jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 21 November 2013

ਕਾਊਂਟਰ ਇੰਟੈਲੀਜੈਂਸ ਨੇ 55 ਕਿਲੋ ਅਫੀਮ ਦਾ ਦੁੱਧ ਬਰਾਮਦ ਕੀਤਾ, ,ਗਰੋਹ ਦੇ ਸਰਗਨੇ ਰਾਜ ਮੋਦਰ ਸਮੇਤ ਤਿੰਨ ਕਾਬੂ

www.sabblok.blogspot.com

ਬਠਿੰਡਾ/20 ਨਵੰਬਰ/ ਬੀ ਐਸ ਭੁੱਲਰਅਫੀਮ ਦੇ 55 ਕਿਲੋਗ੍ਰਾਮ ਦੁੱਧ ਦੀ ਬਰਾਮਦਗੀ ਨਾਲ ਕਾਉਂਟਰ ਇੰਟੈਲੀਜੈਂਸ ਨੇ ਤਿੰਨ ਮੈਂਬਰੀ ਇੱਕ ਅਜਿਹੇ ਗਰੋਹ ਨੂੰ ਗਿਰਫਤਾਰ ਕੀਤੈ, ਜਿਸਦਾ ਸਰਗਨਾ ਰਾਜ ਮੋਦਰ 1976 ਤੋਂ ਸਮਗਲਿੰਗ ਦੇ ਧੰਦੇ ਨਾਲ ਹੀ ਜੁੜਿਆ ਨਹੀਂ ਬਲਕਿ ਤਿੰਨ ਸਾਲ ਦੇ ਕਰੀਬ ਕੌਫੀ ਪੋਸਾ ਐਕਟ ਤਹਿਤ ਜੇਲ੍ਹ ਬੰਦ ਰਹਿਣ ਤੋਂ ਇਲਾਵਾ ਅੱਜ ਕੱਲ੍ਹ ਅਫੀਮ ਦੇ ਮੁਕੱਦਮੇ ਚੋਂ ਜਮਾਨਤ ਤੇ ਆਇਆ ਹੋਇਆ ਸੀ।

 ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਜਨਰਲ ਡਾ: ਜਤਿੰਦਰ ਜੈਨ ਨੇ ਦੱਸਿਆ ਕਿ ਉਹਨਾਂ ਦੀ ਇੱਕ ਟੀਮ ਨੇ ਆਰ ਜੇ 31 ਜੀ- 5018 ਨੰਬਰ ਦੇ ਇੱਕ ਅਜਿਹੇ ਟਰੱਕ ਨੂੰ ਥਾਨਾ ਸੰਗਤ ਦੀ ਹਦੂਦ ਚੋਂ ਕਾਬੂ ਕਰਕੇ ਜਦ ਉਸਦੀ ਤਲਾਸੀ ਲਈ, ਤਾਂ ਡੀਜਲ ਵਾਲੀ ਟੈਂਕੀ ਵਿੱਚ ਬਣਾਏ ਹੋਏ ਇੱਕ ਖਾਸ ਰਖਣੇ ਚੋਂ ਅਫੀਮ ਦਾ 55 ਕਿਲੋਗ੍ਰਾਮ ਦੁੱਧ ਬਰਾਮਦ ਹੋ ਗਿਆ। ਥਾਨਾ ਸੰਗਤ ਵਿਖੇ ਐਨ ਡੀ ਪੀ ਐਸ ਐਕਟ ਅਧੀਨ ਦਰਜ ਕੀਤੇ ਮੁਕੱਦਮੇ ਰਾਹੀਂ ਰਾਮਪੁਰਾ ਦੇ ਰਾਜ ਕੁਮਾਰ ਉਰਫ ਮੋਦਰ, ਦਲਵਿੰਦਰ ਸਿੰਘ ਉਰਫ ਕਾਕਾ ਅਤੇ ਬਿੱਟੂ ਸਿੰਘ ਨੂੰ ਗਿਰਫਤਾਰ ਕਰ ਲਿਆ।

