jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 21 November 2013

ਇਕ ਹੋਰ ਖਲੀ ਤਿਆਰ

www.sabblok.blogspot.com


ਮੋਹਾਲੀ.21 ਨਵੰਬਰ.ਪੰਜਾਬੀ ਟੀਵੀ ਪ੍ਰੈਸ – ਰੈਸਲਿੰਗ ਦੇ ਖੇਤਰ ‘ਚ ਇਕ ਹੋਰ ਨਿਊ ਖਲੀ ਆ ਰਿਹਾ ਹੈ। ਹਰਿਆਣਾ ਦੇ ਪਿੰਡ ਧਨੌਰਾ (ਨਾਰਾਇਣਗੜ੍ਹ) ਦਾ ਰਹਿਣ khali1-640x360ਵਾਲਾ ਭੀਮ ਡਬਲਿਊ. ਡਬਲਿਊ. ਈ. ‘ਚ ਹਿੱਸਾ ਲੈਣ ਲਈ ਟ੍ਰੇਨਿੰਗ ਲੈਣ ਜਾਪਾਨ ਜਾ ਰਿਹਾ ਹੈ।
7 ਫੁੱਟ ਸਾਢੇ ਚਾਰ ਇੰਚ ਕੱਦ ਅਤੇ 152 ਕਿੱਲੋ ਭਾਰ ਦੇ ਭੀਮ ਨੇ ਮੋਹਾਲੀ ‘ਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕਿਆ। ਹਿਮਾਚਲ ਯੂਥ ਬ੍ਰਿਗੇਡ ਦੇ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਮੋਹਾਲੀ ਪੁੱਜੇ ਭੀਮ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਖਲੀ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਉਸਨੇ ਡੇਢ ਸਾਲ ਦੀ ਰੈਸਲਿੰਗ ਦੀ ਟ੍ਰੇਨਿੰਗ ਜਲੰਧਰ ਦੇ ਕੋਚ ਡਾ. ਰਣਧੀਰ ਅਸਥਿਰ ਤੋਂ ਲਈ ਹੈ। ਉਸਨੇ ਦੱਸਿਆ ਕਿ ਉਹ ਰੋਜ਼ਾਨਾ 7 ਕਿੱਲੋ ਚਿਕਨ ਅਤੇ 40 ਅੰਡੇ ਖਾਂਦਾ ਹੈ ਅਤੇ 7 ਲੀਟਰ ਦੁੱਧ ਪੀਂਦਾ ਹੈ, ਜੋ ਕਿ ਲਗਭਗ ਇਕ ਦਰਜਨ ਲੋਕਾਂ ਦਾ ਖਾਣਾ ਹੈ। ਉਸਦੇ ਖਾਣ-ਪੀਣ ਦੀ ਸਾਰੀ ਜ਼ਿੰਮੇਵਾਰੀ ਹਿਮਾਚਲ ਯੂਥ ਬ੍ਰਿਗੇਡ ਨੇ ਲਈ ਹੈ ਅਤੇ ਬ੍ਰਿਗੇਡ ਦਾ ਕਹਿਣਾ ਹੈ ਕਿ ਉਹ ਇਸ ਨਿਊ ਖਲੀ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਹਰ ਤਰ੍ਹਾਂ ਦੀ ਮਦਦ ਕਰੇਗੀ। ਇਕ ਗਰੀਬ ਪਰਿਵਾਰ ਨਾਲ ਸਬੰਧਤ ਰਾਜੇਸ਼ ਕੁਮਾਰ ਉਰਫ ਭੀਮ ਉਰਫ ਨਿਊ ਖਲੀ ਨੇ ਕਿਹਾ ਕਿ ਦੁਬਈ ‘ਚ ਸਰਬੱਤ ਦਾ ਭਲਾ ਸੰਸਥਾ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਓਬਰਾਏ ਉਸਦੀ ਬਹੁਤ ਮਦਦ ਕਰ ਰਹੇ ਹਨ।

No comments: