jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 January 2013

ਅਦਾਲਤੀ ਹੁਕਮਾਂ ਦੇ ਬਾਵਜੂਦ ਪੰਚਾਇਤੀ ਜ਼ਮੀਨ ’ਚੋਂ ਕਰੋੜਾਂ ਦੇ ਦਰੱਖਤਾਂ ਅਤੇ ਬਗੜ ਦੀ ਨਾਜਾਇਜ਼ ਕਟਾਈ ਜਾਰੀ -ਸ਼ਿਵ ਕੁਮਾਰ ਬਾਵਾ

www.sabblok.blogspot.com

ਆਰਥਿਕ ਥੁੜਾਂ ਮਾਰੀ ਪੰਜਾਬ ਸਰਕਾਰ ਆਪਣੇ ਵਿਤੀ ਖਰਚੇ ਨੂੰ ਪੂਰਾ ਕਰਨ ਦੇ ਨਾਮ ਤੇ ਹੁਣ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਬਛੋਹੀ ਅਤੇ ਕਾਂਗੜ ਕੋਠੀ  ਦੀਆਂ ਪੰਚਾਇਤੀ ਜ਼ਮੀਨਾ ਨੂੰ ਆਪਣੇ ਚਹੇਤੇ ਅਗੂਆਂ ਅਤੇ ਸਰਪੰਚਾਂ  ਨਾਲ ਅੰਦਰਖਾਤੇ ਗੰਢ ਤੁੱਪ ਕਰਕੇ ਜਿਥੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਗਾ ਰਹੀ ਹੈ ਉੱਥੇ ਆਪਣੀਆਂ ਸਮਰਥਕ ਪੰਚਾਇਤਾਂ ਨੂੰ ਮਨਮਰਜੀਆਂ ਕਰਕੇ ਲੱਖਾਂ ਰੁਪਏ ਦੀ ਆਮਦਨ ਕਰਵਾ ਰਹੀ ਹੈ।

ਇਸ ਮਾਮਲੇ ਦਾ ਅੱਜ ਉਸ ਵਕਤ  ਖੁਲਾਸਾ ਹੋਇਆ ਜਦ ਪਿੰਡ ਬਛੌਹੀ ਦੇ ਸਾਬਕਾ ਸਰਪੰਚ ਜੋਗਿੰਦਰ ਰਾਮ ਅਤੇ ਕੁਝ ਮੌਜੂਦਾ ਪੰਚਾਇਤ ਮੈਬਰਾਂ ਵਲੋ ਪਿੰਡ ਦੇ 100 ਦੇ ਕਰੀਬ ਮੋਹਤਵਰ ਲੋਕਾਂ ਦੀ ਹਾਜ਼ਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖੀ ਗਈ ਸ਼ਿਕਾਇਤ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਪਿੰਡ ਦੀ 500 ਏਕੜ ਪੰਚਾਇਤੀ ਜ਼ਮੀਨ ਤੇ ਸਰਕਾਰ ਅਤੇ ਪੰਜਾਬ ਦੇ ਪੰਚਾਇਤ ਵਿਭਾਗ ਸਮੇਤ ਹੋਰ ਉਚ ਅਧਿਕਾਰੀਆਂ ਦੀ ਕਥਿੱਤ ਮਿਲੀ ਭੁਗਤ ਨਾਲ ਪਹਾੜੀ ਜੰਗਲਾਤ ਜ਼ਮੀਨ ਵਿਚੱ ਖੜੇ ਕਰੋੜਾਂ ਰੁਪਏ ਦੇ ਦਰੱਖਤ ਅਤੇ ਬਗੜ ਦੀ ਨਜਾਇਜ਼ ਕਟਾਈ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ । ਪਿੰਡ ਦੇ ਸਾਬਕਾ ਸਰਪੰਚ ਵਲੋ ਉਕਤ ਲਿਖਤੀ ਸ਼ਿਕਾਇਤ 15 ਮਈ 2012 ਨੂੰ ਇੱਕ ਅਖਬਾਰ  ਵਿੱਚ ਛਪੀ ਵਿਸਥਾਰਪੂਰਵਕ ਖਬਰ ਨੂੰ ਅਧਾਰ ਬਣਾਕੇ ਅਦਾਲਤ ਕੋਲ ਮੁੜ ਸ਼ਿਕਾਇਤ ਕੀਤੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਛੋਹੀ ਦੇ ਸਾਬਕਾ ਸਰਪੰਚ ਜੋਗਿੰਦਰ ਰਾਮ ਅਤੇ ਤਿੰਨ ਮੌਜੂਦਾ ਪੰਚਾਇਤ ਮੈਬਰਾਂ ਸਮੇਤ ਪਿੰਡ ਦੇ 100 ਦੇ ਕਰੀਬ ਲੋਕਾਂ ਵਲੋ ਮੁੱਖ ਮੰਤਰੀ, ਡਾਇਰੈਕਟਰ ਪੰਚਾਇਤ ਵਿਭਾਗ, ਡੀ ਸੀ ਹੁਸ਼ਿਆਰਪੁਰ ਅਤੇ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਕਰਕੇ ਦੱਸਿਆ ਕਿ ਪਿੰਡ ਦੇ ਧਨਾਢ ਲੋਕ ਸਰਕਾਰ ਸਮੇਤ ਵਿਭਾਗ ਦੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੰਚਾਇਤ ਅਧੀਨ ਆਉਦੀ 500 ਏਕੜ ਜ਼ਮੀਨ ਜਿਸ ਵਿੱਚ ਖੈਰ ਦੇ ਕੀਮਤੀ ਦਰੱਖਤਾਂ ਤੋ ਇਲਾਵਾ ਘਾਹ , ਬਗੜ ਸਮੇਤ ਹੋਰ ਕੀਮਤੀ ਦਰੱਖਤ ਹਨ ਦੀ ਨਾਜਾਇਜ਼ ਕਟਾਈ ਕਰਕੇ ਪੰਚਾਇਤ ਨੂੰ ਹੋਣ ਵਾਲੀ ਲਗਭਗ 12 ਕਰੌੜ ਰੁਪਿਆ ਆਮਦਨ  ਪੰਚਾਇਤ ਖਾਤੇ ਵਿੱਚ ਜਮਾਂ ਕਰਵਾਉਣ  ਦੀ ਥਾਂ ਸਰਪੰਚ ਸਮੇਤ ਵਿਭਾਗ ਦੇ ਅਧਿਕਾਰੀ ਸਿਆਸੀ ਸੱਤਾਧਾਰੀ ਆਗੂਆਂ ਦੀ ਸ਼ਹਿ ਨਾਲ ਖੁਦ ਹੀ ਹੜੱਪ ਕਰ ਰਹੇ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਕਤ 500 ਏਕੜ ਪੰਚਾਇਤੀ ਜ਼ਮੀਨ ਵਿੱਚੋ ਰੋਜਾਨਾ ਕੀਮਤੀ ਦਰੱਖਤਾਂ ਦੀ ਨਜ਼ਾਇਜ਼ ਕਟਾਈ ਕਰਕੇ ਕਾਬਜ਼ਕਾਰ ਲੋਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਚ ਵਲੋ ਫੈਸਲਾ ਹੋਣ ਦੀਆਂ ਸ਼ਰੇਆਮ ਧਜੀਆਂ ਉਡਾ ਰਹੇ ਹਨ । ਨਜ਼ਾਇਜ਼ ਕਬਜ਼ਾ ਹਾਲੇ ਵੀ ਬਰਕਰਾਰ ਹੈ । ਉਹਨਾ ਦੱਸਿਆ ਸਾਡੇ ਪਿੰਡ ਦਾ 500 ਏਕੜ ਸ਼ਾਮਲਾਤ ਰਕਬਾ ਜੋ ਕਿ ਬਿਨਾ ਲਗਾਨ ਗੈਰ ਮੁਮਕਿਨ ਪਹਾੜ ਬੰਜ਼ਰ ਕਦੀਮ ਸ਼ਾਮਲਾਤ ਹੈ ,ਵਿੱਚੋ ਧਨਾਢ ਲੋਕ ਅਦਾਲਤੀ ਪਾਬੰਦੀਆਂ ਦੇ ਬਾਵਜੂਦ ਨਜਾਇਜ ਕਟਾਈ ਕਰਵਾਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ। ਉਕਤ ਪੈਸਾ ਪਿੰਡ ਦੇ ਵਿਕਾਸ ਕੰਮਾਂ ਤੇ ਖਰਚ ਕਰਨ ਦੀ ਬਜਾਏ ਖੁਦ ਹੜੱਪਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਅਦਾਲਤ ਵਲੋ 20-1-2011 ਨੂੰ ਪੰਚਾਇਤ ਨੂੰ ਸਟੇਟਸ ਕੋ ਦਿੱਤਾ ਸੀ ਪ੍ਰੰਤੂ ਪਿੰਡ ਦੇ ਬਹੁਤ ਸਾਰੇ ਲੋਕਾਂ ਵਲੋ ਅਦਾਲਤ ਕੋਲ ਪਹੁੰਚ ਕਰਕੇ ਉਕਤ ਜ਼ਮੀਨ ਵਿੱਚ ਨਜ਼ਾਇਜ਼ ਕਟਾਈ ਰੋਕਣ ਦੀ ਮੰਗ ਕੀਤੀ ਸੀ। ਉਹਨਾ ਦੱਸਿਆ ਕਾਬਜਕਾਰ ਧਨਾਢ ਲੋਕਾਂ ਵਲੋ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਉਕਤ ਜ਼ਮੀਨ ਵਿੱਚੋ ਅੱਜ ਵੀ ਨਜ਼ਾਇਜ ਕਟਾਈ ਹੋ ਰਹੀ ਹੈ ਜਿਸਨੂੰ ਤੁਰੰਤ ਰੋਕਕੇ ਕਥਿੱਤ ਦੋਸ਼ੀਆਂ ਵਿਰੁੱਧ ਸਖਤ ਕਰਵਾਈ ਕਰਨ ਦੀ ਲੌੜ ਹੈ। ਦੂਸਰੇ ਪਾਸੇ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਸਮੇਤ ਉਸਦੇ ਸਮਰਥਕ ਪੰਚਾਇਤ ਮੈਬਰਾਂ ਦਾ ਕਹਿਣ ਹੈ ਕਿ ਸਾਬਕਾ ਸਰਪੰਚ ਸਰਾ ਸਰ ਝੂਠੇ ਦੋਸ਼ ਲਗਾਕੇ ਨਜ਼ਾਇਜ ਕਟਵਾਈ ਦੀਆਂ ਗੱਲਾਂ ਕਰਕੇ ਅਦਾਲਤ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ । ਉਹਨਾ ਕੋਈ ਪੈਸਾ ਹੜੱਪ ਨਹੀ ਕੀਤਾ ਅਤੇ ਨਾ ਹੀ ਬਿਨਾ ਇਜਾਜਤ ਕਦੇ ਕਿਸੇ ਦਰੱਖਤ ਦੀ ਕਟਵਾਈ ਕਰਵਾਈ ਹੈ। ਬਗੜ ਦਾ ਹਰ ਸਾਲ ਠੇਕਾ ਚੜਦਾ ਹੈ ਜਿਸਦੀ ਆਮਦਨ ਦਾ ਸਾਰਾ ਪੈਸਾ ਪਿੰਡ ਦੇ ਵਿਕਾਸ ਕੰਮਾਂ ਤੇ ਖਰਚਿਆ ਜਾਂਦਾ ਹੈ। ਉਹ ਹਰ ਜਾਂਚ ਦਾ ਜਵਾਬ ਅਦਾਲਤ ਸਮੇਤ ਕਿਤੇ ਵੀ ਦੇਣ ਨੂੰ ਤਿਆਰ ਹਨ।
                             
ਇਸੇ ਤਰਾਂ ਦਾ ਇੱਕ ਮਾਮਲਾ ਲਾਗਲੇ ਪਿੰਡ ਕਾਂਗੜ ਦੀ ਪੰਚਾਇਤੀ ਜ਼ਮੀਨ ਦਾ ਵੀ ਸਾਮਣੇ ਆਇਆ ਹੈ । ਉਕਤ ਮਾਮਲੇ ਸਬੰਧੀ ਡੀ ਜੀ ਪੀ ਨੂੰ ਲਿਖਤੀ ਸ਼ਿਕਾਇਤ ਕਰਕੇ ਹਰਿਆਣਾ ਵਾਸੀ ਸੁਬਾਸ਼ ਚੰਦਰ ਪੁੱਤਰ ਤਰਸੇਮ ਲਾਲ ਨੇ ਦੱਸਿਆ ਕਿ ਉਸ ਨਾਲ ਬਲਾਕ ਮਾਹਿਲਪੁਰ ਦੇ ਪਿੰਡਾਂ ਦੇ ਕੁੱਝ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋ ਸਰਪੰਚ ਦੀ  ਕਥਿੱਤ ਮਿਲੀਭੁਗਤ ਨਾਲ ਲਗਭਗ 65 ਕਨਾਲ 14 ਮਰਲੇ ਜ਼ਮੀਨ ਦੇ ਤਿੰਨ =ਚਾਰ ਪ੍ਰਮੁੱਖ ਵਿਆਕਤੀਆਂ ਦੇ ਨਾਮ ਤੇ ਇਕਰਾਰਨਾਮੇ ਤਿਆਰ ਕਰਵਾਕੇ ਉਸਦੇ ਲੱਖਾਂ ਰੁਪਏ ਗਬਨ ਕਰਨ ਦੇ ਕਥਿੱਤ ਦੋਸ਼ ਲਾਏ ਹਨ । ਉਹ ਅਤੇ ਉਸਦਾ ਸਬੰਧੀ ਆਪਣੇ ਨਾਲ ਹੋਈ ਧੌਖਾਧੜੀ ਕਾਰਨ ਕਾਫੀ ਪਰੇਸ਼ਾਨ ਹਨ ਪ੍ਰੰਤੂ ਉਹਨਾ ਦੀ ਕੋਈ ਸੁਣਵਾਈ ਨਹੀ ਹੋ ਰਹੀ।  ਉਸਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਸ਼ਿਕਾਇਤ ਕਰਤਾ ਵਲੋ ਜਿਹਨਾ ਲੋਕਾਂ ਤੇ ਫਰਾਡ ਦੇ ਦੋਸ਼ ਲਾਏ ਹਨ , ਉਹਨਾ ਦਾ ਕਹਿਣ ਹੈ ਕਿ ਉਹ ਖੁਦ ਉਕਤ ਮਾਮਲੇ ਵਿੱਚ ਧੌਖੇ ਦਾ ਸ਼ਿਕਾਰ ਹੋ ਕੇ ਲੱਖਾਂ ਰੁਪਏ ਦੀ ਠਗੀ ਦਾ ਸ਼ਿਕਾਰ ਹੋਏ ਹਨ। ਉਹਨਾ ਸ਼ਿਕਾਇਤ ਕਰਤਾ ਨਾਲ ਕੋਈ ਘਪਲੇਬਾਜ਼ੀ ਨਹੀ ਕੀਤੀ । ਜਿਸ ਤਰਾ ਉਹ ਠਗੀ ਦਾ ਸ਼ਿਕਾਰ ਹੋਇਆ ਹੈ ਉਸੇ ਤਰਾਂ ਉਹ ਵੀ ਹੋਏ ਹਨ।
                                            
ਪੱਖ: ਇਸ ਸਬੰਧ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਜ਼ਿਲਾ ਵਿਕਾਸ ਪੰਚਾਇਤ ਅਧਿਕਾਰੀ ਅਵਤਾਰ ਸਿੰਘ ਭੁੱਲਰ ਦਾ ਕਹਿਣ ਹੈ ਕਿ ਉਹ ਉਕਤ ਬਛੌਹੀ ਪਿੰਡ ਦੇ ਮਾਮਲੇ ਸਬੰਧੀ ਅਦਾਲਤੀ ਹੁਕਮਾਂ ਨੂੰ ਇਨਬਿਨ ਡੀ ਸੀ ਸਮੇਤ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਸਖਤੀ ਨਾਲ ਲਾਗੂ ਕਰਵਾਉਣਗੇ। ਕਾਂਗੜ ਪਿੰਡ ਸਬੰਧੀ ਲਿਖਤੀ ਸ਼ਿਕਾਇਤ ਪੁਲੀਸ ਕੋਲ ਹੈ । ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ । ਬੀ ਡੀ ਪੀ ਓ ਮਾਹਿਲਪੁਰ ਦੇ ਅਧਿਕਾਰੀਆਂ ਮੁਤਾਬਬਿਕ  ਪਿੰਡ ਕਾਂਗੜ ਦੀ ਪੰਚਾਇਤ ਕੋਲ ਕੁੱਲ ਸ਼ਾਮਲਾਤ ਜ਼ਮੀਨ ਦੀ ਨਿਸ਼ਾਂਨਦੇਹੀ ਸ਼ਿਕਾਇਤ ਕਰਤਾ ਦੇ ਕਹਿਣ ਤੇ ਕਰਵਾਈ ਜਾਵੇਗੀ। ਪੰਚਾਇਤ ਨੂੰ ਬਿਨਾ ਕੋਈ ਮਤਾ ਪਾਇਆ ਆਪਣੇ ਪੱਧਰ ਤੇ ਸਰਕਾਰੀ ਜ਼ਮੀਨ ਦੀ ਸੋਦੇਬਾਜ਼ੀ ਕਰਨ ਦਾ ਅਧਿਕਾਰ ਨਹੀ । ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਕੇ ਕਥਿੱਤ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ  ਹੋਵੇਗੀ।

ਫੁੱਟਬਾਲ ਦੀ ਨਰਸਰੀ ਵਜੋਂ ਪਹਿਚਾਣ ਵਾਲਾ ਮਾਹਿਲਪੁਰ ਬਣਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਂਦਰ -ਸ਼ਿਵ ਕੁਮਾਰ ਬਾਵਾ

www.sabblok.blogspot.com

ਬਲਾਕ ਮਾਹਿਲਪੁਰ  ਦੁਆਬੇ ‘ਚ ਗਦਰੀ ਬਾਬਿਆਂ ਅਤੇ ਫੁੱਟਬਾਲ ਖੇਡ ਦੇ ਉਘੇ ਖਿਡਾਰੀਆਂ ਕਰਕੇ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ, ਪ੍ਰੰਤੂ ਅੱਜ ਇਸ ਬਲਾਕ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਵੱਡੇ ਪੱਧਰ ’ਤੇ ਵਿਕ ਰਹੇ ਚੂਰਾ ਪੋਸਤ , ਸਮੈਕ , ਹੈਰੋਇਨ ਸਮੇਤ ਹੋਰ ਬਹੁਤ ਸਾਰੇ ਨਸ਼ਿਆਂ ਕਾਰਨ ਇਸ ਨੂੰ ਪੂਰੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਮੰਡੀ ਵਜੋਂ ਮਸ਼ਹੂਰ ਕਰ ਦਿੱਤਾ ਹੈ। ਇਥੋ ਦੇ ਪਿੰਡਾਂ ਦੇ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ ਤੇ ਪਿੱਛੇ ਉਹਨਾਂ ਦੀਆਂ ਆਲੀਸ਼ਾਨ ਬੰਗਲਿਆਂ ਵਰਗੀਆਂ ਕੋਠੀਆਂ ਜਿੰਦਰੇ ਲੱਗੇ ਹੋਣ ਕਾਰਨ ਜਾਂ  ਉਹਨਾ ਦੀ ਸਾਂਭ ਸੰਭਾਲ ਕਰਨ ਵਾਲੇ ਉਹਨਾਂ ਦੇ ਬਹੁਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨਸ਼ੇ ਲੈਣ ਅਤੇ ਵੇਚਣ ਦੇ ਅੱਡੇ ਬਣੇ ਹੋਏ ਹਨ।

ਵੱਡੀਆਂ ਕੋਠੀਆਂ ਵਿੱਚ ਅਮੀਰ ਘਰਾਂ ਦੇ ਕਾਕੇ ਆਪਣੇ ਸਾਥੀ ਨੌਜਵਾਨਾਂ ਨਾਲ ਰਲਕੇ ਵੱਡੇ ਪੱਧਰ ’ਤੇ ਮਹਿੰਗੇ ਨਸ਼ਿਆਂ ਦਾ ਸਵਾਦ ਹੀ ਨਹੀਂ ਲੈ ਰਹੇ ਸਗੋਂ ਲੱਖਾਂ ਕਰੌੜਾ ਰੁਪਿਆਂ ਦੀਆਂ ਸੌਦੇਬਾਜ਼ੀਆਂ ਵੀ ਕਰ ਰਹੇ ਹਨ । ਪੁਲੀਸ ਨੂੰ ਸਾਰਾ ਕੁੱਝ ਪਤਾ ਹੈ ਪ੍ਰੰਤੂ ਉਹ ਉਕਤ ਉਚ ਪਹੰਚ ਵਾਲੇ ਕਾਕਿਆਂ ਨੂੰ ਹੱਥ ਨਹੀ ਪਾ ਰਹੀ । ਪੁਲੀਸ ਦੇ ਬਹੁਤੇ ਅਧਿਕਾਰੀ ਅਜਿਹੇ ਅਨਸਰਾਂ ਨਾਲ ਮਿਲੇ ਹੋਏ ਹਨ ਤੇ ਉਹ ਉਸ ਨੂੰ ਹੀ ਹੱਥ ਪਾਉਦੇ ਹਨ ਜਿਹੜਾ ਉਹਨਾ ਨੂੰ ਮਹੀਨਾ ਦੇਣ ਵਿੱਚ ਆਨਾਕਾਨੀ ਕਰਦਾ ਹੈ ਜਾਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਨਹੀਂ ਹੈ। ਇਸ ਦਾ ਖੁਲਾਸਾ ਉਸ ਵਕਤ ਦੇਖਣ ਨੂੰ ਮਿਲਿਆ ਜਦ ਥਾਣਾ ਮਾਹਿਲਪੁਰ ਦੀ ਪੁਲੀਸ ਵੱਲੋਂ ਪਿਛਲੇ 12 ਸਾਲ ਤੋਂ ਢਾਬਾ ਚਲਾ ਰਹੇ ਕਾਂਗਰਸ ਦੇ ਇੱਕ ਆਗੂ  ਅਤੇ ਉਸਦੇ ਲੜਕੇ ਨੂੰ ਇੱਕ ਕੁਇੰਟਲ12ਕਿਲੋਗ੍ਰਾਂਮ ਚੂਰਾ ਪੋਸਤ ਸਮੇਤ ਕਾਬੂ ਕਰਕੇ ਦੋਵਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ 15,61,85 ਤਹਿਤ ਮਾਮਲਾ ਦਰਜ ਕੀਤਾ।

ਮਾਹਿਲਪੁਰ ਸ਼ਹਿਰ ਚੂਰਾ ਪੋਸਤ ਅਤੇ ਸਮੈਕ ਦੀ ਵਿਕਰੀ ਲਈ ਅੱਜ ਕੱਲ ਪੂਰੇ ਭਾਰਤ ਵਿੱਚ ਹੀ ਨਹੀ ਸਗੋਂ ਅਮਰੀਕਾ ,ਕੈਨੇਡਾ ਵਿੱਚ ਵੀ ਜਾਣਿਆਂ ਜਾਂਦਾ ਹੈ। ਇਸ ਸਾਲ ਥਾਣਾ ਚੱਬੇਵਾਲ  ਅਤੇ ਗੜਸ਼ੰਕਰ ਅਧੀਨ ਆਉਂਦੇ ਪਿੰਡਾਂ ਦੇ ਕਈ ਨੌਜਵਾਨ ਹੈਰੋਇਨ ਦੀ ਵੱਡੀ ਖੇਪ ਸਮੇਤ ਪੁਲੀਸ ਵੱਲੋਂ ਫੜਕੇ ਜੇਲ ਭੇਜੇ ਗਏ ਹਨ, ਜਿਹੜੇ ਇਥੋ ਹੈਰੋਇਨ ਖਰੀਦਕੇ ਕੈਨੇਡਾ , ਇੰਗਲੈਂਡ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਲਈ ਲਿਜਾ ਰਹੇ ਸਨ। ਇਥੇ ਦੇ ਲੋਕਾਂ ਦਾ ਕਹਿਣ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਪੁਲੀਸ ਹੀ ਦੋਸ਼ੀ ਨਹੀ ਮੰਨੀ ਜਾ ਸਕਦੀ ਇਸ ਵਿੱਚ ਸਿਆਸੀ ਆਗੂਆਂ ਦਾ ਵੱਡੇ ਪੱਧਰ ਤੇ ਹੱਥ ਹੈ। ਪੁਲੀਸ ਸੱਤਾਧਾਰੀ ਪਾਰਟੀ ਦੇ ਉਚ ਆਗੂਆਂ ਦੀ ਸ਼ਹਿ ਤੇ ਨਸ਼ੀਲੇ ਪਦਾਰਥ ਵੇਚਣ  ਵਾਲਿਆਂ ਨੂੰ ਪਤਾ ਹੋਣ ਤੇ ਵੀ ਗ੍ਰਿਫਤਾਰ ਨਹੀਂ ਕਰਦੀ ।
ਇਸ ਸਬੰਧ ਵਿੱਚ ਪੁਲੀਸ ਦੇ ਇੱਕ ਥਾਣੇਦਾਰ  ਮਹੇਸ਼ ਚੰਦਰ ਨੇ ਦੱਸਿੱਆ ਕਿ ਇਸ ਇਲਾਕੇ ਦੇ ਹਰ ਪਿੰਡ ਵਿੱਚ ਚੂਰਾ ਪੋਸਤ ਅਤੇ ਸਮੈਕ ਸਮੇਤ ਹੋਰ ਨਸ਼ਿਆਂ ਦੇ ਵੱਡੇ ਪੱਧਰ ’ਤੇ ਤਸਕਰ ਹਨ। ਉਸਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਬੀਤੇ ਦਿਨ ਥਾਣਾ ਮਾਹਿਲਪੁਰ ਦੀ ਪੁਲੀਸ ਵੱਲੋਂ ਚੰਡੀਗੜ-ਗੜਸੰਕਰ ਰੋਡ ਤੇ ਚੱਲ ਰਹੇ ਢਾਬੇ ਦੇ ਮਾਲਿਕ ਨੂੰ 12 ਸਾਲ ਬਾਅਦ ਲੜਕੇ ਸਮੇਤ ਇਸ ਕਰਕੇ ਗ੍ਰਿਫਤਾਰ  ਕੀਤਾ ਕਿ ਉਸਦਾ ਧੰਦਾ ਪਹਿਲਾਂ ਨਾਲੋਂ ਵੱਧ ਗਿਆ ਸੀ ਤੇ ਵਿਰੋਧੀ ਪਾਰਟੀ ਦਾ ਆਗੂ ਹੋ ਕੇ ਵੀ ਉਹ  ਇੱਕ ਵਿਧਾਇਕ  ਨਾਲੋਂ ਥਾਣਿਆਂ ਚੌਂਕੀਆਂ ਵਿੱਚ ਵੱਧ ਪਹੁੰਚ ਰੱਖਦਾ ਸੀ ਤੇ ਸੱਤਾਧਾਰੀ ਪਾਰਟੀ ਦੇ ਆਗੂ ਇਸ ਗੱਲੋਂ ਖਫਾ ਸਨ ।

ਇਥੇ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਹੁੰਦਾ ਰਿਹਾ ਹੈ। ਥਾਣਾ ਮਾਹਿਲਪੁਰ ਸਮੇਤ ਸੈਲਾਖੁਰਦ ਪੁਲੀਸ ਚੌਕੀ ਦੇ ਕਈ ਅਧਿਕਾਰੀ ਸਾਰਾ ਸਾਰਾ ਦਿਨ ਅਤੇ ਰਾਤਾਂ ਉਕਤ ਢਾਬੇ ਦੇ ਇਰਦ ਗਿਰਦ ਰਹਿੰਦੇ ਸਨ । ਪੁਲੀਸ ਮੰਨਦੀ ਹੈ ਕਿ ਢਾਬੇ ਤੇ ਨਸ਼ੇ ਦੇ ਵਪਾਰ ਤੋ ਇਲਾਵਾ ਕਈ ਕਿਸਮ ਦੇ ਹੋਰ ਗਲਤ ਕੰਮ ਵੀ ਹੁੰਦੇ ਸਨ ਪ੍ਰੰਤੂ ਮਜਬੂਰ ਪੁਲੀਸ ਅਧਿਕਾਰੀ ਸਾਰਾ ਕੁਝ ਜਾਣਦੇ ਹੋਏ ਵੀ ਕੁੱਝ ਕਰ ਨਹੀਂ ਸਕਦੀ ਸੀ, ਪ੍ਰੰਤੂ ਡੀ ਐੱਸ ਪੀ ਸਪੈਸ਼ਲ ਕਰਾਇਮ ਮਨੋਹਰ ਸਿੰਘ ਸੈਣੀ ਵੱਲੋਂ ਦਲੇਰੀ ਨਾਲ ਉਕਤ ਆਗੂ ਸਮੇਤ ਉਸਦੇ ਲੜਕੇ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ  ਪੁਲੀਸ ਦੀ ਕਾਰਵਾਈ ਤੇ ਲੱਗੇ ਧੱਬੇ ਨੂੰ ਲਾਹ ਦਿੱਤਾ ਕਿ ਪੁਲੀਸ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਰਹੀ।
                             
ਮਾਹਿਲਪੁਰ ਸ਼ਹਿਰ ਸਮੇਤ ਪਿੰਡਾਂ ਵਿੱਚ ਚਿੱਟੇ ਦਿਨ ਨਸ਼ੀਲੇ ਪਦਾਰਥ ਵਿਕਦੇ ਹਨ। ਮਾਹਿਲਪੁਰ ਸ਼ਹਿਰ ਵਿੱਚ ਹੀ ਇੱਕ ਮਹੱਲੇ ਵਿੱਚ ਔਰਤਾਂ ਸ਼ਰੇਆਮ ਘਰਾਂ ਵਿੱਚ ਲਿਫਾਫਿਆਂ ਵਿੱਚ ਚੂਰਾ ਪੋਸਤ ਪੈਕ ਕਰਕੇ ਪ੍ਰਤੀ ਲਿਫਾਫਾ 50 ਰੁਪਏ, 100 ਰੁਪਏ ਦੇ ਹਿਸਾਬ ਨਾਲ ਵੇਚ ਰਹੀਆਂ ਹਨ । ਥਾਣਿਆਂ ਚੌਂਕੀਆਂ ਵਿੱਚ ਉਕਤ ਤਸਕਰ ਔਰਤਾਂ ਦੀ ਸਿਆਸੀ ਆਗੂਆਂ ਨਾਲੋਂ ਵੱਧ ਪਹੰਚ ਹੈ। ਪੁਲੀਸ ਦੇ ਬਹੁਤ ਸਾਰੇ ਮੁਲਾਜ਼ਮ ਉਹਨਾ ਦੇ ਇੱਕ ਫੋਨ ਕਰਨ ਤੇ ਦੌੜੇ ਜਾਂਦੇ ਹਨ। ਗੱਡੀਆਂ ,ਕਾਰਾਂ ਅਤੇ ਟਰੱਕਾਂ ਵਿੱਚ ਬੋਰੀਆਂ ਦੇ ਹਿਸਾਬ ਨਾਲ ਉਹਨਾ ਦੇ ਘਰਾਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਹੁੰਦੇ ਹਨ। ਨਸ਼ੀਲੇ ਪਦਾਰਥਾਂ ਦੀ ਸ਼ਰੇਆਮ ਵਿਕਰੀ ਨੇ ਦੁਨੀਆਂ ਵਿੱਚ ਫੁੱਟਬਾਲ ਦੀ ਨਰਸਰੀ ਵਜੋਂ ਮਸ਼ਹੂਰ ਮਾਹਿਲਪੁਰ ਨਗਰੀ ਨੂੰ ਨਸ਼ਿਆਂ ਦੀ ਮੰਡੀ ਵਜੋ ਵੀ ਮਸ਼ਹੂਰ ਕਰ ਦਿੱਤਾ ਹੈ।

ਪੁਲੀਸ ਦੇ ਗੁਪਤ ਸੂਤਰਾਂ ਅਨੁਸਾਰ ਇਸ ਸਾਲ ਪਹਿਲਾਂ ਨਾਲੋਂ ਵੱਧ ਮਾਤਰਾ ਵਿੱਚ ਚੂਰਾ ਪੋਸਤ, ਸਮੈਕ ਅਤੇ ਹੈਰੋਇਨ ਤਸਕਰ ਪੁਲੀਸ ਦੇ ਧੱਕੇ ਚੜੇ ਹਨ। ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਹੀ ਇਸ ਸਾਲ ਦਰਜਨ ਦੇ ਕਰੀਬ ਨੌਜਵਾਨਾਂ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲੈ ਕੇ ਆਤਮ ਹੱਤਿਆ ਕੀਤੀ । ਇਸ ਤੋਂ ਇਲਾਵ 40 ਤੋ ਵੱਧ ਨੌਜਵਾਨ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ  ਮੌਤ ਦਾ ਸ਼ਿਕਾਰ ਹੋਏ। ਨਸ਼ੇ ਦੀ ਲੱਤ ਪੂਰੀ ਕਰਨ ਲਈ 100 ਤੋ ਵੱਧ ਨੌਜਵਾਨਾਂ ਤੇ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਦਰਜ ਹੋਏ ਹਨ ।
                            
ਇਸ ਸਬੰਧ ਵਿੱਚ ਡੀ ਐੱਸ ਪੀ ਸਪੈਸ਼ਲ ਬਰਾਂਚ ਸ. ਮਨੋਹਰ ਸਿੰਘ ਸੈਣੀ ਹੁਰਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਤਸਕਰ ਆਪਣੇ ਆਪਨੂੰ ਉਕਤ ਧੰਦੇ ਨਾਲ ਜੁੜਿਆ ਹੋਇਆ ਸਵੀਕਾਰ ਹੀ ਨਹੀਂ ਕਰਦੇ। ਉਹ ਕਿਸੇ ਵੀ ਤਰਾਂ  ਇਥੇ ਕਿਸੇ ਵੀ ਅਜਿਹੇ ਤਸਕਰਾਂ ਨੂੰ ਨਹੀਂ ਬਖਸ਼ਣਗੇ ਜੋ ਸਿਆਸੀ ਆੜ ਹੇਠ ਨੌਜਵਾਨਾ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਹਨਾ ਦੱਸਿਆ ਕਿ ਉਹਨਾਂ ਦੀ ਸੂਚਨਾ ਦੇ ਅਧਾਰ ’ਤੇ ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਅਜਿਹੀ ਸਰਗਰਮੀ ਨਾਲ  ਤਿੰਨ ਅਜਿਹੇ ਲੋਕਾਂ ਨੂੰ 3 ਕੁਇੰਟਲ 24 ਕਿਲੋਗ੍ਰਾਂਮ ਚੂਰਾ ਪੋਸਤ ਸਮੇਤ ਇੱਕ ਦਿਨ ਵਿੱਚ ਹੀ ਗ੍ਰਿਫਤਾਰ ਕਰ  ਲਿਆ। ਉਹਨਾਂ ਦੱਸਿਆ ਕਿ ਪੁਲੀਸ ਕੋਲ ਸੂਚਨਾ ਹੈ ਕਿ ਇਲਾਕੇ ਦੇ ਪਿੰਡਾਂ ਵਿੱਚ ਕਈ ਔਰਤਾਂ ਅਤੇ ਕੁਝ ਲੋਕਾਂ ਦੇ ਖੇਤਾਂ ਸਮੇਤ ਘਰਾਂ ਵਿੱਚ ਵੱਡੇ ਪੱਧਰ ’ਤੇ ਚੂਰਾ ਪੋਸਤ ਪੁੱਜਾ ਹੈ ਤੇ ਪੁਲੀਸ ਥੌੜੇ ਦਿਨਾਂ ਤੱਕ ਅਜਿਹੇ ਤਸਕਰਾਂ ਨੂੰ ਲੋਕਾਂ ਦੇ ਸਾਮਣੇ ਕਰੇਗੀ ਜਿਹਨਾ ਦੀ ਪਹੰਚ ਉਚੀ ਹੈ ਪ੍ਰੰਤੂ ਓਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਸਖ਼ਤ ਹਦਾਇਤਾਂ ਕਾਰਨ ਨਸ਼ੇ ਦੇ ਵਪਾਰੀਆਂ ਵਿਰੁੱਧ ਮੁਹਿੰਮ ਤੇਜ਼ ਕੀਤੀ ਗਈ ਹੈ।
 ਸੰਪਰਕ:  95929 54007

ਪੰਜਾਬੀ ਭਾਸ਼ਾ ਦੇ ਵਿਕਾਸ 'ਚ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ -ਸੀ. ਪੀ. ਕੰਬੋਜ

www.sabblok.blogspot.com

ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਚਾਰ-ਪ੍ਰਸਾਰ ਦੇ ਰਸਤੇ 'ਚ ਅਨੇਕਾਂ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਕੰਪਿਊਟਰੀਕਰਨ ਦੇ ਪੱਖ ਤੋਂ ਵਾਚਣ ਦੀ ਅਤਿਅੰਤ ਲੋੜ ਹੈ। ਇਸੇ ਪ੍ਰਕਾਰ ਭਾਸ਼ਾ ਦੇ ਖੋਜ ਕਾਰਜਾਂ ਵਿਚ ਆ ਚੁੱਕੀ ਖੜੋਤ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਦੇ ਪੱਖ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
   
ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਤੇ ਕਿਸੇ ਭਾਸ਼ਾ ਦੀ ਤਰੱਕੀ ਕੰਪਿਊਟਰ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਕਿਸੇ ਭਾਸ਼ਾ ਦੇ ਕੰਪਿਊਟਰੀਕਰਨ ਦੀ ਪਹਿਲੀ ਲੋੜ ਹੈ-ਬੁਨਿਆਦੀ ਸਮਗਰੀ। ਜਿਸ ਭਾਸ਼ਾ ਵਿਚ ਵਿਸ਼ਾਲ ਸ਼ਬਦ ਕੋਸ਼, ਸ਼ਬਦ ਭੰਡਾਰ, ਸਮ ਅਰਥ ਕੋਸ਼, ਉਲਟ ਭਾਵੀ ਕੋਸ਼, ਉਪਭਾਸ਼ਾਈ ਕੋਸ਼, ਤਕਨੀਕੀ ਸ਼ਬਦਾਵਲੀਆਂ ਵਿਸ਼ਵ ਕੋਸ਼ ਅਤੇ ਹੋਰਨਾਂ ਸਬੰਧਿਤ ਭਾਸ਼ਾਵਾਂ ਦੇ ਕੋਸ਼, ਸ਼ਬਦ ਜੋੜਾਂ ਅਤੇ ਵਿਆਕਰਨ ਦਾ ਮਿਆਰ ਹੋਵੇਗਾ, ਉਹ ਭਾਸ਼ਾ ਬਹੁਤ ਜਲਦੀ ਅਤੇ ਆਸਾਨੀ ਨਾਲ ਕੰਪਿਊਟਰ 'ਤੇ ਚੜ੍ਹਨ ਦੇ ਅਨੁਕੂਲ ਹੋ ਸਕਦੀ ਹੈ। ਇਸੇ ਪ੍ਰਕਾਰ ਭਾਸ਼ਾ ਦੀ ਸਰਲਤਾ ਦਾ ਮੁੱਦਾ ਵੀ ਵਿਚਾਰਨਯੋਗ ਹੈ। ਦੁਨੀਆ ਦੀਆਂ ਅਰਬੀ, ਚੀਨੀ ਆਦਿ ਭਾਸ਼ਾਵਾਂ ਕੰਪਿਊਟਰ ਰਾਹੀਂ ਉਦੋਂ ਹੀ ਵਿਕਸਿਤ ਹੋਈਆਂ ਜਦੋਂ ਉਨ੍ਹਾਂ ਨੂੰ ਕੰਪਿਊਟਰ ਦੇ ਲਿਹਾਜ਼ ਨਾਲ ਸਰਲ ਤੇ ਸੌਖਾ ਬਣਾਇਆ ਗਿਆ।

   
ਪੰਜਾਬੀ ਭਾਸ਼ਾ ਕੋਲ ਨਾ ਤਾਂ ਲੋੜੀਂਦੇ ਬੁਨਿਆਦੀ ਸਰੋਤ ਹਨ ਤੇ ਨਾ ਹੀ ਇਸ ਨੂੰ ਸੌਖਾ ਤੇ ਮਿਆਰੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੋ ਬੁਨਿਆਦੀ ਸਰੋਤਾਂ ਦੀ ਫ਼ੌਰੀ ਤੌਰ 'ਤੇ ਸਿਰਜਣਾ ਦੇ ਨਾਲ-ਨਾਲ ਇਸ ਨੂੰ ਕੰਪਿਊਟਰ 'ਤੇ ਚਲਾਉਣ ਲਈ ਇਸ ਦੀਆਂ ਲਗਾ-ਮਾਤਰਾਵਾਂ, ਸ਼ਬਦ-ਜੋੜਾਂ ਅਤੇ ਵਿਆਕਰਨਿਕ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਸਰਲ ਤੇ ਮਿਆਰੀ ਬਣਾਇਆ ਜਾ ਸਕਦਾ ਹੈ।
   
ਕੰਪਿਊਟਰ ਵਰਤੋਂਕਾਰ ਪੰਜਾਬੀ ਫੌਂਟਾਂ ਅਤੇ ਕੀਬੋਰਡਾਂ ਦੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ। ਭਾਵੇਂ ਯੂਨੀਕੋਡ ਪ੍ਰਣਾਲੀ ਦੇ ਰੂਪ ਵਿਚ ਫੌਂਟਾਂ ਦਾ ਮਿਆਰੀਕਰਨ ਅਚੇਤ ਰੂਪ ਵਿਚ ਹੋ ਚੁੱਕਾ ਹੈ ਪਰ ਯੂਨੀਕੋਡ ਦੇ ਤਕਨੀਕੀ ਮੈਦਾਨ ਵਿਚ ਚੱਲਣ ਵਾਲੇ ਸੋਹਣੀ ਦਿੱਖ ਵਾਲੇ ਫੌਂਟਾਂ ਦੀ ਵੱਡੀ ਲੋੜ ਹੈ। ਕੀਬੋਰਡਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਫੌਨੈਟਿਕ ਰਮਿੰਗਟਨ ਅਤੇ ਇਨਸਕਰਿਪਟ ਤਿੰਨ ਕੀਬੋਰਡ ਲੇਆਉਟ ਉਪਲਬਧ ਹਨ। ਦੁਨੀਆ ਦੇ ਵਧੇਰੇ ਵਰਤੋਂਕਾਰ ਪੰਜਾਬੀ ਫੋਨੈਟਿਕ ਕੀਬੋਰਡ ਇਸਤੇਮਾਲ ਕਰ ਰਹੇ ਹਨ। ਜਿਸ ਦਾ ਕਾਰਨ ਇਹ ਹੈ ਕਿ ਫੋਨੈਟਿਕ ਤਰੀਕੇ ਰਾਹੀਂ ਅਸੀਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਮੁਤਾਬਿਕ ਟਾਈਪ ਕਰ ਸਕਦੇ ਹਾਂ। ਅਜਿਹੇ ਕੰਮ ਲਈ ਪ੍ਰੋਫੈਸ਼ਨਲ ਟਾਈਪਿੰਗ ਸਿੱਖਣ ਦੀ ਲੋੜ ਨਹੀਂ। ਸੋ ਜ਼ਿਆਦਾ ਵਰਤੋਂਕਾਰ ਗੈਰ-ਟਾਈਪਿਸਟ ਹਨ ਜਿਸ ਕਾਰਨ ਇਸ ਦਾ ਪ੍ਰਚਲਣ ਵੱਧ ਹੈ। ਦੂਜੇ ਪਾਸੇ ਭਾਰਤ ਵਿਚ ਜ਼ਿਆਦਾਤਰ ਵਰਤੋਂਕਾਰ ਉਹ ਹਨ ਜੋ ਟਾਈਪ ਮਸ਼ੀਨ ਵਾਲੀ ਟਾਈਪਿੰਗ ਅਰਥਾਤ ਰਮਿੰਗਟਨ ਟਾਈਪਿੰਗ ਜਾਣਦੇ ਹਨ। ਭਾਰਤ ਸਰਕਾਰ ਦੇ ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੱਲੋਂ ਇਨਸਕਰਿਪਟ ਨਾਂ ਦੇ ਲੇਆਉਟ ਵੀ ਤਿਆਰ ਕੀਤਾ ਗਿਆ ਹੈ ਪਰ ਇਸ ਦੀ ਵਰਤੋਂ ਸ਼ਾਇਦ ਕੇਂਦਰ ਸਰਕਾਰ ਦੇ ਕੁੱਝ ਕੁ ਦਫ਼ਤਰਾਂ ਤੱਕ ਹੀ ਸੀਮਤ ਹੈ।
ਇਹਨਾਂ ਕੀਬੋਰਡਾਂ ਲੇਆਉਟਾਂ (ਖ਼ਾਕਿਆਂ) ਵਿਚੋਂ ਕਿਸੇ ਇੱਕ ਨੂੰ ਮਿਆਰੀ ਕੀਬੋਰਡ ਮੰਨਣ ਦਾ ਫ਼ੈਸਲਾ ਬਹੁਤ ਜਲਦੀ ਕਰ ਲੈਣਾ ਚਾਹੀਦਾ ਹੈ। ਕੀਬੋਰਡਾਂ ਦਾ ਮਿਆਰੀਕਰਨ ਨਾ ਹੋਣ ਕਾਰਨ ਸਾਡੀ ਜ਼ੁਬਾਨ ਮੋਬਾਈਲ ਤਕਨਾਲੋਜੀ ਤੋਂ ਵਿਰਵਾਂ ਰਹਿ ਗਈ ਹੈ। ਸਿੱਟੇ ਵਜੋਂ ਓਡਰਾਇਡ ਅਤੇ ਵਿੰਡੋਜ਼ ਆਧਾਰਿਤ ਫੌਂਟਾਂ ਤੋਂ ਬਿਨਾਂ ਹੋਰ ਕਿਸੇ ਵੀ ਸਾਧਾਰਨ ਫੌਂਟ ਵਿਚ ਪੰਜਾਬੀ ਨੂੰ ਲੋੜੀਂਦਾ ਸਮਰਥਨ ਪ੍ਰਾਪਤ ਨਹੀਂ ਹੈ।
   
ਕਿਸੇ ਭਾਸ਼ਾ ਦੇ ਵਿਕਾਸ ਲਈ ਸਾਫ਼ਟਵੇਅਰਾਂ ਦਾ ਵਿਕਾਸ ਕਰਨਾ ਇੱਕ ਪੇਚੀਦਾ ਮਾਮਲਾ ਹੈ। ਇਸ ਕੰਮ ਲਈ ਸਾਰਾ ਸਾਜੋ-ਸਮਾਨ, ਸਾਫ਼ਟਵੇਅਰਾਂ ਅਤੇ ਹੁਨਰਮੰਦ ਵਿਅਕਤੀਆਂ ਦੀ ਲੋੜ ਪੈਂਦੀ ਹੈ। ਪਰ ਇਸ ਕੰਮ ਨੂੰ ਉਤਸ਼ਾਹਿਤ ਕਰਨ ਲਈ ਫ਼ੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਦੀ ਵੱਡੀ ਘਾਟ ਹੈ। ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿੱਜੀ ਰੂਪ ਵਿਚ ਦਿਲਚਸਪੀ ਲਵੇ ਅਤੇ ਇਸ ਖੇਤਰ ਵਿਚ ਕੰਮ ਕਰ ਰਹੇ ਵਿਅਕਤੀਆਂ ਨੂੰ ਆਰਥਿਕ ਮਦਦ ਦੇਣ ਦਾ ਉਪਰਾਲਾ ਕੀਤਾ ਜਾਵੇ।
   
ਇਹ ਠੀਕ ਹੈ ਕਿ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਪੰਜਾਬ, ਪੰਜਾਬੋਂ ਬਾਹਰ ਅਤੇ ਵਿਦੇਸ਼ਾਂ ਵਿਚ ਕੰਮ ਹੋ ਰਿਹਾ ਹੈ। ਪਰ ਇਹਨਾਂ ਕੰਮਾਂ ਦੇ ਕੇਂਦਰੀਕਰਨ ਅਤੇ ਮੁਲਾਂਕਣ ਦੀ ਸਖ਼ਤ ਜ਼ਰੂਰਤ ਹੈ। ਇੱਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇੱਕ ਨੋਡਲ ਏਜੰਸੀ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਤਿਆਰ ਹੋ ਚੁੱਕੇ ਸਾਫ਼ਟਵੇਅਰਾਂ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾਵੇ, ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇ ਤੇ ਮਿਆਰੀ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅੰਗਰੇਜ਼ੀ, ਅਰਬੀ ਆਦਿ ਭਾਸ਼ਾਵਾਂ ਕੰਪਿਊਟਰੀਕਰਨ ਦੇ ਖੇਤਰ ਵਿਚ ਸਭ ਤੋਂ ਮੋਹਰੀ ਹਨ। ਭਾਵੇਂ ਬੁਨਿਆਦੀ ਸਮਗਰੀ ਦੀ ਉਪਲਬਧਤਾ, ਫ਼ੰਡਾਂ ਦੀ ਬਹੁਤਾਤ, ਸਿਖਲਾਈ ਦੇਣ ਦਾ ਉਚਿੱਤ ਪ੍ਰਬੰਧ, ਇਸ ਖੇਤਰ ਦੇ ਲੇਖਕਾਂ ਦਾ ਖੋਜਕਾਰਾਂ ਨਾਲ ਮਿਲਵਰਤਨ ਅਤੇ ਉਨ੍ਹਾਂ ਦਾ ਮਾਨ-ਸਨਮਾਨ ਆਦਿ ਪ੍ਰਮੁੱਖ ਹਨ ਪਰ ਸਾਫ਼ਟਵੇਅਰਾਂ ਦਾ ਓਪਨ ਸੋਰਸ ਉਪਲਬਧ ਹੋਣਾ ਇੱਕ ਵੱਡੀ ਤੇ ਅਗਾਂਹਵਧੂ ਪੱਖ ਹੈ। ਇਹਨਾਂ ਭਾਸ਼ਾਵਾਂ ਦੇ ਵਿਕਾਸ ਲਈ ਤਿਆਰ ਹੋ ਚੁੱਕੇ ਸਾਫ਼ਟਵੇਅਰਾਂ ਦੇ ਕੋਡ ਜਗ ਜ਼ਾਹਿਰ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਕੋਈ ਦੂਸਰਾ ਵਰਤੋਂਕਾਰ ਵਰਤ ਸਕਦਾ ਹੈ। ਉਸ ਵਿਚ ਲੋੜੀਂਦੀਆਂ ਸੋਧਾਂ ਕਰ ਸਕਦਾ ਹੈ ਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ ਬਹੁਤ ਘੱਟ ਸਮੇਂ ਵਿਚ ਵਿਕਸਿਤ ਕਾਰਨ 'ਚ ਭੂਮਿਕਾ ਨਿਭਾ ਸਕਦਾ ਹੈ ਪਰ ਮਾਂ-ਬੋਲੀ ਦੇ ਪ੍ਰੋਗਰਾਮ ਕੋਡਾਂ ਨੂੰ ਦੂਜੇ ਲੋਕਾਂ ਲਈ ਮੁਫ਼ਤ 'ਚ ਵਰਤਣ ਲਈ ਓਪਨ ਕਰਨਾ ਤਾਂ ਬਾਅਦ ਦੀ ਗੱਲ ਹੈ। ਇੱਥੇ ਤਿਆਰ ਪ੍ਰੋਗਰਾਮਾਂ ਨੂੰ ਆਮ ਲੋਕਾਂ ਅਤੇ ਨਾਲ ਦੇ ਖੋਜਕਾਰਾਂ ਤੋਂ ਛੁਪਾ ਕੇ ਰੱਖੇ ਜਾਂਦੇ ਹਨ। ਇਸ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਅਜਿਹਾ ਹੋਣ ਨਾਲ ਨਵੇਂ ਖੋਜਕਾਰਾਂ ਨੂੰ ਕੰਮ ਸ਼ੁਰੂ ਕਰਨ ਲਈ ਮੁੜ ਤੋਂ ਮੁੱਢਲੀ ਅਵਸਥਾ ਵਿਚ ਆਉਣਾ ਪੈਂਦਾ ਹੈ।
   
ਅਗਲੀ ਗੱਲ ਪੰਜਾਬੀ ਕੰਪਿਊਟਰ ਸਬੰਧੀ ਸਿਖਲਾਈ ਦੇ ਪ੍ਰਬੰਧ ਨਾਲ ਸਬੰਧਿਤ ਹੈ। ਇਹ ਠੀਕ ਹੈ ਕਿ ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇੱਕ ਆਨ-ਲਾਈਨ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਥਾਪਿਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਕੇਂਦਰ ਦੀ ਵੈੱਬਸਾਈਟ ਅਤੇ ਫ਼ੋਨ ਰਾਹੀਂ ਕੋਈ ਵਰਤੋਂਕਾਰ ਆਪਣੀ ਸਮੱਸਿਆ ਦਾ ਹੱਲ ਪਾ ਸਕਦਾ ਹੈ। ਪਰ ਇੰਟਰਨੈੱਟ ਅਤੇ ਟੈਲੀਫ਼ੋਨ ਦੀ ਵਰਤੋਂ ਨਾ ਕਰਨ ਵਾਲੇ ਵਰਤੋਂਕਾਰ ਇਸ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਸਕਦੇ।
   
ਮੇਰੇ ਵਿਚਾਰ ਮੁਤਾਬਿਕ ਯੂਨੀਵਰਸਿਟੀ ਨੂੰ ਇੱਕ ਵਿਸ਼ੇਸ਼ ਪੰਜਾਬੀ ਕੰਪਿਊਟਰ ਸੇਵਾ ਸਿਖਲਾਈ ਕੇਂਦਰ ਖੋਲ੍ਹਣਾ ਚਾਹੀਦਾ ਹੈ। ਇਸ ਕੇਂਦਰ ਵਿਚ ਪੰਜਾਬੀ ਵਿਚ ਕੰਪਿਊਟਰ ਦੀ ਮੁੱਢਲੀ ਸਿਖਲਾਈ ਅਤੇ ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ ਬਾਰੇ ਘੱਟ ਸਮੇਂ ਦੇ ਨਿਰੰਤਰ ਅਤੇ ਪਾਰਟ ਟਾਈਮ ਕੋਰਸ ਚਾਲੂ ਕਰਨੇ ਚਾਹੀਦੇ ਹਨ। ਇਸ ਨਾਲ ਪੰਜਾਬੀ ਲੇਖਕਾਂ, ਪੱਤਰਕਾਰਾਂ, ਅਧਿਆਪਕਾਂ, ਵਿਦਿਆਰਥੀਆਂ, ਖੋਜਕਾਰਾਂ ਅਤੇ ਹੋਰਨਾਂ ਵਰਤੋਂਕਾਰਾਂ ਨੂੰ ਵੱਡਾ ਲਾਭ ਹੋਵੇਗਾ।
   
ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਅਜਿਹੇ ਕੋਰਸ ਲਾਹੇਵੰਦ ਸਾਬਤ ਹੋ ਸਕਦੇ ਹਨ। ਇਹਨਾਂ ਕੋਰਸਾਂ ਦੇ ਪਾਠਕ੍ਰਮ ਵਿਚ ਕੰਪਿਊਟਰ ਬਾਰੇ ਮੁੱਢਲੇ ਗਿਆਨ ਤੋਂ ਲੈ ਕੇ ਟਾਈਪਿੰਗ, ਯੂਨੀਕੋਡ ਪਲੇਟਫ਼ਾਰਮ 'ਤੇ ਕੰਮ ਕਰਨਾ, ਫੌਂਟ ਕਨਵਰਟ ਕਰਨੇ, ਸਰਚ ਇੰਜਨਾਂ 'ਤੇ ਪੰਜਾਬੀ ਦੀ ਸਮਗਰੀ ਲੱਭਣੀ, ਅਨੁਵਾਦ ਅਤੇ ਲਿਪੀਅੰਤਰ ਸਾਫ਼ਟਵੇਅਰਾਂ ਦੀ ਵਰਤੋਂ, ਈ-ਮੇਲ, ਚੈਟਿੰਗ, ਫੇਸਬੁਕ ਆਦਿ 'ਤੇ ਪੰਜਾਬ ਵਿਚ ਕੰਮ ਕਰਨਾ, ਪੰਜਾਬੀ ਫਾਈਲਾਂ ਨੂੰ ਅਪਲੋਡ ਅਤੇ ਡਾਊਨਲੋਡ ਕਰਨ, ਪੀਡੀਐਫ ਫਾਈਲਾਂ ਬਣਾਉਣਾ, ਕਾਂਟ-ਛਾਂਟ ਕਰਨਾ, ਸਪੈਲਿੰਗ ਤੇ ਗਰੈਮਰ ਚੈੱਕ ਕਰਨਾ ਆਦਿ ਸ਼ਾਮਿਲ ਹੋ ਸਕਦਾ ਹੈ। ਕੰਪਿਊਟਰ, ਸਾਹਿਤ ਭਾਸ਼ਾ, ਡਾਕਟਰੀ, ਪੱਤਰਕਾਰੀ ਆਦਿ ਕਿੱਤਾ ਕੋਰਸਾਂ ਨੂੰ ਪੂਰਾ ਕਰਨ ਉਪਰੰਤ ਨੌਕਰੀ ਪ੍ਰਾਪਤ ਕਰਨ ਲਈ ਅਜਿਹਾ ਘੱਟ ਸਮੇਂ ਦਾ ਕੋਰਸ ਕਰਨ ਦੀ ਸ਼ਰਤ ਹੋਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਹਰੇਕ ਕਿੱਤਾਕਾਰੀ ਖੇਤਰ ਵਿਚ ਦਾਖਲ ਹੋਣ ਵਾਲਾ ਵਿਦਿਆਰਥੀ ਆਪਣੇ ਕੰਮ ਨੂੰ ਕੰਪਿਊਟਰ ਦੀ ਵਰਤੋਂ ਰਾਹੀਂ ਕਰਨ ਦੇ ਬਾਖ਼ੂਬੀ ਕਾਬਲ ਹੋ ਜਾਵੇਗਾ। ਮਿਸਾਲ ਵਜੋਂ ਅਜਿਹਾ ਕੋਰਸ ਕਰਨ ਉਪਰੰਤ ਪੱਤਰਕਾਰੀ ਦੇ ਖੇਤਰ ਵਿਚ ਜਾਣ ਵਾਲੇ ਕਿਸੇ ਵਿਅਕਤੀ ਨੂੰ ਫੌਂਟਾਂ, ਕੀਬੋਰਡਾਂ, ਸਰਚ ਇੰਜਨ, ਸਪੈੱਲ ਚੈੱਕਰ, ਅਨੁਵਾਦ ਤੇ ਲਿਪੀਅੰਤਰਨ ਪ੍ਰੋਗਰਾਮ ਅਤੇ ਇੰਟਰਨੈੱਟ ਦੀ ਵਰਤੋਂ ਬਾਰੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
   
ਅੱਗੇ ਮੈਂ ਪਾਠਕਾਂ ਦਾ ਧਿਆਨ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਾਲੇ ਜਾ ਚੁੱਕੇ ਭਰਮ ਵੱਲ ਦਿਵਾਉਣਾ ਚਾਹੁੰਦਾ ਹਾਂ। ਬਹੁਗਿਣਤੀ ਲੇਖਕਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦਾ ਇਹ ਭਰਮ ਹੈ ਕਿ ਭਾਸ਼ਾ ਦਾ ਵਿਕਾਸ ਕੇਵਲ ਸਾਹਿਤ ਤੇ ਸਭਿਆਚਾਰ ਨਾਲ ਹੀ ਜੁੜਿਆ ਹੋਇਆ ਹੈ। ਹੋ ਸਕਦਾ ਹੈ ਕੁੱਝ ਦਹਾਕੇ ਪਹਿਲਾਂ ਇਹ ਸੱਚ ਹੋਵੇ ਪਰ ਅੱਜ ਭਾਸ਼ਾ ਦੇ ਤਕਨੀਕੀ ਵਿਕਾਸ ਵਿਚ ਸਾਹਿਤ ਤੇ ਸਭਿਆਚਾਰ ਦਾ ਯੋਗਦਾਨ ਮਨਫ਼ੀ ਹੁੰਦਾ ਜਾ ਰਿਹਾ ਹੈ। ਸਾਹਿਤ ਸਾਨੂੰ ਜੀਵਨ ਜਾਂਚ ਸਿਖਾ ਸਕਦਾ ਹੈ। ਕਲਪਨਾ ਦੀ ਦੁਨੀਆ 'ਚ ਉਡਾਰੀਆਂ ਮਰਵਾ ਸਕਦਾ ਹੈ ਪਰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਸਾਨੂੰ ਪੰਜਾਬੀ ਭਾਸ਼ਾ ਅਤੇ ਕੰਪਿਊਟਰੀਕਰਨ ਦੇ ਵਿਆਪਕ ਪ੍ਰੋਜੈਕਟ ਵਿਉਂਤਣ ਦੀ ਫ਼ੌਰੀ ਲੋੜ ਹੈ।
   
ਇੱਕ ਗੱਲ ਪੰਜਾਬੀ ਭਾਸ਼ਾ ਦੀ ਪੜ੍ਹਾਈ, ਅਨੁਵਾਦ ਅਤੇ ਪਾਠਕ੍ਰਮ ਵੀ ਕਰਨਾ ਚਾਹਾਂਗਾ। ਪੰਜਾਬੀ ਦੇ ਸੈਮੀਨਾਰਾਂ ਕਾਨਫ਼ਰੰਸਾਂ ਵਿਚ ਅਕਸਰ ਚਿੰਤਾ ਕੀਤੀ ਜਾਂਦੀ ਹੈ ਕਿ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ। ਮੇਰੇ ਵਿਚਾਰ ਅਨੁਸਾਰ ਮਾਂ-ਬੋਲੀ ਵਿਚ ਵਧੀਆ ਮਿਆਰ ਵਾਲੇ ਕਾਮਿਕਸ, ਕਾਰਟੂਨ ਫ਼ਿਲਮਾਂ, ਚੱਲ ਚਿੱਤਰ ਕਹਾਣੀਆਂ ਦੀਆਂ ਸਾਡੀਆਂ ਪ੍ਰਾਇਮਰੀ ਪੱਧਰ ਦੇ ਬੱਚਿਆਂ ਲਈ ਉਪਲਬਧ ਹੋ ਜਾਣ ਤਾਂ ਉਨ੍ਹਾਂ ਨੂੰ ਮੁੱਢ ਤੋਂ ਹੀ ਮਾਂ-ਬੋਲੀ ਨਾਲ ਜੋੜਿਆ ਜਾ ਸਕਦਾ ਹੈ। ਉਚੇਰੀ ਸਿੱਖਿਆ ਅਤੇ ਕਿੱਤਾਕਾਰੀ ਕੋਰਸਾਂ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ ਪਰ ਸਾਡੇ ਸਾਹਮਣੇ ਵੱਖ-ਵੱਖ ਖੇਤਰਾਂ ਦੀ ਤਕਨੀਕੀ ਸ਼ਬਦਾਵਲੀ ਦਾ ਬਹੁਤ ਵੱਡਾ ਮਸਲਾ ਉੱਭਰ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਘੜਨ ਦੇ ਖੇਤਰ ਵਿਚ ਸਾਡਾ ਕੰਮ ਬਹੁਤ ਚੰਗਾ ਨਹੀਂ ਹੈ। ਸੋ ਸ਼ਬਦਾਵਲੀ ਘੜੀ ਗਈ ਹੈ ਉਸ ਉੱਤੇ ਸੰਸਕ੍ਰਿਤ ਜਾਂ ਉਰਦੂ ਦਾ ਅਸਰ ਭਾਰੂ ਹੈ। ਮੇਰੇ ਵਿਚਾਰ ਅਨੁਸਾਰ ਅੰਗਰੇਜ਼ੀ ਵਾਲੇ ਪਾਸੋਂ ਨਾਂਵ ਵਜੋਂ ਆ ਰਹੇ ਬਹੁਤੇ ਤਕਨੀਕੀ ਸ਼ਬਦਾਂ (ਦੇ ਮੂਲ ਭਾਸ਼ਾਵਾਂ) ਨੂੰ ਉਸੇ ਰੂਪ ਵਿਚ ਅਪਣਾਇਆ ਜਾ ਸਕਦਾ ਹੈ। ਇਸ ਨਾਲ ਇੱਕ ਤਾਂ ਸਾਡੀ ਭਾਸ਼ਾ ਹਿੰਦੀ ਅਤੇ ਉਰਦੂ ਦੇ ਪ੍ਰਭਾਵ ਤੋਂ ਮੁਕਤ ਹੋ ਸਕੇਗੀ ਤੇ ਦੂਸਰਾ ਇਹ ਆਮ ਲੋਕਾਂ ਦੀ ਬੋਲੀ ਬਣਨ 'ਚ ਵਧੇਰੇ ਕਾਰਗਰ ਸਿੱਧ ਹੋਵੇਗੀ।
   
ਸੋ ਸਪਸ਼ਟ ਹੈ ਕਿ ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਭਾਸ਼ਾ ਵਿਗਿਆਨੀਆਂ ਅਤੇ ਕੰਪਿਊਟਰ ਮਾਹਿਰ ਬਹੁਤ ਚੰਗਾ ਯੋਗਦਾਨ ਪਾ ਸਕਦੇ ਹਨ। ਪਰ ਅਫ਼ਸੋਸ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਵੱਖ-ਵੱਖ ਭਾਸ਼ਾ ਅਕਾਦਮੀਆਂ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਵਿਚ ਇਨ੍ਹਾਂ ਖੇਤਰਾਂ ਦੇ ਲੇਖਕਾਂ ਨੂੰ ਆਮ ਤੌਰ 'ਤੇ ਵੱਖ ਰੱਖਿਆ ਜਾਂਦਾ ਹੈ। ਪੰਜਾਬੀ ਦੇ ਕੰਪਿਊਟਰ ਲੇਖਕਾਂ ਤੇ ਖੋਜਕਾਰਾਂ 'ਤੇ ਘੱਟ ਉਮਰ ਅਤੇ ਮੁੱਖ ਧਾਰਾ ਤੋਂ ਬਾਹਰ ਹੋਣ ਦਾ ਲੇਬਲ ਲਗਾ ਕੇ ਨਕਾਰ ਦਿੱਤਾ ਜਾਂਦਾ ਹੈ। ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੀ ਗੱਲ ਹੀ ਕਰ ਲਓ। ਗਿਆਨ ਸਾਹਿਤ ਸਨਮਾਨ ਲਈ ਗਿਆਨ-ਵਿਗਿਆਨ ਤੇ ਆਧੁਨਿਕ ਤਕਨਾਲੋਜੀ ਦੇ ਲੇਖਕਾਂ ਦੀ ਬਜਾਏ ਆਮ ਸਾਹਿਤਕਾਰਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ।
  
 ਜੇਕਰ ਅਸੀਂ ਸੱਚਮੁੱਚ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਅਜਿਹੇ ਲੇਖਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਕੇ ਰਵਾਇਤੀ ਵਿਧਾਵਾਂ ਵਿਚ ਲਿਖਣ ਵਾਲੇ ਲੇਖਕਾਂ ਦਾ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ।

ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? - ਸ਼ਿਵ ਇੰਦਰ ਸਿੰਘ

www.sabblok.blogspot.com


ਇਹ ਲੇਖ ਜਦੋਂ 2005 - 6 ਵਿੱਚ `ਪੰਜਾਬੀ ਟ੍ਰਿਬਿਊਨ`, `ਦੇਸ਼ ਸੇਵਕ` ਅਤੇ `ਨਵਾਂ ਜ਼ਮਾਨਾ ` `ਚ ਛਪਿਆ ਤਾਂ ਬਹੁਤ ਸਾਰੇ ਗਰਮ ਖਿਆਲੀ ਗੁੱਟਾਂ ਵੱਲੋਂ ਸਾਡਾ ਵਿਰੋਧ ਕੀਤਾ ਗਿਆ ਕੁਝ ਨੇ ਸਾੰਨੂ ਪੰਜਾਬ ਤੇ ਪੰਥ ਵਿਰੋਧੀ ਵੀ ਗਰਦਾਨਿਆ | ਇੱਥੇ ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਈ ਬਵਾਲ ਖੜ੍ਹਾ ਕਰਨਾ ਸਾਡਾ ਉਦੇਸ਼ ਨਹੀਂ ਹੈ ਪਰ ਕਿਸੇ ਵੀ ਮੁੱਦੇ ਬਾਰੇ ਖੁੱਲ੍ਹੀ ਵਿਚਾਰ- ਚਰਚਾ ਜਾਂ ਚਿੰਤਨ ਤੇ ਸੰਵਾਦ ਦੇ ਅਸੀਂ ਸਦਾ ਮੁਦੱਈ ਰਹੇ ਹਾਂ ਇਹੀ ਸੋਚ ਨਾਲ ਹਥਲੇ ਲੇਖ ਨੂੰ `ਸਬ ਲੋ ਕ   ` ਵਿੱਚ ਦੁਬਾਰਾ ਛਾਪ ਰਹੇ ਹਾਂ । ( ਲੇਖਕ)


ਆਪਣੇ-ਆਪ ਨੂੰ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲਿਆਂ ਦੇ ਮੂੰਹੋਂ ਕਾਫ਼ੀ ਸਮੇਂ ਤੋਂ ਅਸੀਂ ਇਹ ਗੱਲ ਆਮ ਹੀ ਸੁਣਦੇ ਆ ਰਹੇ ਆਂ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ, ਖ਼ਾਸ ਕਰ ਬਿਹਾਰ ਤੇ ਯੂ.ਪੀ ਤੋਂ ਰੋਜ਼ੀ-ਰੋਟੀ ਲਈ ਆਉਣ ਵਾਲੇ ਮਜ਼ਦੂਰ ਪੰਜਾਬੀ ਸੱਭਿਆਚਾਰ ਲਈ ਖ਼ਤਰਾ ਹਨ। ਇਸ ਤੋਂ ਬਿਨਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ’ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਲਈ ਵੀ ਖ਼ਤਰਾ ਸਾਬਤ ਹੋ ਰਹੇ ਹਨ। ਇਕ ਹੋਰ ਸੰਗੀਨ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਪ੍ਰਵਾਸੀ ਲੁੱਟਾਂ-ਖੋਹਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੰਜਾਬੀਅਤ ਦੇ ਅਲੰਬਰਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਆਮਦ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ। ਆਓ, ਅਸੀਂ ਇਹਨਾਂ ਦਾਅਵਿਆਂ ਦੀ ਨਿਰਪੱਖਤਾ-ਪੂਰਨ ਪਰਖ-ਪੜਚੋਲ ਕਰੀਏ।


 ਜੇਕਰ ਵਿਵੇਕਸ਼ੀਲ ਨਜ਼ਰੀਏ ਤੋਂ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਵਿੱਚ ਆਰੀਅਨ, ਈਰਾਨੀ, ਦੁਹਾਨੀ, ਟੱਕ, ਮੁੰਡਾ, ਮੁਗਲ ਆਦਿ ਅਨੇਕਾਂ ਜਾਤੀਆਂ ਵਾਲੇ ਵੀ ਲੁੱਟ-ਖਸੁੱਟ ਤੇ ਰਾਜ ਕਰਨ ਦੇ ਮਨਸ਼ੇ ਨਾਲ ਆਏ ਸਨ। ਉਨਾਂ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਨਾਂ ਜਾਤੀਆਂ ਨੇ ਅਨੇਕਾਂ ਸੱਭਿਆਚਾਰਕ ਤੇ ਭਾਸ਼ਾਈ ਗੁਣ ਤੇ ਹੋਰ ਵੀ ਬਹੁਤ ਕੁਝ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦਿੱਤਾ ਮਿਸਾਲ ਵਜੋਂ ਪੰਜਾਬੀ ਨੂੰ ਇੱਕ ਸ਼ਾਨਾ-ਮੱਤਾ ਵਿਰਸਾ ਮਿਲਿਆ। ਨਵੀਂ ਭਾਸ਼ਾ ਉਰਦੂ ਦਾ ਜਨਮ ਏਥੇ ਹੀ ਹੋਇਆ। ਸਾਡੀ ਗੁਰਮੁਖੀ ਦੇ ਕਈ ਅੱਖਰ ਵੀ ਹੋਰ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਜ਼ੁਬਾਨਾਂ ਵਿੱਚੋਂ ਹੀ ਆਏ ਹਨ। ਉਦਾਹਰਨ ਵਜੋਂ ਗੁਰਮੁਖੀ ਦਾ ‘ੜ’ ਅੱਖਰ ਦ੍ਰਾਵਿੜ ਕਬੀਲੇ ਦਾ ਹੈ ਤੇ ‘ਮ’ ਮੁੰਡਾ ਜਾਤੀ ਵਿੱਚੋਂ ਆਇਆ ਹੈ। ਇਸ ਤੋਂ ਬਿਨਾਂ ਹੋਰ ਜਾਤੀਆਂ ਤੇ ਭਾਸ਼ਾਵਾ ਦੇ ਅਨੇਕ ਸ਼ਬਦ ਹਨ ਜੋ ਪੰਜਾਬੀ ਭਾਸ਼ਾ ਦੇ ਆਪਣੇ ਹੀ ਲੱਗਦੇ ਹਨ ਜਿਵੇਂ ਚਾਕੂ, ਛੁਰੀ, ਮੇਜ਼, ਕੁਰਸੀ, ਕਮਰਾ, ਛਿੱਤਰ, ਸਕੂਲ, ਸਟੇਸ਼ਨ, ਵਗੈਰਾ-ਵਗੈਰਾ ਅਸਲ ’ਚ ਪੰਜਾਬੀ ਜ਼ੁਬਾਨ ’ਚ ਬੋਲੇ ਜਾਂਦੇ 80 ਫੀਸਦੀ ਤੋਂ ਵੱਧ ਸ਼ਬਦ ਗੈਰ-ਪੰਜਾਬੀ ਹਨ। ਇਹ ਸਭ ਹੋਣ ਦੇ ਬਾਵਜੂਦ ਨਾ ਤਾਂ ਪੰਜਾਬੀ ਭਾਸ਼ਾ ਨੂੰ ਕੋਈ ਨੁਕਸਾਨ ਹੋਇਆ ਹੈ, ਨਾ ਪੰਜਾਬੀ ਸੱਭਿਆਚਾਰ ਨੂੰ ਤੇ ਨਾ ਪੰਜਾਬ ਨੂੰ। ਜਦੋਂ ਵਿਦੇਸ਼ੀਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਫੇਰ ਆਪਣੇ ਹੀ ਦੇਸ਼ ਦੇ ਬਿਹਾਰੀ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਨੁਕਸਾਨ ਪਹੰਚਾਉਣਗੇ? ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਤਬਦੀਲੀ ਅਵੱਸ਼ ਆਵੇਗੀ, ਜੋ ਕੁਦਰਤ ਦਾ ਨੇਮ ਹੈ। ਆਪਣੇ ਆਪ ਨੂੰ ਪੰਜਾਬੀਅਤ ਦੇ ਮੁਦਈ ਕਹਾਉਣ ਵਾਲੇ ਕੁਝ ਤਲਖ ਹਕੀਕਤਾਂ ਨੂੰ ਤਾਂ ਭੁੱਲ ਹੀ ਰਹੇ ਹਨ ਜਾਂ ਫੇਰ ਜਾਣ-ਬੁੱਝ ਕੇ ਪਾਸਾ ਵੱਟ ਰਹੇ ਹਨ।
ਪਹਿਲੀ ਹਕੀਕਤ ਇਹ ਹੈ ਕਿ ਵਿਅਕਤੀ ’ਤੇ ਸਭ ਤੋਂ ਵੱਧ ਪ੍ਰਭਾਵ ਉਸਦੇ ਆਲੇ-ਦੁਆਲੇ ਦਾ ਪੈਂਦਾ ਹੈ ਜਿਸ ’ਚ ਉਹ ਵਿਚਰਦਾ ਹੈ। ਠੀਕ ਇਸੇ ਤਰਾਂ ਦਾ ਪ੍ਰਭਾਵ ਬਿਹਾਰੀਆਂ ’ਤੇ ਪੈਣਾ ਵੀ ਲਾਜ਼ਮੀ ਹੈ। ਪੰਜਾਬ ’ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਹ ਬਿਲਕੁਲ ਉਸੇ ਤਰਾਂ ਹੈ, ਜਿਵੇਂ ਪੰਜਾਬ ’ਚੋਂ ਜਾ ਕੇ ਬਾਹਰਲੇ ਮੁਲਕਾਂ ’ਚ ਵਸੇ ਪੰਜਾਬੀ ਉਥੋਂ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਤ ਹੋਣ ਤੋਂ ਨਹੀਂ ਰਹਿ ਸਕੇ। ਉਨਾਂ ਦੇ ਬੱਚੇ ਬਿਲਕੁਲ ਅੰਗਰੇਜ਼ ਬਣ ਗਏ ਹਨ। ਪੱਛਮੀ ਦੇਸ਼ਾਂ ਵਿਚ ਵਾਲਾ ਪੰਜਾਬੀ ਸਾਹਿਤ ਵੀ ਉਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ ਨਾ ਕਿ ਪੰਜਾਬ ਦੇ ਪਿੰਡਾ ਦੀ। ਇਸੇ ਤਰਾਂ ਉਨਾਂ ਦੇਸ਼ਾਂ ਦਾ ਪੰਜਾਬੀ ਸਾਹਿਤ ਉਨਾਂ ਦਾ ਹੀ ਵੱਜੇਗਾ ਜਿੱਥੇ ਇਹ ਲਿਖਿਆ ਗਿਆ ਹੈ ਨਾ ਕਿ ਪੰਜਾਬ ਦਾ।
                             
ਇੱਥੇ ਇੱਕ ਗੱਲ ਹੋਰ ਦਿਲਚਸਪੀ ਵਾਲੀ ਹੈ ਕਿ ਅੰਗਰੇਜ਼ੀ ਦੇ ਜ਼ਿਆਦਾਤਰ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਪਣੇ ਦੇਸ਼ ਤੋਂ ਬਾਹਰਲੀਆਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਾਂ ਆਪਣੇ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਦਾ ਸੱਭਿਆਚਾਰ ਦਰਸਾਇਆ ਹੈ, ਜਦਕਿ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਮ ਕਰਕੇ ਉਸੇ ਹੀ ਦੇਸ਼ ਦੇ ਸੱਭਿਆਚਾਰ ਨੂੰ ਦਰਸਾਇਆ ਹੈ ਜਿੱਥੋਂ ਦੇ ਉਹ ਵਸਨੀਕ ਹਨ।

ਇੱਕ ਦੂਸਰੀ ਵੱਡੀ ਤਲਖ ਹਕੀਕਤ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਕੌਮ ਕਿਸੇ ਦੂਸਰੀ ਕੌਮ ’ਤੇ ਤਾਂ ਆਪਣਾ ਪ੍ਰਭਾਵ ਪਾ ਸਕਦੀ ਹੈ (ਜਾਂ ਗੁਲਾਮ ਬਣ ਸਕਦੀ ਹੈ) ਜੇ ਉਸ ਕੋਲ ਤਕੜੀ ਆਰਥਿਕਤਾ (ਇਕਨਾਮਿਕ ਪਾਵਰ) ਹੋਵੇ। ਇਸ ਦੀਆਂ ਦੋ ਆਮ ਹੀ ਮਿਸਾਲਾਂ ਸਾਡੇ ਸਨਮੁਖ ਹਨ। ਪਹਿਲੀ ਇਹ ਕਿ ਜੇ ਅੰਗਰੇਜ਼ਾਂ ਨੇ ਪੂਰੀ ਦੁਨੀਆ ’ਤੇ ਰਾਜ ਕੀਤਾ ਇਸ ਕਾਰਨ ਨਹੀਂ ਕਿ ਉਹ ਦੁਨੀਆ ਦੀ ਸਭ ਤੋਂ ਆਹਲਾ ਕੌਮ ਹੈ ਸਗੋਂ ਉਹ ਜਿਹੜੇ ਵੀ ਮੁਲਕ ਗਏ ਉਥੇ ਆਪਣੀ ਮਜ਼ਬੂਤ ਆਰਥਿਕਤਾ ਲੈ ਕੇ ਗਏ ਜਦਕਿ ਭਾਰਤ ਤੋ ਗਏ ਵਿਦੇਸ਼ਾਂ ’ਚ ਗਏ ਭਾਰਤੀ ਅਜਿਹਾ ਨਹੀਂ ਕਰ ਸਕੇ ਕਿਉਕਿ ਉਹ ਮਜ਼ਬੂਤ ਆਰਥਿਕਤਾ ਨਹੀਂ ਬਲਕਿ ਉਹ ਕਿਰਤੀ ਜਮਾਤ ਦੇ ਰੂਪ ’ਚ ਉਥੇ ਗਏ ਸਨ ਰੋਜ਼ੀ-ਰੋਟੀ ਲਈ। ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਰੋਟੀ ਲਈ ਪੰਜਾਬ ਆਏ ਇਹ ਮਜ਼ਦੂਰ ਪੰਜਾਬ ਦੇ ਸੱਭਿਆਚਾਰ ਦਾ ਭਲਾ ਕੀ ਵਿਗਾੜਨਗੇ?

ਸਮਾਂ ਪਾ ਕੇ ਇਹ ਵੀ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗੇ ਜਾਣਗੇ। ਏਥੇ ਮੈਂ ਇਕ ਉਦਾਹਰਨ ਆਪਣੇ ਪਿੰਡ ਦੇ ਬਿਹਾਰੀ ਮਜ਼ਦੂਰ ਦੀ ਦਿੰਦਾ ਹਾਂ। ਸਾਡੇ ਪਿੰਡ ਦਾ ਇਕ ‘ਭਈਆ’ ਰਾਮ ਲਾਲ ਜਦੋਂ 25 ਕੁ ਸਾਲ ਪਹਿਲਾਂ ਪਿੰਡ ਆਇਆ ਸੀ ਤਾਂ ਉਸਦੀ ਬੋਲੀ ਬਿਲਕੁਲ ਬਿਹਾਰੀ ਸੀ, ਪਰ ਅੱਜ ਉਹ ਚੰਗੀ ਪੰਜਾਬੀ ਬੋਲਦਾ ਹੈ। ਉਸਦੇ ਬੱਚੇ ਵੀ ਸੋਹਣੀ ਪੰਜਾਬੀ ਉਚਾਰਦੇ ਹਨ, ਏਨੀ ਸੋਹਣੀ ਕਿ ਸਾਡੇ ਮੂਲ ਪੰਜਾਬੀ ਬੱਚੇ ਵੀ ਨਹੀਂ ਉਚਾਰਦੇ। ਅਸਲ ’ਚ ਉਹ ਪੰਜਾਬੀ ਸੱਭਿਆਚਾਰ ਤੋਂ ਨਹੀਂ ਸਗੋਂ ਸਿੱਖ ਸੱਭਿਆਚਾਰ ਤੋਂ ਵੀ ਪ੍ਰਭਾਵਤ ਹੋਇਆ। ਉਸਨੇ ਆਪਣਾ ਨਾਮ ਰਾਮ ਸਿੰਘ ਰੱਖ ਲਿਆ ਹੈ ਤੇ ਬੇਟੇ ਦਾ ਗੁਰਦੀਪ ਸਿੰਘ ਜੋ ਕਿ ਇਕ ਕੇਸਧਾਰੀ ਬੱਚਾ ਹੈ।

ਅਸਲ ’ਚ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਬਾਹਰਲਿਆਂ ਤੋਂ ਨਹੀਂ ਸਗੋਂ ਉਸਦੇ ਆਪਣਿਆਂ ਤੋਂ ਹੈ। ਪੰਜਾਬੀਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ’ਚੋਂ ਹਟਾ ਕੇ ਅੰਗਰੇਜ਼ੀ ਸਕੂਲਾਂ ’ਚ ਲਾਉਣੇ   ਸ਼ੁਰੂ ਕਰ ਦਿੱਤੇ ਹਨ। ਅਜਿਹੇ ਸਕੂਲਾਂ ’ਚ ਮਾਂ ਬੋਲੀ ਦੀ ਕੋਈ-ਕਦਰ ਨਹੀਂ ਹੈ। ਜਦਕਿ ਬਿਹਾਰ ਤੋਂ ਆਏ ਨੰਦ ਕਿਸ਼ੋਰ ਦੇ ਬੱਚੇ ਸਰਕਾਰੀ ਸਕੂਲਾਂ ’ਚ ‘ਊੜਾ-ਐੜਾ’ ਪੜਦੇ ਹਨ ਤੇ ਫੱਟੀ ’ਤੇ ਲਿਖਦੇ ਹਨ ‘ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲਾ ਸ਼ੇਖੂਪੁਰਾ ਨਨਕਾਣਾ ਸਾਹਿਬ ਹੋਇਆ’। ਪੰਜਾਬੀਆਂ ਦੇ ਆਪਣਿਆਂ ਬੱਚਿਆਂ ਦੇ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਪੱਛਮ ਦੀ ਤੜਕ-ਭੜਕ ਉਨਾਂ ’ਤੇ ਪੂਰੀ ਤਰ੍ਹਾਂ ਸਵਾਰ ਹੈ। ਇਸ ਤੋਂ ਸਹਿਜੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬ ਨੂੰ ਕਿਸ ਤੋਂ ਖ਼ਤਰਾ ਹੈ?

ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਦੱਸਣ ਵਾਲਿਆਂ ਨੂੰ ਅਸਲ ’ਚ ਪੰਜਾਬੀ ਸੱਭਿਆਚਾਰ ਦੀ ਚਿੰਤਾ ਘੱਟ ਤੇ ਸਿੱਖ ਸੱਭਿਆਚਾਰ ਦੀ ਤੇ ਆਪਣਾ ਰਾਜ-ਭਾਗ ਖੁੱਸਣ ਦਾ ਖ਼ਤਰਾ ਵੱਧ  ਹੈ। ਅਸੀਂ ਜਾਣਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਨੇ ਕਿਵੇਂ ਮਿਹਨਤ-ਮਜ਼ਦੂਰੀ ਕਰ ਕੇ ਉੱਚੀਆਂ ਮੰਜ਼ਿਲਾਂ ਹਾਸਲ ਕਰ ਲਈਆਂ ਹਨ। ਅੱਜ ਇਹੀ ਮਜ਼ਦੂਰ ਪੰਜਾਬ ’ਚ ਫੈਕਟਰੀਆਂ ਲਾਈ ਬੈਠੇ ਹਨ। ਪੰਜਾਬ ਦੀ ਰਾਜਨੀਤੀ ’ਚ ਇਹ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ ਹਨ। ਕੁਝ ਪ੍ਰਵਾਸੀਆਂ ਨੇ ਤਾਂ ਸਿੱਖ ਬਣ ਕੇ ਸਿੱਖ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਅਖੌਤੀ ਚਿੰਤਕਾਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ ਕਿਉਕਿ ਹੁਣ ਧਰਮ ਦੇ ਆਧਾਰ ’ਤੇ ਵੋਟਾਂ ਮੰਗ ਕੇ ਕੁਰਸੀ ਹਾਸਲ ਕਰਨ ਵਾਲਾ ਉਨਾਂ ਦਾ ਪਰਪੰਚ ਖ਼ਤਮ ਹੋਣ ਵਾਲਾ ਹੈ।

ਪ੍ਰਵਾਸੀ ਮਜ਼ਦੂਰਾਂ ਦੀ ਤਰੱਕੀ ਨੇ ਮਜ਼ਦੂਰ ਏਕਤਾ ਨੂੰ ਤੇ ਮਜ਼ਦੂਰ ਸ਼ਕਤੀ ਨੂੰ ਬਲ ਦਿੱਤਾ ਹੈ। ਇਸੇ ਹੀ ਕਰਕੇ ਸਰਮਾਏਦਾਰ ਪਾਰਟੀਆਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ। ਪ੍ਰਵਾਸੀਆਂ ਦੇ ਸਿੱਖ ਰਾਜਨੀਤੀ ’ਚ ਦਖਲ ਹੋਣ ਨਾਲ ਕਈਆਂ ਨੂੰ ਆਪਣੀ ਜਥੇਦਾਰੀਆਂ ਖੁੱਸਣ ਦੇ ਆਸਾਰ ਨਜ਼ਰ ਆ ਰਹੇ ਹਨ। ਜੇ ਹੁਣ ਨਹੀਂ ਤਾਂ ਭਵਿੱਖ ’ਚ ਦੇਰ ਸਵੇਰ ਅਜਿਹਾ ਹੋ ਜਾਵੇਗਾ। ਏਨੇ ਵੱਡੇ ਸਦਮੇ ਨੂੰ ਇਹ ਅਖੌਤੀ ਚਿੰਤਕ ਤੇ ਲੀਡਰ ਸਹਾਰ ਨਹੀਂ ਸਕਦੇ, ਜਿਸ ਕਰਕੇ ਇਹ ਪ੍ਰਵਾਸੀਆਂ ਬਾਰੇ ਕੂੜ ਪ੍ਰਚਾਰ ਕਰੀ ਜਾ ਰਹੇ ਹਨ।

ਅਖੌਤੀ ਧਾਰਮਿਕ ਆਗੂਆਂ ਦੀ ਇਹ ਮਾਨਸਿਕਤਾ ਹੈ ਕਿ ਪੰਜਾਬ ਸਿੱਖ ਦਬਦਬੇ ਵਾਲਾ ਇਲਾਕਾ ਬਣਿਆ ਰਹੇ। ਅਜਿਹੀ ਧਰਮਪ੍ਰਸਤੀ ਨੇ ਸਮੁੱਚੀ ਪੰਜਾਬੀ ਕੌਮ ’ਚ ਪੰਜਾਬਪ੍ਰਸਤੀ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ। ਅਖੌਤੀ ਸਿੱਖ ਆਗੂ ਪ੍ਰਵਾਸੀਆਂ ਦੇ ਸਿੱਖ ਧਰਮ ’ਚ ਪ੍ਰਵੇਸ਼ ਹੋ ਕੇ ਸਿੱਖ ਰਾਜਨੀਤੀ ’ਚ ਆਉਣ ਨੂੰ ਚੰਗਾ ਨਹੀਂ ਸਮਝਦੇ। ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਪ੍ਰਵਾਸੀ ਸਿੱਖ ਧਰਮ ਅਪਨਾਉਣ ਪਰ ਉਨਾਂ ਨਾਲ ਕੋਈ ਸਾਂਝ ਪਾਉਣ ਲਈ ਤਿਆਰ ਨਹੀਂ। ਉਹ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਸਿੱਖਾਂ ਦੀ ਕਤਾਰ ’ਚ ਰੱਖਣਾ ਪਸੰਦ ਕਰਦੇ ਹਨ। ਸਿੱਖ ਰਾਜਨੀਤੀ ਵਿੱਚ ਉਹ ‘ਖਾਲਸ ਸਿੱਖ’ ਹੀ ਭਾਲਦੇ ਹਨ।
                          
ਜਿੱਥੋਂ ਤੱਕ ਸਵਾਲ ਲੁੱਟਾਂ-ਖੋਹਾਂ ਤੇ ਹੋਰ ਵਾਰਦਾਤਾਂ ਦਾ ਹੈ, ਇਸ ਸਬੰਧੀ ਅਸੀਂ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਨਾਂ ’ਚੋ ਥੋੜੇ ਵਿਅਕਤੀ ਅਜਿਹੇ ਜ਼ਰੂਰ ਹੋ ਸਕਦੇ ਹਨ, ਪਰ ਇਸ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋਵੇਗਾ। ਇਹ ਇਮਾਨਦਾਰ, ਮਿਹਨਤੀ ਮਜ਼ਦੂਰ ਹਨ। ਇਹੋ ਕਾਰਨ ਹੈ ਕਿ ਸ਼ਹਿਰਾਂ ਦੇ ਕਈ ਲੋਕ ਇਨਾਂ ਨੂੰ ਨੋਕਰ ਵਜੋਂ ਘਰਾਂ ’ਚ ਵੀ ਰੱਖਦੇ ਹਨ। ਅਸਲ ’ਚ ਲੁੱਟਾਂ-ਖੋਹਾਂ, ਚੋਰੀ-ਡਾਕੇ ਦੇ ਕਾਰਨ ਆਰਥਿਕ ਹਨ। ਇਹ ਸਾਡੇ ਮਾੜੇ ਆਰਥਿਕ ਸਿਸਟਮ ਦੀ ਦੇਣ ਹਨ, ਨਾ ਕਿ ਭੈੜੀਆਂ ਰੁਚੀਆਂ ਪ੍ਰਵਾਸੀਆਂ ਦੇ ਖੂਨ ਵਿਚ ਹੁੰਦੀਆਂ ਹਨ। ਨਿਰਪੱਖ ਹੋ ਕੇ ਜਾਂਚਣ ’ਤੇ ਪਤਾ ਲੱਗਦਾ ਹੈ ਕਿ ਲੁੱਟਾਂ-ਖੋਹਾਂ ’ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਬੇਰੁਜ਼ਗਾਰ ਨੌਜਵਾਨ ਆਮ ਹੀ ਇਨਾਂ ਵਾਰਦਾਤਾਂ ’ਚ ਸ਼ਾਮਿਲ ਲੱਭਦੇ ਹਨ। ਕਈ ਪੰਜਾਬੀ ਤਾਂ ਵਿਦੇਸ਼ਾਂ ’ਚ ਜਾ ਕੇ ਵੀ ਲੁੱਟਾਂ-ਖੋਹਾਂ ਤੇ ਸਮਗਲਿੰਗ ਕਰਦੇ ਹਨ। ਕੀ ਇਸ ਲਈ ਅਸੀਂ ਪੂਰੀ ਪੰਜਾਬੀ ਕੌਮ ਨੂੰ ਹੀ ਲੁਟੇਰੀ ਕੌਮ ਕਹਿ ਦਿਆਂਗੇ?
                
ਜੇਕਰ ਪ੍ਰਵਾਸੀ ਮਜ਼ਦੂਰ ਆਪਣੇ ਹੀ ਮੁਲਕ ਦੇ ਦੂਜੇ ਹਿੱਸੇ ’ਚ ਮਿਹਨਤ ਮਜ਼ਦੂਰੀ ਕਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦੇ ਹਨ ਤਾਂ ਇਸ ’ਚ ਕੀ ਬੁਰਾਈ ਹੈ? ਜੇਕਰ ਬੁਰਾਈ ਹੈ ਤਾਂ ਪੰਜਾਬੀਆਂ ਦਾ ਬੇਗਾਨੇ ਮੁਲਕਾਂ ’ਚ ਜਾ ਕੇ ਉੱਚੇ ਅਹੁਦਿਆਂ ’ਤੇ ਕੰਮ ਕਰਨਾ ਕਿਵੇਂ ਸਹੀ ਹੈ?
                    
ਜੇਕਰ ਇਸ ਵਿਸ਼ੇ ਨੂੰ ਸੰਵਿਧਾਨਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਵਿਰੋਧ ਨਾਗਰਿਕ ਅਧਿਕਾਰਾਂ ਦੇ ਵਿਰੋਧੀ ਹੈ। ਸੰਵਿਧਾਨ ਦੀ ਅਨੁਛੇਦ 19’ਚ ਦਰਜ ਹੈ ਕਿ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ’ਚ ਤੁਰਨ-ਫਿਰਨ, ਕਿਸੇ ਵੀ ਭਾਗ ’ਚ ਰਹਿਣ ਤੇ ਨੌਕਰੀ ਕਰਨ ਦਾ ਅਧਿਕਾਰ ਹੈ। ਅਸਲ ’ਚ ਪੰਜਾਬ ਦੇ ‘ਮਹਾਨ ਚਿੰਤਕਾਂ’ ਤੇ ਲੀਡਰਾਂ ਨੂੰ ਸੰਵਿਧਾਨ ਤੇ ਕੌਮੀ ਏਕਤਾ ਜਿਹੇ ਵਿਸ਼ਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਨਾਂ ਤਾਂ ਫਿਰਕੂ ਵੰਡ ਤੇ ਸ਼੍ਰੇਣੀ ਭੇਦ ਰਾਹੀਂ ਵੋਟਾਂ ਵਟੋਰਨੀਆਂ ਹਨ।
                    
ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਖੁਸ਼ਹਾਲੀ ’ਚ ਅਹਿਮ ਯੋਗਦਾਨ ਹੈ। ਸਾਨੂੰ ਇਸਨੂੰ ਭੁੱਲਣਾ ਨਹੀਂ ਚਾਹੀਦਾ। ਵਰਤਮਾਨ ਯੁੱਗ ’ਚ ਜਦ ਅਸੀਂ ਆਪਣੇ ਗੁਆਂਢੀ ਦੇਸ਼ਾਂ ’ਚ ਬਿਨਾਂ ਵੀਜ਼ੇ ਜਾਣ ਦੀਆਂ ਗੱਲਾਂ ਕਰਦੇ ਹਾਂ ਤਾਂ ਇਨਾਂ ਮਜ਼ਦੂਰਾਂ ਦੇ ਆਪਣੇ ਹੀ ਮੁਲਕ ’ਚ ਆਉਣ ’ਤੇ ਰੋਕ ਲਾਉਣੀ ਚੰਗੀ ਸੋਚ ਨਹੀਂ ਕਹੀ ਜਾ ਸਕਦੀ। ਸਾਡੇ ਅਖੌਤੀ ਨੇਤਾਵਾਂ ਤੇ ਸਮੁੱਚੀ ਕੌਮ ਨੂੰ ਇਨਾਂ ਮਜ਼ਦੂਰਾਂ ਪ੍ਰਤੀ ਸੋਚ ਬਦਲਣੀ ਪਵੇਗੀ। ਇਸ ਤੋਂ ਬਿਨਾਂ ਪੰਜਾਬੀ ਮੂਲ ਦੇ ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਘਟੀਆ ਪ੍ਰਚਾਰ ’ਚ ਨਾ ਆ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਸਾਂਝ ਵਧਾਉਣ। ਇਸ ਨਾਲ ਹੀ ਮਜ਼ਦੂਰ ਏਕਤਾ ਮਜ਼ਬੂਤ ਹੋਵੇਗੀ। ਸਰਮਾਏਦਾਰੀ ਨਿਜ਼ਾਮ ਤੇ ਪੰਜਾਬ ਵਿਚਲੇ ਬਚੇ-ਖੁਚੇ ਜਗੀਰੂ ਸਿਸਟਮ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਲੋੜ ਹੈ। ਇਹ ਮਜ਼ਦੂਰ ਏਕਤਾ ਇੱਕ ਦਿਨ ਰੰਗ ਲਿਆਵੇਗੀ।  

ਰੁਕਣ ਦਾ ਨਾਂ ਨਹੀਂ ਲੈ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਹਾਲ ਹੀ ਵਿਚ ਕੀਤੇ ਤੱਤਕਾਲੀਨ ਅਦਾਲਤੀ ਫੇਸਲੇ ਤਸੱਲੀਬਖਸ਼

www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਰੋਜ਼ਾਨਾਂ ਹੀ ਬਲਾਤਕਾਰ ਨਾਲ ਸੰਬੰਧਤ ਦੋ ਚਾਰ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦੀਆਂ ਹਨ। ਲੜਕੀਆਂ ਅਤੇ ਔਰਤਾਂ ਦਾ ਸਮਾਜ ਵਿਚ ਜੀਉਣਾ ਦੁੱਭਰ ਹੋ ਚੁੱਕਿਆ ਹੈ। ਸਰਕਾਰ ਗੁੰਡਾਗਰਦੀ ਨੂੰ ਸਖਤੀ ਨਾਲ ਨੱਥ ਨਹੀਂ ਪਾ ਸਕੀ ਜਿਸ ਕਾਰਨ ਮੁਸ਼ਟੰਡਿਆਂ ਦੇ ਹੌਸਲੇ ਵਧੇ ਹੋਏ ਹਨ। ਇਸ ਆਤੰਕਵਾਦ ਦੀ ਮਾਰ ਵਿਚ ਆਈਆਂ ਨਮੋਸ਼ੀ ਵਿਚ ਬਹੁਤ ਸਾਰੀਆਂ ਲੜਕੀਆਂ ਖੁਦਕਸ਼ੀਆਂ ਵੀ ਕਰ ਚੁੱਕੀਆਂ ਹਨ। ਇਸ ਗੁੰਡਾਗਰਦੀ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਲੋਕ ਹੀ ਥਾਂ ਪੁਰ ਥਾਂ ਸੰਜੀਦਾ ਹੋਣ। ਲੜਕੀਆਂ ਨੂੰ ਵੀ ਬੁਜ਼ਦਿਲ ਨਹੀਂ ਹੋਣਾ ਚਾਹੀਦਾ ਅਤੇ ਹੌਸਲੇ ਨਾਲ ਅਜਿਹੇ ਗੁੰਡਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਕਈ ਥਾਈਂ ਲੜਕੀਆਂ ਨੇ ਅਜਿਹਾ ਹੌਸਲਾ ਵਿਖਾਇਆ ਵੀ ਹੈ। ਇਸ ਦੇ ਨਾਲ ਨਾਲ ਅਦਾਲਤਾਂ ਨੂੰ ਵੀ ਸਖਤ ਰੁਖ ਅਪਨਾਉਣਾ ਚਾਹੀਦਾ ਹੈ ਅਤੇ ਅੱਜ ਦੀਆਂ ਸੁਰਖੀਆਂ ਵਿਚ ਮਾਨਯੋਗ ਅਦਾਲਤਾਂ ਨੇ ਅਜਿਹੇ ਕੇਸਾਂ ਵਿਚ ਤੱਤਕਾਲੀਨ ਫੈਸਲੇ ਦੇ ਕੇ ਆਰੋਪੀਆਂ ਨੂੰ ਸਖਤ ਸਜ਼ਾ ਸੁਣਾਈ ਹੈ। ਅਸੀਂ ਮਾਨਯੋਗ ਅਦਾਲਤ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ। ਹੁਸ਼ਿਆਰ ਜਿਲ•ੇ ਦੀ ਅਦਾਲਤ ਨੇ ਨਬਾਲਗ ਨੂੰ ਵਰਗਲਾਉਣ ਅਤੇ ਉਸ ਨਾਲ ਵਿਆਹ ਕਰਵਾਉਣ ਦੇ ਮਾਮਲੇ ਚ ਵਧੀਕ ਸ਼ੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਸਿਰਫ ਦੋ ਦਿਨਾਂ ਵਿਚ ਫੈਸਲਾ ਦੇ ਕੇ ਦੋਸ਼ੀ ਨੂੰ 7 ਸਾਲ ਦੀ ਸਖਤ ਜ਼ਜਾ ਸੁਣਾਈ ਹੈ। ਇਸ ਤੋਂ ਪਹਿਲਾਂ ਇਸ ਜਿਲ•ੇ ਦੇ ਹੀ ਸ਼ੈਸ਼ਨ ਜੱਜ ਜੇ ਐਸ ਭਿੰਡਰ ਨੇ ਅਗਵਾ ਅਤੇ ਜਬਰ ਜਿਨਾਹ ਦੇ ਮਾਮਲੇ ਚ ਸਿਰਫ 8 ਦਿਨ ਵਿਚ ਸੁਣਵਾਈ ਮੁਕੰਮਲ ਕਰਕੇ ਸਜਾ ਸੁਣਾ ਦਿੱਤੀ ਹੈ। ਇਸੇ ਤਰਾਂ ਸੰਗਰੂਰ ਦੇ ਵਧੀਕ ਸ਼ੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਨਬਾਲਗ ਨਾਲ ਜਬਰ ਜਿਨਾਹ ਦੇ ਮਾਮਲੇ ਚ ਸਿਰਫ ਸਾਢੇ ਤਿੰਨ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ 10 ਸਾਲ ਦੀ ਸਖਤ ਕੈਦ ਸੁਣਾਈ ਹੈ। ਇਸ ਇਕ ਅਦਾਲਤਾਂ ਵੱਲੋਂ ਸਹੀ ਦਿਸ਼ਾ ਵਿਚ ਚੁੱਕਿਆ ਕਦਮ ਹੈ ਅਤੇ ਸਾਨੂੰ ਸਾਰਿਆਂ ਨੂੰ ਇਸਦੀ ਜਿੰਨੀ ਵੀ ਸ਼ਲਾਘਾ ਹੋਵੇ ਕਰਨੀ ਚਾਹੀਦੀ ਹੈ। 

ਸੋਲਰ ਊਰਜਾ ਨੂੰ ਉਤਸ਼ਾਹਤ ਕਰਨ ਨਾਲ ਹੱਲ ਹੋ ਸਕਦੀ ਹੈ ਬਿਜਲੀ ਦੀ ਸਮੱਸਿਆ

ਸੋਲਰ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਨਾਲ ਲੈਸ ਪ੍ਰਦਰਸ਼ਨੀ ਵੈਨ (ਤਸਵੀਰ ਗੁਰਭੇਜ ਸਿੰਘ ਚੌਹਾਨ)
www.sabblok.blogspot.com

ਗੁਰਭੇਜ ਸਿੰਘ ਚੌਹਾਨ
98143 06545
 ਪੰਜਾਬ ਵਿਚ ਬਿਜਲੀ ਦੀ ਮੰਗ ਹਰ ਸਾਲ ਵਧ ਰਹੀ ਹੈ ਅਤੇ ਉਸਦੇ ਮੁਕਾਬਲੇ ਪੂਰਤੀ ਨਹੀਂ ਹੋ ਰਹੀ। ਜਿਸ ਕਰਕੇ ਪਾਵਰਕਾਮ ਨੂੰ ਗਰਮੀਂ ਦੇ ਮੌਸਮ ਵਿਚ ਵੱਡੇ ਵੱਡੇ ਪਾਵਰ ਕੱਟ ਲਗਾਉਣੇ ਪੈਂਦੇ ਹਨ। ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਦੇਣ ਲਈ ਘਰਾਂ ਅਤੇ ਸਨਅੱਤ ਦੇ ਕੱਟ ਦੇ ਨਾਲ ਨਾਲ ਗੁਆਂਢੀ ਰਾਜਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਬਿਜਲੀ ਮੁੱਲ ਖਰੀਦਣੀ ਪੈਂਦੀ ਹੈ। ਬਿਜਲੀ ਦੀ ਵਧੇਰੇ ਵਰਤੋਂ ਹੋਣ ਕਾਰਨ ਇਸਦੀ ਖਪਤ ਦੇ ਭਾਅ ਵੀ ਬਹੁਤ ਵਧ ਗਏ ਹਨ ਜੋ ਹੁਣ ਗਰੀਬ ਲੋਕਾਂ ਅਤੇ ਮੱਧ ਵਰਗ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇੱਕ ਸਾਧਾਰਣ ਪਰੀਵਾਰ ਨੂੰ 5000 ਤੋਂ ਲੈ ਕੇ 10000 ਰੁਪਏ ਤੱਕ ਦਾ ਬਿੱਲ ਭੇਜਿਆ ਜਾ  ਰਿਹਾ ਹੈ ਜੋ ਪਹੁੰਚ ਤੋਂ ਬਾਹਰ ਹੈ। ਸਰਕਾਰ ਵੱਡੇ ਪੱਧਰ ਤੇ ਫੈਕਟਰੀਆਂ, ਕਾਰਖਾਨਿਆਂ, ਸਰਕਾਰੀ ਅਦਾਰਿਆਂ ਚ ਹੁੰਦੀ ਬਿਜਲੀ ਚੋਰੀ ਰੋਕਣ ਦੀ ਬਜਾਏ ਆਮ ਖਪਤਕਾਰਾਂ ਤੇ ਬਿਜਲੀ ਮਹਿੰਗੀ ਕਰਕੇ ਬੋਝ ਵਧਾ ਰਹੀ ਹੈ। ਪਰੰਤੂ ਸਪਲਾਈ ਫੇਰ ਵੀ ਪੂਰੀ ਨਹੀਂ ਹੋ ਰਹੀ ਅਤੇ ਸਰਦੀਆਂ ਵਿਚ ਵੀ ਕਈ ਕਈ ਘੰਟੇ ਦੇ ਕੱਟ ਲੱਗਣੇ ਆਮ ਗੱਲ ਹੈ। ਇਸਦੇ ਹੱਲ ਲਈ ਭਾਵੇਂ ਸਰਕਾਰ ਵੱਡੇ ਵੱਡੇ ਥਰਮਲ ਪਲਾਂਟ ਲਗਾਕੇ ਇਸ ਖਲਾਅ ਨੂੰ ਪੂਰਨ ਦਾ ਯਤਨ ਕਰ ਰਹੀ ਹੈ ਪਰ ਜਦ ਤੱਕ ਕੋਈ ਪਲਾਂਟ ਤਿਆਰ ਹੁੰਦਾ ਹੈ ਮੰਗ ਹੋਰ ਵਧ ਜਾਂਦੀ ਹੈ ਅਤੇ ਕਈ ਸਾਲਾਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ ਪਰ ਇਹ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ। ਇਸਦਾ ਇੱਕੋ ਇਕ ਹੱਲ ਹੈ ਕਿ ਸਰਕਾਰ ਜਿਹੜਾ ਪੈਸਾ ਥਰਮਲ ਪਲਾਂਟਾਂ ਤੇ ਅਤੇ ਇਸਦੇ ਬਾਲਣ ਤੇ, ਬਿਜਲੀ ਲਾਈਂਨਾਂ ਤੇ, ਟਰਾਂਸਫਾਰਮਰਾਂ ਤੇ ਬਿਜਲੀ ਘਰਾਂ ਤੇ ਅਤੇ ਬਿਜਲੀ ਮੁੱਲ ਖਰੀਦਣ ਤੇ ਕਰ ਰਹੀ ਹੈ, ਜੇਕਰ ਸਰਕਾਰ ਇਹ ਪੈਸਾ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਤੇ ਲਗਾਵੇ ਤਾਂ ਇਸ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਹਨ ਅਤੇ ਲੋਕਾਂ ਨੂੰ ਮੁਫਤ ਊਰਜਾ ਮਿਲ ਸਕਦੀ ਹੈ। ਪਿਛਲੇ ਸਾਲ ਇਕੱਲੇ ਖੇਤੀ ਖੇਤਰ ਲਈ 26 ਹਜ਼ਾਰ ਕਰੋੜ ਦੀ ਬਿਜਲੀ ਮੁੱਲ ਖਰੀਦੀ ਗਈ ਸੀ , ਜਦੋਂ ਕਿ ਐਨੇ ਪੈਸੇ ਨਾਲ ਸੋਲਰ ਊਰਜਾ ਨਾਲ ਖੇਤਾਂ ਵਿਚ ਮੋਟਰਾਂ, ਘਰਾਂ ਵਿਚ ਲਾਈਟਾਂ ਤੋਂ ਲੈ ਕੇ ਏ ਸੀ ਤੱਕ ਇਸ ਊਰਜਾ ਨਾਲ ਚਲਾਏ ਜਾ ਸਕਦੇ ਹਨ। ਬਾਜ਼ਾਰ ਵਿਚ ਸੋਲਰ ਕੁਕਰ, ਸੋਲਰ ਵਾਟਰ ਹੀਟਰ, ਸੋਲਰ ਮੋਟਰਾਂ, ਸੋਲਰ ਸਟਰੀਟ ਲਾਈਟਾਂ, ਸੋਲਰ ਗਾਰਡਨ ਲਾਈਟਾਂ, ਸੋਲਰ  ਬੈਟਰੀਆਂ ਆਦਿ ਹਰ ਤਰਾਂ ਦਾ ਸਾਮਾਨ ਮਿਲਦਾ ਹੈ ਪਰ ਇਹ ਚੀਜ਼ਾਂ ਮਹਿੰਗੀਆਂ ਹਨ ਜਿਸ ਕਰਕੇ ਇਸਨੂੰ ਹਰ ਖਪਤਕਾਰ ਖਰੀਦ ਨਹੀਂ ਸਕਦਾ। ਜੇਕਰ ਸਰਕਾਰ ਬਿਜਲੀ ਪੈਦਾ ਕਰਨ ਵਾਲੇ ਅਰਬਾਂ ਖਰਬਾਂ ਦੇ ਖਰਚੇ ਘਟਾਕੇ ਉਸ ਪੈਸੇ ਨੂੰ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਵਾਸਤੇ ਖਪਤਕਾਰਾਂ ਨੂੰ ਸਬਸਿਡੀ ਦੇ ਰੂਪ ਵਿਚ ਦੇਵੇ ਤਾਂ ਬਿਜਲੀ ਤੇ ਨਿਰਭਰਤਾ ਘਟ ਸਕਦੀ ਹੈ ਅਤੇ ਬਿਨਾਂ ਵੱਡੇ ਪਲਾਂਟ ਲਗਾਏ ਪੰਜਾਬ ਬਿਜਲੀ ਖੇਤਰ ਵਿਚ ਆਤਮ ਨਿਰਭਰ ਹੋ ਸਕਦਾ ਹੈ। ਪਰੰਤੂ ਪੰਜਾਬ ਸਰਕਾਰ ਨੇ ਇਸ ਪਾਸੇ ਵੱਲ ਲੋੜੀਂਦਾ ਧਿਆਨ ਨਹੀ ਦਿੱਤਾ ਜਦੋਂ ਕਿ ਗੁਆਂਢੀ ਸੂਬੇ ਰਾਜਸਥਾਨ ਵਿਚ ਸਰਕਾਰ ਖਪਤਕਾਰਾਂ ਨੂੰ ਸੋਲਰ ਊਰਜਾ ਤੇ ਵੱਡੀਆਂ ਸਬਸਿਡੀਆਂ ਦੇ ਰਹੀ ਹੈ ਅਤੇ ਉੱਥੇ ਉਜਾੜਾਂ ਵਿਚ ਵੱਗ ਚਾਰਨ ਵਾਲਿਆਂ ਆਜੜੀਆਂ ਕੋਲ ਵੀ ਸੋਲਰ ਲਾਈਟਾਂ ਅਤੇ ਸੋਲਰ ਮੋਬਾਈਲ ਚਾਰਜਜ ਹਨ। ਇਸ ਊਰਜਾ ਲਈ ਕੇਂਦਰ ਸਰਕਾਰ ਵੀ ਸਬਸਿਡੀ ਦੇ ਰਹੀ ਹੈ ਅਤੇ ਇਸਦੇ ਨਾਲ ਪੰਜਾਬ ਸਰਕਾਰ ਵੀ ਆਪਣੇ ਕੋਲੋਂ ਕੁੱਝ ਸਬਸਿਡੀ ਦੇਵੇ ਤਾਂ ਖਪਤਕਾਰਾਂ ਲਈ ਹੋਰ ਸੁਖਾਲਾ ਹੋ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਗਰਮੀਂ ਦੇ ਮੌਸਮ ਵਿਚ ਹੀ ਪੰਜਾਬ ਵਿਚ ਬਿਜਲੀ ਸਮੱਸਿਆ ਆਉਂਦੀ ਹੈ ਅਤੇ ਗਰਮੀਂ ਦੇ ਮੌਸਮ ਵਿਚ ਸਾਨੂੰ ਪੰਜਾਬ ਵਿਚ ਵਾਧੂ ਤੇ ਆਮ ਸੋਲਰ ਊਰਜਾ ਮੁਫਤ ਮਿਲ ਸਕਦੀ ਹੈ।
 
Converted from Satl

ਨਿੰਦਰ ਘੁਗਿਆਣਵੀ ਅੱਜ ਦੂਰਦਰਸ਼ਨ ਤੇ

ਫੋਟੋ ਨਿੰਦਰ ਘੁਗਿਆਣਵੀ
www.sabblok.blogspot.com
  ਸਾਦਿਕ 23 ਜਨਵਰੀ ( ਚੌਹਾਨ ) ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰ  ਚੌਥੇ ਵੀਰਵਾਰ ਸ਼ਾਮ 7.15 ਵਜੇ ਪ੍ਰਸਾਰਿਤ ਹੁੰਦੇ ਪ੍ਰੋਗਰਾਮ, 'ਸੁਰ ਪੰਜਾਬੀ' ਵਿਚ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਜੋ ਕਿ ਮਰਹੂਮ ਲੋਕ ਗਾਇਕ ਸ਼੍ਰੀ ਲਾਲ ਚੰਦ  ਯਮਲਾ ਜੱਟ ਦੇ ਸਭ ਤੋਂ ਨਿੱਕੀ ਉਮਰ ਦੇ ਸ਼ਗਿਰਦ ਹਨ, ਅੱਜ ਲੋਕ ਗਾਥਾਵਾਂ ਪੇਸ਼ ਕਰਨਗੇ। ਪ੍ਰੋਗਰਾਮ ਦੇ ਨਿਰਮਾਤਾ ਡਾ: ਲਖਵਿੰਦਰ ਜੌਹਲ ਨੇ ਦੱਸਿਆ ਕਿ  ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੋ ਰਹੇ ਇਸ ਪ੍ਰੋਗਰਾਮ ਦਾ ਫਿਲਮਾਂਕਣ  ਦੂਰਦਰਸ਼ਨ ਪਟਿਆਲਾ ਦੇ ਸਟੂਡੀਓ ਵਿਚ ਕੀਤਾ ਗਿਆ ਹੈ।
 

ਡਾ. ਪ੍ਰੇਮ ਸਿੰਘ ਸਦੀਵੀ ਵਿਛੋੜਾ ਦੇ ਗਏ

www.sabblok.blogspot.com
ਜਲੰਧਰ, 23 ਜਨਵਰੀ:       ਪੰਜਾਬ ਦੇ ਅਗਾਂਹਵਧੂ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ ਪੜ•ੀ ਜਾਵੇਗੀ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ, ਨਾਮਵਰ ਲੇਖਕ, ਪ੍ਰਬੁਧ ਇਤਿਹਾਸਕਾਰ, ਸੂਝਵਾਨ ਸੰਪਾਦਕ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ ਨੂੰ ਸਮਰਪਤ ਕਰਨ ਵਾਲੇ ਨਿੱਘੇ ਤੇ ਨਿਮਰ ਇਨਸਾਨ ਵਜੋਂ ਪ੍ਰਸਿੱਧ ਡਾ. ਪ੍ਰੇਮ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ।  ਡਾ. ਪ੍ਰੇਮ ਸਿੰਘ ਦੇਸ਼ ਭਗਤ ਯਾਦਗਾਰ ਹਾਲ ਦੇ ਉਸਰੱਈਏ ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਦਾਮਾਦ ਸਨ।
ਡਾ. ਪ੍ਰੇਮ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਸਨ।  ਉਨ•ਾਂ ਨੇ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਸਾਂਭਣ ਅਤੇ ਲਿਖਤੀ ਰੂਪ ਦੇਣ ਲਈ ਬਹੁਤ ਹੀ ਅਭੁੱਲ ਯੋਗਦਾਨ ਪਾਇਆ ਹੈ।  ਉਨ•ਾਂ ਦੀਆਂ ਲਿਖਤਾਂ ਇਸ ਪ੍ਰਕਾਰ ਹਨ: 1. ਮਹਾਂਸ਼ਕਤੀਆਂ ਦੀਆਂ ਆਖਰੀ ਘੜੀਆਂ, 2. ਪਗੜੀ ਸੰਭਾਲ ਜੱਟਾਂ ਤੋਂ ਜਲਿ•ਆਂਵਾਲਾ ਬਾਗ਼ ਤੱਕ, 3. ਅਜ਼ਾਦੀ ਦੀ ਪਹਿਲੀ ਜੰਗ 1857, 4. ਅਜ਼ਾਦੀ ਸੰਗਰਾਮ ਵਿਚ ਭਾਰਤੀ ਫੌਜੀਆਂ ਦੀ ਦੇਣ, 5. ਕਾਲੇ ਪਾਣੀਆਂ ਦੀ ਦਾਸਤਾਂ (ਸੰਪਾਦਕ: ਡਾ. ਪ੍ਰੇਮ ਸਿੰਘ ਅਤੇ ਪ੍ਰੋ. ਦਲਬੀਰ ਕੌਰ)।
ਕਾਲੇ ਪਾਣੀਆਂ ਦੀ ਦਾਸਤਾਂ, ਜਦੋਂ ਪਾਕਿਸਤਾਨ ਵਿੱਚ ਸ਼ਾਹਮੁੱਖੀ ਲਿਪੀ ਵਿੱਚ ਤਿਆਰ ਹੋ ਰਹੀ ਸੀ ਤਾਂ ਪੰਜਾਬੀ ਵਿੱਚ ਠੇਠ ਸ਼ਬਦ ਉਨ•ਾਂ ਨੂੰ ਸਮਝ ਵਿੱਚ ਨਹੀਂ ਆ ਰਹੇ ਸਨ।  ਉਨ•ਾਂ ਨੂੰ ਫਾਰਸੀ ਲਿਪੀ ਵਿੱਚ ਰੁਪਾਂਤਰਣ ਕਰਕੇ ਡਾ. ਪ੍ਰੇਮ ਸਿੰਘ ਨੇ ਪੁਸਤਕ ਤਿਆਰ ਕਰਨ ਵਿੱਚ ਉਨ•ਾਂ ਦੀ ਮਦਦ ਕੀਤੀ।  ਅੱਜਕਲ• ਉਹ 'ਕਿਰਤੀ' ਅਖ਼ਬਾਰ ਦੀ ਵਾਰਤਕ ਨੂੰ ਐਡਿਟ ਕਰ ਰਹੇ ਸਨ।  ਜੋ ਉਨ•ਾਂ ਨੇ ਲਗਭਗ ਮੁਕੰਮਲ ਕਰ ਲਿਆ ਸੀ ਅਤੇ ਹੋਰ ਕੰਮ ਕਰਨ ਲਈ ਨਵੇਂ ਪ੍ਰੋਜੈਕਟ ਨੂੰ ਹੱਥ ਲੈਣ ਦੀ ਤਿਆਰੀ ਵਿੱਚ ਸਨ।  ਜਦੋਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਉਨ•ਾਂ ਤੋਂ ਮਾਰਗ ਦਰਸ਼ਨ ਲੈਣ ਲਈ ਆਵਾਜ਼ ਮਾਰਦੀ, ਉਹ ਅਤੇ ਉਨ•ਾਂ ਦੀ ਪਤਨੀ ਸ੍ਰੀਮਤੀ ਦਲਬੀਰ ਕੌਰ ਹੁਬ ਕੇ ਜਲੰਧਰ ਪਹੁੰਚਦੇ।  ਉਨ•ਾਂ ਦੀ ਸਲਾਹ, ਅਗਵਾਈ ਅਤੇ ਲਿਖਤੀ ਸਹਿਯੋਗ ਤੋਂ ਇਲਾਵਾ ਸੁਹਿਰਦ ਪ੍ਰੇਰਨਾ ਵੀ ਦੇਸ਼ ਭਗਤ ਯਾਦਗਾਰ ਕਮੇਟੀ ਦਾ ਸਰਮਾਇਆ ਹੁੰਦੀ।  ਟਰੱਸਟ ਜਿਹੜਾ ਵੀ ਕੰਮ ਉਨ•ਾਂ ਦੇ ਜ਼ਿੰਮੇ ਲਾਉਂਦਾ, ਉਹ ਖੁਸ਼ੀ ਖੁਸ਼ੀ ਪ੍ਰਵਾਨ ਵੀ ਕਰਦੇ ਅਤੇ ਖੁਸ਼ ਅਸਲੂਬੀ ਨਾਲ ਸਿਰੇ ਵੀ ਚਾੜ•ਦੇ।  ਉਨ•ਾਂ ਦੀ ਸਾਰੀ ਜ਼ਿੰਦਗੀ ਚੰਗੀਆਂ ਕਦਰਾਂ ਕੀਮਤਾਂ ਤੇ ਨਰੋਏ ਸਮਾਜ ਲਈ ਨਿਰੰਤਰ ਸੰਘਰਸ਼ ਕਰਦੇ ਰਹਿਣ ਦਾ ਪ੍ਰਤੀਕ ਹੈ।  ਜਦੋਂ ਗ਼ਦਰ ਪਾਰਟੀ ਦੀ ਜਨਮ ਸ਼ਤਾਬਦੀ ਸਾਡੀਆਂ ਬਰੂਹਾਂ 'ਤੇ ਹੈ, ਤਾਂ ਅਜਿਹੀ ਸੁਲਝੀ, ਸਿਆਣੀ ਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਦੇ ਤੁਰ ਜਾਣ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਇਕ ਬਹੁਤ ਵੱਡੇ ਸਹਿਯੋਗੀ ਤੋਂ ਵਿਰਵੀ ਹੋ ਗਈ ਹੈ।  ਅਜਿਹੇ ਦੁੱਖ ਭਰੇ ਸਮੇਂ ਵਿੱਚ ਕਮੇਟੀ ਆਪਣੇ ਵੱਡੇ ਭੈਣ ਜੀ ਬੀਬੀ ਦਲਬੀਰ ਕੌਰ ਤੇ ਉਨ•ਾਂ ਦੇ ਪਰਿਵਾਰ ਨਾਲ ਸਮੁੱਚੇ ਅਗਾਂਹਵਧੂ ਹਲਕਿਆਂ ਨਾਲ ਆਪਣੀ ਡੂੰਘੀ ਸੰਵੇਦਨਾ ਦਾ ਇਜ਼ਹਾਰ ਕਰਦੀ ਹੈ।
ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਦੀ ਸ਼ੋਕ ਇਕੱਤਰਤਾ ਹੋਈ ਅਤੇ ਆਪਣੇ ਵਿਛੜੇ ਸਾਥੀ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।  ਇਸ ਮੌਕੇ 'ਤੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉਪ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਜਨਰਲ ਸਕੱਤਰ ਹਰਵਿੰਦਰ ਭੰਡਾਲ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਾਮਰੇਡ ਗੁਰਮੀਤ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ, ਦੇਵਰਾਜ ਨਈਅਰ, ਕਾਮਰੇਡ ਰਣਜੀਤ, ਕਾਮਰੇਡ ਅਜਮੇਰ, ਕਾਮਰੇਡ ਕੁਲਵੰਤ ਸੰਧੂ ਅਤੇ ਸਟਾਫ ਮੈਂਬਰ ਹਾਜ਼ਰ ਸਨ।  

'ਬਿਛੂ' ਨਾਟਕ ਦਾ ਮੰਚਣ 2 ਫਰਵਰੀ ਨੂੰ

www.sabblok.blogspot.com

ਜਲੰਧਰ, 22 ਜਨਵਰੀ:       ਗ਼ਦਰ ਸ਼ਤਾਬਦੀ ਨੂੰ ਸਮਰਪਤ ਹਰ ਮਹੀਨੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚੱਲਣ ਵਾਲੀ ਨਾਟਕਾਂ, ਨੁੱਕੜ ਨਾਟਕਾਂ, ਦਸਤਾਵੇਜ਼ੀ ਫ਼ਿਲਮਾਂ, ਵਿਚਾਰ-ਚਰਚਾਵਾਂ, ਗੀਤ-ਸੰਗੀਤ ਦੀ ਲੜੀ ਵਜੋਂ 2 ਫਰਵਰੀ ਸ਼ਾਮ ਠੀਕ 6 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ 'ਬਿੱਛੂ' ਨਾਟਕ ਦਾ ਮੰਚਣ ਹੋਏਗਾ।
ਫਰਾਂਸ ਦੇ ਉੱਘੇ ਨਾਟਕਕਾਰ ਮੋਲੀਰੇ ਦੀ ਕਲਾਸੀਕਲ ਰਚਨਾ ਜਾਣੇ ਪਹਿਚਾਣੇ ਨਿਰਦੇਸ਼ਕ ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ 'ਯੁਵਾ ਜਲੰਧਰ' ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੀ ਜਾਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੰਗ ਮੰਚ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀ ਕੀਤੀ ਹੈ।

ਲੜਕੀਆਂ ਲਈ ਕਬੱਡੀ ਕੋਚਿੰਗ ਸ਼ੁਰੂ

www.sabblok.blogspot.com
ਨਕੋਦਰ, 21 ਜਨਵਰੀ (ਟੋਨੀ/ਬਿੱਟੂ )- ਮਾਤਾ ਗੰਗਾ ਜੀ ਸਪੋਰਟਸ ਕਲੱਬ ਨਕੋਦਰ (ਲੜਕੀਆਂ) ਦਾ ਉਦਘਾਟਨ ਕੇਵਲ ਸਿੰਘ ਤੱਖਰ ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਕੀਤਾ ਇਸ ਸਮੇਂ ਉਨ੍ਹਾਂ ਨਾਲ ਬਲਕਾਰ ਸਿੰਘ ਜਨਰਲ ਸਕੱਤਰ, ਪਰਮਜੀਤ ਪੰਮੀ ਕਬੱਡੀ ਕੋਚ, ਪਰਮਜੀਤ ਸਿੰਘ ਕਬੱਡੀ ਕੋਚ ਪੀ ਏ ਪੀ, ਪਲਵਿੰਦਰ ਕੌਰ ਕਬੱਡੀ ਕੋਚ ਐੱਚ ਐਮ ਵੀ ਜਲੰਧਰ, ਪਰਮਜੀਤ ਪੰਮਾ ਕੋਚ ਨਵਾਜ਼ੀਪੁਰ, ਬਿੱਟੂ ਕਬੱਡੀ ਕੋਚ, ਰਾਜਿੰਦਰ ਸਿੰਘ ਬਿਲਗਾ, ਅਵਤਾਰ ਸਿੰਘ, ਜਸਵਿੰਦਰ ਸਿੰਘ ਡੀ ਪੀ ਈ ਕਪੂਰਥਲਾ, ਹਰਮੇਸ਼ ਲਾਲ ਡੀ ਪੀ ਈ ਜੰਡਿਆਲਾ ਮੰਜ਼ਕੀ ਹਾਜ਼ਰ ਸਨ | ਇਸ ਮੌਕੇ ਤੇ ਬਲਕਾਰ ਸਿੰਘ ਨੇ ਦੱਸਿਆ ਕਿ ਕਲੱਬ ਵਿਚ ਲੜਕੀਆਂ ਨੂੰ ਕਬੱਡੀ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਦੀ ਕੋਚਿੰਗ ਦਿੱਤੀ ਜਾਵੇਗੀ | ਇਸ ਮੌਕੇ 25 ਲੜਕੀਆਂ ਦੀ ਚੋਣ ਕੀਤੀ ਗਈ ਅਤੇ 16 ਲੜਕੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ 

ਸਵਾਮੀ ਵਿਵੇਕਾਨੰਦ ਦੀ ਜੈਯੰਤੀ 'ਤੇ ਚੇਤਨਾ ਮਾਰਚ ਕੱਢਿਆ

www.sabblok.blogspot.com
  ਨਕੋਦਰ, 21 ਜਨਵਰੀ (ਟੋਨੀ/ਬਿੱਟੂ )- ਸਵਾਮੀ ਵਿਵੇਕਾਨੰਦ ਦੇ 150 ਸਾਲਾ ਜੈਯੰਤੀ ਸਮਾਰੋਹ ਸਮਿਤੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸਵਾਮੀ ਜੀ ਦੇ ਅਧਿਆਤਮਕ ਮਾਰਗ ਤੇ ਸਿੱਖਿਆਵਾਂ ਸਬੰਧੀ ਚੇਤਨਾ ਮਾਰਚ ਕੱਢਿਆ | ਚੇਤਨਾ ਮਾਰਚ ਦੀ ਅਗਵਾਈ ਰਕੇਸ਼ ਗੁਪਤਾ, ਕੇਵਲ ਸਿੰਘ ਤੱਖਰ, ਸਾਬਕਾ ਚੇਅਰਮੈਨ ਰਾਮੇਸ਼ਵਰ ਸ਼ਰਮਾ, ਹੇਮੰਤ ਪਰਾਸ਼ਰ, ਕ੍ਰਿਸ਼ਨ ਲਾਲ, ਚੰਦਰ ਕੈਲਾਸ਼ ਵਿਭਾਗ ਪ੍ਰਮੁੱਖ, ਪਿ੍ੰਸੀਪਲ ਪਵਾਰ, ਪਿ੍ੰ. ਜੋਤੀ ਗੌਤਮ ਤੇ ਸ਼ਹਿਰ ਦੇ ਪਤਵੰਤੇ ਸੱਜਣ ਕਰ ਰਹੇ ਸਨ |

 

Monday, 21 January 2013

ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਆਰਥਕ ਦਾਬੇ ਅਤੇ ਔਰਤਾਂ ਉਪਰ ਹਿੰਸਾ ਖਿਲਾਫ਼ ਆਵਾਜ਼ ਉਠਾਉਣ ਦਾ ਸੱਦਾ

www.sabblok.blogspot.com
ਜਲੰਧਰ, 21 ਜਨਵਰੀ:       ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਗ਼ਦਰ ਸ਼ਤਾਬਦੀ ਦੇ ਪਰਸੰਗ ਵਿੱਚ ਹੀ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਚੜ•ਦੇ ਸੂਰਜ ਨਵੀਆਂ ਆਰਥਕ ਨੀਤੀਆਂ ਤਹਿਤ, ਲੱਦੇ ਜਾ ਰਹੇ ਆਰਥਕ ਬੋਝ ਦੇ ਪਹਾੜਾਂ, ਔਰਤਾਂ ਉਪਰ ਢਾਹੀ ਜਾ ਰਹੀ ਅਣਮਨੁੱਖੀ ਹਿੰਸਾ, ਬੇਪਤੀਆਂ, ਉਜਾੜੇ, ਸਮਾਜਕ ਦਾਬੇ, ਸਭਿਆਚਾਰਕ ਪ੍ਰਦੂਸ਼ਣ, ਜਮਹੂਰੀ ਮਾਨਵੀ ਅਧਿਕਾਰਾਂ ਉਪਰ ਧਾਵੇ ਅਤੇ ਇਨਸਾਨੀ ਕਦਰਾਂ ਕੀਮਤਾਂ ਦੇ ਕੀਤੇ ਜਾ ਰਹੇ ਘਾਣ ਖਿਲਾਫ਼ ਜ਼ੋਰਦਾਰ ਲੋਕ ਆਵਾਜ਼ ਉਠਾਉਣ ਲਈ ਅੱਗੇ ਆਉਣ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਵਤਨ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸੰਗਰਾਮੀਆਂ ਨੂੰ ਮਹਿਜ਼ ਯਾਦ ਕਰਨਾ ਨਹੀਂ ਸਗੋਂ ਉਹਨਾਂ ਨੇ ਸੁਪਨਿਆਂ ਨੂੰ ਦਰੜਕੇ ਲੋਕਾਂ ਦੀ ਕਮਰ ਤੋੜਨ ਵਾਲੇ ਆਰਥਕ ਪਾੜੇ, ਵਿਸ਼ੇਸ਼ ਕਰਕੇ ਔਰਤਾਂ ਦੇ ਉਧਾਲੇ, ਬਲਾਤਕਾਰ ਅਤੇ ਅਸ਼ਲੀਲ ਸਭਿਆਚਾਰ ਖਿਲਾਫ਼ ਲੋਕਾਂ ਨੂੰ ਡਟਕੇ ਆਵਾਜ਼ ਬੁਲੰਦ ਕਰਨ ਲਈ ਜੋਟੀਆਂ ਪਾ ਕੇ ਸੰਘਰਸ਼ ਦੇ ਮੈਦਾਨ 'ਚ ਆਉਣਾ ਚਾਹੀਦਾ ਹੈ।  ਇਹ ਹੀ ਗ਼ਦਰੀ ਦੇਸ਼ ਭਗਤਾਂ ਦੀ ਸ਼ਤਾਬਦੀ ਦੀ ਪ੍ਰਸੰਗਕਤਾ ਦਾ ਮੁੱਲ ਹੋਏਗਾ।

ਇਤਿਹਾਸਕ ਦਸਤਾਵੇਜ਼ ਹੈ ਗ਼ਦਰ ਸ਼ਤਾਬਦੀ ਨੂੰ ਸਮਰਪਤ ਜਾਰੀ ਕੀਤਾ ਕੈਲੰਡਰ

www.sabblok.blogspot.com
ਜਲੰਧਰ, 21 ਜਨਵਰੀ:       ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਤ 28 ਸਫ਼ਿਆਂ ਦਾ ਜਾਰੀ ਕੀਤਾ ਕੈਲੰਡਰ ਮਹਿਜ਼ ਤਾਰੀਖਾਂ ਦਾ ਵਰਨਣ ਨਹੀਂ ਸਗੋਂ ਸੰਗਰਾਮ ਨੂੰ ਹਰ ਘਰ ਪਰਿਵਾਰ, ਲਾਇਬ੍ਰੇਰੀ, ਖੋਜ਼ ਕੇਂਦਰਾਂ ਅਤੇ ਲੋਕ ਹਿੱਤਾਂ ਨੂੰ ਸਮਰਪਤ ਕੇਂਦਰਾਂ, ਦਫ਼ਤਰਾਂ ਅਤੇ ਸਰਗਰਮੀਆਂ ਦੌਰਾਨ ਸਾਂਭਣਯੋਗ ਅਮੁੱਲੀ ਇਤਿਹਾਸਕ ਦਸਤਾਵੇਜ਼ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਦੇ ਲੇਖਨ ਅਤੇ ਨਿਰਦੇਸ਼ਨ 'ਚ ਕੁਲਵਿੰਦਰ ਖਹਿਰਾ ਟੋਰਾਂਟੋ, ਗੁਰਦੀਪ ਸਿੰਘ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਸਹਾਇਕ ਉਕਾਰਪ੍ਰੀਤ ਟੋਰਾਂਟੋ, ਸੀਤਾ ਰਾਮ ਬਾਂਸਲ ਅਤੇ ਵਿਸ਼ੇਸ਼ ਕਰਕੇ ਗ਼ਦਰ ਸ਼ਤਾਬਦੀ ਕਮੇਟੀ ਟੋਰਾਂਟੋ ਦੇ ਸਹਿਯੋਗ ਨਾਲ ਗ਼ਦਰ ਸ਼ਤਾਬਦੀ ਮੁਹਿੰਮ ਲਈ 'ਕੁੱਜੇ 'ਚ ਬੰਦ ਸਮੁੰਦਰ' ਜਿਹੀ ਬਹੁਰੰਗੀ ਦਸਤਾਵੇਜ਼ ਰਵਾਇਤੀ ਕੈਲੰਡਰਾਂ ਦੇ ਬੇਢੱਬੇਪਣ ਅਤੇ ਬਾਜ਼ਾਰੂ ਨਜ਼ਰੀਏ ਦੇ ਸਮਾਨਅੰਤਰ ਬਦਲਵੀਂ ਸਾਂਭਣਯੋਗ ਨਿਸ਼ਾਨੀ ਹੈ।
ਇਹ ਕੈਲੰਡਰ ਮੁੱਢਲੀ ਪ੍ਰਕਾਸ਼ਨਾ ਵਜੋਂ ਪੰਜਾਬੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ ਵਿੱਚ ਇਕੋਂ ਸਮੇਂ ਪ੍ਰਕਾਸ਼ਿਤ ਕੀਤਾ ਗਿਆ ਹੈ।  ਪਰ ਅਜ਼ਾਦੀ ਸੰਗਰਾਮ ਦੀ ਤਵਾਰੀਖ਼ ਨੂੰ ਪ੍ਰਣਾਈ ਸਾਂਝੀ ਧਰਤੀ, ਸਾਂਝੀ ਵਿਰਾਸਤ ਦੀ ਦ੍ਰਿਸ਼ਟੀ ਤੋਂ ਇਸ ਦੀ ਪ੍ਰਕਾਸ਼ਨਾ ਲਈ ਪਾਕਿਸਤਾਨ 'ਚ ਵੀ ਉੱਦਮ ਜੁਟਾਏ ਜਾ ਰਹੇ ਹਨ।  ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਅੰਦਰ ਵੀ ਇਸ ਦੀ ਪ੍ਰਕਾਸ਼ਨਾ ਲਈ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀਆਂ ਦੇ ਗਠਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  
ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਦੁਆਰ ਅੱਗੇ ਬਣੇ ਗ਼ਦਰ ਪਾਰਟੀ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਤੋਂ ਇਹ ਕੈਲੰਡਰ ਜਾਰੀ ਕਰਕੇ ਲੋਕ ਹੱਥਾਂ ਤੱਕ ਪਹੁੰਚਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।  ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਕੋਆਰਡੀਨੇਟਰ ਨੌਨਿਹਾਲ ਸਿੰਘ, ਕੋ-ਕੋਆਰਡੀਨੇਟਰ ਗੁਰਮੀਤ, ਇਸ ਕੈਲੰਡਰ ਦੇ ਲੇਖਕ, ਨਿਰਦੇਸ਼ਕ ਅਤੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ, ਵਿੱਤ ਸਕੱਤਰ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਤੋਂ ਇਲਾਵਾ ਚਰੰਜੀ ਲਾਲ ਕੰਗਣੀਵਾਲ ਤੇ ਹਰਬੀਰ ਕੌਰ ਬੰਨੂਆਣਾ ਵੀ ਹਾਜ਼ਰ ਸਨ।
ਇਸ ਕੈਲੰਡਰ ਦਾ ਮੁੱਖ ਪੰਨਾ ਹੀ ਬੀਤੇ ਸੌ ਵਰਿ•ਆਂ ਦੇ ਇਤਿਹਾਸ ਦੀਆਂ ਅਭੁੱਲ ਪੈੜ•ਾਂ ਦਾ ਸੰਗਮ ਅਤੇ ਲਹੂ ਵੀਟਵੇਂ ਅਜ਼ਾਦੀ ਸੰਗਰਾਮ ਦੀ ਸਰਗਮ ਹੈ।  ਗ਼ਦਰ ਪਾਰਟੀ ਦੇ ਝੰਡਿਆਂ ਦੀ ਲੋਅ 'ਚੋਂ ਉਭਰਦਾ ਸੁਨੇਹਾ ਸਾਡੇ ਸਮਿਆਂ ਲਈ ਤਿੱਖੀ ਵੰਗਾਰ ਹੈ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ।
ਜਨਵਰੀ 2013 ਤੋਂ ਦਸੰਬਰ 2013 ਤੱਕ ਮਹੀਨੇਵਾਰ ਢੁਕਵੇਂ ਇਤਿਹਾਸਕ ਕਾਲ, ਤਸਵੀਰਾਂ, ਤੱਥਾਂ ਅਤੇ ਉਪਲੱਭਧ ਵੇਰਵਿਆਂ ਦੀ ਵਰਨਣਯੋਗ ਤਸਵੀਰ ਦਾ ਗੁਲਦਸਤਾ ਤਿਆਰ ਕਰਨ ਲਈ ਜੁਟਾਈ ਮਿਹਨਤ ਕੈਲੰਡਰ ਵੇਖਿਆ ਹੀ ਬਣਦੀ ਹੈ।  ਮੂੰਹੋਂ ਬੋਲਦਾ ਇਤਿਹਾਸਕ ਵੇਰਵਾ, ਧੁਰ ਮਨੋਂ ਝੰਜੋੜਦੇ ਵਲਵਲੇ, ਅੰਤਰ-ਝਾਤ, ਸਵੈ-ਮੰਥਨ ਅਤੇ ਅਜੋਕੀਆਂ ਵੰਗਾਰਾਂ ਦੇ ਸਨਮੁੱਖ ਕੀ ਕਰਨਾ ਲੋੜੀਏ?  ਵਰਗੇ ਸਵਾਲਾਂ ਦਾ ਝੁਰਮਟ ਖੜ•ਾ ਕਰਦਾ ਹੈ ਇਹ ਇਤਿਹਾਸਕ ਕੈਲੰਡਰ।
ਜਨਵਰੀ (ਗ਼ਦਰ ਪਾਰਟੀ ਸਥਾਪਨਾ), ਫਰਵਰੀ (ਯੁਗਾਂਤਰ ਆਸ਼ਰਮ), ਮਾਰਚ (ਗੁਰਦੁਆਰਾ ਸਿੱਖ ਟੈਂਪਲ), ਅਪ੍ਰੈਲ (ਕਾਮਾਗਾਟਾ ਮਾਰੂ), ਮਈ (ਕਾਗਦ ਨਹੀਂ ਇਹ ਝੰਡਾ ਹੈ), ਜੂਨ (ਸਾਜ਼ਿਸ਼ ਕੇਸਾਂ ਅਤੇ ਸਜ਼ਾਵਾਂ ਦਾ ਸਿਲਸਿਲਾ), ਜੁਲਾਈ (ਗ਼ਦਰੀਆਂ ਦਾ ਗੜ• ਗੁਰਦੁਆਰਾ ਝਾੜ ਸਾਹਿਬ), ਅਗਸਤ (ਜਿਨ•ਾਂ ਦਾ ਕਦੇ ਕਿਸੇ ਗੀਤ ਨਾ ਗਾਇਆ), ਸਤੰਬਰ (ਸੈਲੂਲਰ ਜੇਲ• ਕਾਲੇ ਪਾਣੀ), ਅਕਤੂਬਰ (ਗ਼ਦਰ ਦੇ ਹਿੰਦੁਸਤਾਨੀ ਹੀਰੇ), ਨਵੰਬਰ (ਦੇਸ਼ ਭਗਤ ਯਾਦਗਾਰ ਕੇਂਦਰ), ਦਸੰਬਰ (ਲਾਹੌਰ ਸੈਂਟਰਲ ਜੇਲ• 'ਚ ਫਾਂਸੀ ਦਾ ਫੰਦਾ) ਦੀਆਂ ਦੁਰਲੱਭ ਮੌਲਿਕ ਤਸਵੀਰਾਂ ਅਤੇ ਪ੍ਰਮਾਣਿਕ ਵੇਰਵਾ ਮੁੱਲਵਾਨ ਕਿਤਾਬਚੇ ਨੂੰ ਕੈਲੰਡਰ ਦੇ ਲਿਬਾਸ 'ਚ ਪੇਸ਼ ਕਰਨ ਦੀ ਜੁਗਤ ਦਾ ਖੂਬਸੂਰਤ ਪ੍ਰਮਾਣ ਹੈ।
ਇਹ ਕੈਲੰਡਰ ਜਾਰੀ ਕਰਦਿਆਂ ਕਮੇਟੀ ਨੇ ਦੇਸ਼-ਬਦੇਸ਼ ਦੀਆਂ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਲੋਕ ਹੱਥਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ।

ਰੋਗਾਂ ’ਚ ਲੱਸਣ ਦੀ ਵਿਸ਼ੇਸ਼ਤਾ

www.sabblok.blogspot.com

ਕੰਨ ਦਰਦ ਤੋਂ: ਲੱਸਣ ਦਾ ਰਸ ਤਿਲਾਂ ਦੇ ਤੇਲ ਵਿਚ ਮਿਲਾ ਕੇ ਕੰਨਾਂ ਵਿਚ ਪਾਉਣ ਨਾਲ ਕੰਨ ਦਰਦ ਦੂਰ ਹੋ ਜਾਂਦਾ ਹੈ। ਮਲਣ ਨਾਲ ਹੋਰ ਦਰਦਾਂ ’ਚ ਵੀ ਲਾਭ ਮਿਲਦਾ ਹੈ।
ਕਿੰਨਾ ਅਤੇ ਕਿਵੇਂ ਖਾਈਏ?
* ਇਹ ਤਾਂ ਹਰ ਕੋਈ ਜਾਣਦਾ ਹੈ ਕਿ ਲੱਸਣ ਇੱਕ ਗਰਮ ਤਾਸੀਰ ਵਾਲਾ ਪਦਾਰਥ ਹੈ, ਪਰ ਇਸ ਨੂੰ ਕਿਸ ਰੂਪ ਵਿਚ ਅਤੇ ਕਿੰਨਾ ਖਾਣਾ ਫਾਇਦੇਮੰਦ ਹੈੈ, ਪਰ ਇਸ ’ਤੇ ਕੋਈ ਆਮ ਸਲਾਹ ਨਹੀਂ ਹੈ, ਪਰ ਫਿਰ ਵੀ ਲੱਸਣ ਦੀਆਂ 3/4 ਕਲੀਆਂ ਹਰ ਰੋਜ਼ ਕੱਚੀਆਂ ਜਾਂ ਕਿਸੇ ਖਾਧ ਪਦਾਰਥ ਵਿਚ ਮਿਲਾ ਕੇ ਖਾਣਾ ਠੀਕ ਮੰਨਿਆ ਜਾਂਦਾ ਹੈ।
* ਲੇਕਿਨ ਕਈ ਲੋਕ ਕੱਚਾ ਲੱਸਣ ਖਾਣ ਨਾਲ ਮੂੰਹ ’ਚੋਂ ਆਉਣ ਵਾਲੀ ਬਦਬੂ ਤੋਂ ਬਚਣ ਲਈ ਲੱਸਣ ਦੇ ਕੈਪਸੂਲ ਖਾਣਾ ਵਧੇਰੇ ਪਸੰਦ ਕਰਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੈਪਸੂਲ ਵਿਚ ਜੋ ਘਾਟ ਹੁੰਦੀ ਹੈ, ਉਹ ਕੁਦਰਤੀ ਲੱਸਣ ਵਿਚ ਹੋਣ ਵਾਲੀਆਂ ਘਾਟਾਂ ਦੇ ਅਨੁਪਾਤ ਤੋਂ ਅਲੱਗ ਹੁੰਦੀ ਹੈ। ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਕੁਦਰਤੀ ਢੰਗ ਨਾਲ ਹੀ ਖਾਣਾ ਚਾਹੀਦਾ ਹੈ।
ਕੁਝ ਹੋਰ ਗੱਲਾਂ:
* ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਨੂੰ ਖਾਧ ਪਦਾਰਥ ’ਚ ਮਿਲਾ ਕੇ ਵਰਤੋ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਇਸ ਦੇ ਗੁਣਾਂ ਵਿਚ ਵਾਧਾ ਹੁੰਦਾ ਹੈ।
* ਲੱਸਣ ਦਾ ਖਾਲੀ ਪੇਟ ਉਪਯੋਗ ਲੰਮੇ ਸਮੇਂ ਤੱਕ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ।
* ਲੱਸਣ ਪੀਲੀਏ ਦੇ ਰੋਗੀਆਂ ਲਈ ਇੱਕ ਘਾਤਕ ਪਦਾਰਥ ਹੈ।
* ਲੱਸਣ ਨੂੰ ਬੁਢਾਪਾ ਰੋਕਣ ਵਾਲਾ, ਸਰੀਰ ਨੂੰ ਦੁਬਾਰਾ ਜਵਾਨੀ ਦੇਣ ਵਾਲਾ ਮੰਨਿਆ ਗਿਆ ਹੈ, ਪਰ ਜੇਕਰ ਇਸ ਦਾ ਉਪਯੋਗ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਖਾਧ-ਪਦਾਰਥਾਂ ’ਚ ਮਿਲਾ ਕੇ ਕੀਤਾ ਜਾਵੇ।

ਸੰਧੂ ਹੋਲੈਡ

Sunday, 20 January 2013

ਹਾਂ ਕੀਤਾ ਸੀ ਬਰਾੜ ਤੇ ਹਮਲਾ-ਬਰਜਿੰਦਰ ਸਿੰਘ ਸੰਘਾ

www.sabblok.blogspot.comਲੰਡਨ, 19 ਜਨਵਰੀ-ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ. ਬਰਾੜ ਉਪਰ ਹੋਏ ਹਮਲੇ ਦੇ ਕੇਸ ਵਿਚ ਤਿੰਨ ਵਿਅਕਤੀਆਂ ’ਚੋਂ ਇਕ ਨੇ ਹਮਲਾ ਕਰਨ ਦੀ ਕਾਰਵਾਈ ਕਬੂਲ ਕੀਤੀ ਹੈ। ਅਦਾਲਤ ਵੱਲੋਂ ਉਸ ਨੂੰ 2 ਅਪਰੈਲ ਨੂੰ ਸਜ਼ਾ ਸੁਣਾਈ ਜਾਵੇਗੀ। 33 ਸਾਲਾ ਬਰਜਿੰਦਰ ਸਿੰਘ ਸੰਘਾ ਨੇ ਕੱਲ੍ਹ ਸਾਊਥਵਾਰਕ ਕਰਾਉਨ ਕੋਰਟ ਵਿਚ ਆਪਣਾ ਕਾਰਵਾਈ ਕਬੂਲ ਲਿਆ ਜਦ ਕਿ 34 ਸਾਲਾ ਮਨਦੀਪ ਸਿੰਘ ਸੰਧੂ ਅਤੇ 36 ਸਾਲਾ ਦਿਲਬਾਗ ਸਿੰਘ ਨੇ ਇਹ ਕਾਰਵਾਈ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।78 ਸਾਲਾ ਕੇ.ਐਸ. ਬਰਾੜ ਉੱਤੇ 30 ਸਤੰਬਰ 2012 ਨੂੰ ਕੇਂਦਰੀ ਲੰਡਨ ’ਚ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਆਪਣੀ ਪਤਨੀ ਨਾਲ ਆਪਣੇ ਹੋਟਲ ’ਚ ਪਰਤ ਰਿਹਾ ਸੀ। ਹਮਲਾਵਰਾਂ ਨੇ ਉਸ ਦੀ ਪਤਨੀ ਨੂੰ ਕੁਝ ਨਹੀਂ ਆਖਿਆ ਸੀ ਜਿਸ ਨੇ ਬਾਅਦ ’ਚ ਪੁਲੀਸ ਬੁਲਾਈ ਸੀ। ਸ. ਸੰਘਾ ਨੇ ਬਰਾੜ ਦੀ ਪਤਨੀ ’ਤੇ ਹਮਲਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ।ਜੱਜ ਅਲਿਸਟੇਅਰ ਮੈਕਰੀਥ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਕਟਹਿਰੇ ’ਚ ਪੇਸ਼ ਹੋਏ ਤਿੰਨਾਂ ਮੁਲਜ਼ਮਾਂ ਨੂੰ ਆਖਿਆ, ‘‘ਤੁਹਾਨੂੰ 2 ਅਪਰੈਲ ਤਕ ਮੁੜ ਹਿਰਾਸਤ ’ਚ ਭੇਜਿਆ ਜਾਂਦਾ ਹੈ ਜਦੋਂ ਤੁਸੀਂ ਤਿੰਨੋਂ ਜਾਂ ਤੁਹਾਡੇ ’ਚੋਂ ਦੋ ਮੁਕੱਦਮੇ ਲਈ ਮੁੜ ਪੇਸ਼ ਹੋਵੋਗੇ। ਸ੍ਰੀਮਾਨ ਸੰਘਾ ਤੁਹਾਨੂੰ ਮੁਕੱਦਮੇ ਦੀ ਕਾਰਵਾਈ ਮੁਕੰਮਲ ਹੋਣ ’ਤੇ ਤੁਹਾਡੇ ਵੱਲੋਂ ਕੀਤੇ ਗੁਨਾਹ ਦੀ ਸਜ਼ਾ ਸੁਣਾਈ ਜਾਵੇਗੀ। ਉਸ ਤੋਂ ਪਹਿਲਾਂ ਨਹੀਂ।’’ ਤਿੰਨੇ ਸਾਬਤ ਸੂਰਤ ਸਿੱਖ ਮੁਲਜ਼ਮਾਂ ਨੇ ਆਪੋ ਆਪਣੀ ਸ਼ਨਾਖਤ ਕਰਾਉਣ ਅਤੇ ਆਪਣੀਆਂ ਅਪੀਲਾਂ ਦਰਜ ਕਰਾਉਣ ਲਈ ਹੀ ਮੂੂੰਹ ਖੋਲ੍ਹਿਆ। ਸੰਧੂ ਨੇ ਉਸ ਦਿਨ ਉੱਥੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਪਰ ਹਮਲੇ ’ਚ ਸ਼ਾਮਲ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਜਦਕਿ ਦਿਲਬਾਗ ਸਿੰਘ ਨੇ ਉੱਥੇ ਮੌਜੂਦ ਹੋਣ ਜਾਂ ਨਾ ਹੋਣ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ। ਜੱਜ ਨੇ ਘਟਨਾ ਨੂੰ ‘ਗੰਭੀਰ ਹਮਲਾ’ ਦੱਸਦਿਆਂ ਆਖਿਆ ਕਿ ਠੋਸ ਜਵਾਬ ਦੇਣ ਤੋਂ ਨਾਂਹ ਨੂੰ ਅਦਾਲਤ ਨਾਲ ਨਾਮਿਲਵਰਤਣ ਸਮਝਿਆ ਜਾਵੇਗਾ।ਹਮਲਾਵਰਾਂ ਨੇ ਬਰਾੜ ’ਤੇ ਚਾਕੂ ਨਾਲ ਵਾਰ ਕੀਤਾ ਸੀ ਪਰ ਪੁਲੀਸ ਮੁਤਾਬਕ ਸੱਟ ਘਾਤਕ ਨਹੀਂ ਸੀ। ਜਨਰਲ ਬਰਾੜ ਨੇ 1984 ਵਿਚ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫੌਜੀ ਕਾਰਵਾਈ ਦੀ ਕਮਾਂਡ ਕੀਤੀ ਸੀ। ਇਸਤਗਾਸਾ ਨੇ ਕਿਹਾ ਸੀ ਕਿ ਕੇਸ ਦੇ ਕਈ ਚਸ਼ਮਦੀਦ ਗਵਾਹ ਹਨ ਅਤੇ ਗਵਾਹੀਆਂ ਦੀ ਸੂਚੀ 28 ਮਾਰਚ ਨੂੰ ਅਦਾਲਤ ’ਚ ਪੇਸ਼ ਕੀਤੀ ਜਾਵੇਗੀ। ਅਦਾਲਤ ਨੂੰ ਸੀਸੀਟੀਵੀ ਫੁਟੇਜ ਦੇ ਕੁਝ ਅੰਸ਼, ਟੈਲੀਫੋਨ ਅਤੇ ਮੈਡੀਕਲ ਸਟੇਟਮੈਂਟ ਸਮੇਤ ਹੋਰ ਸਬੂਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜੱਜ ਨੇ ਇਸ ਕੇਸ ਦੀ ਕਾਰਵਾਈ ਦੀ ਰਿਪੋਰਟਿੰਗ ਬਾਰੇ ਰੋਕਾ ਲਾਉਣ ਲਈ ਇਸਤਗਾਸਾ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ।

ਗ਼ਦਰ ਸ਼ਤਾਬਦੀ ਮੁਹਿੰਮ ਨੂੰ ਭਰਿਆ ਸੈਂਕੜੇ ਜਥੇਬੰਦੀਆਂ ਨੇ ਭਰਵਾਂ ਹੁੰਗਾਰਾ ----------1 ਨਵੰਬਰ ਨੂੰ ਹੋਵੇਗਾ ਸੂਬਾਈ ਯਾਦਗਾਰੀ ਸ਼ਤਾਬਦੀ ਸਮਾਗਮ, ਗ਼ਦਰ ਸ਼ਤਾਬਦੀ ਨੂੰ ਸਮਰਪਤ ਕੈਲੰਡਰ ਕੀਤਾ ਜਾਰੀ।

www.sabblok.blogspot.com

ਜਲੰਧਰ, 20 ਜਨਵਰੀ:     ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮਨਾਉਣ ਸਬੰਧੀ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਲਾ-ਮਿਸਾਲ ਹੁੰਗਾਰਾ ਅਤੇ ਹੁਲਾਰਾ ਮਿਲਿਆ ਜਦੋਂ ਪੰਜਾਬ ਭਰ 'ਚ ਸਰਗਰਮ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਸਾਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ-ਇਨਕਲਾਬੀ ਜੱਥੇਬੰਦੀਆਂ ਅਤੇ ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਉਚਿਆਉਣ ਲਈ ਪ੍ਰਤੀਬੱਧਤ ਨਾਮਵਰ ਸਖਸ਼ੀਅਤਾਂ ਨੇ ਗ਼ਦਰੀ ਦੇਸ਼ ਭਗਤਾਂ ਦੇ ਸੈਂਕੜੇ ਪਿੰਡਾਂ, ਇਲਾਕਿਆਂ ਅੰਦਰ 'ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀਆਂ' ਬਣਾਕੇ, ਪੂਰ ਵਰ•ਾ ਨਿਰਣਾਇਕ ਮੁਹਿੰਮ ਚਲਾਉਣ ਅਤੇ 1 ਨਵੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਣ ਵਾਲੇ 'ਸੂਬਾਈ ਯਾਦਗਾਰੀ ਇਤਿਹਾਸਕ ਸਿਖਰ ਸਮਾਗਮ' ਨੂੰ ਆਪਣਾ ਕਾਰਜ ਸਮਝਕੇ ਅਪਨਾਉਣ ਅਤੇ ਸਫ਼ਲ ਬਣਾਉਣ ਦਾ ਬੀੜਾ ਚੁੱਕ ਲਿਆ।
ਸਮਾਗਮ ਦਾ ਆਗਾਜ਼ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੈਲੰਡਰ ਜਾਰੀ ਕਰਨ ਨਾਲ ਹੋਇਆ।  ਜਿਸ ਵਿੱਚ ਮਹੱਤਵਪੂਰਨ ਇਤਿਹਾਸਕ ਝਰੋਖੇ, ਤਸਵੀਰਾਂ, ਗ਼ਦਰੀ ਸੰਗਰਾਮੀਆਂ ਦੇ ਆਦਰਸ਼ ਅਤੇ ਕੁਰਬਾਨੀਆਂ ਦਾ ਖੂਬਸੁਰਤ ਵਰਣਨ ਕੀਤਾ ਗਿਆ ਹੈ।
ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਵੱਖ-ਵੱਖ ਜੱਥੇਬੰਦੀਆਂ ਦੇ ਪੁੱਜੇ ਪ੍ਰਤੀਨਿਧਾਂ ਅਤੇ ਵਿਅਕਤੀਆਂ ਨੇ ਇਕਸੁਰ ਹੋ ਕੇ ਨੁਕਤੇ ਛਾਂਟੇ ਕਿ ਗ਼ਦਰੀ ਸੰਗਰਾਮੀਆਂ ਦੀ ਸਾਮਰਾਜ, ਜਗੀਰੂ, ਪੂੰਜੀਪਤੀਆਂ, ਫਿਰਕੂ ਤਾਕਤਾਂ, ਜਾਤ ਪ੍ਰਸਤਾਂ, ਧਾਰਮਕ ਕੱਟੜ ਪੰਥੀਆਂ, ਅੰਧਵਿਸ਼ਵਾਸੀ, ਆਰਥਕ, ਸਮਾਜਕ ਨਾਬਰਾਬਰੀ, ਵਿਤਕਰੇ, ਅਨਿਆਂ ਅਤੇ ਹਰ ਵੰਨਗੀ ਦੇ ਦਾਬੇ, ਜ਼ਬਰ ਜ਼ੁਲਮ ਖਿਲਾਫ਼ ਆਪਾ ਨਿਛਾਵਰ ਕਰਕੇ, ਕੌਮ-ਹਿੱਤਾਂ ਅਤੇ ਲੋਕ-ਹਿੱਤਾਂ ਲਈ ਲਟ ਲਟ ਬਲਦੀ ਭਾਵਨਾ ਭਰੀ ਅਮੀਰ ਵਿਰਾਸਤ ਨੂੰ ਬੁਲੰਦ ਕਰਨਾ ਉਸਦੀ ਪ੍ਰਸੰਗਕਤਾ ਉਭਾਰਨਾ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਲਈ ਵੰਗਾਰ ਬਣਨ ਵਾਲੀ ਸੂਝਵਾਨ, ਆਪਾਵਾਰੂ ਅਤੇ ਚੇਤਨ ਇਨਕਨਾਬੀ ਲੋਕ ਲਹਿਰ ਦੀ ਉਸਾਰੀ ਕਰਨ ਦੇ ਕਾਰਜ ਲਈ ਯੋਗਦਾਨ ਪਾਉਣ ਵਾਸਤੇ ਆਵਾਮ ਨੂੰ ਤਿਆਰ ਕਰਨਾ ਹੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦਾ ਹਾਸਲ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਇਸ ਦੀ ਸ਼ਤਾਬਦੀ ਕਮੇਟੀ ਵੱਲੋਂ ਬੁਲਾਈ ਮੀਟਿੰਗ 'ਚ ਬੋਲਦਿਆਂ ਸਮੂਹ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ 1913 ਦੇ ਦੌਰ 'ਚ ਸਾਡਾ ਮੁਲਕ ਜਿਨ•ਾਂ ਸੁਆਲਾਂ ਨਾਲ ਦੋ ਚਾਰ ਹੋ ਰਿਹਾ ਸੀ 2013 ਵਿੱਚ ਉਹ ਸੁਆਲ ਕਈ ਹਿੰਦਸਿਆਂ ਨਾਲ ਗੁਣਾਂ ਹੋ ਗਏ ਹਨ।  ਇਸ ਲਈ ਲੋਕਾਂ ਉਪਰ ਚੜ•ਦੇ ਸੂਰਜ ਲੱਦੇ ਜਾ ਰਹੇ ਨਵੇਂ ਆਰਥਕ ਬੋਝ, ਦਾਬੇ, ਔਰਤਾਂ ਉਪਰ ਹੋ ਰਹੀ ਵਹਿਸ਼ੀਆਨਾ ਹਿੰਸਾ, ਅਸ਼ਲੀਲ, ਲੋਕ ਵਿਰੋਧੀ ਸਾਹਿਤ/ਸਭਿਆਚਾਰਕ, ਜ਼ਾਤ-ਪਾਤ ਦੇ ਕੋਹੜ ਖਿਲਾਫ਼ ਹੋਰ ਵੀ ਵਧੇਰੇ ਧੱੜਲੇ ਵਿਆਪਕਤਾ, ਨਿਰੰਤਰਤਾ ਅਤੇ ਲੰਮੇ ਦਮ ਨਾਲ ਜੂਝਣ ਲਈ ਅੱਗੇ ਆਉਣ ਨਾਲ ਹੀ ਗ਼ਦਰ ਸ਼ਤਾਬਦੀ ਮਨਾਉਣ ਦੀ ਸਾਰਥਕਤਾ ਜੁੜੀ ਹੋਈ ਹੈ।
ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਅੰਦਰ ਲਾਇਬ੍ਰੇਰੀਆਂ, ਯਾਦਗਾਰਾਂ, ਉਹਨਾਂ ਦੀਆਂ ਜੀਵਨ ਝਲਕੀਆਂ ਬਾਰੇ ਬੋਰਡ ਸਥਾਪਤ ਕਰਨ, ਯਾਦਗਾਰ ਹਾਲ ਅੰਦਰ ਹਰ ਮਹੀਨੇ ਲੜੀਵਾਰ ਸਮਾਗਮ ਕਰਨ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਚਾਰਾਂ ਗੋਸ਼ਟੀਆਂ ਕਰਨ, ਦਸਤਾਵੇਜ਼ੀ ਫ਼ਿਲਮਾਂ, ਗੀਤ-ਸੰਗੀਤ ਅਤੇ ਨਾਟਕਾਂ ਆਦਿ ਰਾਹੀਂ ਸਭਿਆਚਾਰਕ ਮੁਹਿੰਮ ਚਲਾਉਣ, 1 ਨਵੰਬਰ 2013 ਨੂੰ ਪੰਜਾਬ ਭਰ 'ਚ ਦੀਪ ਮਾਲਾ ਕਰਨ ਅਤੇ 1 ਨਵੰਬਰ ਸਿਖ਼ਰ ਸਮਾਰੋਹ ਨੂੰ ਨਵੇਂ ਨਿਵੇਲੇ ਅੰਦਾਜ਼ 'ਚ ਮਨਾਉਣ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਠੋਸ ਰੂਪ ਦੇਣ ਵੱਲ ਵਧਣ ਦਾ ਸਮੂਹਿਕ ਨਿਰਣਾ ਲਿਆ ਗਿਆ।



ਇਸ ਵਿਚਾਰ ਚਰਚਾ ਵਿੱਚ ਜਗਜੀਤ ਸਿੰਘ ਘਈ, ਸੁਖਦੇਵ ਸਿੰਘ ਕੋਕਰੀ ਕਲਾਂ ਬੀ.ਕੇ.ਯੂ. ਏਕਤਾ (ਉਗਰਾਹਾਂ), ਕੰਵਲਪ੍ਰੀਤ ਸਿੰਘ ਪੰਨੂ (ਕਨਵੀਨਰ, ਕਿਸਾਨ ਸੰਘਰਸ਼ ਕਮੇਟੀ), ਬੰਤ ਬਰਾੜ (ਆਗੂ, ਟਰੇਡ ਯੂਨੀਅਨ),  ਡਾ. ਕਰਮਜੀਤ ਸਿੰਘ ਕੁਰਕਸ਼ੇਤਰ, ਗੋਬਿੰਦ ਠੁਕਰਾਲ, ਡਾ. ਕਾਲੀਆ ਕੈਨੇਡਾ, ਪ੍ਰੋ. ਕਿਰਪਾਲ ਸਿੰਘ ਬੈਂਸ (ਕੈਨੇਡਾ), ਸਰਵਣ ਜਫ਼ਰ (ਇੰਗਲੈਂਡ), ਪਿਆਰਾ ਸਿੰਘ ਭੋਗਲ, ਜੇ.ਪੀ. ਕੋਹਲੀ ਦਿੱਲੀ, ਸੁਰਿੰਦਰ ਖੀਵਾ (ਡੀ.ਵਾਈ. ਐਫ.ਆਈ.), ਜੋਰਾ ਸਿੰਘ ਨਸਰਾਲੀ (ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ), ਹਰੀ ਰਾਮ ਧੂਰੀ (ਤਰਕਸ਼ੀਲ ਸੋਸਾਇਟੀ ਭਾਰਤ), ਕਰਨੈਲ ਸਿੰਘ ਜਖੇਪਲ, ਜਸਵਿੰਦਰ (ਤਰਕਸ਼ੀਲ ਸੋਸਾਇਟੀ ਪੰਜਾਬ), ਗੁਰਮੀਤ ਜੱਜ (ਕਰਾਂਤੀਕਾਰੀ ਸਭਿਆਚਾਰਕ ਕੇਂਦਰ), ਨਿਰਮਲ ਧਾਲੀਵਾਲ (ਏਟਕ), ਕੁਲਵੰਤ ਸਿੰਘ ਬੀ.ਕੇ.ਯੂ. ਏਕਤਾ (ਡਕੌਂਦਾ), ਤਾਰਾ ਚੰਦ (ਇਨਕਲਾਬੀ ਕੇਂਦਰ ਪੰਜਾਬ), ਵਿਪਨ ਕੁਮਾਰ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ, ਡਾ. ਅਰਵਿੰਦਰ ਕੌਰ ਕਾਕੜਾ, ਕੁਲਦੀਪ ਭੋਲਾ (ਏ.ਆਈ.ਵਾਈ.ਐਫ਼), ਪ੍ਰਮੋਦ ਕੁਮਾਰ (ਜਨਰਲ ਸਕੱਤਰ ਟੀ.ਐਸ.ਯੂ.), ਪਵੇਲ ਕੁੱਸਾ (ਨੌਜਵਾਨ ਭਾਰਤ ਸਭਾ), ਲੋਕ ਰਾਜ ਮਹਿਰਾਜ ਲੋਕ ਸੰਗਰਾਮ ਮੰਚ ਪੰਜਾਬ, ਰਮਿੰਦਰ ਪਟਿਆਲਾ (ਪ੍ਰਧਾਨ ਨੌਜਵਾਨ ਭਾਰਤ ਸਭਾ), ਦੇਸ਼ ਭਗਤ ਕਮੇਟੀ ਅੱਚਰਵਾਲ, ਜਲਾਲਦੀਵਾਲ, ਸੁਨੇਤ, ਬਿਲਗਾ, ਲਲਤੋਂ, ਬੱਦੋਵਾਲ, ਸਾਹਿਬਆਣਾ, ਖੁਰਦਪੁਰ, ਗ਼ਦਰ ਸ਼ਤਾਬਦੀ ਕਮੇਟੀ ਕੈਨੇਡਾ, ਮੇਹਰ ਸਿੰਘ ਲਲਤੋਂ, ਪ੍ਰਿਥੀਪਾਲ ਮਾੜੀਮੇਘਾ, ਕੁਲਵੰਤ ਸਿੰਘ ਭੋਗਪੁਰ, ਡਾ. ਤੇਜਿੰਦਰ ਵਿਰਲੀ, ਸੀਤਾ ਰਾਮ ਬਾਂਸਲ, ਪ੍ਰੋ. ਜਾਗੀਰ ਸਿੰਘ ਕਾਹਲੋਂ, ਡਾ. ਸੈਲੇਸ਼ (ਪੀਪਲਜ਼ ਵਾਇਸ), ਹਰਦੀਪ ਸਿੰਘ, ਮਨਜੀਤ ਸਿੰਘ ਬਾਸਰਕੇ ਪੀ.ਐਸ.ਈ.ਬੀ. ਫੈਡਰੇਸ਼ਨ ਏਟਕ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਕਸ਼ਮੀਰ ਸਿੰਘ ਘੁੱਗਸ਼ੋਰ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ, ਲੋਕ ਮੋਰਚਾ ਪੰਜਾਬ, ਕੁਲਵੰਤ ਸਿੰਘ ਕਾਕਾ ਲਾਈਟ ਐਂਡ ਟੈਂਟ ਹਾਊਸ, ਸਰਕਾਰੀ ਕਾਲਜ ਤਲਵਾੜਾ, ਪੰਡਤ ਕਿਸ਼ੋਰੀ ਲਾਲ ਕਮੇਟੀ, ਜੋਗਾ ਸਿੰਘ ਨੇ ਭਾਗ ਲਿਆ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਅਤੇ ਸ਼ਤਾਬਦੀ ਕਮੇਟੀ ਦੇ ਕੋ ਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਗ਼ਦਰ ਸ਼ਤਾਬਦੀ ਮੁਹਿੰਮ ਨੂੰ ਮਿਲ ਰਹੇ ਸਹਿਯੋਗ ਲਈ ਸਭਨਾ ਜੱਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਅਤੇ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਦੇ ਖਰੜੇ ਉਪਰ ਵੀ ਰੌਸ਼ਨੀ ਪਾਈ।
ਪ੍ਰਧਾਨਗੀ ਮੰਡਲ ਵੱਲੋਂ ਬੋਲਦਿਆਂ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸਕ ਤੱਥਾਂ ਦੇ ਹਵਾਲਿਆਂ ਨਾਲ ਗ਼ਦਰ ਪਾਰਟੀ ਦੇ ਉਚੇ-ਸੁੱਚੇ ਆਦਰਸ਼ਾਂ, ਕੁਰਬਾਨੀਆਂ, ਧਰਮ ਨਿਰਪੱਖਤਾ ਅਤੇ ਸਵੈ-ਮਾਣ ਭਰੇ ਖੂਬਸੂਰਤ, ਨਵੇਂ-ਨਰੋਏ ਰਾਜ ਅਤੇ ਸਮਾਜ ਦੀ ਸਿਰਜਣਾ ਲਈ ਗ਼ਦਰੀ ਸੰਗਰਾਮੀਆਂ ਦੀ ਅਮਿੱਟ ਭੂਮਿਕਾ ਦੀ ਤਸਵੀਰ ਪੇਸ਼ ਕੀਤੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕਰਦਿਆਂ ਗ਼ਦਰ ਸ਼ਤਾਬਦੀ ਮਨਾਉਣ ਲਈ ਦੇਸ਼ ਵਿਦੇਸ਼ ਅੰਦਰ, ਗ਼ਦਰੀ ਸੰਗਰਾਮੀਆਂ ਦੇ ਸਮੂਹ ਵਾਰਸਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।

ਇਨਸਾਫ ਨਾ ਮਿਲਣ 'ਤੇ ਬਹੁਜਨ ਸਮਾਜ ਪਾਰਟੀ ਵਲੋਂ ਸੰਘਰਸ਼ ਦੀ ਚੇਤਾਵਨੀ

www.sabblok.blogspot.com

 ਨਕੋਦਰ, - ਸ਼ਹਿਰ ਨਕੋਦਰ  ਦੀ ਵਿਆਹੁਤਾ ਲੜਕੀ ਇਨਸਾਫ ਲਈ ਪਿਛਲੇ 4 ਮਹੀਨਿਆਂ ਤੋਂ ਆਪਣੇ ਹੀ ਸ਼ਹਿਰ ਦੇ ਥਾਣੇ  ਦੇ ਚੱਕਰ ਕੱਟ ਰਹੀ ਹੈ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਏ ਸਾਡੇ ਸ਼ਹਿਰ ਲਈ ਕਿਨੀ ਸ਼ਰਮ ਵਾਂਲੀ ਗਲ ਹੈ  ਪਰ ਹੁਣ ਲੜਕੀ ਨੂੰ ਇਨਸਾਫ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਉਸਦੇ ਹੱਕ ਵਿਚ ਆ ਖੜ੍ਹੀ ਹੋਈ ਹੈ। ਅੱਜ  ਪ੍ਰੇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੜਕੀ, ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਨਕੋਦਰ ਦੇ ਮੁਹੱਲਾ ਬਹਾਦਰਪੁਰਾ ਦੀ ਪੜ੍ਹੀ ਲਿਖੀ ਲੜਕੀ ਨਿਤਿਨ ਬੱਤਰਾ ਪੁੱਤਰੀ ਚੰਦਰ ਪ੍ਰਕਾਸ਼ ਬੱਤਰਾ ਬਹਾਦਰਪੁਰਾ ਦਾ ਵਿਆਹ 14 ਨਵੰਬਰ 2010 ਨੂੰ ਅਮਲੋਹ ਵਾਸੀ ਅਨਿਲ ਸੂਦ ਪੁੱਤਰ ਰੌਸ਼ਨ ਲਾਲ ਸੂਦ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਹੋਰ ਦਾਜ ਦੀ ਮੰਗ ਕਰਨ ਲੱਗਾ ਪਰ ਮੰਗ ਪੂਰੀ ਨਾ ਹੋਣ 'ਤੇ ਮਿਤੀ 19.09.2012 ਨੂੰ ਬੁਰੀ ਤਰਾਂ ਕੁੱਟਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ। ਜ਼ਖਮੀ ਹਾਲਤ ਵਿਚ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ। ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਸ ਨੇ ਪੀੜਤ ਲੜਕੀ ਦੇ ਬਿਆਨ ਤਾਂ ਲਿਖ ਲਏ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ। ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਆਦੇਸ਼ 'ਤੇ ਡੀ.ਐੱਸ.ਪੀ. ਨਕੋਦਰ ਵਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਬਿਆਨ ਦਰਜ ਕੀਤੇ ਗਏ ਪਰ ਅਜੇ ਤੱਕ ਵੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਬਜਾਏ  ਲੜਕੀ ਅਤੇ ਪਰਿਵਾਰਕ ਮੈਂਬਰਾਂ ਨੂੰ ਦਫਤਰ ਦੇ ਚੱਕਰ ਲਗਾਉਣ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ। ਲੜਕੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਿੰਨ ਦਿਨ ਦੇ ਅੰਦਰ ਦੋਸ਼ੀਆਂ ਵਿਰੁੱਧ ਪੁਲਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੁਲਸ ਖਿਲਾਫ ਸੰਘਰਸ਼ ਕਰਨਗੇ। ਇਸ ਮੌਕੇ ਲੜਕੀ ਦੀ ਮਾਤਾ ਰਾਜ ਬੱਤਰਾ, ਪਿਤਾ ਚੰਦਰ ਪ੍ਰਕਾਸ਼, ਭਰਾ ਨਿਸ਼ਾਂਤ ਬੱਤਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਰਾਜ ਕੁਮਾਰ, ਬੰਗੜ, ਮਲਕੀਤ ਚੁੰਬਰ, ਨਛੱਤਰ ਥਾਪਰ, ਸ਼ਿੰਦਾ, ਬਾਰੂ ਰਾਮ ਆਦਿ ਹਾਜ਼ਰ ਸਨ।  

ਜੈਪੁਰ ਦਾ ਚਿੰਤਨ ਕੈਂਪ------- ਰਾਹੁਲ ਗਾਂਧੀ ਦੀ ਅਗਵਾਈ ਚ 2014 ਦੀ ਲੋਕ ਸਭਾ ਚੋਣ ਲੜਾਉਣ ਦਾ ਸੁਝਾਅ- ਰਾਹੁਲ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਪੇਸ਼ ਕਰਨ ਵੱਲ ਇਸ਼ਾਰਾ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਅੱਜ ਜੈਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ 2014 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਦੀਆਂ ਕਮੀਆਂ ਤੇ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਲਈ 3 ਦਿਨਾਂ ਚਿੰਤਨ ਕੈਂਪ ਸ਼ੁਰੂ ਹੋਇਆ ਹੈ ਜਿਸ ਵਿਚ ਸਾਰੇ ਹੀ ਉੱਚਕੋਟੀ ਦੇ ਆਗੂ ਸ਼ਿਰਕਤ ਕਰ ਰਹੇ ਹਨ। ਇਹ ਕੈਂਪ 20 ਜਨਵਰੀ ਤੱਕ ਚੱਲੇਗਾ।  ਇਸ ਕੈਂਪ ਵਿਚ ਪਾਰਟੀ ਦੇ ਕਾਰਜਕਰਤਾ ਸੰਜੇ ਨਿਰੂਪਮ ਅਤੇ ਦਿਗਵਿਜੇ ਵੱਲੋਂ ਇਹ ਸੁਝਾਅ ਪੇਸ਼ ਕੀਤਾ ਗਿਆ ਹੈ ਕਿ 2014 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਰਾਹੁਲ ਗਾਂਧੀ ਦੀ ਦੇਖ ਰੇਖ ਹੇਠ ਲੜੀਆਂ ਜਾਣ ਜਿਸਤੇ ਕਿਸੇ ਵੀ ਆਗੂ ਨੇ ਕਿੰਤੂ ਨਹੀਂ ਕੀਤਾ ਗਿਆ ਸਗੋਂ ਰਾਹੁਲ ਨੂੰ ਬੇ ਦਾਗ ਆਗੂ ਦੱਸਿਆ ਗਿਆ ਅਤੇ ਯੂ ਪੀ ਵਿਚ ਪਾਰਟੀ ਦੀ ਜਿੱਤ ਦਾ ਸਿਹਰਾ ਵੀ ਰਾਹੁਲ ਨੂੰ ਦਿੱਤਾ ਗਿਆ  । ਇਸਤੋਂ ਜਾਹਿਰ ਹੋ ਗਿਆ ਹੈ ਕਿ ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਕੇ ਕਾਂਗਰਸ ਸਰਕਾਰ ਬਣਾਉਣ ਦੇ ਸਮਰੱਥ ਹੁੰਦੀ ਹੈ ਤਾਂ ਅਗਲਾ ਪ੍ਰਧਾਨ ਮੰਤਰੀ ਰਹੁਲ ਗਾਂਧੀ ਹੀ ਹੋਵੇਗਾ।  ਇਸ ਮੌਕੇ ਤੇ ਲੋਕ ਸਭਾ ਚੋਣਾਂ ਦੀ ਰਣਨੀਤੀ ਤੋਂ ਇਲਾਵਾ 9 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਚਰਚਾ ਹੋਈ । ਇਸ ਮੌਕੇ ਪਾਰਟੀ ਪ੍ਰਧਾਨ ਸ਼੍ਰੀ ਮਤੀ ਸੋਨੀਆਂ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਹੈ। ਆਰਥਿਕ ਵਿਕਾਸ ਅਤੇ ਸਾਮਾਜਿਕ ਨਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਲੋਕ ਭ੍ਰਿਸ਼ਟਾਚਾਰ ਤੋਂ ਉਕਤਾ ਚੁੱਕੇ ਹਨ। ਬਦਲ ਰਹੇ ਭਾਰਤ ਨੂੰ ਪਹਿਚਾਨਣ ਦੀ ਲੋੜ ਹੈ ਸਿਰਫ ਸੱਤਾ ਤੇ ਬਣੇ ਰਹਿਣਾ ਹੀ ਲਕਸ਼ ਨਹੀਂ ਹੋਣਾ ਚਾਹੀਦਾ। ਮੱਧ ਵਰਗ ਦਾ ਮੋਹ ਭੰਗ ਨਹੀਂ ਹੋਣਾ ਚਾਹੀਦਾ। ਸਮਾਜ ਦੇ ਕਮਜੋਰ ਵਰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਸ਼ਕਤੀ ਨੂੰ ਅੱਗੇ ਲਿਆਉਣਾ ਵੀ ਜਰੂਰੀ ਹੈ ਅਤੇ ਗਠਬੰਧਨ ਅਤੇ ਪਾਰਟੀ ਵਿਚ ਵੀ ਤਾਲਮੇਲ ਜਰੂਰੀ ਹੈ। ਬਿਨਾਂ ਸ਼ੱਕ ਕੁੱਝ ਰਾਜਾਂ ਵਿਚ ਹਾਰ ਕਾਰਨ ਪਾਰਟੀ ਦਾ ਮਨੋਬਲ ਪ੍ਰਭਾਵਿਤ ਹੋਇਆ ਹੈ। ਉਨ•ਾਂ ਚਿੰਤਾ ਜਾਹਿਰ ਕੀਤੀ ਕਿ ਦੇਸ਼ ਦਾ ਵੱਡਾ ਹਿੱਸਾ ਅਜੇ ਵੀ ਪਛੜਿਆ ਹੋਇਆ ਹੈ। ਸ਼੍ਰੀ ਮਤੀ ਸੋਨੀਆਂ ਗਾਂਧੀ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਵੀ ਕੀਤੀ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਿਚਾਰੀਆਂ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਰਾਜਾਂ ਦੇ ਵਿਕਾਸ ਦੇ ਨਾਂ ਤੇ ਹਰਗਿਜ਼ ਸਿਆਸਤ ਨਹੀਂ ਕਰਦੀ। ਉਨ•ਾਂ ਇਹ ਵੀ ਜ਼ਿਕਰ ਕੀਤਾ ਕਿ ਗੈਂਗ ਰੇਪ ਦੀ ਘਟਨਾਂ ਨੇ ਉਨ•ਾਂ ਨੂੰ ਝੰਜੋੜਿਆ ਹੈ, ਮਹਿਲਾਵਾਂ ਤੇ ਅੱਤਿਆਚਾਰ ਸ਼ਰਮਨਾਕ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਤਰਾਂ ਦਾ ਆਤੰਕਵਾਦ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।  ਉਨ•ਾਂ ਨੇ ਮਹਿਲਾਵਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ  ਅਤੇ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦੇਣ ਦੀ ਗੱਲ ਵੀ ਕੀਤੀ। ਉਨ•ਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਨਰੇਗਾ ਨਾਲ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਰਕਰ ਨੂੰ ਬਣਦਾ ਸਨਮਾਨ ਨਹੀਂ ਮਿਲਦਾ, ਬਲਾਕ ਪੱਧਰ ਤੇ ਨਿਯੁਕਤੀ ਦਾ ਪੈਮਾਨਾਂ ਠੀਕ ਨਹੀਂ ਅਤੇ ਚੰਗੇ ਵਰਕਰ ਦੀ ਪਹਿਚਾਣ ਨਹੀਂ ਕੀਤੀ ਜਾਂਦੀ। 

"Zafaranama" is being taught by Panditrao Dharennavar

www.sabblok.blogspot.com

            Guru Gobind Singh's birth anniversary was celebrated in unique way by Panditrao Dharennavar, assistant Professor,Govt College Chandigarh by teaching  " Zafaranama"  to students of Punjab University. The residents of Swami Vivekanda Hostel 7 gathered in hostel common room to learn Zafaranama from morning to  till afternoon. Panditrao who is from Karnataka has translated Zafaranama into Kannada and spreading the messages of this historical document. Panditrao taught students and selected  5 students who will be sent to Hazoor Saheb, after they master in Zafaranama. Panditrao said every month 5 students will be selected and sent to Hazoor Saheb. He said the philosophy of Zafaranama is not only  applicable to only Aurngzeeb but  also applicable to modern rulers who give false promise.
                  Panditrao said the quality of forgiving even enemy is expressed in Zafaranama therefore modern generation need to learn from Zafaranama to live in peaceful world. Panditrao has been propagating philosophy of Sikhism by translating major religious works. So far  he has translated Sri Jap Ji Saheb, Sri Sukhmani Saheb, Zafaranama into  Kannada. He has also translated Vachan Sahit and Das Sahit of Karanataka into Punjabi by writting 8 books. He  has been carrying cycle yatra to highlighte the holiness of Punjabi language. Vulgar song in Punjabi language can not be tolerated because Punjabi is language of Gurus and saints he told the students. those who were selected to go to Hazoor Saheb are Louish of Bsc 1st year,Amandeep Singh of MBA 1st year,Gagandeep Singh of BE 1st year,Sukhpreet Singh of MA punjabi and Kaushal of BE 1st year who hails from Gaziabaad. Panditrao said all the expenditure of travel of these students will be spent by his money which is collected after selling his books in karanataka and Punjab.
Panditrao Dharennavar
Assistant Professor
PG Govt college
Sector46
Chandigarh
9988351695

ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ

www.sabblok.blogspot.com

ਨਕੋਦਰ/ਮਲਸੀਆਂ, 16 ਜਨਵਰੀ (ਟੋਨੀ/ਬਿੱਟੂ )-ਪੰਜਾਬ ਸਰਕਾਰ ਵਿਕਾਸ ਦੇ ਦਾਅਵਿਆਂ ਦੀ ਫ਼ੂਕ ਕੱਢ ਰਿਹਾ ਹੈ ਪਿੰਡ ਈਸੇਵਾਲ-ਨਿਮਾਜ਼ੀਪੁਰ ਦੇ ਨਾਲ ਵਹਿੰਦੀ ਚਿੱਟੀ ਵੇਈਾ ਤੋਂ ਲੰਘਦਾ ਉਹ ਪੁਲ, ਜਿਸ ਦੀ ਹਾਲਤ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਉਸ ਪੁਲ ਤੋਂ ਲੰਘਣ ਵੇਲੇ ਰਾਹਗੀਰਾਂ ਨੂੰ ਆਪਣੀ ਜਾਨ ਜ਼ੋਖ਼ਮ 'ਚ ਪਾਉਣੀ ਪੈਂਦੀ ਹੈ | ਚਿੱਟੀ ਵੇਈਾ 'ਤੇ ਬਣਿਆ ਇਹ ਪੁਲ ਕਰੀਬ 40-50 ਸਾਲ ਪੁਰਾਣਾ ਹੈ | ਇਸ ਪੁਲ ਦੀ ਚੌੜਾਈ ਲਗਭਗ 10 ਤੋਂ 12 ਫੁੱਟ ਹੈ, ਜਿਸ ਕਾਰਨ ਪੁਲ ਤੋਂ ਇਕੱਠੇ ਦੋ ਵੱਡੇ ਵਾਹਨਾਂ ਦਾ ਲੰਘਣਾ ਸੰਭਵ ਨਹੀਂ ਹੈ | ਹੋਰ ਤਾਂ ਹੋਰ ਪੁਲ ਦੇ ਦੋਵੇਂ ਪਾਸੇ ਲੱਗੇ ਰੋਕ ਪੋਲ ਵੀ ਟੁੱਟ ਚੁੱਕੇ ਹਨ | ਇਹ ਪੁਲ ਸਬ-ਡਵੀਜ਼ਨ ਸ਼ਾਹਕੋਟ ਦੇ ਅਨੇਕਾਂ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ ਅਤੇ ਰੋਜ਼ਾਨਾ ਹੀ ਸੈਂਕੜੇ ਵਾਹਨ ਇਸ ਪੁਲ ਤੋਂ ਗੁਜ਼ਰਦੇ ਹਨ | ਹੋਰ ਤਾਂ ਹੋਰ ਬਹੁਤ ਸਾਰੀਆਂ ਸਕੂਲੀ ਬੱਸਾਂ ਵੀ ਇਸ ਵੇੲੀਂ ਦੇ ਨਾਲ ਲਗਦੇ ਪਿੰਡਾਂ ਤੋਂ ਬੱਚੇ ਲੈ ਕੇ ਪੁਲ ਉੱਪਰ ਦੀ ਲੰਘਦੀਆਂ ਹਨ | ਰਾਤ ਸਮੇਂ ਇਸ ਪੁਲ ਨੂੰ ਪਾਰ ਕਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣਾ ਹੈ ਕਿਉਂਕਿ ਰਾਤ ਸਮੇਂ ਇਸ ਪੁਲ ਦੇ ਆਸ-ਪਾਸ ਕੋਈ ਵੀ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |






ਝੰਡਾ ਮਾਰਚ ਕੀਤਾ

www.sabblok.blogspot.com


ਨਕੋਦਰ, 16 ਜਨਵਰੀ (ਟੋਨੀ/ਬਿੱਟੂ )-ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਦੇ ਸੱਦੇ ਤੇ ਗ਼ਦਰ ਪਾਰਟੀ ਦੀ 100ਵੀਂ ਵਰੇ੍ਹਗੰਢ ਮਨਾਉਣ ਦੀ ਤਿਆਰੀ ਵਜੋਂ ਨਕੋਦਰ ਦੇ ਅਨੇਕਾਂ ਪਿੰਡਾ 'ਚ ਹਰਬੰਸ ਹਮਾਇਤੀ ਦੀ ਅਗਵਾਈ ਹੇਠ ਨੌਜਵਾਨ ਨੇ ਝੰਡਾ ਮਾਰਚ ਕੀਤਾ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਹਰਬੰਸ ਹਿਮਾਇਤੀ ਨੇ ਗਦਰ ਪਾਰਟੀ ਦੇ ਉਦੇਸ਼, ਪਾਰਟੀ ਦੇ ਕਾਰਕੁਨਾਂ ਦੀਆ ਇਨਕਲਾਬ ਲਈ ਕੀਤੀਆਂ ਕੁਰਬਾਨੀਆਂ ਤੇ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਸੰਘਰਸ਼ ਬਾਰੇ ਦੱਸਿਆ | ਨੱਤਾ ਪਿੰਡ ਤੋਂ ਆਰੰਭ ਹੋਇਆ ਇਹ ਮਾਰਚ ਵੱਖ-ਵੱਖ ਪਿੰਡਾਂ 'ਚੋਂ ਲੰਘਦਾ ਹੋਇਆ ਮੁਹੇਮ ਪਿੰਡ 'ਚ ਸਮਾਪਤ ਹੋਇਆ | ਨੌਜਵਾਨਾਂ ਨੂੰ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ, ਰਾਜਵੀਰ, ਰਵੀ ਪੰਡੋਰੀ, ਜਸਵਿੰਦਰ ਪੰਡੋਰੀ, ਹੰਸ ਰਾਜ ਨੇ ਵੀ ਸੰਬੋਧਨ ਕੀਤਾ |
------------------------------
----------------------------------------------------------------------------
 