ਉਹਨਾਂ ਦੱਸਿਆ ਕਿ ਇਹ ਅਫੀਮ ਰਾਜਸਥਾਨ ਦੇ ਭੀਲਵਾੜਾ ਤੋਂ ਲਿਆਂਦੀ ਜਾ ਰਹੀ ਸੀ, ਇਸ ਗਰੋਹ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਡਾ: ਜੈਨ ਨੇ ਕਿਹਾ ਕਿ ਮੁਢਲੀ ਪੁੱਛਗਿੱਛ ਦੌਰਾਨ ਕਥਿਤ ਦੋਸੀਆਂ ਨੇ ਇਹ ਇਕਬਾਲ ਕੀਤਾ ਹੈ, ਕਿ ਇਸ ਸਾਲ ਦੌਰਾਨ ਚਾਰ ਖੇਪਾਂ ਰਾਹੀਂ ਉਹ ਹੁਣ ਤੱਕ ਡੇਢ ਸੌ ਕਿਲੋਗ੍ਰਾਮ ਅਫੀਮ ਲਿਆ ਕੇ ਵੇਚ ਚੁੱਕੇ ਹਨ। ਇੱਥੇ ਇਹ ਜਿਕਰਯੋਗ ਹੈ ਕਿ ਗਰੋਹ ਦਾ ਸਰਗਨਾ ਰਾਜ ਮੋਦਰ 1976 ਤੋਂ ਅਫੀਮ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਉਸ ਵਿਰੁੱਧ ਅਫੀਮ ਦੀ ਸਮਗ¦ਿਗ ਦੇ ਅੱਧੀ ਦਰਜਨ ਮੁਕੱਦਮੇ ਦਰਜ ਹੋ ਚੁੱਕੇ ਹਨ।

 ਮੋਦਰ ਤੋਂ 6 ਦਸੰਬਰ 2000 ਨੂੰ ਥਾਨਾ ਸੰਗਤ ਦੀ ਪੁਲਿਸ ਨੇ 75 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਸੀ, ਜਿਸ ਵਿੱਚ ਉਸਨੂੰ 12 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਹੋਇਆ ਸੀ, ਜਦ ਕਿ 2 ਨਵੰਬਰ 2007 ਨੂੰ ਥਾਨਾ ਸਰਦੂਲਗੜ੍ਹ ਦੀ ਪੁਲਿਸ ਵੱਲੋਂ ਬਰਾਮਦ ਕੀਤੀ 20 ਕਿਲੋਗ੍ਰਾਮ ਅਫੀਮ ਦੇ ਦੋਸ ਤਹਿਤ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਹੋ ਚੁੱਕਾ ਹੈ। 2002 ਤੋਂ 2005 ਤੱਕ ਉਹ ਕੌਫੀ ਪੋਸਾ ਐਕਟ ਤਹਿਤ ਬਠਿੰਡਾ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਹੈ। ਜਦ ਉਹ ਜੇਲ੍ਹ ਵਿੱਚ ਬੰਦ ਸੀ, ਤਾਂ ਦਲਵਿੰਦਰ ਉਰਫ ਕਾਕਾ ਅਤੇ ਬਿੱਟੂ ਸਿੰਘ ਰਾਜਸਥਾਨ ਤੋਂ ਸਪਲਾਈ ਹੋਣ ਵਾਲੀ ਉਸਦੀ ਅਫੀਮ ਬਠਿੰਡਾ ਬਰਨਾਲਾ ਰਾਮਪੁਰਾ ਮੋਗਾ ਜ¦ਧਰ ਅਤੇ ਲੁਧਿਆਣਾ ਜਿਲ੍ਹਿਆਂ ਵਿੱਚ ਵੇਚਿਆ ਕਰਦੇ ਸਨ।

ਰਾਜ ਮੋਦਰ ਇਸ ਵਰ੍ਹੇ ਦੇ ਅਕਤੂਬਰ ਮਹੀਨੇ ਵਿੱਚ ਹੀ ਅਫੀਮ ਦੇ ਕੇਸ ਅਧੀਨ ਹੋਈ ਕੈਦ ਚੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਰਿਹਾਅ ਹੋਇਆ ਸੀ, ਬਾਹਰ ਆਉਂਦਿਆਂ ਹੀ ਉਹ ਮੁੜ ਸਮਗਲਿੰਗ ਦੇ ਕਾਰੋਬਾਰ ਵਿੱਚ ਜੁਟ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ 75 ਕਿਲੋ ਅਫੀਮ ਦੀ ਬਰਾਮਦਗੀ ਵੀ ਡਾ: ਜੈਨ ਦੇ ਐਸ ਐਸ ਪੀ ਵਜੋਂ ਬਠਿੰਡਾ ਕਾਰਜਕਾਲ ਦੌਰਾਨ ਹੀ ਹੋਈ ਸੀ ਅਤੇ ਹੁਣ ਵੀ ਉਹਨਾਂ ਦੀ ਅਗਵਾਈ ਹੇਠਲੀ ਕਾਊਂਟਰ ਇੰਟੈਲੀਜੈਂਸ ਨੇ ਉਸਤੋਂ ਇਸ ਸਾਲ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

No comments: