਖ - ਵੱਖ ਕਮਰੇ ਬਣਾਏ ਗਏ ਹਨ। ਲੋਕਾਂ ਦੇ ਅਨੁਸਾਰ ਆਸਾਰਾਮ ਜਦੋਂ ਵੀ ਅਹਿਮਦਾਬਾਦ 'ਚ ਸਤਸੰਗ ਰੱਖਦੇ ਸਨ, ਪੈਸੇ ਇੱਥੇ ਰੱਖੇ ਜਾਂਦੇ ਸਨ। ਇਹੀ ਨਹੀਂ ਕਈ ਵਾਰ ਆਸਾਰਾਮ ਤਹਿਖਾਨੇ 'ਚ ਇਕਾਂਤਵਾਸ ਲਈ ਔਰਤਾਂ ਨੂੰ ਵੀ ਬੁਲਾਉਂਦੇ ਸਨ। ਇਸ ਤਹਿਖਾਨੇ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਰਸਤਾ ਵੀ ਅਹਿਮਦਾਬਾਦ ਦੀ ਸਾਬਰਮਤੀ ਨਦੀ 'ਚ ਨਿਕਲਦਾ ਹੈ, ਜਿਸ ਨੂੰ ਖਾਸ ਤੌਰ 'ਤੇ ਬਣਾਇਆ ਗਿਆ ਹੈ। ਪੁਲਿਸ ਦੇ ਅਨੁਸਾਰ, ਆਸਾਰਾਮ ਦੇ ਹਰ ਆਸ਼ਰਮ 'ਚ ਖਾਸ ਤਰ੍ਹਾਂ ਦੇ ਤਹਿਖਾਨੇ ਬਣਾਏ ਜਾਂਦੇ ਹਨ। ਆਸਾਰਾਮ ਤੇ ਨਾਰਾਇਣ ਆਪਣੇ ਇਕਾਂਤਵਾਸ ਦੇ ਨਾਮ 'ਤੇ ਇੱਥੇ ਔਰਤ ਸਾਧਕਾਂ ਦੇ ਨਾਲ ਰੰਗਰਲੀਆ ਵੀ ਮਨਾਉਂਦੇ ਸਨ। ਇੰਨਾ ਹੀ ਨਹੀਂ ਆਸਾਰਾਮ ਦੇ ਖਾਸ ਲੋਕ ਇਸ ਤਹਿਖਾਨੇ ਦੇ ਬਾਹਰ ਤੈਨਾਤ ਰਹਿੰਦੇ ਹਨ, ਜੋ ਕਈ ਵਾਰ ਕਿਸੇ ਦੇ ਆਉਣ 'ਤੇ ਖਾਸ ਤਰ੍ਹਾਂ ਦੇ ਸੰਕੇਤ ਆਸਾਰਾਮ ਤੇ ਉਸ ਦੇ ਬੇਟੇ ਨੂੰ ਦਿੰਦੇ ਸਨ, ਤਾਂਕਿ ਉਹ ਉੱਥੋਂ ਭੱਜ ਸਕਣ। ਇਸ ਤਹਿਖਾਨੇ 'ਚ ਖਾਸ ਤਰ੍ਹਾਂ ਦੇ ਕਮਰੇ ਬਣੇ ਹੋਏ ਹਨ, ਜਿਸ 'ਚ ਬਕਾਇਦਾ ਇੱਕ ਬੈੱਡ ਦੇ ਨਾਲ ਟਾਇਲਟ ਬਾਥਰੂਮ ਵੀ ਰੱਖਿਆ ਗਿਆ ਹੈ।
No comments:
Post a Comment