Tuesday, 15 January 2013

ਮੋਗਾ ਚੋਣਾਂ ਬੜੇ ਹੀ ਉਤਸ਼ਾਹ ਨਾਲ ਲੜਾਂਗੇ

www.sabblok.blogspot.com

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਪੀ. ਐਮ. ਆਈ.):- ਸਥਾਨਕ ਬਠਿੰਡਾ ਰੋਡ ਸਥਿਤ ਹਰਿਆਲੀ ਪੈਟਰੋਲ ਪੰਪ ਦੇ ਕੋਲ ਮੇਲਾ ਮਾਘੀ ਨੂੰ ਲੈ ਕੇ ਸਾਂਝੇ ਮੋਰਚੇ ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਮੌਜੂਦਾ ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਸਾਂਝਾ ਮੋਰਚਾ ਪੰਜਾਬ ਦੇ ਲੋਕਾਂ ‘ਤੇ ਹੁਕਮਰਾਨ ਪਾਰਟੀ ਵੱਲੋਂ ਕਰਾਏ ਜਾਂਦੇ ਅਤੇ ਉਸ ਦੀ ਸ਼ਹਿ ‘ਤੇ ਕੀਤੇ ਜਾਂਦੇ ਅੱਤਿਆਚਾਰ ‘ਤੇ ਜ਼ੁਲਮ ਦੇ ਸਬੰਧ ਵਿੱਚ 6 ਮਹੀਨੇ ਚੱਲਣ ਵਾਲਾ ਇੱਕ ਸੂਬਾ ਵਿਆਪੀ ਪ੍ਰੋਗਰਾਮ ਵਿੱਢੇਗਾ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਇੱਕ ਕੁੜੀ ਨਾਲ ਘਿਨਾਉਣੀ ਵਾਰਦਾਤ ਹੋਣ ਮਗਰੋਂ ਸਾਰਾ ਦੇਸ਼ ਉਸ ਦੀ ਹਮਾਇਤ ਵਿੱਚ ਇੱਕਮੁੱਠ ਹੋ ਕੇ ਡਟ ਗਿਆ, ਪੰਜਾਬ ਦੇ ਕਿਸੇ ਵੀ ਮੰਤਰੀ ਨੇ ਜਾਂ ਅਕਾਲੀ ਭਾਜਪਾ ਹੁਕਮਰਾਨ ਗਠਜੋੜ ਦੇ ਇੱਕ ਵੀ ਮੈਂਬਰ ਨੇ ਪੰਜਾਬ ਵਿੱਚ ਹਜ਼ਾਰਾਂ ਲੜਕੀਆਂ ਦੇ ਲਗਾਤਾਰ, ਹੁਕਮਰਾਨ ਧਿਰ ਦੇ ਗੁੰਡਿਆਂ ਦੇ ਖੌਫ਼ ਹੇਠ ਜਿਉਣ ‘ਤੇ ਉਨ੍ਹਾਂ ਕੁੜੀਆਂ ਦੇ ਹੱਕ ਵਿੱਚ ਅਵਾਜ਼ ਨਹੀ ਉਠਾਈ। ਪੰਜਾਬ ਦੇ ਲੋਕ ਆਪਣੀ ਧੀ ਦੀ ਇੱਜ਼ਤ ਬਚਾਉਂਦਿਆਂ ਇੱਕ ਬਾਪ ਨੂੰ ਕੋਹ ਕੋਹ ਕੇ ਮਾਰ ਸੁੱਟਣ ਦੀ ਵਾਰਦਾਤ ਕਦੇ ਨਹੀ ਭੁਲਾ ਸਕਦੇ। ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸਾਂਝਾ ਮੋਰਚਾ, ਪਹਿਲੀ ਮਾਰਚ ਤੋਂ 6 ਮਹੀਨਿਆਂ ਲਈ ਸੂਬੇ ਭਰ ਵਿੱਚ ਨਿੱਜੀ ਸੰਪਰਕ ਪ੍ਰੋਗਰਾਮ ਚਲਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਂਝਾ ਮੋਰਚਾ ਪੁਲਸ ਨੂੰ ਸਿਆਸੀ ਗਲਬੇ ਹੇਠੋਂ ਕੱਢਣ ਲਈ ਵਚਨਬੱਧ ਹੈ ਤੇ ਇਸ ਤਰ੍ਹਾਂ ਕੀਤੇ ਬਗੈਰ ਸੂਬੇ ‘ਚ ਕਾਨੂੰਨੀ ਨੂੰ ਠੱਲ ਨਹੀ ਪਾਈ ਜਾ ਸਕਦੀ।  ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਨਿੱਜੀ ਸੰਪਰਕ ਮੁਹਿੰਮ, ਮੋਗਾ ਦੀ ਜ਼ਿਮਨੀ ਚੋਣ ਤੋਂ ਬਾਅਦ ਮਾਰਚ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਰੈਲੀ ਵਿੱਚ ਹੀ ਮੋਗਾ ਦੀ ਜ਼ਿਮਨੀ ਚੋਣ ਲਈ ਪੀਪਲਜ਼ ਪਾਰਟੀ ਆਫ ਪੰਜਾਬ ਦੀ ਮੋਗਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਮੋਗਾ ਚੋਣ ਪੀ. ਪੀ. ਪੀ. ਬੜੇ ਹੀ ਉਤਸ਼ਾਹ ਨਾਲ ਲੜੇਕੀ ਅਤੇ ਜਿੱਤ ਹਾਸਲ ਕਰੇਗੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਜ਼ਮਾਨੇ ਵਿੱਚ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲੇ, ਸਮੁੰਦਰੋਂ ਪਾਰੋਂ ਆਏ ਵਿਦੇਸ਼ੀ ਸਨ। ਪਰ ਹੁਣ ਲੁਟੇਰਿਆਂ ਦੀ ਇਹ ਨਵੀ ਨਸਲ, ਪੰਜਾਬ ਦੀ ਧਰਤੀ ਦੀ ਆਪਣੀ ਪੈਦਾਇਸ਼ ਹੈ। ਪਰ ਇਹ ਲੁਟੇਰੇ ਵੀ ਉਨ੍ਹਾਂ ਵਿਦੇਸ਼ੀ ਲੁਟੇਰਿਆਂ ਦੀ ਤਰਜ਼ ‘ਤੇ ਲੁੱਟ-ਮਾਰ ਕਰਦੇ ਹਨ ਤੇ ਲੁੱਟਿਆ ਹੋਇਆ ਮਾਲ ਵਿਦੇਸ਼ਾਂ ਦੀਆਂ ਬੈਂਕਾ ਦੇ ਗੁਪਤ ਖਾਤਿਆਂ ਵਿੱਚ ਢੇਰੀ ਕਰੀ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ ਅਤੇ ਅੜਿੱਕੇ ਪਾਉਣ ਦੇ ਬਾਵਜੂਦ ਲੋਕਾਂ ਨੇ ਵੱਧ ਚੜ੍ਹ ਕੇ ਰੈਲੀ ਵਿੱਚ ਭਾਗ ਲਿਆ ਕਿਉਂਕਿ ਉਹ ਸਰਕਾਰ ਦੀਆਂ ਵਧੀਕੀਆਂ, ਭ੍ਰਿਸ਼ਟ ਕਾਰਵਾਈਆਂ ਸਿਰੇ ਦੀ ਲਾਕਾਨੂੰਨੀ ਤੇ ਜੁਰਮਾਂ ਤੋਂ ਅੱਕੇ ਹੋਏ ਹਨ। ਇਸ ਰੈਲੀ ਵਿੱਚ ਸਾਂਝੇ ਮੋਰਚੇ ਦੇ ਆਗੂਆਂ ਨੇ ਅਫ਼ਸੋਸ ਜਾਹਿਰ ਕੀਤਾ ਕਿ ਸਰਕਾਰ ਕਾਲੀ ਕਮਾਈ ਕਰਨ ਵਿੱਚ ਅਤੇ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਅੱਕੀ-ਪਲਾਹੀ ਹੀ ਹੱਥ ਮਾਰਨ ਵਿੱਚ ਹੀ ਲੱਗੀ ਹੋਈ ਹੈ। ਇਹ ਸਭ ਕੁਝ ਕਾਰਨ ਹੀ ਸਿੱਖਿਆ, ਸਿਹਤ ਅਤੇ ਕਾਨੂੰਨ ਪ੍ਰਬੰਧ ਵਰਗੇ ਬੁਨਿਆਦੀ ਮੁੱਦੇ ਅਣਗੌਲੇ ਰਹਿ ਗਏ ਹਨ। ਸਰਕਾਰ ਦਾ ਸਾਰਾ ਧਿਆਨ ਵਿਰੋਧੀ ਧਿਰ ਨੂੰ ਡਰਾਉਣ ਧਮਕਾਉਣ ਵੱਲ ਅਤੇ ਪੁਲਿਸ ਨੂੰ ਕੋਈ ਵੀ ਕਾਰਵਾਈ ਆਜ਼ਾਦ ਨਾ ਤੌਰ ‘ਤੇ ਕਰਨ ਤੋਂ ਰੋਕਣ ਵੱਲ ਲੱਗਿਆ ਹੋਇਆ ਹੈ। ਇਸੇ ਦੇ ਨਤੇਜੇ ਵਜੋਂ ਸੂਬੇ ਵਿੱਚ ਅਪਰਾਧੀਆਂ ਤੇ ਮੁਜ਼ਰਮਾਂ ਦਾ ਸਿੱਕਾ ਚੱਲ ਰਿਹਾ ਹੈ। ਆਖਿਰ ‘ਚ ਪੀਪੀਪੀ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਏ ਹੋਏ ਸਾਰੇ ਹੀ ਸਾਂਝੇ ਮੋਰਚੇ ਦੇ ਵਰਕਰਾਂ ਦਾ ਧੰਨਵਾਦ ਕੀਤਾ।
 

ਪੰਜਾਬ ਚ ਕਾਨੂੰਨ ਵਿਵਸਥਾ ਵਿਗੜੀ

www.sabblok.blogspot.com

ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਪੀ. ਐਮ. ਆਈ.):- ਪੰਜਾਬ 'ਚ ਇਸ ਸਮੇਂ ਅਮਨ-ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਹੀ ਜਾ ਰਹੀ ਹੈ ਜਿਸ ਕਾਰਨ ਸੂਬੇ ਦਾ ਹਰ ਵਰਗ ਦੁਖੀ ਤੇ ਪ੍ਰੇਸ਼ਾਨ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਦਾ ਦਿਨ ਸਰਦੀਆਂ ਦਾ ਆਖਰੀ ਦਿਨ ਹੁੰਦਾ ਹੈ, ਇਸਦੇ ਬਾਅਦ ਮੌਸਮ ਵਿਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ 'ਚ ਵੀ ਅੱਜ ਤੋਂ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਰਾਜ ਵਿਚ ਦਿਨ-ਬ-ਦਿਨ ਹੋ ਰਹੇ ਦੰਗੇ-ਫਸਾਦ, ਕਤਲ, ਬਲਾਤਕਾਰ ਆਦਿ ਮਸਲਿਆਂ ਤੋਂ ਲੋਕ ਹੁਣ ਤੰਗ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਆਵਾਜ਼ ਉਠਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਅਮਨ-ਕਾਨੂੰਨ ਦੀ ਸਥਿਤੀ ਵਿਚ ਗਿਰਾਵਟ ਆ ਰਹੀ ਹੈ ਅਤੇ ਪੁਲਸ ਦੇ ਉੱਚ ਅਧਿਕਾਰੀ ਖਾਮੋਸ਼ ਬੈਠੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰਨ ਦੇ ਸਥਾਨ 'ਤੇ ਸੱਤਾਧਾਰੀ ਪੱਖ ਦੀ ਨੌਕਰੀ ਕਰ ਰਹੇ ਹਨ। ਉਨ੍ਹਾਂ ਨੇ ਮਾਈਨਿੰਗ ਦੇ ਠੇਕੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਠੇਕਾ 37 ਲੱਖ ਤੋਂ ਸਿੱਧਾ 97 ਕਰੋੜ 'ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਕੋਈ ਆਮ ਇਨਸਾਨ ਕਿਵੇਂ ਘਰ ਬਣਾਏਗਾ। ਉਨ੍ਹਾਂ ਕਿਹਾ ਕਿ ਉਹ ਇਸਦੀ ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਮੋਗਾ ਤੋਂ ਜੋਗਿੰਦਰ ਜੈਨ ਦੇ ਅਕਾਲੀ ਦਲ 'ਚ ਜਾਣ 'ਤੇ ਕਿਹਾ ਕਿ ਉਹ ਆਪਣੇ ਸਵਾਰਥ ਦੇ ਲਈ ਗਏ ਹਨ ਅਤੇ ਹੁਣ ਦੁਬਾਰਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਦਲ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹ ਆਪਣੀ ਡਿਊਟੀ ਨਿਭਾ ਰਹੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਹੈ। ਇਸਦਾ ਨਤੀਜਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮਿਲ ਜਾਵੇਗਾ। ਇਸ ਮੌਕੇ ਵਿਰੋਧੀ ਦਲ ਦੇ ਨੇਤਾ ਸੁਨੀਲ ਜਾਖੜ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਜੋਗਿੰਦਰ ਸਿੰਘ, ਚੌ. ਨੱਥੂ ਰਾਮ, ਜਸਕਰਨ ਸਿੰਘ ਲੱਖੇਵਾਲੀ, ਹਰਪ੍ਰੀਤ ਸਿੰਘ ਹੀਰੋ ਜੀਰਾ, ਗਗਨ ਚਹਿਲ, ਮਹਿਲ ਸਿੰਘ ਚੇਅਰਮੈਨ, ਨਿਸ਼ਾਨ ਸਿੰਘ, ਬਲਰਾਜ ਸਿੰਘ ਖੂਨਣ ਕਲਾਂ, ਜੁੱਗੀ ਬਰਾੜ ਸ਼ੇਰੇਵਾਲਾ, ਦੀਪ ਬਰਾੜ, ਪਰਮਿੰਦਰ ਸਿੰਘ, ਬਿੱਟੂ ਭਾਗਸਰ, ਰਾਜ ਚਹਿਲ, ਜਗਬੀਰ ਬਰਾੜ ਅਤੇ ਹੋਰ ਵੀ ਕਈ ਹਾਜ਼ਰ ਸਨ।

ਸਮਾਜਿਕ ਸੁਰੱਖਿਆ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

www.sabblok.blogspot.com

ਪਟਿਆਲਾ 13 ਜਨਵਰੀ (ਪੀ. ਐਮ. ਆਈ.):- ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਦਫਤਰ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਪਟਿਆਲਾ ਅਰਬਨ ਵਲੋਂ ਐਲੀਮੈਂਟਰੀ ਸਕੂਲ ਰਸੂਲਪੁਰ ਸੈਦਾਂ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਦੌਰਾਨ ਮੇਅਰ ਨਗਰ ਨਿਗਮ ਪਟਿਆਲਾ ਸ. ਜਸਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਕਿਸੇ ਸਮੇਂ ਸਿਰਫ ਪੁੱਤਰਾਂ ਦੀ ਲੋਹੜੀ ਮਨਾਈ ਜਾਂਦੀ ਸੀ, ਪਰ ਅੱਜ ਧੀਆਂ ਦੀ ਲੋਹੜੀ ਦੇ ਮਨਾਉਣ ਸਬੰਧੀ ਪ੍ਰਚਲਤ ਹੋਣਾ ਆਪਣੇ ਆਪ ਵਿੱਚ ਸਹੀ ਦਿਸ਼ਾ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਨੇ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾ ਕੇ ਖੁਸ਼ੀ ਦਾ ਸੁਨੇਹਾ ਦੇਣ ਅਤੇ ਧੀਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਬਲਬੂਤੇ 'ਤੇ ਖੜਾ ਕਰਨਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਧੀਆਂ ਅਤੇ ਪੁੱਤਾਂ ਦੀ ਬਰਾਬਰਤਾ ਦਾ ਸੁਨੇਹਾ ਸਾਡੇ ਸਮਾਜ ਵਿਚ ਪਹੁੰਚੇ।  
ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਵਿਰਕ, ਕੌਂਸਲਰ ਬਲਜਿੰਦਰ ਕੌਰ ਚੱਠਾ, ਕੌਂਸਲਰ ਹਰਪ੍ਰੀਤ ਕੌਰ, ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਸੀ.ਡੀ.ਪੀ.ਓ ਭੀਖੀ ਸ੍ਰੀ ਨਿਖਲ ਅਰੋੜਾ, ਟਰੈਫਿਕ ਇੰਚਾਰਜ ਪਟਿਆਲਾ ਹਰਦੀਪ ਸਿੰਘ ਬਡੂੰਗਰ, ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਅਰਬਨ ਸ੍ਰੀਮਤੀ ਸ਼ਰੂਤੀ, ਵਿਭਾਗੀ ਸੁਪਰਵਾਇਜ਼ਰ ਨਿਰੰਜਣ ਕੌਰ, ਤ੍ਰਿਪਤਾ ਰਾਣੀ, ਪ੍ਰਵੀਨ ਰਾਣੀ, ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਅਤੇ ਹੈਲਪਰ ਮੌਜੂਦ ਸਨ

ਸਵਾਮੀ ਵਿਵੇਕਾਨੰਦ ਜੀ ਦੀ 150 ਵੀਂ ਵਰੇ ਗੰਢ ਮਨਾਈ

www.sabblok.blogspot.com


ਬਟਾਲਾ-ਸੰਸਾਰ ਵਿਚ ਮਹਾਂ ਪੁਰਸ਼ਾਂ ਤੇ ਸਮਾਜ ਸੁਧਾਰਕਾ ਸਦਕਾ ਹੀ ਲੋਕਾ ਨੂੰ  ਗਿਆਨ ਰੂਪੀ ਚਾਨਣ ਮਿਲਿਆ ਹੈ ਤੇ ਓੁਹਨਾਂ ਦੀਆਂ ਸਿਖਿਆਵਾਂ ਸਦਕਾ ਹੀ ਜੀਵਨ ਤਰੱਕੀ ਦੀਆਂ ਰਾਹਾਂ ਤੇ ਚਲ ਸਕਦਾ ਹੈ । ਇਸ ਹੀ ਸੋਚ ਨੂੰ ਲੈ ਕੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ ਗੁਰਦਾਸਪੁਰ ਵਿਖੇ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਵਰੇ ਗੰਢ ਮਨਾਈ ਗਈ । ਇਸ ਮੌਕੇ ਸਕੂਲ ਪ੍ਰਿੰਸੀਪਲ ਸ ਕੁਲਵੰਤ ਸਿੰੰੰੰੰੰੰੰੰੰੰੰਘ ਸਰਾਂ ਤੇ ਸਮੂਹ ਸਟਾਫ ਵੱਲੋ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਵਿਚ ਇੱੰਕ ਪੋਸਟਰ ਮੇਕਿੰਗ ਮੁਕਾਬਲਾ ਤੇ ਲੇਖ ਮੁਕਾਬਲਾ ਪੰਜਾਬੀ ਮਾਸਟਰ ਬਲਦੇਵ ਰਾਜ ਦੀ ਦੇਖ ਰੇਖ ਕਰਵਾਇਆ ਗਿਆ । ਫਿਜਿਕਸ ਲੈਕਚਰਾਰ ਰਾਮ ਲਾਲ ਵੱਲੋ ਸਵਾਮੀ ਵਿਵੇਕਾਨੰਦ ਜੀ ਦੇ ਜੀਵਣ ਤੋ ਜਾਣੂ ਕਰਵਾਇਆ ਗਿਆ ਤੇ ਬੱਚਿਆਂ ਨੂੰ ਸਵਾਮੀ ਜੀ ਦੀਆਂ ਸਿਖਿਆਵਾਂ ਤੇ ਚੱਲਣ ਬਾਰੇ ਕਿਹਾ ਗਿਆ । ਸਵਾਮੀ ਜੀ ਦੇ ਜੀਵਣ ਤੋ ਪ੍ਰੇਰਨਾ ਲੈ ਕੇ ਜੀਵਨ ਨੂੰ ਚੰਗੇਰਾ ਬਣਾਓੁਣ ਲਈ ਪ੍ਰੇਰਿਤ ਕੀਤਾ ਗਿਆ ।  ਇਸ ਮੌਕੇ ਲੇਖ ਮੁਕਾਬਲੇ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ । ਲੇਖ ਮੁਕਾਬਲੇ ਵਿਚੋ ਕਰਮਵਾਰ ਹਰਪ੍ਰੀਤ ਕੌਰ, ਸਤਿੰਦਰ ਕੌਰ, ਗੁਰਵੰਤ ਸਿੰਘ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਰਹੇ ਮਮਤਾ , ਰਮਨਪ੍ਰੀਤ ਕੌਰ, ਬਲਜੀਤ ਕੌਰ ਨੇ ਪੋਸਟਰ ਮੁਕਾਬਲੇ ਵਿਚ ਕਰਮਵਾਰ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ, ਰਵਿੰਦਰਪਾਲ ਸਿੰਘ ਪ੍ਰਧਾਨ ਲੈਕਚਰਾਰ ਯੂਨੀਅਨ ਗੁਰਦਾਸਪੁਰ, ਪਰਮਜੀਤ ਸਿੰਘ , ਸੁਖਜਿੰਦਰ ਕੌਰ, ਪ੍ਰਬੋਧ ਕੁਮਾਰ, ਬਲਦੇਵ ਰਾਜ , ਸੁਖਵਿੰਦਰ ਸਿੰਘ ਪੱਡਾ , ਤ੍ਰਿਪਤਾ ਦੇਵੀ,ਨਵਜੋਤ ਹੁੰਦਲ , ਬਲਵਿੰਦਰਜੀਤ ਸਿੰੰਘ ਆਦਿ ਸਟਾਫ ਮੈਬਰ ਹਾਜ਼ਰ ਸਨ। 

SABBLOK PRESS NEWS REPOTER----GURBHEJH SINGH CHOUHAN WITH HIS FAMILY

www.sabblok.blogspot.com
 SABBLOK PRESS NEWS REPOTER----GURBHEJH SINGH CHOUHAN WITH HIS FAMILY

ਧਾਰਮਿਕ ਸਥਾਨਾ ਤੇ ਭਾਂਡੇ ਮਾਂਜਣ ਵਾਲਿਓ,

www.sabblok.blogspot.com
ਧਾਰਮਿਕ ਸਥਾਨਾ ਤੇ ਭਾਂਡੇ ਮਾਂਜਣ ਵਾਲਿਓ,
ਅਜ ਮੈ ਰਬ ਭਾਂਡੇ ਮਾਂਜਦਾ ਦੇਖਿਆ ਢਾਬੇ ਤੇ!
ਕਿਲ ਕਿਲ ਕੇ ਜੈਕਾਰੇ ਲਾਉਣ ਵਾਲਿਓ,
ਅਜ ਰਬ ਨੂੰ ਕਿਲ ਕਿਲ ਕੇ ਗਾਲਾਂ ਪਈਆਂ ਢਾਬੇ ਤੇ!
ਰਬ ਦੇ ਨਾਮ ਤੇ ਮਹਿਲ ਉਸਾਰ ਦਿੱਤੇ ਤੁਸੀ,
ਰਾਤਾਂ ਨੂੰ ਠਰਦਾ ਬਿਨ ਸ਼ੱਤ ਰਬ ਕਿਉਂ ਨੀ ਦਿਸਿਆ?
ਨੰਗੇ ਪੈਰੀਂ ਚਲ ਕੇ ਜਾਣ ਵਾਲਿਓ,
ਬਿਨ ਜੁੱਤੀ ਰਬ ਠਰਦਾ ਕਿਉਂ ਨੀ ਦਿਸਿਆ?
ਲੰਗਰ ਦੀਆਂ ਤਸਵੀਰਾਂ ਅਖਬਾਰੀਂ ਲਗਵਾਉਣ ਵਾਲਿਓ,
ਇਕ ਰੋਟੀ ਲਈ ਤਰਲੇ ਮਾਰਦਾ ਰਬ ਕਿਉਂ ਨੀ ਦਿਸਿਆ?
ਛਾਪ ਛਾਪ ਕੇ ਧਰਮ ਪ੍ਰਚਾਰ ਦੀਆਂ ਕਿਤਾਬਾਂ ਵੰਡੀਆਂ,
ਬਿਨ ਫੀਸਾਂ ਜੋ ਪੜ੍ਹ ਨਾ ਸਕਿਆ ਰਬ ਕਿਉਂ ਨਾ ਦਿਸਿਆ?
ਰਬ ਤੋਂ ਸੁਖ ਸ਼ਾਂਤੀ ਧਨ ਦੀਆਂ ਅਰਦਾਸਾ ਕਰਦੇ ਹੋ,
ਰਬ ਤਾਂ ਆਪਣੀ ਸੁਖ ਸ਼ਾਂਤੀ ਗਵਾ ਕੇ ਸੇਠ ਲਈ ਪੈਸੇ ਇਕੱਠੇ ਕਰਦਾ ਸੀ!
ਉਮਰਾਂ ਲੰਬੀਆਂ ਮੰਗਦੇ ਹੋ ਰਬ ਤੋਂ,
ਉਹ ਤਾਂ ਆਪ ਤਿਲ ਤਿਲ ਮਰਦਾ ਸੀ!
ਬੱਚੇ ਕਹਿੰਦੇ ਰਬ ਦਾ ਰੂਪ ਹੁੰਦੇ ਨੇ, ਮੇਰੇ ਲਈ ਹੋਰ ਰਬ ਤੋ ਇਨਕਾਰ ਹੈ!
ਇਨਸਾਨ ਨੂੰ ਇਨਸਾਨ ਨਾ ਸਮਝੇਂ, ਬਸ ਪਥਰਾਂ ਨਾਲ ਪਿਆਰ ਹੈ!
ਉਸ ਮਜਬੂਰ ਬੱਚੇ ਤੋ ਵੀ ਜਿਆਦਾ ਮਜਬੂਰ ਤੁਹਾਡਾ ਰਬ ਲਗ ਰਿਹਾ!
ਕੁਝ ਕਰ ਨੀ ਸਕਅਾ ਸੋਨੀ ਤਾ ਮਜਬੂਰ. ਪਰ ਨਾ ਸਾਰੇ ਜੱਗ ਜਿਹਾ

Friday, 11 January 2013

ਵਿਮੁੱਕਤ ਜਾਤੀ ਫੈਡਰੇਸ਼ਨ ਵੱਲੋਂ 12 ਜਨਵਰੀ ਨੂੰ ਲੋਹੜੀ ਦਾ ਤਿਉਹਾਰ

www.sabblok.blogspot.com
ਫ਼ਰੀਦਕੋਟ, 11 ਜਨਵਰੀ (ਚੌਹਾਨ)-ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਡਰੇਸ਼ਨ ਪੰਜਾਬ ਵੱਲੋਂ 12 ਜਨਵਰੀ 2013 ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਬੜੀ ਸਰਧਾ ਭਾਵਨਾ ਨਾਲ ਗਊਸ਼ਾਲਾ ਨੰਦੇਆਣਾ ਗੇਟ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ। ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਰੇਸ਼ਨ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਮਾਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਜੱਥੇਬੰਦੀ ਵੱਲੋਂ ਹਰ ਸਾਲ ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਦਾ ਹੈ। ਉਨ•ਾਂ ਦੱਸਿਆ ਕਿ ਭਰੂਣ ਹੱਤਿਆਂ  ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ ਅਤੇ ਡਾ. ਹਰਜੀਤ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਗਰੀਨ ਐਵੀਨਿਉ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਜਾਣਗੇ। ਲੋਹੜੀ ਦੇ ਤਿਉਹਾਰ ਦਾ ਉਦਘਾਟਨ ਸ੍ਰੀ ਦੀਪ ਮਲਹੋਤਰਾ ਵਿਧਾਇਕ ,ਮਨਤਾਰ ਸਿੰਘ ਬਰਾੜ ਚੀਫ ਪਾਰਲੀਮਾਨੀ ਸਕੱਤਰ ਪੰਜਾਬ ਮੁੱਖ ਮਹਿਮਾਨ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸਮਾਗਮ ਦੀ ਪ੍ਰਧਾਨਗੀ ਕਰਨਗੇ । ਵਿਮੁੱਕਤ ਜਾਤੀ ਫੈਡਰੇਸ਼ਨ ਵੱਲੋਂ ਮਹਿੰਦਰ ਸਿੰਘ ਰੋਮਾਣਾ, ਪ੍ਰੇਮ ਕੁਮਾਰ ਗੇਰਾ, ਡਾ. ਹਰਜੀਤ ਸਿੰਘ ਕਲਸੀ, ਡਾ. ਰਾਕੇਸ ਕੁਮਾਰ ਅਰੋੜਾ, ਅਮਰ ਕੁਮਾਰ ਬਾਂਸਲ ਪ੍ਰਧਾਨ ਅਤੇ ਗੁਰਦਿੱਤ ਸਿੰਘ ਸੇਖੋ ਅਮਰ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। 

ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਦਵਾਈ ਕੰਪਨੀਆਂ ਖ਼ਿਲਾਫ਼ ਪੁਟੀਸ਼ਨ ਪਾਈ ਜਾਵੇਗੀ

www.sabblok.blogspot.com
ਇੰਡੀਅਨ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੂੰ ਸੌਂਪਿਆਂ ਮੰਗ ਪੱਤਰ
ਫ਼ਰੀਦਕੋਟ ,11 ਜਨਵਰੀ (ਗੁਰਭੇਜ ਸਿੰਘ ਚੌਹਾਨ )-ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਵਫ਼ਦ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ਹੇਠ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਨਿੱਜੀ ਮੈਡੀਕਲ ਸਟੋਰਾਂ ਤੇ ਵੇਚੀਆਂ ਜਾ ਰਹੀਆਂ ਕੈਂਸਰ ਦੀਆਂ ਦਵਾਈਆਂ ਦੇ ਲਗਾਏ ਗਏ ਵੱਧ ਕੀਮਤ ਵਿਚ ਐਮ.ਆਰ.ਪੀ 'ਰੇਟਾਂ ਦੇ ਮਾਮਲੇ ਸਬੰਧੀ ਜਾਣੂ ਕਰਵਾਉਣ ਲਈ ਮੰਗ ਪੱਤਰ ਦਿੱਤਾ ਅਤੇ ਕਿਸਾਨ ਜੱਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ।  ਇਸ ਮੌਕੇ ਕੈਂਸਰ ਰੋਕੋ  ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ  ਚੰਦਬਾਜਾ ਨੇ ਦੱਸਿਆ ਕਿ ਉਕਤ ਹਸਪਤਾਲ ਵਿਖੇ ਨਾਮੀ ਦਵਾਈ ਕੰਪਨੀਆਂ ਵਲੋਂ ਮਰੀਜ਼ਾਂ ਦੀ ਅੰਨ•ੇਵਾਹ ਲੁੱਟ ਕੀਤੀ ਜਾ ਰਹੀ ਹੈ, ਜਿਸ ਸਬੰਧੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਧਿਅਨ ਹਿੱਤ ਹੋਣ ਦੇ ਬਾਵਜੂਦ  ਦਵਾਈ ਵਿਕ੍ਰੇਤਾਵਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਸਬੰਧੀ ਇਕ ਦਵਾਈ ਜੋ 1738 ਰੁਪਏ ਦੀ ਖਰੀਦ ਹੈ ਤੇ ਉਸ ਦਾ ਐਮ.ਆਰ.ਪੀ 19800 ਰੁਪਏ ਲਿਖਿਆਂ ਹੋਇਆ ਹੈ ਜਿਸ ਨਾਲ ਕੈਂਸਰ ਦੇ ਗਰੀਬ ਮਰੀਜਾਂ ਅਤੇ ਵਾਰਸਾਂ ਨੂੰ  ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਸੁਸਾਇਟੀ ਪ੍ਰਧਾਨ ਸ. ਚੰਦਬਾਜ਼ਾ ਨੇ ਕਿਹਾ ਕਿ ਪੰਜਾਬ ਦੇ ਮਾਲਵੇ ਖੇਤਰ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਜਿਆਦਾ ਹੌਣ ਕਰਕੇ ਮਾਲਵੇ ਦੇ ਮਰੀਜਾਂ ਨੂੰ ਇਸ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਸੈਕੜੇ ਲੋਕ ਕੈਂਸਰ ਦੀ ਬਿਮਾਰੀ ਦੀ ਲਪੇਟ ਵਿਚ ਆਉਣ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ ਅਤੇ ਭਾਰੀ ਗਿਣਤੀ ਵਿਚ ਕੈਂਸਰ ਦੀ ਮਰੀਜਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ ਆਪਣੇ ਇਲਾਜ ਲਈ ਬੀਕਾਨੇਰ ਅਤੇ ਹੋਰ ਮਹਿੰਗੇ ਹਸਪਤਾਲਾਂ ਵਿਚ ਕੈਂਸਰ ਦਾ ਇਲਾਜ਼ ਕਰਵਾਉਦੇ ਹੋਏ ਆਰਥਿਕ ਪੱਖੋ ਕਮਜੋਰ ਹੋ ਗਏ ਹਨ।  ਉਨ•ਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ  ਨੂੰ ਅਧੁਨਿਕ ਕੈਂਸਰ ਹਸਪਤਾਲ ਬਣਾਇਆ ਗਿਆ ਹੈ ਜਿਸ ਦਾ ਮਾਲਵੇ ਖੇਤਰ ਦੇ ਮਰੀਜਾਂ ਨੂੰ ਭਾਰੀ ਲਾਭ ਪੁੱਜਿਆ। ਪਰ ਹਸਪਤਾਲ ਵਿਚ ਲੋੜਵੰਦ ਅਤੇ  ਗਰੀਬ ਮਰੀਜ਼ਾਂ ਦੀ ਇਹ ਦਵਾਈ ਕੰਪਨੀਆਂ ਮਹਿੰਗੇ ਭਾਅ ਦਵਾਈਆਂ ਦੇ ਕੇ ਲੁੱਟ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਉਕਤ ਦਵਾਈ ਕੰਪਨੀਆਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣ ਲਈ ਸੁਸਾਇਟੀ ਵੱਲੋਂ ਜਲਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਵਿਚ  ਇਕ ਪੁਟੀਸ਼ਨ ਪਾਈ ਜਾ ਰਹੀ ਹੈ। ਕੈਂਸਰ ਦੇ ਮਰੀਜਾਂ ਦੀ ਲੁੱਟ ਨੂੰ ਬੰਦ ਕਰਨ ਲਈ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ  ਦਵਾਈ ਕੰਪਨੀਆਂ ਦੇ ਖਿਲਾਫ ਜਲਦੀ  ਸੰਘਰਸ਼ ਵੀ ਵਿੱਢਿਆ ਜਾਵੇਗਾ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨੂੰ ਮੰਗ ਪੱਤਰ ਦੇ ਕੇ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਉਕਤ ਮੌਕੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਸਤਨਾਮ ਸਿੰਘ ਬਹਿਰੂ ਨੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਦਵਾਈ ਕੰਪਨੀਆ ਦੇ ਵਿਰੁੱਧ ਉਨ•ਾਂ ਦੀ ਐਸੋਸੀਏਸ਼ਨ ਸੁਸਾਇਟੀ ਨੂੰ ਪੂਰਨ ਸਮਰਥਨ ਦੇਵੇਗੀ ਅਤੇ ਇਸ ਸਬੰਧੀ ਵਿੱਢੇ ਜਾਣ ਵਾਲੇ ਸੰਘਰਸ਼ ਵਿਚ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਤੇ ਮਲੂਕ ਸਿੰਘ ਸੰਧੂ, ਹਰਦੇਵ ਸਿੰਘ ਖਾਲਸਾ, ਮੱਘਰ ਸਿੰਘ ਜਰਨਲ ਸਕੱਤਰ, ਰਿਟ. ਪ੍ਰੋ ਸ਼ਵਿੰਦਰ ਸਿੰਘ ਰਾਜੇਵਾਲਾ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ ਡੱਗੂ ਰੋਮਾਣਾ ਸ਼ਾਮਲ ਹੋਏ।

ਗ਼ਦਰ ਸ਼ਤਾਬਦੀ ਕਮੇਟੀ ਨੇ 20 ਜਨਵਰੀ ਨੂੰ ਬੁਲਾਈ ਵਿਸ਼ੇਸ਼ ਇਕੱਤਰਤਾ

www.sabblok.blogspot.com
ਜਲੰਧਰ: 10 ਜਨਵਰੀ:     ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹਾਂ ਨੂੰ ਗਤੀ ਅਤੇ ਦਿਸ਼ਾ ਦੇਣ ਅਤੇ ਲੈਣ ਲਈ 20 ਜਨਵਰੀ ਦਿਨੇ ਠੀਕ 12 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਪੰਜਾਬ ਭਰ ਦੇ ਪਿੰਡਾਂ/ਇਲਾਕਿਆਂ ਵਿੱਚ ਪਹਿਲਾਂ ਬਣੀਆਂ ਗ਼ਦਰੀ ਕਮੇਟੀਆਂ, ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤ, ਜਮਹੂਰੀ, ਤਰਕਸ਼ੀਲ, ਸਾਹਿਤਕ/ਸਭਿਆਚਾਰਕ ਜੱਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਵੱਲੋਂ ਜਾਰੀ ਵਿਸ਼ੇਸ਼ ਸੱਦਾ ਪੱਤਰ 'ਚ ਕਿਹਾ ਗਿਆ ਹੈ ਕਿ ਮੁਲਕ ਦੇ ਅਜ਼ਾਦੀ ਸੰਗਰਾਮ ਅੰਦਰ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਲਹਿਰ ਦੇ ਉਦੇਸ਼ਾਂ, ਕੁਰਬਾਨੀਆਂ ਅਤੇ ਪ੍ਰਾਪਤੀਆਂ ਨੂੰ ਜਨ ਮਾਨਸ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਅਤੇ ਅਜੋਕੇ ਸੁਆਲਾਂ ਨਾਲ ਗ਼ਦਰ ਲਹਿਰ ਦੀ ਪਰਸੰਗਕਤਾ ਉਭਾਰਨ ਲਈ ਇਸ ਮੀਟਿੰਗ 'ਚ ਗੰਭੀਰ ਵਿਚਾਰਾਂ ਉਪਰੰਤ ਪੰਜਾਬ ਭਰ 'ਚ ਵੱਡੀ ਜਨਤਕ ਮੁਹਿੰਮ ਲਾਮਬੰਦ ਕੀਤੀ ਜਾਏਗੀ, ਜਿਸਦਾ ਸਿਖਰ 1 ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਯਾਦਗਾਰੀ ਸ਼ਤਾਬਦੀ ਸਮਾਗਮ ਦੇ ਰੂਪ ਵਿੱਚ ਹੋਏਗਾ।
ਕਮੇਟੀ ਦੇ ਕਨਵੀਨਰ ਨੇ 20 ਜਨਵਰੀ ਦੀ ਮੀਟਿੰਗ 'ਚ ਸਮੂਹ ਜੱਥੇਬੰਦੀਆਂ ਨੂੰ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਸਿਖ਼ਰ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੀਟਿੰਗ 'ਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਪਿੰਡ ਨੇਕਨਾਮਾ (ਦਸੂਹਾ,ਹੁਸ਼ਿਆਰਪੁਰ) ਵਿਖੇ ਨਾਟਕ ਸਮਾਗਮ ਦਾ ਆਯੋਜਨ

www.sabblok.blogspot.com

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ,ਪੰਜਾਬ ਦੀਆਂ ਮੋਹਰੀ ਸਭਾਵਾਂ ਵਿੱਚ ਇੱਕ - ਡਾਵਰ
ਦਸੂਹਾ ( ਅਮਰਜੀਤ )  ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਵੱਲੋਂ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਰਹਿਨੁਮਾਹੀ ਹੇਠ ਸਭਾ ਦੇ ਮੀਤ-ਪ੍ਰਧਾਨ ਮਾਸਟਰ ਕਰਨੈਲ ਸਿੰਘ ਦੀ ਪਹਿਲ ਕਦਮੀ ਸਦਕਾ ਗ੍ਰਾਮ-ਪੰਚਾਇਤ ਨੇਕਨਾਮਾ(ਜਿਲ੍ਹਾ ਹੁਸ਼ਿਆਰਪੁਰ(ਪੰਜਾਬ) ਅਤੇ ਮਹਿਲਾ ਮੰਡਲ ਨੇਕਨਾਮਾ ਦੇ ਸਹਿਯੋਗ ਨਾਲ  ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਵਿਸ਼ਾਲ ਨਾਟਕ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ ਸੱਚੀ ਗੱਲ” ਅਖ਼ਬਾਰ ਦੇ ਸੰਪਾਦਕ ਸੰਜੀਵ ਡਾਬਰ ਨੇ ਕੀਤੀ । ਇਸ ਸਮਾਗਮ ਵਿੱਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਬੀਬਾ ਬਲਵੰਤ ਦੀ ਨਿਰਦੇਸ਼ਤਾ ਹੇਠ ਤਿੰਨ ਨਾਟਕ ਖੇਡੇ ਗਏ ।ਜਿਨ੍ਹਾਂ ਵਿੱਚ ਪਹਿਲਾ ਨਾਟਕ “ ਫਾਂਸੀ ” ਜੋ ਕਿ ਸ਼ਹੀਦ ਭਗਤ ਸਿੰਘ ਦੀ  ਇਨਕਲਾਬੀ ਸੋਚ ਨੂੰ ਸਮਰਪਿਤ ਸੀ , ਦੂਸਰਾ ਨਾਟਕ  ” ਮਾਏ ਨੀ ਮਾਏ ਇੱਕ ਲੋਰੀ ਦੇ ਦੇ “, ਜੋ ਕਿ  ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਅਜੋਕੇ ਸਮਾਜ ਦੀ ਨਾਪਾਕ ਪ੍ਰਥਾ ਤੇ ਚੋਟ ਕਰਨ ਵਾਲਾ ਸੀ , ਜਦਕਿ ਤੀਸਰਾ ਨਾਟਕ ਨੰਦ ਲਾਲ ਨੂਰਪੂਰੀ ਦੀ ਪ੍ਰਸਿੱਧ ਕਵਿਤਾ  ਮੰਗਤੀ  ਦਾ ਨਾਟ ਰੂਪਾਂਤਰ ਸੀ । ਇਸ ਵਿੱਚ ਲਾਚਾਰ ਅਬਲਾਵਾਂ ਨਾਲ ਹਰ ਜਣੇ ਖਣੇ ਵੱਲੋਂ ਕੀਤੇ ਜਾਂਦੇ  ਵਰਤਾਰੇ ਦਾ ਜ਼ਿਕਰ ਸੀ । ਇਹਨਾਂ ਨਾਟਕਾਂ ਦੇ ਨਾਲ ਨਾਲ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:)  ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਭਾ ਸਮੇਤ ਸੱਚੀ ਗੱਲ  ਨਾਲ ਜੁੜੇ ਸ਼ਾਇਰਾਂ ਰਾਹੀਂ ਕਵਿਤਾ ਦਾ ਦੌਰ ਵੀ ਜਾਰੀ ਰੱਖਿਆ । ਇਸ ਸਮੇਂ ਪ੍ਰੋ : ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ ਨੇ ਸੱਚੀ ਗੱਲ ਦੀ ਪੂਰੀ  ਟੀਮ ਅਤੇ ਹੋਰ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਜੀ ਆਇਆ ਕਿਹਾ । ਇਸ ਸਮੇਂ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੀਵ ਡਾਬਰ ਨੇ ਕਿਹਾ ਕਿ ਸਾਹਿਤ ਸਭਾ ਵੱਲੋਂ ਸਮੇਂ ਸਮੇਂ ਕੀਤੇ ਜਾਂਦੇ ਅਜਿਹੇ ਉਪਰਾਲੇ ਸੱਚਮੁੱਚ ਸਲਾਹੁਣਯੋਗ ਹਨ ਅਤੇ ਇਸ ਸਭਾ ਪੰਜਾਬ ਦੀਆਂ ਮੋਹਰਲੀ ਕਤਾਰ ਵਾਲੀਆਂ ਸਭਾਵਾਂ ਵਿੱਚੋਂ ਇੱਕ ਹੈ । ਉਹਨਾਂ ਕਿਹਾ ਕਿ ਆਜ਼ਾਦ ਰੰਗ ਮੰਚ ਵੱਲੋਂ ਪੇਸ਼ ਨਾਟਕ ਦੀ ਤਾਰੀਫ਼ ਦੇ ਯੋਗ ਹਨ , ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਿਨ-ਬ-ਦਿਨ ਹੋਰ ਵੀ ਜ਼ਿਆਦਾ ਮਕਬੂਲ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਦਸੂਹਾ ਵਿਖੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਲਈ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾਵੇਗਾ ਅਤੇ ਸ਼ਹੀਦੀ ਦਿਨ 23 ਮਾਰਚ ਵਾਲੇ ਦਿਨ ਇਸ ਆਜ਼ਾਦ ਰੰਗ ਮੰਚ ਦੇ ਸਹਿਯੋਗ ਨਾਲ ਇੱਕ ਨਾਟਕ ਸਮਾਗਮ ਵੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ । ਉਨ੍ਹਾਂ ਮਾਸਟਰ ਕਰਨੈਲ ਸਿੰਘ ਨੇਕਨਾਮਾ ਦੇ ਅਤੇ ਸਹਿਤ ਸਭਾ ਦੇ ਇਸ ਸਮਾਗਮ ਕਰਵਾਉਣ ਦੇ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਨੂੰ ਵਧਾਈ ਦਾ ਪਾਤਰ ਦੱਸਦਿਆ ਕਿਹਾ ਕਿ ਇਸ ਸਭਾ ਦਾ ਇੱਕ ਇੱਕ ਮੈਂਬਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ । ਇਸ ਸਮੇਂ ਸ਼ਾਇਰ ਰਣਜੀਤ ਸਿੰਘ ਰਾਣਾ, ਦਿਲਪ੍ਰੀਤ ਸਿੰਘ ਕਾਹਲੋਂ , ਮਾਸਟਰ ਕਰਨੈਲ ਸਿੰਘ , ਪ੍ਰੋ: ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ ., ਅਮਰੀਕ ਡੋਗਰਾ , ਨਵਤੇਜ ਗੜ੍ਹਦੀਵਾਲਾ ,ਮਹਿੰਦਰ ਸਿੰਘ ਇੰਨਪੈਕਟਰ,ਤਰਲੋਚਨ ਮੌਜੀ, ਜਸਵੀਰ ਕੁੱਲੀਆਂ,ਕੁੰਦਨ ਲਾਲ ਕੁੰਦਨ , ਬੂਟਾ ਰਾਮ ਰਾਜੂ, ਇੰਦਰਜੀਤ ਕਾਜਲ, ਬਾਵਾ ਰਮਦਾਸਪੁਰੀ,ਸੁਰਜੀਤ ਸਿੰਘ ਸੰਸਾਰਪੁਰ , ਸੋਨੂੰ ਦਸੂਹੇ ਵਾਲਾ, ਅਸ਼ੋਕ ਚਕੋਤਾ , ਮੀਕਾ ਹੀਰ , ਭਿੰਦਰ ਬੁੱਧੋਬਰਕਤ, ਸਮੇਤ ਕਈ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪਿੰਡ ਦੇ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਜਸਵੀਰ ਕੌਰ ਅਤੇ ਮਾਸਟਰ ਮਨਜੀਤ ਸਿੰਘ ਵੱਲੋਂ ਛੋਟੀਆਂ ਛੋਟੀਆਂ ਬੱਚੀਆਂ ਦਾ ਤਿਆਰ ਕਰਵਾਇਆ ਗਿੱਧਾ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦਾ ਗੀਤ ਵੀ ਇਸ ਸਮਾਗਮ ਦਾ ਵੱਡਾ ਆਕਰਸ਼ਨ ਦਾ ਕੇਂਦਰ ਰਿਹਾ । ਪਿੰਡ ਦੀ ਸਰਪੰਚ ਸੰਤੋਸ਼ ਦੇਵੀ ਅਤੇ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਪਰਮਜੀਤ ਕੌਰ ਅਤੇ ਨੌਜਵਾਨ ਪ੍ਰਬੰਧਕ ਗੁਲਸ਼ਨ ਕੁਮਾਰ,ਪੁਸ਼ਪਿੰਦਰ ਸਿੰਘ ਅਤੇ ਹੋਰਨਾਂ ਨਗਰ ਵਾਸੀਆਂ ਨੇ ਪਿੰਡ ਨੇਕਨਾਮਾ ਅੰਦਰ ਨਾਟਕਾਂ ਦੇ ਅਜਿਹੇ ਪਹਿਲੇ ਪ੍ਰਵੇਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਆਉਂਦੇ ਸਮਿਆਂ ਵਿੱਚ ਵੀ  ਅਜਿਹੇ ਸਮਾਗਮ ਕਰਵਾਉਂਦੇ ਰਹਿਣ ਦੀ ਹਾਮੀ ਭਰੀ । ਇਸ ਸਮੇਂ ਕੌਲੀਆਂ ਪਿੰਡ ਦੇ ਸਰਪੰਚ ਸੁੱਖਾ ਸਿੰਘ ਕਾਮਰੇਡ, ਪੈਨਸ਼ਨਰਸ਼ ਐਸੋਸੀਏਸ਼ਨ ਦੇ ਤਹਿਸੀਲ ਕਨਵੀਨਰ ਕੇਸਰ ਸਿੰਘ ਬੰਸੀਆ , ਸਾਹਿਤ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਨੇਕੀ , ਸਕੱਤਰ ਗੁਰਇਕਬਾਲ ਸਿੰਘ ਬੋਦਲ , ਹਰਮਿੰਦਰ ਸਿੰਘ ਨੇਕਨਾਮਾ, ਜਗਵਿੰਦਰ ਸਿੰਘ ਜੱਗੀ , ਮੰਗਲ ਸਿੰਘ ਮੰਗਾ, ਗਿਆਨੀ ਪ੍ਰਤਾਪ ਸਿੰਘ , ਬਖਸ਼ੀਸ਼ ਸਿੰਘ,ਡਾ. ਜੀਤ ਸਿੰਘ, ਜਸਵੀਰ ਜੱਸੀ, ਸੋਮਰਾਜ, ਰੌਸ਼ਨ ਨੰਦਨ,ਨਵਦੀਪ ਗੌਤਮ , ਰਾਮ ਸਰੂਪ ਅੱਤਰੀ, ਸੂਬੇ ਆਰ.ਕੇ. ਸ਼ਰਮਾ, ਪ੍ਰੀਤਮ ਸਿੰਘ ,ਕਰਨੈਲ ਮਾਂਗਟ ,ਜਸਵੀਰ ਕੁੱਲੀਆਂ,ਜਤਿੰਦਰ ਗੰਭੋਵਾਲੀਆਂ,ਕੁੰਦਨ ਲਾਲ ਭੱਟੀ,ਚੰਚਲ ਦੁਲਮੀਵਾਲ , ਜਸਵੀਰ ਰਾਣਾ ਨੇ ਵੀ ਪ੍ਰੋਗਰਾਮ ਨੁੰ ਸਫ਼ਲ ਬਣਾਉਣ ਵਿੱਚ ਭਰਵੀਂ ਸ਼ਿਰਕਤ ਕੀਤੀ ।

kande da kanda

www.sabblok.blogspot.com

ਸਾਬਕਾ ਜਥੇਦਾਰ ਵੱਲੋਂ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ

www.sabblok.blogspot.com
ਚੰਡੀਗੜ੍ਹ, 7 ਜਨਵਰੀ
ਸ੍ਰੀ ਅਕਾਲ ਤਖਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਤੇ ਪ੍ਰਸਿੱਧ ਰਾਗੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਇੱਥੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮ ਦੀ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਰਾਹੀਂ ਕਥਿਤ ਤੌਰ ’ਤੇ ਅਕਾਲ ਤਖਤ ਅਤੇ ਸਿੱਖ ਧਰਮ ’ਤੇ ਕਾਇਮ ਹੋਏ ਸਿਆਸਤ ਦੇ ਗਲਬੇ ਨੂੰ ਉਖੇੜਨ ਦੀ ਮੁਹਿੰਮ ਚਲਾਈ ਜਾਵੇਗੀ।
ਪ੍ਰੋ. ਖਾਲਸਾ ਨੇ ਅੱਜ ਇੱਥੇ ਖਾਲਸਾ ਪੰਚਾਇਤ ਦੇ ਮੁਖੀ ਰਾਜਿੰਦਰ ਸਿੰਘ ਖਾਲਸਾ, ਸਾਬਕਾ ਆਈ.ਏ.ਐੱਸ. ਅਧਿਕਾਰੀ ਗੁਰਤੇਜ ਸਿੰਘ, ਜਰਨੈਲ ਸਿੰਘ ਅਤੇ ਮਨਜੀਤ ਸਿੰਘ ਦੀ ਮੌਜੂਦਗੀ ਵਿੱਚ ਨਵੀਂ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਅੱਜ ਸਿੱਖ ਜਗਤ ਵਿੱਚ ਇਹ ਭੁਲੇਖਾ ਹੈ ਕਿ ਜਥੇਦਾਰ ਹੀ ਅਕਾਲ ਤਖ਼ਤ ਹੈ ਜਦਕਿ ਜਥੇਦਾਰ ਅਕਾਲ ਤਖਤ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸਿਆਸੀ ਪਾਰਟੀ ਵੱਲੋਂ ਅਕਾਲ ਤਖਤ ਉਪਰ ਨਿਯੁਕਤ ਕੀਤੇ ਜਥੇਦਾਰ, ਸਿਆਸੀ ਪ੍ਰਭਾਵ ਹੇਠ ਗੁਰਮਤਿ ਵਿਰੋਧੀ ਹੁਕਮਨਾਮੇ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਜਿਹੇ ਕਿਸੇ ਵੀ ਆਦੇਸ਼ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਜਿਹੇ ਆਦੇਸ਼ਾਂ ਮੰਨਣ ਨਾਲ ਪੰਥ ਵਿਰੋਧੀ ਤਾਕਤਾਂ ਦੇ ਹੱਥ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਦੌਰਾਨ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਲੋੜ ਹੈ।
ਅਕਾਲ ਤਖ਼ਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਸਮੇਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਉਹ ਬਿਲਕੁਲ ਨਹੀਂ ਮੰਨਦੇ ਕਿਉਂਕਿ ਇਹ ਹੁਕਮਨਾਮਾ ਸਿਆਸੀ ਦਬਾਅ ਹੇਠ ਇੱਕ ਤਰਫਾ ਤੌਰ ’ਤੇ ਜਾਰੀ ਕੀਤਾ ਗਿਆ ਸੀ। ਇੱਥੋਂ ਤੱਕ ਕਿ ਜਦੋਂ ਉਹ ਆਪਣਾ ਪੱਖ ਰੱਖਣ ਅਕਾਲ ਤਖਤ ਗਏ ਸਨ ਤਾਂ ਜਥੇਦਾਰ ਨੇ ਉਨ੍ਹਾਂ ਦੀ ਸੁਣਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਦਾ ਸਮਾਜਿਕ ਤੌਰ ’ਤੇ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਅੱਜ ਵੀ ਉਨ੍ਹਾਂ ਨੂੰ ਪੰਥ ਵੱਲੋਂ ਪੂਰਾ ਮਾਣ-ਤਾਣ ਮਿਲ ਰਿਹਾ ਹੈ।
ਨਵੀਂ ਬਣਾਈ ਜਥੇਬੰਦੀ ਦੇ ਪ੍ਰੋ. ਦਰਸ਼ਨ ਸਿੰਘ ਪ੍ਰਧਾਨ ਹੋਣਗੇ ਅਤੇ ਗੁਰਤੇਜ ਸਿੰਘ ਤੇ ਰਾਜਿੰਦਰ ਸਿੰਘ ਖਾਲਸਾ ਨੂੰ ਇਸ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਜਥੇਬੰਦੀ ਦਾ ਕੰਮਕਾਜ ਕੇਂਦਰੀ ਪੰਚਾਇਤ ਚਲਾਵੇਗੀ ਅਤੇ ਇਸ ਦੀਆਂ ਦੁਨੀਆਂ ਭਰ ਵਿੱਚ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ ਮਿਆਰੀ ਸਾਹਿਤ ਵੀ ਤਿਆਰ ਕਰਵਾਉਣ ਦੀ ਰਣਨੀਤੀ ਬਣਾਈ ਗਈ ਹੈ।
ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਇਹ ਜਥੇਬੰਦੀ ਗੈਰ-ਸਿਆਸੀ ਹੋਵੇਗੀ ਅਤੇ ਉਹ ਖੁਦ ਭਾਵੇਂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਪਰ ਸਿਆਸੀ ਖੇਤਰ ਵਿੱਚ ਚੰਗੀਆਂ ਸ਼ਖ਼ਸੀਅਤਾਂ ਦੀ ਹਮਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਬਣਾਉਣ ਦੀ ਲੋੜ ਇਸ ਲਈ ਪਈ ਹੈ ਕਿ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਕਰਮਕਾਂਡਾਂ ਦੀ ਜਿਲ੍ਹਣ ਵਿੱਚੋਂ ਕੱਢ ਕੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਹੁਣ ਪੰਥਕ ਵਿਰੋਧੀ ਤਾਕਤਾਂ ਗੁਰਮਤਿ ਵਿਚਾਰਧਾਰਾ ਨੂੰ ਅਨਮਤਿ ਨਾਲ ਰਲਗਡ ਕਰਨ ਲਈ ਯਤਨਸ਼ੀਲ ਹਨ। ਗੁਰੂ ਗ੍ਰੰਥ ਸਾਹਿਬ ਉਪਰ ਪੂਰਨ ਸ਼ਰਧਾ ਤੇ ਭਰੋਸਾ ਰੱਖਣ ਵਾਲਿਆਂ ਦੇ ਵਿਸ਼ਵਾਸ਼ ਨੂੰ ਥਿੜਕਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲ ਤਖਤ ਨੂੰ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾਈ ਜਾਵੇ।

Friday, 4 January 2013

ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ

ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ
ਮੋਰਿੰਡਾਂ 4 ਜਨਵਰੀ (PTI) ਮੋਰਿੰਡਾਂ ਚੀਨੀ ਮਿੱਲ ਜੋ ਕਿ ਇਲਾਕੇ ਦੀ ਵੱਡੀ ਸਨਅਤ ਹੈ ਪ੍ਰੰਤੂ ਇਹ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ ਅਦਿ ਤੇ ਖਰਚ ਕਰਨ ਦੇ ਬਾਵਜੂਦ ਵੀ ਕਿਸਾਨਾ ਲਈ ਪ੍ਰੇਸਾਨੀ ਦਾ ਕਾਰਨ ਬਣੀ ਹੋਈ ਹੈ ਕਿਉਕਿ ਇਸ ਪਿੜਾਈ ਸੀਜਨ ਦੌਰਾਨ ਹੀ ਇਹ ਮਿੱਲ ਕਿਸੇ ਤਕਨੀਕੀ ਨੁਕਸ ਕਾਰਨ ਦਰਜਨ ਦੇ ਕਰੀਬ ਬੰਦ ਪਈ ਹੈ ਜਿਸਦਾ ਖਮਿਆਜਾ ਇੱਥੇ ਗੰਨਾ ਲੈਕੇ ਆਏ ਕਿਸਾਨਾਂ ਨੂੰ  ਭੁਗਤਣਾ ਪਿਆ ਤੇ ਉਨਾ ਨੂੰ ਰਾਤਾਂ ਪੂਰੀ ਠੰਡ ਵਿੱਚ ਗੁਜਾਰਨ ਲਈ ਮਜਬੂਰ ਹੋਣਾ ਪਿਆ! 
                                       ਮਿੱਲ ਪ੍ਰਬੰਧਕਾਂ ਕੋਲੋ ਆਰਟੀਆਈ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2011-12 ਦੇ ਪਿੜਾਈ ਸੀਜਨ ਦੌਰਾਨ ਮਿੱਲ ਚਾਲੂ ਕਰਨ ਤੋ ਪਹਿਲਾਂ ਮਸੀਨਰੀ ਦੀ ਮੁਰੰਮਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 128-96 ਲੱਖ ਰੁਪਏ ਖਰਚ ਕੀਤੇ ਜਦਕਿ ਇਸੇ ਸੀਜਨ ਦੌਰਾਨ ਮਸੀਨਰੀ ਦੀ ਮੁੜ ਮੁਰਮੰਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 92-56 ਲੱਖ ਰੁਪਏ ਹੋ ਵਾਧੂ ਖਰਚ ਕੀਤੇ ਗਏ ਪ੍ਰੰਤੂ 26 ਨਵੰਬਰ 2012 ਤੋ ਚਾਲੂ ਕੀਤੀ ਇਹ ਮਿੱਲ ਤਕਨੀਕੀ ਨੁਕਸਾਂ ਅਤੇ ਪ੍ਰਬੰਧਕੀ ਖਾਮੀਆਂ ਕਾਰਨ 11-12 ਵਾਰ ਘੰਟਿਆਂ ਬੱਧੀ ਬੰਦ ਰਹੀ ਜਿਸ ਦਾ ਖਮਿਆਜਾ ਮਿੱਲ ਵਿੱਚ ਗੰਨਾ ਸੁੱਟਣ ਆਏ ਕਿਸਾਨਾ  ਨੂੰ ਭੁਗਤਣਾ ਪੈਦਾਂ ਹੈ !ਦਿੱਤੀ ਸੂਚਨਾ ਤੋ ਇਹ ਵੀ ਪਤਾ ਲੱਗਿਆ ਹੈ ਕਿ ਸਾਲ 2011 -12 ਦੌਰਾਨ ਮਿੱਲ 93 ਦਿਨਾ ਲਈ ਚੱਲੀ ਸੀ ਅਤੇ ਇਸਨੇ 2137400-30 ਕੁਇੱਟਲ ਗੰਨੇ ਿ ਪਿੜਾਈ ਕਰਕੇ 187930 ਕੁਇੰਟਲ ਚੀਨੀ ਤਿਆਰ ਕੀਤੀ ਸੀ ਜਦਕਿ ਮਿੱਲ ਵੱਲੋ ਆਪਣੇ 434 ਕਰਮਚਾਰੀਆਂ ਨੂੰ ਅਕਤੂਬਰ 2011 ਤੋ 31ਮਾਰਚ 2012 ਤੀਕ 62-14 ਲੱਖ ਰੁਪਏ ਤਨਖਾਹ ,ਭੱਤੇ ਅਤੇ ਓਵਰਟਾਇਮ ਵਜੋ ਅਦਾਇਗੀ ਕੀਤੀ ਸੀ ਜਦਕਿ ਮਿੱਲ ਦੇ ਅਧਿਕਾਰੀਆਂ ਨੇ ਗੰਨੇ ਦੀ ਕਾਸਤ ਵਧਾਉਣ ਤੇ ਮਿੱਲ ਨੂੰ ਸਹੀ ਹਾਲਤ ਵਿੱਚ ਚਲਾਉਣ ਲਈ ਤਨਖਾਹਾਂ ਆਦਿ ਤੋ ਬਿਨਾ 2,18000 ਰੁਪਏ ਟੀਏਡੀਏ ਵਜੋ ਵਸੂਲ ਕੀਤੇ ਸਨ! ਪ੍ਰੰਤੂ ਫਿਰ ਵੀ ਇਸ ਪਿੜਾਈ ਸੀਜਨ ਦੌਰਾਨ ਇਹ ਮਿੱਲ ਤਸੱਲੀਬਖਸ ਨਤੀਜੇ ਦੇਣ ਤੋ ਅਸਮਰਥ ਨਜਰ ਆ ਰਹੀ ਹੈ! ਇਹ ਵੀ ਦੱਸਣਯੋਗ ਹੈ ਕਿ ਮਿੱਲ ਦੇ ਟੈਕਨੀਕਲ ਅਧਿਕਾਰੀ ਤਾਂ ਸੂਗਰਫੈਡ ਵਿੱਚ ਬੈਠੇ ਹਨ ਅਤੇ ਗੈਰ ਤਕਨੀਕੀ ਅਧਿਕਾਰੀਆਂ ਦੇ ਹੱਥ ਮਿੱਲ ਚਲਾਉਣ ਦੀ ਵਾਗਡੋਰ ਹੈ ਜਿਸ ਕਾਰਨ ਉਹ ਤਕਨੀਕੀ ਖਾਮੀਆਂ ਤੋ ਅਣਭਿਜ ਹਨ ਤੇ ਮਿੱਲ ਨੂੰ ਵਾਰ ਵਾਰ ਬੰਦ ਕਰਨਾ ਪੈ ਰਿਹਾ ਹੈ ! ਅਕਾਲੀ ਦਲ 1920 ਦੇ ਯੂਥ ਆਗੂ ਸੁਖਵਿੰਦਰ ਸਿੰਘ ਮੁੰਡੀਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਲਾਕੇ ਦੀ ਇਸ ਵੱਡੀ ਸਨਅਤ ਨੂੰ ਬਚਾਉਣ ਲਈ ਇਸਦੀ ਵਾਗਡੋਰ ਤੁਰੰਤ ਟੈਕਨੀਕਲ ਅਧਿਕਾਰੀਆਂ ਨੂੰ ਸੌਪੀ ਜਾਵੇ!